ਅਹਿਸਾਸਾਂ ਦੇ ਖਿੱਲਰੇ ਅੰਸ਼
........ਜਦੋਂ ਸੱਠਵਿਆਂ ਦੇ ਵਿੱਚ ਇਸ ਦੇਸ਼ ਵਿੱਚ ਸਮਾਜਿਕ ਪਰਿਵਰਤਨ ਕਰਨ ਲਈ ਇੱਕ ਨਵੀਂ ਸੋਚ, ਇੱਕ ਨਵਾਂ ਮਾਹੌਲ ਪੈਦਾ ਹੋਇਆ। ਜਦੋਂ ਸੱਤਾ ਨੂੰ ਉਖਾੜਨ ਦੇ ਲਈ ਹਥਿਆਰਬੰਦ ਸੰਘਰਸ਼ ਦੇ ਨਾਅਰੇ ਦੇ ਤਹਿਤ ਸਰਗਰਮੀ ਸ਼ੁਰੂ ਹੋਈ। ਉਸ ਸਮੇਂ ਹਿੰਦੋਸਤਾਨ ਦੇ ਸਾਰੇ ਹੀ ਰਾਜਨੀਤਕ ਜਾਂ ਸਭਿਆਚਾਰਕ ਮਾਹੌਲ ਦੇ ਉੱਤੇ ਇੱਕ ਫੈਸਲਾਕੁੰਨ ਅਸਰ ਪਾਇਆ। ਭਾਅ ਜੀ ਵਰਗੀ ਗਤੀਸ਼ੀਲ ਸਖਸ਼ੀਅਤ ਆ ਜਿਹੜੀ, ਉਹ ਅਜਿਹੀਆਂ ਘਟਨਾਵਾਂ ਤੋਂ ਜਾਣੂੰ ਸਨ, ਪਰ ਉਸ ਘਟਨਾ ਤੋਂ ਬਾਅਦ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਹੋਰ ਪੂਰੀ ਤਰ੍ਹਾਂ ਪਕਿਆਈ ਦੇ ਨਾਲ ਬੱਝ ਗਿਆ। ਔਰ ਇੱਕ ਚੀਜ਼ ਉਹਨਾਂ ਨੇ ਬਹੁਤ ਸ਼ਿੱਦਤ ਦੇ ਨਾਲ ਮਹਿਸੂਸ ਕਰ ਲਈ ਅਤੇ ਲਾਗੂ ਕੀਤੀ ਕਿ ਚਾਹੇ ਸਾਡੇ ਵਿਚਾਰ ਕਿੰਨੇ ਚੰਗੇ ਹੋਣ, ਉਹ ਲੋਕਾਂ ਤੱਕ ਪਹੁੰਚਣੇ ਚਾਹੀਦੇ ਐ। ਚਾਹੇ ਉਹਨਾਂ ਦਾ ਮਾਧਿਅਮ ਕੋਈ ਵੀ ਹੋਵੇ। ਉਹਨਾਂ ਨੂੰ ਉਥੇ ਤੱਕ ਲੈ ਕੇ ਜਾਣਾ ਚਾਹੀਦੈ। ਤੇ ਰਸਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜਿਸ ਕਰਕੇ ਉਹਨਾਂ ਨੇ ਆਪਣੀ ਮੰਚੀ ਯੁਗਤਾਂ ਉਹਨਾਂ ਵਿੱਚ ਵੀ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਔਰ ਬਹੁਤ ਈ ਅਸਰਦਾਇਕ ਸਾਬਤ ਹੋਈਆਂ। ਇਹਦੇ ਨਾਲ ਈ ਉਹਨਾਂ ਨੇ ਵਿਰਸੇ ਬਾਰੇ ਵੀ ਪੁਰਾਣੇ ਇਤਿਹਾਸ ਬਾਰੇ ਵੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਇੱਕ ਨਵਾਂ ਦ੍ਰਿਸ਼ਟੀਕੋਣ ਲੈ ਕੇ ਆਏ। ਔਰ ਜਿਹੜਾ ਦ੍ਰਿਸ਼ਟੀਕੋਣ ਉਸ ਵੇਲੇ ਉੱਭਰਿਆ ਸੀ, ਕਿ ਜਿਹੜਾ ਸਾਡਾ ਵਿਰਸਾ ਉਹ ਚਾਹੇ ਲੋਕ-ਧਾਰਾਈ ਪੱਧਰ ਦੇ ਉੱਤੇ ਐ, ਚਾਹੇ ਪੰਜਾਬ ਦੀ ਸਿੱਖ ਲਹਿਰ ਦਾ ਵਿਰਸਾ ਐ। ਚਾਹੇ ਗਦਰ ਪਾਰਟੀ ਦਾ ਵਿਰਸਾ ਐ। ਚਾਹੇ ਸ਼ਹੀਦ ਭਗਤ ਸਿੰਘ ਸੋਸ਼ਲਿਸਟਿਕ ਰਿਪਬਲਿਕਨ ਸਭਾ ਐ ਜਿਹੜੀ, ਉਹਦਾ ਵਿਰਸਾ ਐ, ਉਸ ਸਾਰੇ ਨੂੰ ਉਹ ਮੁੜ ਪਰਿਭਾਸ਼ਤ ਕਰਕੇ ਮੌਜੂਦਾ ਸਥਿਤੀਆਂ ਦੇ ਅਨੁਸਾਰ ਉਸਦਾ ਸੁਨੇਹਾ ਜਿਹੜਾ ਉਹ ਲੋਕਾਂ ਤੱਕ ਲੈ ਕੇ ਜਾਣਾ ਚਾਹੀਦੈ। ਔਰ ਬਹੁਤ ਹੀ ਤੀਬਰਤਾ ਦੇ ਨਾਲ ਉਹਨਾਂ ਨੇ ਇਸ ਚੀਜ਼ ਨੂੰ ਉਭਾਰਿਆ। ਔਰ ਬੜੇ ਨਾਟਕ ਨੇ, ਜਿਹਨਾਂ ਦੇ ਰਾਹੀਂ ਇਹ ਸੁਨੇਹਾ ਸਾਹਮਣੇ ਆਉਂਦੈ। ਸ਼ਹੀਦ ਭਗਤ ਸਿੰਘ ਜੀ ਦਾ ਇਨਕਲਾਬ ਜ਼ਿੰਦਾਬਾਦ, ਬੁੱਤ ਜਾਗ ਪਿਐ। ਉਹਦੇ ਰਾਹੀਂ ਹੋਰ ਵੀ ਜਿੰਨ ਸੱਚ ਪੱਲੇ ਹੋਇਆ, ਉਹਨਾਂ ਨਾਲ ਵੱਖਰੇ ਤੌਰ 'ਤੇ ਇੱਕ ਵੱਖਰੇ ਖੇਤਰ ਵਿੱਚ ਇਹ ਚੀਜ਼ ਸਾਡੇ ਸਾਹਮਣੇ ਲਿਆਂਦੀ। ਇਸ ਕਰਕੇ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦਾ ਜਿਹੜਾ ਸੁਹਜ ਐ, ਉਹ ਕੋਈ ਟੁੱਟੀ ਹੋਈ ਨਹੀਂ ਸੀ। ਉਹ ਇੱਕ ਜਿਹੜਾ ਵਿਚਾਰ ਦਾ ਪ੍ਰਵਾਹ ਸਦੀਆਂ ਤੋਂ ਚਲਿਆ ਆ ਰਿਹੈ, ਜੀਹਦੇ ਵਿੱਚ ਕਰਾਂਤੀਕਾਰੀ ਪਰਿਵਰਤਨ ਦਾ ਵਿਚਾਰ ਐ। ਜੀਹਦੇ ਵਿੱਚ ਲੋਕਾਂ ਨੂੰ ਇਕੱਠੇ ਕਰਨ ਦਾ ਵਿਚਾਰ ਐ। ਉਸ ਦੇ ਨਾਲ ਜੋੜ ਕੇ ਉਹ ਅੱਗੇ ਤੋਂ ਅੱਗੇ ਨਾਟਕ ਨੂੰ ਜਿਹੜਾ, ਅੱਗੇ ਲੈ ਕੇ ਗਏ। ਤੇ ਇੱਕ ਬਹੁਤ ਈ ਸੁਚੱਜੀ ਪ੍ਰੰਪਰਾ ਐ ਜਿਹੜੀ ਉਹਨਾਂ ਨੇ ਪਾਈ।
-ਦਰਸ਼ਨ ਖਟਕੜ
........ਗੁਰਸ਼ਰਨ ਜੀ ਨਾ ਕੇਵਲ ਨਾਟਕਕਾਰ ਯਾ ਸਾਹਿਤਕਾਰ ਥੇ, ਲੇਕਿਨ ਵੋ ਇਨਕਲਾਬੀ ਥੇ, ਕਰਾਂਤੀਕਾਰੀ ਥੇ। ਜ਼ਿੰਦਗੀ ਭਰ ਵੋ ਲੋਕੋਂ ਕੇ ਲਿਯੇ ਲੜੇ। ਉਨਕੇ ਨਾਟਕ, ਉਨਕੇ ਕਲਾ ਮੇਂ ਹਮੇਸ਼ਾਂ ਲੋਗੋਂ ਕੇ ਜੋ ਸਰੋਕਾਰ ਥੇ, ਉਸ ਕਾ ਦਰਪਨ ਥਾ। ਔਰ ਵੋ ਹਮੇਸ਼ਾਂ ਲੜੇ। ਔਰ ਲੜਨੇ ਕੇ ਲੀਯੇ ਉਨਹੋ ਨੇ ਆਹਵਾਨ ਦਿਯਾ। ਉਨਹੋ ਨੇਂ ਹਮੇਸ਼ਾਂ ਕਹਾ ਕਿ ਸੰਘਰਸ਼ ਕੇ ਬਗੈਰ ਕੁਛ ਹਾਸਲ ਨਹੀਂ ਹੋਨੇ ਵਾਲਾ। ਹਮਾਰਾ, ਉਨ ਕੇ ਸੰਗਠਨ ਕਾ, ਪੀਪਲਜ਼ ਯੂਨੀਅਨ ਫਾਰ ਡੈਮੋਕਰੇਟਿਕ ਰਾਈਟਸ ਕਾ, ਤੀਸ ਸਾਲ ਕੇ ਲੱਗਭੱਗ ਉਨਕੇ ਸਾਥ ਸੰਪਰਕ ਰਹਾ, ਉਨਕੇ ਸਾਥ ਸੰਬੰਧ ਰਹਾ। ਵੋ ਆ ਕਰੇ ਨਾਟਕ ਕਰਤੇ ਥੇ। ਜਬ ਭੀ ਹਮ ਪੰਜਾਬ ਆਤੇ ਥੇ। ਅੰਮ੍ਰਿਤਸਰ ਪਹੁੰਚਤੇ ਥੇ, ਸਭ ਸੇ ਪਹਿਲੇ ਹਮ ਲੋਗ, ਉਨ ਕੇ ਘਰ ਜਾਤੇ ਥੇ। ਉਨ ਕੇ ਸਾਥ ਹਮਾਰੇ ਜੋ ਰਿਸ਼ਤੇ ਥੇ, ਹਮਾਰੇ ਜੋ ਸੰਬੰਧ ਥੇ, ਵੋ ਨਾ ਏਕ ਕੇਵਲ ਨਾਟਕਕਾਰ ਕੀ ਤਰਜ਼ ਪਰ ਥੇ, ਲੇਕਿਨ ਉਨਹੋ ਨੇ ਕਰਾਂਤੀਕਾਰੀ, ਏਕ ਜਨਤਾਂਤਰਿਕ ਤਬੀਅਤ ਵਾਲੀ ਏਕ ਸਖਸ਼ੀਅਤ ਕੇ ਰੂਪ ਮੇਂ ਸਮਝਤੇ ਥੇ। ਜਿਨਹੋ ਨੇ ਹਮੇਸ਼ਾਂ ਸੱਚਾਈ ਕੇ ਲੀਏ, ਇਨਸਾਨੀਅਤ ਕੇ ਲੀਏ, ਸ਼ੋਸ਼ਣ ਕੇ ਖਿਲਾਫ, ਦਮਨ ਕੇ ਖਿਲਾਫ ਅਪਨੀ ਆਵਾਜ਼ ਬੁਲੰਦ ਕਰੀ ਔਰ ਉਸ ਕੇ ਲੀਏ ਲੜਤੇ ਰਹੇ। ਵਹੀ ਹਮਾਰੇ ਲੀਏ ਏਕ ਸਬਕ ਹੈ।
ਸਾਥੀਓ! ਵਕਤ ਬਦਲਤਾ ਹੈ, ਲੇਕਿਨ ਮੁਸ਼ਕਿਲੇਂ ਨਹੀਂ ਥਮਤੀ। ਆਜ ਭੀ, ਔਰ ਇਸ ਸੇ ਆਪ ਭੀ ਵਾਕਫ ਹੈਂ ਕਿ ਪੰਜਾਬ ਮੇਂ ਆਜ ਰੈਲੀ ਨਿਕਲਾਨੇ ਕੇ ਪਰ ਪਾਬੰਦੀ ਹੈ। ਰੈਲੀ ਨਿਕਲਾਨੇ ਕੇ ਲੀਯੇ ਆਪ ਕੋ ਪ੍ਰਮਿਸ਼ਨ ਲੇਨੀ ਪੜਤੀ ਹੈ। ਵਹਾਂ ਬਤਾਨਾ ਪੜਤਾ ਹੈ ਕਿ ਆਪ ਕਿਸ ਤਰ੍ਹਾਂ ਕੇ ਨਾਹਰ ਆਪ ਕਯਾ ਬਾਤੇਂ ਰਖੇਂਗੇ। ਕਿਤਨੇ ਲੋਕ ਉਸ ਮੇਂ ਸ਼ਾਮਲ ਹੋਂਗੇ। ਧੀਰੇ, ਧੀਰੇ, ਧੀਰੇ ਕਰ ਕਰ ਹਮਾਰੇ ਅਧਿਕਾਰੋਂ ਪਰ ਅੰਕੁਸ਼ ਲਗਾਇਆ ਜਾ ਰਹਾ ਹੈ। ਉਹਨੇ ਕੁੰਠਤ ਕਿਯਾ ਜਾ ਰਹਾ ਹੈ। ਉਨਹੇਂ ਕਮਜ਼ੋਰ ਕੀਯਾ ਜਾ ਰਹਾ ਹੈ। ਸਾਥੀਓ, ਇਸ ਦੌਰ ਮੇਂ ਗੁਰਸ਼ਰਨ ਜੀ ਸੇ ਹਮ ਕੁਛ ਸੀਖੇ ਹੈਂ ਤੋ ਯਹ ਕਿ ਬਗੈਰ ਲੜੇ, ਬਗੈਰ ਸੰਘਰਸ਼ ਕਰੇ, ਹਮਾਰੇ ਅਧਿਕਾਰੋਂ ਕਾ ਹਨਨ ਜੋ ਚਲ ਰਹਾ ਹੈ, ਜੋ ਹੋ ਰਹਾ ਹੈ, ਜੋ ਕਤਲੇਆਮ ਹਿੰਦੋਸਤਾਨ ਮੇਂ ਹੋ ਰਹਾ ਹੈ, ਜੋ ਯੁੱਧ ਲੜੇ ਜਾ ਰਹੇਂ ਹੈਂ, ਅਪਨੇ ਲੋਗੋਂ ਕੇ ਖਿਲਾਫ, 9 ਰਾਜੋਂ ਮੇਂ ਅਪਰੇਸ਼ਨ ਗਰੀਨ ਹੰਟ ਕੇ ਨਾਮ ਯਾ ਜੰਮੂ-ਕਸ਼ਮੀਰ ਮੇਂ, ਯਾ ਉੱਤਰ-ਪੂਰਬ ਮੇਂ, ਉਨ ਸਬ ਕੇ ਖਿਲਾਫ ਹਮਾਰੀ ਏਕ ਹੀ ਆਵਾਜ਼ ਹੋਨੀ ਚਾਹੀਏ, ਸੰਘਰਸ਼ ਹਮਾਰਾ ਨਾਹਰਾ ਹੈ। ਕਿਉਂਕਿ ਯਹੀ ਸਬਕ, ਯਹੀ ਸੀਖ ਗੁਰਸ਼ਰਨ ਜੀ ਹਮ ਕੋ ਦੇ ਗਯੇ ਹੈਂ। ਸਾਥੀਓ, ਇਸ ਸੇ ਜ਼ਿਆਦਾ ਮੈਂ ਔਰ ਕੁਛ ਨਹੀਂ ਕਹਿਨਾ ਚਾਹਤਾ, ਮੈਂ ਕੇਵਲ ਯਹੀ ਕਹ ਕਰ ਅਪਨੀ ਬਾਤ ਸਮਾਪਤ ਕਰਨਾ ਚਾਹਤਾ ਹੂੰ ਕਿ ਗੁਰਸ਼ਰਨ ਜੀ ਕੀ ਸਬਕ ਔਰ ਉਨਕੀ ਜੋ ਭੀ ਉਨਹੋ ਨੇ ਅਪਨੀ ਜ਼ਿੰਦਗੀ ਮੇਂ, ਔਰ ਜੋ ਰਾਜਨੈਤਿਕ ਕਾਮ ਕੀਯੇ, ਜੋ ਨਾਟਕ ਔਰ ਕਲਾ ਕੇ ਮਾਧਿਅਮ ਸੇ ਉਨਹੋਨੇ ਲੋਗੋਂ ਤੱਕ ਪਹੁੰਚਾਨੇ ਕੀ ਕੋਸ਼ਿਸ਼ ਉਸ ਚੇਤਨਾ ਕੇ ਸਾਥ ਹਮ ਆਜ ਭੀ ਜੁੜੇ ਹੈਂ, ਕਲ੍ਹ ਭੀ ਜੁੜੇ ਥੇ, ਔਰ ਹਮੇਸ਼ਾਂ ਜੁੜੇ ਰਹੇਂਗੇ। ਕਿਉਂਕਿ ਹਮ ਗੁਰਸ਼ਰਨ ਸਿੰਘ ਕੀ ਉਸ ਭਾਵਨਾ ਕੋ ਕਭੀ ਨਹੀਂ ਭੂਲ ਸਕਤੇ, ਜੋ ਉਨਹੋਨੇ ਹਮੇ ਸੀਖ ਦੀ ਥੀ। ਕਿ ਸੰਘਰਸ਼ ਹੀ ਹਮਾਰਾ ਨਾਹਰਾ ਹੈ। ਸੰਘਰਸ਼ ਹੀ ਹਮਾਰਾ ਰਾਸਤਾ ਹੈ। ਸਾਥੀਓ, ਉਨ ਕੋ ਮੇਰਾ ਲਾਲ ਸਲਾਮ। ਔਰ ਪੀ.ਯੂ.ਡੀ.ਆਰ. ਕੇ ਸਾਥੀਓਂ ਕਾ ਕਰਾਂਤੀਕਾਰੀ ਅਭਿਨੰਦਨ।
-ਗੌਤਮ ਨਵਲੱਖਾ
........ਗੁਰਸ਼ਰਨ ਸਿੰਘ ਵਰਗੀ ਨਿਹਚਾ, ਇਸ ਸਮਾਜ ਨੇ ਹਰ ਹਾਲ ਢਹਿ ਜਾਣੈ ਤੇ ਨਵੇਂ ਸਮਾਜ ਨੇ ਆ ਕੇ ਰਹਿਣਾ ਤੇ ਬੰਦੇ ਦੀ ਜਿੰਦਗੀ ਦਾ ਕੰਮ ......ਈ ਕੋਈ ਹੋਰ ਨੀ ਹੋ ਸਕਦਾ, ਨਵੇਂ ਸਮਾਜ ਲਈ ਕੰਮ ਕਰਨ ਤੋਂ ਬਿਨਾ। ਇਸ ਅਕੀਦੇ ਨੂੰ ਉਹਨਾਂ ਨੇ ਜਿਸ ਪੱਧਰ 'ਤੇ ਜਾ ਕੇ ਗ੍ਰਹਿਣ ਕੀਤਾ, ਜਿਵੇਂ ਕਲਾਕਾਰਾਂ ਦੇ ਮਨ 'ਚ ਵਸਾਇਆ। ਸਾਡੇ ਆਲੇ ਦੁਆਲੇ ਜਿਵੇਂ ਔਲਖ ਹੋਰਾਂ ਨੇ ਕਿਹਾ ਈਲੀਟ ਥੀਏਟਰ, ਈਲੀਟ ਥੀਏਟਰ ਏਸ ਇਨਕਲਾਬੀ ਲਹਿਰ ਦੇ ਆਲੇ-ਦੁਆਲੇ, ਏਹ ਭੱਦਰਪੁਰਸ਼ਾਂ ਦਾ ਥੀਏਟਰ ਮੰਡਲਾਉਂਦਾ ਫਿਰਿਐ, ਗੇੜੇ ਕੱਢਦਾ ਫਿਰਿਆ। ਇਹਨੇ ਉਲਝਣਾਂ 'ਚ ਵੀ ਪਾਇਐ ਕਲਾਕਾਰਾਂ ਨੂੰ, ਘਚੋਲੇ ਵੀ ਇਹਨੇ ਪੈਦਾ ਕੀਤੇ ਉਹਨਾਂ ਦੇ ਦਿਮਾਗਾਂ 'ਚ, ਲਾਲਸਾਵਾਂ ਵੀ ਜਗਾਈਆਂ, ਖਤਰੇ ਵੀ ਪੈਦਾ ਹੋਏ। ਪਰ ਹੋਰਨਾਂ ਬਹੁਤ ਸਾਰੇ ਕਾਰਨਾਂ ਤੋਂ ਇਲਾਵਾ ਇੱਕ ਗੱਲ ਜਿਵੇਂ ਪੰਜਾਬ ਦੇ ਕਲਾਕਾਰਾਂ ਦੀਆਂ ਨਾ ਸਿਰਫ ਫਸਲਾਂ ਸਿਰਜੀਆਂ, ਬਲਕਿ ਉਹਨਾਂ ਨੂੰ ਇਨਕਲਾਬੀ ਰੰਗਮੰਚ ਲਹਿਰ ਦੀ ਬੁੱਕਲ ਵਿੱਚ ਸਾਂਭ ਕੇ ਰੱਖਿਆ ਗੁਰਸ਼ਰਨ ਸਿੰਘ ਦੀ ਹੋਂਦ ਉਹਨਾਂ ਦੀ ਹਾਜ਼ਰੀ ਆਪਣੇ ਆਪ ਵਿੱਚ ਤਿਲ੍ਹਕਦੇ ਕਦਮਾਂ ਦੀ ਢਾਲ ਬਣ ਜਾਂਦੀ ਸੀ। ਤੇ ਛੇਤੀ ਕੀਤੇ ਜੁਰਅੱਤ ਨਹੀਂ ਸੀ ਪੈਂਦੀ ਕਿ ਕੋਈ ਘੱਟੋ ਘੱਟ ਨੰਗੇ ਚਿੱਟੇ ਰੂਪ ਵਿੱਚ ਹਵਾਈ ਜਹਾਜ਼ਾਂ 'ਚ ਚੜ੍ਹਨ ਦੇ ਸੁਪਨਿਆਂ 'ਚ ਰਵੇ। ਗੁਰਸ਼ਰਨ ਸਿੰਘ ਦੀ ਹੋਂਦ ਨੇ ਪੰਜਾਬ ਦਾ ਇਨਕਲਾਬੀ ਰੰਗਮੰਚ ਬੰਨ੍ਹ ਕੇ ਰੱਖਿਆ ਹੋਇਆ ਸੀ। ਅਸੀਂ ਸੁਹਿਰਦ ਹਾਂ ਉਹੀ ਕੁਛ ਕਰਨਾ ਚਾਹੁੰਨੇ ਆਂ। ਪਰ ਇੱਕ ਖੱਪਾ, ਇੱਕ ਪਾੜਾ ਜ਼ਰੂਰ ਪੈਦਾ ਹੋਇਐ। ਔਲਖ ਹੋਰੀਂ ਬੋਲ ਕੇ ਗਏ ਨੇ ਇਥੇ, ਦਿਲ ਨੂੰ ਬਹੁਤ ਸਕੂਨ ਮਿਲਿਆ। ਬਹੁਤ ਚੈਨ ਮਿਲਿਆ। ਬਹੁਤ ਮਾਣ ਮਹਿਸੂਸ ਹੋਇਆ। ਬਹੁਤ ਉਹਨਾਂ ਦੇ ਨਾਲ ਅਪਣੱਤ ਜਾਗੀ। ਅਸੀਂ ਓਸ ਮਸ਼ਾਲ ਨੂੰ ਜਿਉਂਦੀ ਜਾਗਦੀ ਰੱਖਣ ਵਾਸਤੇ, ਦ੍ਰਿੜ੍ਹ ਹਾਂ। ਪਰ ਇਸ ਚੁਣੌਤੀ ਨੂੰ, ਇਸ ਖੱਪੇ ਨੂੰ ਤਦੇ ਭਰਿਆ ਜਾਊਗਾ, ਜੇ ਅਸੀਂ ਹੋਰ ਸੁਹਿਰਦ ਹੋਵਾਂਗੇ। ਅਸੀਂ ਹੋਰ ਘਾਲਣਾ ਘਾਲਾਂਗੇ। ਅਸੀਂ ਇਹ ਮੰਨ ਕੇ ਚੱਲਾਂਗੇ ਕਿ ਇੱਕ ਖੱਪਾ ਹੈ। ਸੋ ਅੱਜ ਮੈਨੂੰ ਉਹਨਾਂ ਦੀ ਜਿਥੇ ਹੋਂਦ ਦਾ ਅਹਿਸਾਸ ਹੈ, ਉਥੇ ਉਹਨਾਂ ਦੀ ਅਣਹੋਂਦ ਦਾ ਅਹਿਸਾਸ ਵੀ ਐ, ਜਿਹੜੀ ਸਾਡੇ ਲਈ ਚੁਣੌਤੀ ਐ।
-ਜਸਪਾਲ ਜੱਸੀ
......ਅਸੀਂ ਗੁਰਸ਼ਰਨ ਸਿੰਘ ਜੀ ਨੂੰ ਮਿਲਣ ਆਏ ਹਾਂ। .........ਉਹਨਾਂ ਤੋਂ ਅਸੀਂ ਕੀ ਗੁਰ ਸਿੱਖੀਏ ਤਾਂ ਕਿ ਅਸੀਂ ਉਹਨਾਂ ਦਾ ਕੰਮ ਪੂਰਾ ਕਰ ਸਕੀਏ। ਰਵਿੰਦਰ ਨਾਥ ਟੈਗੋਰ ਦੀ ਕਹਾਣੀ ਐ, ਕਿ ਸੂਰਜ ਜਦੋਂ ਅਸਤ ਹੋਣ ਲੱਗਾ ਤਾਂ ਉਹਨੂੰ ਇਹ ਫਿਕਰ ਸੀ ਕਿ ਮੇਰੀ ਚਿੰਤਾ ਦਾ ਖੱਪਾ ਕੌਣ ਭਰੇਗਾ? ਤਾਂ ਕਹਿੰਦਾ ਜਦੋਂ ਉਹਨੇ ਹਜ਼ਾਰਾਂ ਝੁੱਗੀਆਂ ਵਿੱਚ ਛੋਟੇ ਟਿਮਟਿਮਾਉਂਦੇ ਦੀਵੇ ਦੇਖੇ ਤਾਂ ਉਹਨੂੰ ਇਹ ਅਹਿਸਾਸ ਹੋ ਗਿਆ ਕਿ ਮੈਂ ਏਨੀ ਕੁ ਰੌਸ਼ਨੀ ਦੇ ਦਿੱਤੀ ਐ ਕਿ ਮੇਰੀ ਰੌਸ਼ਨੀ ਨੂੰ ਅੱਗੇ ਤੋਰ ਸਕਣਗੇ। ਆਪਾਂ ਸਾਰੇ ਅੱਜ ਉਹ ਰੌਸ਼ਨੀ ਲੈ ਕੇ ਵਾਪਸ ਜਾ ਰਹੇ ਹਾਂ।........ -ਪ੍ਰੋ. ਜਗਮੋਹਨ ਸਿੰਘ
.........ਗੁਰਸ਼ਰਨ ਸਿੰਘ ਜੀ ਸੇ ਹਮ ਲੋਗੋਂ ਨੇ ਯਹੀ ਸੀਖਾ ਹੈ ਕਿ ਕਲਾ ਔਰ ਸੰਸਕ੍ਰਿਤੀ ਭੀ ਏਕ ਵਿਚਾਰਕ ਕਰਮ ਹੈ, ਯਹ ਕਿ ਜਨਤਾ ਕੇ ਸੰਘਰਸ਼ੋਂ ਕੇ ਸਾਥ ਕਲਾ ਕਾ ਔਰ ਸੰਸਕ੍ਰਿਤੀ ਕਾ ਵਾਸਤਾ ਹੈ। ਯਹ ਕਿ ਵਿਕਲਪ ਦੇਨਾ ਸੰਸਕ੍ਰਿਤੀ ਕਾ ਭੀ ਕਾਮ ਹੈ। ਯਹ ਭੀ ਮਾਰਕਸ ਨੇ ਕਹਾ ਥਾ, ਕਿ ਅਕਸਰ ਸੋਸ਼ਕੋਂ ਕੇ ਵਿਚਾਰ ਭੀ ਵਹੀ ਹੋਤੇ ਹੈਂ, ਜੋ ਸਾਸ਼ਕੋਂ ਕੇ ਹੈਂ। ਸੰਸਕ੍ਰਿਤੀ ਕਰਮੀਓਂ ਕਾ ਕਾਮ ਯਹ ਹੈ ਕਿ ਇਸ ਬਾਤ ਕੋ ਤੋੜ ਦੇ। ਕਿ ਸੋਸ਼ਕੋਂ ਕੇ ਵਿਚਾਰ ਸਾਸ਼ਕੋਂ ਕੇ ਵਿਚਾਰ ਨਹੀਂ ਹੋਂਗੇ। ਸੋਸ਼ਕੋਂ ਕੇ ਵਿਚਾਰ ਸੇ ਸੋਸ਼ਕੋਂ ਕੋ ਚਲਨਾ ਹੋਗਾ। ਯਹ ਗੁਰਸ਼ਰਨ ਸਿੰਘ ਸੇ ਹਮ ਨੇ ਸੀਖਾ ਹੈ। ਔਰ ਕੋਸ਼ਿਸ਼ ਕਰਤੇ ਰਹੇਂਗੇ ਜੋ ਆਜ ਕਾ ਅਹਿਦ ਕੀਯਾ ਗਯਾ ਹੈ, ਹਮ ਭੀ ਅਪਨੇ ਸੰਗਠਨ ਕੀ ਤਰਫ ਸੇ ਆਪ ਸੇ ਵਾਅਦਾ ਕਰਤੇ ਹੈਂ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਕਾ ਜੋ ਜਨਮ ਦਿਵਸ ਹੋਗਾ, ਵਹੀ ਗੁਰਸ਼ਰਨ ਜੀ ਕੀ ਯਾਦ ਮੇਂ ਨਾਟਕ ਕਾ ਦਿਵਸ ਘੋਸ਼ਿਤ ਕਰਤੇ ਹੈਂ, ਵੋ ਹਮਾਰਾ ਸੰਗਠਨ ਭੀ ਮਨਾਏਗਾ। ਦੇਸ਼ ਭਰ .........ਅਗਰ ਵਿਕਲਪ ਨਹੀਂ ਦੇਂਗੇ ਤੋ ਲੋਗ ਚਾਹੇ ਸਹੀ ਚਾਹੇ ਗਲਤ ਰਾਸਤੇ ਸੇ ਅਪਨੀ ਜ਼ਿੰਦਗੀ ਕੇ ਲੀਏ ਲੜੇਂਗੇ। .......ਭਗਤ ਸਿੰਘ ਨੇ ਰਾਸ਼ਟਰਵਾਦੀ ਅੰਦੋਲਨ ਕਾ ਏਕ ਵਿਕਲਪ ਪ੍ਰਸਤੁਤ ਕੀਯਾ ਥਾ। ਔਰ ਜਨ-ਸੰਘਰਸ਼ੋਂ ਸੇ ਹਮਾਰੇ ਤਮਾਮ ਨਾਇਕੋਂ ਨੇ ਆਗੇ ਬੜਤੇ ਹੂਏ ਵਿਚਾਰਕ ਕਰਮ ਕਰਤੇ ਹੂਏ, ਇਸੀ ਵਿਕਲਪ ਕੋ ਦੇਨੇ ਕੀ ਕੋਸ਼ਿਸ਼ ਕੀ ਹੈ। ਜਨਤਾ ਭੀ ਵਹੀ ਵਿਕਲਪ ਹਮ ਸਭ ਸੇ ਮਾਂਗ ਰਹੀ ਹੈ। ਮੈਂ ਸਮਝਤਾ ਹੂੰ ਉਸ ਵਿਕਲਪ ਕੇ ਲੀਏ ਜਿਤਨੀ ਬੜੀ ਲਾਮਬੰਦੀ ਹੋ ਸਕਤੀ ਹੈ, ਵਹੀ ਸੱਚੀ ਸ਼ਰਧਾਂਜਲੀ ਹੈ, ਕਾਮਰੇਡ ਗੁਰਸ਼ਰਨ ਸਿੰਘ ਕੇ ਲੀਏ। ਮੈਂ ਯਾਦ ਕਰਨਾ ਚਾਹਤਾਂ ਹੂੰ ਪੰਜਾਬ ਕੇ ਉਸੀ ਸਪੂਤ ਕੋ ਜਿਸਨੇ ਕਹਾ ਥਾ ਕਿ ਸਭ ਸੇ ਖਤਰਨਾਕ ਹੋਤਾ ਹੈ ਹਮਾਰੇ ਸਪਨੋਂ ਕਾ ਮਰ ਜਾਨਾ। ਮੈਂ ਸਮਝਤਾ ਹੂੰ ਕਿ ਏਕ ਸਪਨਾ ਹੈ, ਜਿਸ ਕੋਂ ਜਿੰਦਾ ਰਖਾ ਭਾਅ ਜੀ ਨੇ ਪੂਰੀ ਜ਼ਿੰਦਗੀ। ਔਰ ਉਨਕੀ ਜਿਸਮਾਨੀ ਮੌਤ ਕੇ ਬਾਅਦ ਭੀ ਵੋ ਸਪਨਾ, ਵੋ ਸ਼ੋਕ, ਸ਼ਕਤੀ ਮੇਂ ਜ਼ਰੂਰ ਤਬਦੀਲ ਹੋਗਾ। .........
-ਪ੍ਰਣਾਏ ਕ੍ਰਿਸ਼ਨ
ਦੋਸਤੋ, ਅੱਜ ਅਸੀਂ ਓਸ ਵਕਤ ਦੇ ਉੱਤੇ ਇਕੱਠੇ ਹੋਏ ਆਂ, ਆਪਣੇ ਭਵਿੱਖ ਦੀ ਮਸ਼ਾਲ ਜਗਦੀ ਰੱਖਣ ਦੇ ਵਾਸਤੇ। ਇੱਕ ਨਵਾਂ ਅਹਿਦ ਕਰਨ ਦੇ ਵਾਸਤੇ। ਤੇ ਜਦੋਂ ਏਸ ਮਸ਼ਾਲ ਦਾ ਮੁੱਢ, ਇਸ ਸੰਦੇਸ਼ ਨੂੰ ਸਾਡੇ ਤੱਕ ਪਹੁੰਚਾਉਣ ਵਾਲਾ, ਸਾਡਾ ਸਾਰਿਆਂ ਦਾ ਪਿਆਰਾ, ਭਾਅ ਜੀ ਗੁਰਸ਼ਰਨ ਸਿੰਘ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਹੈ। ਤਾਂ ਇਹ ਓਡੀ ਵੱਡੀ ਸਚਾਈ ਐ, ਜੇ ਉਹ ਅੱਜ ਵੀ ਸਾਡੇ ਵਿੱਚ ਉਸ ਤਰ੍ਹਾਂ ਹੈਗੇ, ਜਿਹੜੇ ਕੁਝ ਸਾਲ ਸਾਡੇ ਕੋਲ ਸੀਗੇ। ਉਹਨਾਂ ਦੀ ਆਵਾਜ਼, ਉਹਨਾਂ ਦੀ ਆਵਾਜ਼ ਦੀ ਗਰਜ਼, ਉਹਨਾਂ ਦੀ ਆਵਾਜ਼ ਦਾ ਦਰਦ, ਉਹਨਾਂ ਦੀ ਆਵਾਜ਼ ਦਾ ਸੁਨੇਹਾ ਅੱਜ ਵੀ ਸਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ ਬਣਿਆ ਹੋਇਆ ਹੈਗਾ। ਭਾਅ ਜੀ ਗੁਰਸ਼ਰਨ ਦੀ ਜ਼ਿੰਦਗੀ ਬਾਰੇ ਜੇ ਸੋਚੀਏ ਤਾਂ ਇਹ ਗੱਲ ਜ਼ਰੂਰ ਸਮਝ ਆਉਂਦੀ ਐ, ਕਿ ਜੇ ਕੋਈ ਕਾਮਯਾਬ ਜ਼ਿੰਦਗੀ ਇਸ ਸੰਸਾਰ ਵਿੱਚ ਜਿਉਂ ਸਕਦੈ, ਬੜੇ ਲੋਕ ਇਹੋ ਜਿਹੇ ਇਤਿਹਾਸ 'ਚ ਹੋਏ ਐ, ਜਿਹਨਾਂ ਨੇ ਕਾਮਯਾਬ ਜ਼ਿੰਦਗੀ ਜਿਉਂਈ ਹੈ, ਲੋਕਾਂ ਦੇ ਲੇਖੇ ਲਾਈ ਐ। ਅੱਜ ਭਾਅ ਜੀ ਗੁਰਸ਼ਰਨ ਸਿੰਘ ਆਪਣੇ ਸਿਰ ਨੂੰ ਉੱਚਾ ਕਰਕੇ ਮਾਣ-ਮੱਤੇ ਤੌਰ 'ਤੇ ਉਹਨਾਂ ਇਤਿਹਾਸਕ ਸਖਸ਼ੀਅਤਾਂ ਵਿੱਚ ਸ਼ਾਮਲ ਹੋ ਗਏ ਨੇ, ਜਿਹਨਾਂ ਨੇ ਇਸ ਦੁਨੀਆਂ ਨੂੰ ਇੱਥੋਂ ਦੇ ਲੋਕਾਂ ਨੂੰ ਹੋਰ ਬੇਹਤਰ ਬਣਾਉਣ ਵਾਸਤੇ, ਆਪਣੀ ਪੂਰੀ ਜ਼ਿੰਦਗੀ ਲਾਈ ਸੀ। ਉਹ ਭਾਵੇਂ ਪੱਛਮ ਦੇ ਫਿਲਾਸਫਰ ਸੁਕਰਾਤ ਹੋ ਸਕਦੈ, ਭਾਵੇਂ ਕਾਰਲ ਮਾਰਕਸ ਹੋ ਸਕਦੈ, ਭਾਵੇਂ ਲੈਨਿਨ ਹੋ ਸਕਦਾ ਐ। ਭਾਵੇਂ ਸ਼ਹੀਦ ਭਗਤ ਸਿੰਘ ਹੋ ਸਕਦੇ ਐ। ਸਾਡੇ ਗਦਰੀ ਬਾਬੇ ਹੋ ਸਕਦੇ ਐ, ਸਾਡੇ ਹੋਰ ਅਜਿਹੇ ਇਨਸਾਨ ਹੋ ਸਕਦੈ ਐ, ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦਾਅ 'ਤੇ ਲਾਈ। ਭਾਅ ਜੀ ਗੁਰਸ਼ਰਨ ਸਿੰਘ ਨੇ ਚੇਤੰਨ ਤੌਰ 'ਤੇ ਆਪਣੀ ਜ਼ਿੰਦਗੀ ਨੂੰ ਉਸ ਤਰ੍ਹਾਂ ਜਿਉਂਇਆ। ਤੇ ਸਾਨੂੰ ਇਸ ਗੱਲ ਦਾ ਮਾਣ ਐ, ਕਿ ਐਥੇ ਬੈਠ ਕੇ, ਇਸ ਦੁਨੀਆਂ ਵਿੱਚ ਹਾਜ਼ਰ ਹੋ ਕੇ, ਆਪਣੀ ਜ਼ਿੰਦਗੀ ਦੇ ਕੁਛ ਪਲ, ਅਸੀਂ ਆਪਣੀ ਜ਼ਿੰਦਗੀ ਦਾ ਕੁਝ ਸਮਾਂ ਉਸ ਭਾਅ ਜੀ ਨਾਲ ਗੁਜ਼ਾਰਿਐ, ਉਸ ਗੁਰਸ਼ਰਨ ਸਿੰਘ ਨਾਲ ਗੁਜ਼ਾਰਿਐ, ਜੀਹਨੇ ਹਮੇਸ਼ਾਂ ਲੋਕਾਂ ਦੇ ਦਰਦ ਨੂੰ, ਲੋਕਾਂ ਦੀ ਜ਼ਿੰਦਗੀ ਨੂੰ ਆਪਣੇ ਦਿਲ 'ਚ ਵਸਾ ਕੇ ਆਪਣੀ ਜ਼ਿੰਦਗੀ ਉਸ ਪਾਸੇ ਤੋਰੀ ਸੀ। ਏਹ ਗੱਲ ਮੈਂ ਏਸ ਕਰਕੇ ਕਹਿ ਰਿਹਾਂ, ਕਿਉਂਕਿ ਇਹਦੇ ਪਿੱਛੇ ਇੱਕ ਬਹੁਤ ਗੰਭੀਰ ਵਿਚਾਰ ਐ। ਸਾਹਿਤ ਦਾ, ਰੰਗਮੰਚ ਦਾ, ਕਵਿਤਾ ਦਾ, ਫਿਲਮ ਦਾ, ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਇੱਕ ਪਾਸੇ ਤੁਹਾਡੀਆਂ ਸਿਆਸੀ ਲਹਿਰਾਂ ਹੁੰਦੀਆਂ, ਲੋਕਾਂ ਦੀਆਂ ਆਪਣੀਆਂ ਲਹਿਰਾਂ ਹੁੰਦੀਆਂ, ਲੋਕਾਂ ਦੇ ਆਪਣੇ ਨਾਅਰੇ ਹੁੰਦੇ ਐ, ਤੇ ਦੂਸਰੇ ਪਾਸੇ ਲੋਕਾਂ ਦੀਆਂ ਅਕਾਂਖਿਆਵਾਂ ਨੂੰ, ਲੋਕਾਂ ਦੀਆਂ ਐਸਪਾਈਰੇਸ਼ਨਜ਼ ਨੂੰ ਜ਼ਾਹਰ ਕਰਨ ਵਾਲਾ ਸਾਹਿਤ ਹੁੰਦੈ, ਬਹੁਤ ਵਾਰੀ ਇਥੇ ਵਿੱਥ ਨਜ਼ਰ ਆਉਂਦੀ ਐ। ਪਰ ਜਦੋਂ ਅਸੀਂ ਭਾਅ ਜੀ ਗੁਰਸ਼ਰਨ ਦੀ ਜ਼ਿੰਦਗੀ ਵੱਲ ਨਿਗਾਹ ਮਾਰਦੇ ਹਾਂ ਤਾਂ ਉਹ ਵਿੱਥ, ਨਾ ਸਿਰਫ ਵਿੱਥ ਨਹੀਂ ਹੈ, ਸਗੋਂ ਇਸ ਵਿੱਚ .....ਦੋਹੇਂ ਪਾਸੇ ਜ਼ਿੰਦਗੀ ਦੇ ........ਸਮਾ ਜਾਂਦੇ ਐ। ਜਦੋਂ ਅਸੀਂ ਭਾਅ ਜੀ ਗੁਰਸ਼ਰਨ ਦੀ ਗੱਲ ਕਰਦੇ ਆਂ। ਉਹਨਾਂ ਦੇ ਰੰਗਮੰਚ ਦੀ ਗੱਲ ਕਰਦੇ ਆਂ। ਉਹਨਾਂ ਦੇ ਡਰਾਮਿਆਂ ਦੀ ਗੱਲ ਕਰਦੇ ਆਂ, ਤਾਂ ਭਾਅ ਜੀ ਡਰਾਮਾ ਕਰਨ ਵਾਲੇ, ਡਰਾਮੇ ਵਿੱਚ ਕਿਰਦਾਰ ਨਿਭਾਉਣ ਵਾਲੇ, ਡਰਾਮੇ ਨੂੰ ਨਿਰਦੇਸ਼ਤ ਕਰਨ ਵਾਲੇ, ਡਰਾਮੇ ਨੂੰ ਆਪਣੀ ਸੇਧ ਦੇਣ ਵਾਲੇ ਤੇ ਡਰਾਮਾ ਦੇਖਣ ਵਾਲੇ ਇਹਨਾਂ 'ਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਜਿਹਨਾਂ ਨੇ ਵੀ ਡਰਾਮੇ ਦੇ ਇਤਿਹਾਸ ਬਾਰੇ, ਡਰਾਮੇ ਦੇ ਸਿਧਾਂਤ ਬਾਰੇ ਕੁਝ ਸਮਝਣ ਦੀ ਕੋਸ਼ਿਸ਼ ਕੀਤੀ ਐ। ਚਾਹੇ ਉਹ ਸਿਧਾਂਤ ਪੱਛਮ ਦਾ ਰਿਹਾ ਹੋਵੇ, ਉਹਦੇ ਵਿੱਚ ਇੱਕ ਗੱਲ ਬੜੇ ਤਕੜੇ ਤੌਰ 'ਤ ਆਉਂਦੀ ਐ, ਖਾਸ ਤੌਰ 'ਤੇ ਕਿ ਡਰਾਮਾ ਦੇਖਦੇ ਹੋਏ ਲੋਕ, ਦਰਸ਼ਕ, ਉਸ ਹਾਲਾਤ ਬਾਰੇ ਉਸ ਸਮਾਜ ਬਾਰੇ ਉਸ ਜ਼ਿੰਦਗੀ ਬਾਰੇ, ਸੋਚਣ ਵਾਸਤੇ ਮਜਬੁਰ ਹੋਣ, ਐਸ ਤਰੀਕੇ ਨਾਲ ਕਿ ਇਸ ਤੋਂ ਅੱਗੇ ਸਾਡਾ ਕੀ ਬਣਨੈ। ਭਾਅ ਜੀ ਗੁਰਸ਼ਰਨ ਦਾ ਡਰਾਮਾ ਦੇਖਦੇ ਹੋਏ ਵੀ, ਅਸੀਂ ਆਪਣੇ ਮਨ 'ਚ ਬੜੀ ਉਧੇੜ-ਬੁਣ ਕਰ ਸਕਦੇ ਸੀ, ਕਿ ਇਹ ਜੋ ਦੱਸ ਰਹੇ ਐ, ਸਚਾਈ ਐ। ਸਾਡੀ ਜ਼ਿੰਦਗੀ ਦੀ ਤਰਜ਼ਮਾਨੀ ਵੀ ਕਰਦੀ ਐ। ਤੇ ਸਾਡੀ ਜ਼ਿੰਦਗੀ ਨੂੰ ਅੱਗੇ ਵਧਾਉਣ ਦਾ ਰਾਹ ਵੀ ਦੱਸਦੀ ਐ। ਇਹੀ ਕਾਰਨ ਐ, ਕਿ ਜਿਹੜਾ ਵੀ ਜ਼ਿੰਦਗੀ 'ਚ ਭਾਅ ਜੀ ਗੁਰਸ਼ਰਨ ਨੂੰ ਮਿਲਿਐ, ਚਾਹੇ ਉਹ ਕਲਾਕਾਰ ਸੀ, ਚਾਹੇ ਉਹ ਦਰਸ਼ਕ ਸੀ ਚਾਹੇ ਉਹ ਰਾਜਸੀ ਐਕਵਿਟਸ ਸੀ, ਚਾਹੇ ਉਹ ਸਮਾਜਿਕ ਐਕਵਿਸਟ ਸੀ, ਉਹਨੂੰ ਹਮੇਸ਼ਾਂ ਲੱਗਿਆ, ਚਾਹੇ ਆਮ ਲੋਕ ਸੀ ਕਿ ਮੈਂ ਭਾਅ ਜੀ ਆਂ, ਮੇਰਾ ਭਾਅ ਜੀ ਨਾਲ ਬਹੁਤ ਨੇੜਲਾ, ਬਹੁਤ ਨਿੱਘ ਦਾ, ਬਹੁਤ ਦਿਲ ਦਾ ਵਾਹ ਹੈ। ਇਹੀ ਕਾਰਨ ਮੈਂ ਸਮਝਦਾਂ ਕਿ ਭਾਅ ਜੀ ਅੱਜ ਭਾਵੇਂ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਹਨ, ਹਰ ਇੱਕ ਦੇ ਆਪਣੇ ਮਨ 'ਚੋਂ ਇੱਕ ਦੁੱਖ, ਇੱਕ ਹੇਰਵਾ ਮਹਿਸੂਸ ਹੋ ਰਿਹੈ। ਕਿ ਜਿਵੇਂ ਕੋਈ ਆਪਣੇ ਨੇੜਲਾ ਬੰਦਾ ਸਾਥੋਂ ਵਿੱਛੜ ਗਿਆ ਹੋਵੇ। ਤਾਂ ਇਹਦੇ ਨਾਲ ਨਾਲ ਜਿਹੜੇ ਸੁਨੇਹੇ ਸਾਨੂੰ ਉਹ ਦੇ ਕੇ ਗਏ ਆ, ਉਹ ਸੁਨੇਹੇ ਸਾਡੇ ਮਨਾਂ 'ਚ ਮਘਦੇ ਰਹਿਣਗੇ। ਇਹੀ ਕਾਰਨ ਐ, ਜਿਹੜਾ ਭਾਅ ਜੀ ਦਾ ਆਪਣੀ ਜ਼ਿੰਦਗੀ ਦਾ, ਆਪਣੇ ਸਮਾਜ ਨਾਲ ਆਪਣੇ ਸਰੋਕਾਰਾਂ ਨਾਲ, ਇੱਥੋਂ ਦੇ ਲੋਕਾਂ ਦੇ ਸਰੋਕਾਰ ਨਾਲ ਨੇੜਲਾ ਸਬੰਧ ਸੀਗਾ। ਇਸੇ ਕਰਕੇ ਭਾਅ ਜੀ ਜ਼ਿੰਦਗੀ ਦੇ ਰੰਗਮੰਚ ਤੋਂ ਬਗੈਰ, ਜਿਹੜੇ ਦੂਸਰੇ ਅਹਿਸਾਸ ਸਨ, ਉਹ ਵੀ ਓਨੇ ਈ ਮਹੱਤਵਪੂਰਨ ਸਨ, ਜਿੰਨਾ ਕਿ ਰੰਗਮੰਚ ਮਹੱਤਵਪੂਰਨ ਰਿਹਾ ਉਹਨਾਂ ਵਾਸਤੇ। ਉਹ ਉਹਨਾਂ ਵਾਸਤੇ ਉਸੇ ਸਾਹਿਤ ਦਾ ਹਿੱਸਾ ਸੀ। ਮੈਂ ਸਿਰਫ ਸੰਖੇਪ ਦੱਸਣਾ ਚਾਹਾਂਗਾ ਕਿ ਉਹ ਭਾਵੇਂ ਇਹਨਾਂ ਦੁਆਰਾ ਸਥਾਪਤ ਕੀਤਾ ਪਲਸ ਮੰਚ ਹੋਵੇ, ਭਾਵੇਂ ਹਿੰਦੋਸਤਾਨ ਦੇ ਹੋਰਨਾਂ ਹਿੱਸਿਆਂ ਵਿੱਚ ਵਾਪਰੇ ਅਪਰੇਸ਼ਨ ਗਰੀਨ ਹੰਟ ਵਿਰੋਧੀ ਵਿਚਾਰ ਹੋਣ, ਚਾਹੇ ਕਿਸੇ ਲੈਵਲ 'ਤੇ ਉਹਨਾਂ ਜੋ ਪਰਚੇ ਐਡਿਟ ਕੀਤੇ ਸਨ ਸਮਤਾ ਅਤੇ ਸਰਦਲ ਦੇ- ਉਹਨਾਂ ਨੇ ਹਮੇਸ਼ਾਂ ਜੋ ਸੇਧ ਦੇਣ ਦੀ ਕੋਸ਼ਿਸ਼ ਕੀਤੀ, ਉਹ ਇੱਕ ਬਹੁਪੱਖੀ ਸਖਸ਼ੀਅਤ ਹੀ ਸੀ ਅੱਜ ਜਦੋਂ ਅਸੀਂ ਉਸ ਨੂੰ ਯਾਦ ਕਰਦੇ ਆਂ ਤਾਂ ਸਾਡੇ ਮਨ ਦੇ ਵਿੱਚ ਇਹ ਨਿਹਚਾ ਜ਼ਰੂਰ ਐ, ਕਿ ਜਿਹੜਾ ਸੁਨੇਹਾ, ਜਿਹੜੀਆਂ ਗੱਲਾਂ ਭਾਅ ਜੀ ਸਾਡੇ ਨਾਲ ਕਰ ਗਏ, ਸਾਡੇ ਨਾਲ ਸਾਂਝੀਆਂ ਕਰ ਗਏ ਆ, ਅੱਜ ਇਸ ਸਮੇਂ ਵਿੱਚ ਜਦੋਂ ਚਾਰੇ ਪਾਸੇ ਹਿੰਦੋਸਤਾਨ ਦੇ ਲੋਕਾਂ 'ਤੇ ਸਾਮਰਾਜ ਅਤੇ ਇੱਥੋਂ ਦੀਆਂ ਹਕੂਮਤਾਂ ਦਾ ਬਹੁਤ ਭੈੜਾ ਹਮਲਾ ਹੋ ਰਿਹੈ, .......ਉਸ ਸਭਿਆਚਾਰ ਨੂੰ ਹੋਰ ਤਕੜਾ ਕਰਨ ਦੇ ਵਾਸਤੇ ਜਿਹੜਾ ਸਭਿਆਚਾਰ ਲੋਕਾਂ ਦਾ ਸਭਿਆਚਾਰ ਐ, ਉਸ ਨੂੰ ਤਕੜਾ ਕਰਨ ਦੇ ਵਾਸਤੇ ਸਾਨੂੰ ਹਮੇਸ਼ਾਂ ਭਾਅ ਜੀ ਦੀਆਂ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ। ਮਨ ਵਿੱਚ ਵਸਾ ਕੇ ਭਵਿੱਖ ਵੱਲ ਚੱਲ ਸਕਦੇ ਹਾਂ। ਇਸੇ ਆਸ ਦੇ ਨਾਲ, ਮੈਂ ਭਾਅ ਜੀ ਬਾਰੇ ਸਿਰਫ ਇਹ ਕਹਾਂਗਾ, ਕਿ ਭਾਅ ਜੀ ਗੁਰਸ਼ਰਨ ਸਿੰਘ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ।
-ਡਾ. ਪ੍ਰਮਿੰਦਰ ਸਿੰਘ
.....ਸਾਨੂੰ ਕਹਿਣਾ ਪਵੇਗਾ ਗੁਰਸ਼ਰਨ ਸਿੰਘ ਨਹੀਂ ਰਹੇ। ਕਿਉਂਕਿ ਇਹ ਸੱਚ ਐ। ਹੁਣ ਕਦੇ ਵੀ ਕਿਸੇ ਮੰਚ ਤੋਂ ਆ ਕੇ ਆਪਣੇ ਲੋਕਾਂ ਨੂੰ ਆਪਣੀ ਬੁਲੰਦ ਆਵਾਜ਼ ਵਿੱਚ ਮੁਖਾਤਿਬ ਨਹੀਂ ਹੋ ਸਕਣਗੇ। ਇਹ ਇੱਕ ਬਹੁਤ ਵੱਡਾ ਸੱਚ ਐ। ਤਾਂ ਇਹਨਾਂ ਸਾਰੇ ਸੱਚਾਂ ਤੋਂ ਵੱਡਾ ਸੱਚ ਇਹ ਐ ਕਿ ਸਾਲਾਂ ਤੱਕ, ਸਦੀਆਂ ਤੱਕ ਇਹ ਬਾਬਾ ਬੋਲਦਾ ਰਹੇਗਾ। ...........ਜਦੋਂ ਤੱਕ ਐਨਾ ਸੱਚਾ ਬੰਦਾ ਇਸ ਧਰਤੀ ਦੇ ਉੱਤੇ ਆਪਣੀ ਕਲਾ ਲੈ ਕੇ ਆਉਂਦਾ ਰਵੇਗਾ ਤਾਂ ਕਿਸੇ ਵੀ ਸ਼ਕਲ ਵਿੱਚ ਕਿਸੇ ਵੀ ਨਾਂ ਹੇਠ ਤੇ ਬਾਬਾ ਬੋਲਦਾ ਰਹੇਗਾ। ਗੁਰਸ਼ਰਨ ਸਿੰਘ ਇੱਕ ਬਾ-ਮਕਸਦ ਰੰਗਕਰਮੀ ਸਨ। ਬਿਨਾ ਕਿਸੇ ਮਕਸਦ ਤੋਂ ਰੰਗਮੰਚ ਕਰਨਾ ਉਹਨਾਂ ਨੂੰ ਭਾਉਂਦਾ ਨਹੀਂ ਸੀ ਤੇ ਨਾ ਉਹ ਚਾਹੁੰਦੇ ਸੀ, ਕਿ ਕੋਈ ਬਿਨਾ ਮਕਸਦ ਤੋਂ ਰੰਗਮੰਚ ਕਰੇ। ਲੋਕੋ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਾਡੇ ਇਸ ਖਿੱਤੇ ਦੀ ਸਾਡੇ ਇਸ ਮੁਲਕ ਦੀ, ਖਾਸ ਕਰਕੇ, ਉੱਤਰੀ ਭਾਰਤ ਦੀ ਬਹੁਤ ਵੱਡੀ ਹਸਤੀ ਬਣੇ ਨੇ। ਤੇ ਪੰਜਾਬ ਦੀ ਧਰਤੀ 'ਤੇ ਭਗਤ ਸਿੰਘ ਨੂੰ ਘਰ ਘਰ ਲਗਾਣਾਂ ਜਿਸ ਬੰਦੇ ਦਾ ਰੋਲ ਰਿਹਾ, ਸ਼ਾਇਦ ਉਹ ਗੁਰਸ਼ਰਨ ਸਿੰਘ ਨੇ। ਕੋਈ ਵੀ ਇਸ ਗੱਲ ਨਾਲ ਅਸਹਿਮਤੀ ਪ੍ਰਗਟ ਨਹੀਂ ਕਰੇਗਾ ਕਿ ਭਾਅ ਜੀ ਤੋਂ ਵੱਧ ਲੋਕਾਂ ਦੇ ਵਿੱਚ ਭਗਤ ਸਿੰਘ ਨੂੰ ਲੈ ਕੇ ਕੋਈ ਨਹੀਂ ਗਿਆ। ਜਦੋਂ ਤੱਕ ਭਗਤ ਸਿੰਘ ਦੇ ਸੁਪਨੇ ਸਾਕਾਰ ਨਹੀਂ ਹੁੰਦੇ। ਓਨੀ ਦੇਰ ਤੱਕ ਸਾਡਾ ਇਹ ਬਾਬਾ ਬੋਲਦਾ ਰਹੇਗਾ। .......
-ਸ਼ਬਦੀਸ਼
......ਭਾਅ ਜੀ ਨੇ ਔਰਤ ਦੀ ਆਜ਼ਾਦੀ, ਔਰਤ ਦੀ ਬਰਾਬਰੀ ਤੇ ਸਮਾਜਿਕ ਸਵਾਲ, ਤੇ ਸਮਾਜਿਕ ਰੁਤਬਾ ਔਰਤ ਦਾ ਕੀ ਐ- ਉਹ ਸਾਰੀ ਦੀ ਸਾਰੀ ਆਪਣੇ ਨਾਟਕਾਂ ਵਿੱਚ ਗੱਲ ਕੀਤੀ। ਭਾਅ ਜੀ ਜਦੋਂ ਨਾਟਕ ਕਰਨ ਜਾਂਦੇ ਸੀ ਤਾਂ ਵਿਹੜਿਆਂ ਦੇ ਵਿੱਚ, ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾਂ ਸੱਥਾਂ ਦੇ ਵਿੱਚ ਨਾਟਕ ਕਰਨ ਤੋਂ ਬਾਅਦ ਲੋਕ ਘਰਾਂ 'ਚ ਜਾਂਦੇ ਸੀ ਤੇ ਮੈਂ ਉਹਨਾਂ ਸਾਰੀਆਂ ਔਰਤਾਂ ਨੂੰ ਕਹਿ ਰਹੀ ਆਂ ਕਿ ਭਾਅ ਜੀ ਤੁਹਾਡੇ ਹਮਦਰਦ ਬਣੇ, ਤੁਹਾਡੇ ਰਾਜ਼ਦਾਨ ਬਣੇ ਤੇ ਤੁਹਾਡੇ ਹੱਕਾਂ ਲਈ ਲੜਦੇ ਰਹੇ, ਅੱਜ ਸਾਰੀਆਂ ਔਰਤਾਂ ਪੰਜਾਬ ਦੀਆਂ, ਭਾਅ ਜੀ ਨੂੰ ਸਜਦਾ ਕਰਦੀਆਂ। ਇਸ ਕਰਕੇ ਕਿ ਜਦੋਂ ਉਹ ਨਾਟਕ ਕਰਨ ਤੋਂ ਬਾਅਦ ਆਪਣੇ ਦੁੱਖ-ਸੁੱਖ ਸਾਰੇ ਰਾਜ਼ ਭਾਅ ਜੀ ਕੋਲ ਫੋਲਦੀਆਂ ਸੀ। ਤੇ ਭਾਅ ਜੀ ਨੇ ਸਾਰੇ ਨਾਟਕਾਂ ਦੇ ਵਿੱਚ ਕਦੇ ਵੀ ਉਸ ਬੁਰਜੂਆ ਔਰਤ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਲੋਕ-ਹੱਕਾਂ ਲਈ ਲੜ ਰਹੀ ਔਰਤ ਦੀ ਗੱਲ ਕੀਤੀ। ਭਾਅ ਜੀ ਨੇ ਸਾਡੇ ਪਰਿਵਾਰਾਂ ਵਿੱਚ ਜਿਹੜੀ ਔਰਤ ਦੇ ਨਾਲ ਜ਼ਿਆਦਤੀ ਹੋ ਰਹੀ ਐ, ਭਾਅ ਜੀ ਨੇ ਜਿਹੜੀ ਸਮਾਜਿਕ ਨਾ-ਬਰਾਬਰੀ ਹੋ ਰਹੀ ਐ, ਸਮਾਜ ਦੇ ਵਿੱਚ ਉਹਨੂੰ ਬਰਾਬਰ ਤੌਰ 'ਤੇ ਆਪਣੇ ਨਾਟਕਾਂ ਦਾ ਹਿੱਸਾ ਬਣਾਇਆ।..........ਮੈਂ ਭਾਅ ਜੀ ਤੁਹਾਨੂੰ ਲਾਲ ਸਲਾਮ ਪੇਸ਼ ਕਰਦੀ ਆਂ। ਉਹਨਾਂ ਸਾਰੀਆਂ ਵਿਹੜੇ ਦੀਆਂ ਔਰਤਾਂ ਵੱਲੋਂ, ਉਹਨਾਂ ਸਾਰੀਆਂ ਮੱਧਵਰਗੀ ਔਰਤਾਂ ਵੱਲੋਂ ਉਹਨਾਂ ਰੰਗਕਰਮੀ ਕਲਾਕਾਰਾਂ ਵੱਲੋਂ ਜਿਹਨਾਂ ਨੂੰ ਭਾਅ ਦੇ ਨਾਟਕ ਵਿੱਚ ਜਦੋਂ ਵੀ ਕੋਈ ਔਰਤ ਜਾਂਦੀ ਸੀ, ਤੇ ਉਹ ਸੇਫ ਮਹਿਸੂਸ ਕਰਦੀ ਸੀ। ਉਹਨਾਂ ਦੇ ਪੇਰੈਂਟਸ ਬੜੇ ਆਰਾਮ ਦੇ ਨਾਲ ਉਹਨਾਂ ਨੂੰ ਭੇਜਦੇ ਸੀ, ਕਿ ਭਾਅ ਹੈ ਤਾਂ ਬੜੇ ਆਰਾਮ ਦੇ ਨਾਲ ਸਾਡੀ ਕੁੜੀ ਕੰਮ ਸਕਦੀ ਐ। ਕਿਉਂਕਿ ਜਿਸ ਤਰ੍ਹਾਂ ਦਾ ਸਾਡਾ ਫਿਊਡਰ ਐਟੀਚਿਊਟ ਐ ਪੰਜਾਬ ਦੇ ਵਿੱਚ, ਔਰਤਾਂ ਨੂੰ ਕੰਮ ਕਰਨ ਦੇ ਲਈ ਖਾਸ ਕਰਕੇ ਨਾਟਕ ਦੇ ਵਿੱਚ ਕੰਮ ਕਰਨ ਦੇ ਲਈ ਬਹੁਤਾ ਚੰਗਾ ਨਹੀਂ ਗਿਣਿਆ ਜਾਂਦਾ ਸੀ, ਇੱਕ ਭਾਅ ਜੀ ਨੇ ਜਿਹਨਾਂ ਨੇ ਇੱਕ ਔਰਤ ਨੂੰ ਮਾਨ ਤੇ ਸਨਮਾਨ ਦੁਆਇਆ ਕਿ ਹਾਂ ਤੂੰ ਇੱਕ ਕਲਾਕਾਰ ਹੈਂ। ਤੇ ਇਹ ਸਮਾਜਿਕ ਜੀਵਨ ਦੇ ਵਿੱਚ ਇਸ ਇਨਕਲਾਬੀ ਜੀਵਨ ਦੇ ਵਿੱਚ ਤੇਰਾ ਵੀ ਓਨਾ ਈ ਹਿੱਸਾ ਬਣਦਾ ਹੈ।.........
-ਰੰਗਕਰਮੀ ਕੰਵਲਜੀਤ ਕੌਰ ਢਿੱਲੋ
ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਿਲ ਸੇ ਹੋਤਾ ਹੈ, ਚਮਨ ਮੇਂ ਦੀਦਾਵਰ ਪੈਦਾ
ਹਮਾਰਾ ਜੋ ਪ੍ਰੋਫੈਸ਼ਨ ਹੈ, ਉਸ ਪ੍ਰੋਫੈਸ਼ਨ ਮੇਂ ਹਮ ਅਲਫਾਜ਼ ਸੇ ਖੇਲਤੇ ਹੈਂ, ਸ਼ਬਦੋਂ ਸੇ ਖੇਲਤੇ ਹੈਂ। ਲੇਕਿਨ ਏਕ ਸਮਯ ਐਸਾ ਆ ਜਾਤਾ ਹੈ, ਜਬ ਯਹ ਸ਼ਬਦ ਯਾ ਅਲਫਾਜ਼ ਸਾਥ ਛੋੜ ਦੇਤੇ ਹੈਂ। ਕੁਛ ਐਸਾ ਹੀ ਸਮਯ ਇਸ ਵਕਤ ਮੇਰੇ ਸਾਮਨੇ ਭੀ ਹੈ। ਗੁਰਸ਼ਰਨ ਜੀ ਕੇ ਸਾਥ ਏਕ ਜਜ਼ਬਾਤੀ ਲਗਾਓ ਥਾ, ਵੋਹ ਏਕ ਐਸੀ ਹਸਤੀ ਹੈ, ਜਿਹਨੇ ਆਪ ?/ਜਿਓਗਰਾਫੀਕਲ ਬਾਊਂਡਰੀ ਮੇਂ ਆਪ ਉਨ ਕੋ ਮਹਿਦੂਦ ਨਹੀਂ ਕਰ ਸਕਤੇ। ਆਪ ਕਭੀ ਯਹ ਨਹੀਂ ਕਹਿ ਸਕਤੇ ਕਿ ਵੋਹ ਪੰਜਾਬ ਕੇ ਥੇ, ਵੋ ਪੰਜਾਬ ਕੇ ਲੀਏ ਥੇ। ਆਪ ਉਨਹੇਂ ਯਹ ਨਹੀਂ ਕਹਿ ਸਕਤੇ ਕਿ ਉਨਹੋਨੇ ਨੇ ਇਸ ਵਰਗ ਕੇ ਲੀਏ ਕਾਮ ਕੀਯਾ, ਉਨਹੋਨੇ ਉਸ ਵਰਗ ਕੇ ਲੀਏ ਕਾਮ ਕੀਯਾ। ਗੁਰਸ਼ਰਨ ਜੀ ਏਕ ਆਈਡੀਏ ਕੀ ਤਰ੍ਹਾਂ ਥੇ ਜਿਨ ਕੀ ਕੋਈ ਬਾਊਂਡਰੀ ਨਹੀਂ। ਜਿਨਹੇਂ ਆਪ ਸੀਮਤ ਨਹੀਂ ਕਰ ਸਕਤੇ। ਉਨਕੇ ਦਿਲ ਮੇਂ ਇਨਸਾਨੀਅਤ ਕੇ ਲੀਏ ਦਰਦ ਥਾ। ਯਹਾਂ ਯਹਾਂ ਪਰ ਇਨਸਾਨੋਂ ਪਰ ਕਹੀਂ ਜ਼ੁਲਮ ਹੋਤਾ ਥਾ, ਗੁਰਸ਼ਰਨ ਸਿੰਘ ਜੀ ਅਪਨੀ ਬੁਲੰਦ ਆਵਾਜ਼ ਪੁਰਜ਼ੋਰ ਆਵਾਜ਼, ਅਪਨੀ ਦਹਾੜ ਕੇ ਸਾਥ ਉਸਕੇ ਖਿਲਾਫ ਆਵਾਜ਼ ਉਠਾਤੇ ਥੇ। ਉਨਹੋਨੇ ਕਭੀ ਕਿਸੀ ਹੁਕਮਰਾਨ ਕੇ ਖੌਫ ਕੇ ਸਾਮਨੇ ਝੁਕੇ ਨਹੀਂ, ਉਹ ਉਨਸੇ ਕਭੀ ਡਰੇ ਨਹੀਂ। ਮੈਂ ਜਿਸ ਦਿਨ ਸੇ ਗੁਰਸ਼ਰਨ ਜੀ ਕੇ ਦਿਹਾਂਤ ਆਈ ਹੈ, ਕਸ਼ਮੀਰ ਸੇ ਹਰ ਰੋਜ਼ ਦਿੱਲੀ ਮੇਂ ਮੇਰੇ ਪਾਸ ਬਹੁਤ ਸੇ ਲੋਗੋਂ ਕੇ ਫੋਨ ਆਤੇ ਥੇ, ਔਰ ਸਭ ਕਾ ਯਹ ਕਹਿਨਾ ਥਾ ਕਿ ਹਮਾਰਾ ਏਕ ਗ਼ਮਖਾਰ, ਹਮਾਰਾ ਏਕ ਦੋਸਤ, ਹਮਾਰਾ ਏਕ ਸੱਚਾ ਸਾਥੀ, ਹਮਾਰੇ ਦਰਦ ਕੋ ਸਮਝਨੇ ਵਾਲਾ ਇਨਸਾਨ ਨਹੀਂ ਰਹਾ। ਗੁਰਸ਼ਰਨ ਜੀ ਕੀ ਜੋ ਐਕਸਟੈਂਡਡ ਫੈਮਲੀ ਹੈ, ਵੋ ਐਕਸਟੈਂਡਡ ਫੈਮਲੀ ਹੈ, ਬਹੁਤ ਦੂਰ ਤੱਕ ਹੈ।..........
-ਪ੍ਰੋ. ਐਸ.ਏ.ਆਰ. ਜੀਲਾਨੀ
.....ਉਹਨਾਂ ਨੇ ਕੁਛ ਸ਼ਬਦ ਬੋਲੇ ਸਨ- ਬਹੁਤ ਹੀ, ਬਹੁਤ ਹੀ ਠੀਕ 1970 ਦੇ ਵਿੱਚ ਮੈਨੂੰ ਕਿਸੇ ਬੰਦੇ ਨੇ ਸਵਾਲ ਕੀਤਾ ਸੀ ਕਿ ਤੁਸੀਂ ਨਾਟਕ ਕਿਉਂ ਕਰ ਰਹੇ ਹੋ? ਕੀ ਫਾਇਦਾ ਤੁਹਾਡੇ ਇਹਨਾਂ ਨਾਟਕਾਂ ਦਾ? ਤਾਂ ਉਹਨਾਂ ਨੇ ਕਿਹਾ ਕਿ ਅੱਜ ਮੈਨੂੰ ਉਸ ਦਾ ਜੁਆਬ ਮਿਲ ਗਿਐ। 1970 ਦੇ ਵਿੱਚ ਜੋ ਸੁਆਲ ਹੋਇਆ ਸੀ, ਅੱਜ ਮੈਨੂੰ ਉਸਦਾ ਜੁਆਬ ਤੁਹਾਡੇ ਕੰਮ ਨੇ ਦਿੱਤੈ। ਤੁਸੀਂ ਅਜੇ 40-40 ਸਾਲ ਹੋਰ ਕੰਮ ਕਰਨੈ, ਸਾਰੇ ਮਿਲ ਜੁਲ ਕੇ ਕੰਮ ਕਰੋ। ਵੰਡੀਆਂ ਨਾ ਪਾਓ। ਸਾਰੇ ਮਿਲ ਕੇ ਕਲਾ ਦੇ ਖੇਤਰ ਦੇ ਵਿੱਚ ਤਰਥੱਲੀ ਮਚਾ ਦਿਓ। ਇਹ ਸ਼ਬਦ ਉਹਨਾਂ ਨੇ ਆਖਰੀ ਸਮੇਂ ਜੋ ਮੇਰੇ ਨਾਲ ਸਾਂਝੇ ਕੀਤੇ ਸੀ। ਮੈਂ ਚਾਵ੍ਹਾਂਗੀ ਕਿ ਆਪਾਂ ਸਾਰੇ ਮਿਲ ਕੇ ਉਹਨਾਂ ਦੇ ਇਹਨਾਂ ਬੋਲਾਂ ਨੂੰ ਪੂਰਾ ਕਰੀਏ। ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ।
-ਅਨੀਤਾ-ਸ਼ਬਦੀਸ਼
...........ਜਦੋਂ ਉਹ ਤੀਜੀ ਕਲਾਸ ਵਿੱਚ ਪੜ੍ਹਦੇ ਸੀ, ਤਾਂ ਉਹਨਾਂ ਨਾਲ ਜਮਾਂਦਾਰ ਦਾ ਪੁੱਤਰ ਪੜ੍ਹਦਾ ਸੀ ਮੁਖਤਾਰ, ਜਿਹੜਾ ਬੜੀ ਖੁਸ਼ਖਤ ਫੱਟੀ ਲਿਖਦਾ ਸੀ। ਉਹ ਦੋ ਤਿੰਨ ਸਾਲ ਉਹਨਾਂ ਦੇ ਨਾਲ ਪੜ੍ਹਦਾ ਰਿਹਾ, ਉਹਨਾਂ ਦਾ ਕਲਾਸ-ਫੈਲੋ ਸੀ ਸਕੂਲ ਵਿੱਚ ਫਿਰ ਉਹ ਪਾਪਾ ਅੰਮ੍ਰਿਤਸਰ ਆ ਗਏ। ਅੰਮ੍ਰਿਤਸਰ ਤੋਂ ਆ ਕੇ ਫੇਰ ਉਹ ਵਾਪਸ ਮੁਲਤਾਨ ਗਏ ਦੋ-ਤਿੰਨ ਸਾਲ ਬਾਅਦ ਤੇ ਉਹ ਸੜਕ 'ਤੇ ਝਾੜੂ ਦੇਂਦਾ ਪਿਆ ਸੀ। ਸ਼ਿੰਗਾਰਾ, ਤੇ ਉਹਨੇ ਪਾਪਾ ਨੂੰ ਆਵਾਜ਼ ਮਾਰੀ। ਉਹਨੇ ਅੱਗੋਂ ਕਿਹਾ ਕਿ ਕਾਕਾ ਜੀ ਸਤਿ ਸ੍ਰੀ ਅਕਾਲ। ਤੇ ਉਸ ਚੀਜ਼ ਦਾ ਉਹਨਾਂ 'ਤੇ ਬਹੁਤ ਅਸਰ ਹੋਇਆ। ਕਿ ਕਿਉਂ ਇੱਕ ਜਮਾਂਦਾਰ ਦਾ ਪੁੱਤਰ, ਕਿਉਂਕਿ ਲਾਇਕ ਸੀ, ਲਾਇਕ ਵਿਦਿਆਰਥੀ ਸੀ, ਉਹ ਲਾਇਕ ਵਿਦਿਆਰਥੀ ਸਕੂਲ ਛੱਡਣ 'ਤੇ ਮਜਬੂਰ ਹੋ ਗਿਆ। ਜਿਹੜਾ ਅੱਥਰੂ ਉਹਨਾਂ ਵੇਲੇ 12 ਸਾਲ ਦੀ ਉਮਰ ਵਿੱਚ ਟਪਕਿਆ ਹੋਏਗਾ, ਉਹ 82 ਸਾਲ ਦੀ ਉਮਰ ਵਿੱਚ ਵੀ ਉਸ ਇਸ਼ੂ 'ਤੇ ਫੇਰ ਵੀ ਟਪਕਦਾ ਸੀ। ਉਹਨਾਂ ਨੇ 70 ਸਾਲਾਂ ਵਿੱਚ ਉਹਨਾਂ ਦੇ ਇਮੋਸ਼ਨ ਵਿੱਚ ਤੇ ਉਹਨਾਂ ਦੇ ਦਿਲ ਦੀ ਜਿਹੜੀ ਨਰਮਾਈ ਸੀ, ਉਹਦੇ 'ਚ ਕੋਈ ਵੀ ਫਰਕ ਨਹੀਂ ਆਇਆ। ਲਾਸਟ ਉਹਨਾਂ ਦੇ ਜਿਹੜੇ ਡਰਾਮੇ ਸੀ। ''ਦਿੱਤੂ ਸਿੰਘ ਮਜ਼੍ਹਬੀ ਦੀ ਦਾਸਤਾਨ'' ਉਹਨਾਂ ਦਾ, ਕਿਸੇ ਨੇ ਕਿਹਾ ਕਿ ਕਾਹਦੇ 'ਤੇ ਲਿਖ ਰਿਹਾ ਹੈ। ਮੈਂ ਕਿਹਾ ਕਿ ਲੈਟਰੀਨਾਂ ਬਾਰੇ ਡਰਾਮਾ ਐ, ਪਿੰਡ ਦਾ ਜਿਹੜਾ ਮਜ਼੍ਹਬੀ ਐ, ਉਹਦੇ ਪਰਿਵਾਰ ਲਈ ਕੋਈ ਟਾਇਲਟ ਨਹੀਂ ਹੈ। ਮੈਂ ਅੱਜ ਦੋ ਹਜ਼ਾਰ ਦਸ, ਦੋ ਹਜ਼ਾਰ ਗਿਆਰਾਂ ਵਿੱਚ ਕਿੰਨੀ ਵੱਡੀ ਗੱਲ ਐ, ਕਿ ਅੱਜ ਪੰਜਾਬ ਵਰਗੇ ਸੂਬੇ ਵਿੱਚ, ਪਤਾ ਨਹੀਂ ਕਿੰਨੇ ਈ ਪਰਿਵਾਰ ਨੇ, ਕਿੰਨੇ ਈ ਉਹ ਵਿਹੜਿਆਂ ਵਾਲੇ ਨੇ, ਜਿਹਨਾਂ ਦੇ ਕੋਲ ਨਹਾਉਣ-ਧੋਣ ਦੀ ਕੋਈ ਸੁਵਿਧਾ ਨਹੀਂ ਐ। ਮਤਲਬ ਇੱਕ ਵਾਰੀ ਲੈਕਚਰ ਦਿੰਦੇ ਹੋਏ ਉਹਨਾਂ ਨੇ ਕਿਹਾ ਸੀ, ਮੈਂ ਆਪਣੇ ਘਰਾਂ ਵਿੱਚ ਤੇ ਇਹੋ ਜਿਹੇ ਹੋਟਲਾਂ ਵਿੱਚ ਦੇਖਿਆ ਐ ਕਿ ਕਮਰਿਆਂ ਕਮਰਿਆਂ ਜਿੱਡੇ ਬਾਥਰੂਮ ਨੇ, ਜਿਥੇ ਵੱਡੇ ਵੱਡੇ ਟੱਬ ਲੱਗੇ ਹੋਏ ਨੇ, ਜਿਹਨਾਂ ਦਾ ਇੱਕ ਬਟਨ ਦਬਾਓ ਤਾਂ ਝੱਗ ਨਿਕਲਦੀ ਐ, ਜਿਥੇ ਗਰਮ ਪਾਨੀ ਆਂਦਾ ਐ, ਜਿਥੇ ......... ਮੇਰੇ ਲੋਗੋ, ਮੇਰੇ ਲੋਗੋ, ਤੁਹਾਡੀ ਪਤਨੀ ਦੇ, ਤੁਹਾਡੀ ਬੱਚੀ ਦੇ ਨਹਾਉਣ ਵਾਸਤੇ ਜਗਾਹ ਵੀ ਨਹੀਂ ਐ। ਤੇ ਕਿਸੇ ਸਰਕਾਰ ਨੂੰ, ਕਿਸੇ ਹੁਕਮਰਾਨ ਨੂੰ, ਕਿਸੇ ਪ੍ਰਕਾਸ਼ ਸਿੰਘ ਬਾਦਲ, ਅਮਰਿੰਦਰ ਸਿੰਘ ਨੂੰ ਮੋਹਨ ਸਿੰਘ ਨੂੰ ਇਸ ਗੱਲ ਦੀ ਫਿਕਰ ਨਹੀਂ ਐ, ਮੰਗੋ ਉਹਨਾਂ ਕੋਲੋਂ ਆਪਣੀ ਡਿਗਨਿਟੀ ਆਪਣੇ ਬੱਚਿਆਂ ਵਾਸਤੇ ਬਾਥਰੂਮ। ਉਹ ਦੇਨਗੇ ਤੁਹਾਨੂੰ, ਜੇ ਨਹੀਂ ਦੇਣਗੇ ਤਾਂ .........ਇਹਨਾਂ ਵੱਡੇ ਆਦਮੀਆਂ ਕੋਲ ਸਭ ਕੁਝ ਐ। ਉਹਨਾਂ ਕੋਲ ਇਸ ਵਕਤ ਹੈਲਥ ਵਿੱਚ, ਐਜੂਕੇਸ਼ਨ ਵਿੱਚ, ਜੋ ਵਰਲਡ ਵਿੱਚ ਬੈਸਟ ਹੈ, ਉਹ ਉਹਨਾਂ ਕੋਲ ਹੈ। ਸਿਰਫ ਤੁਹਾਡੇ ਕੋਲ ਨਹੀਂ ਹੈ, ਤੁਸੀਂ ਰਹਿ ਗਏ ਹੋ, ਤੁਸੀਂ ਕਿਸੇ ਗਿਨਤੀ ਵਿੱਚ ਨਹੀਂ ਆਏ। ਮੰਗੋ! ਖੜ੍ਹੇ ਹੋ ਹੋ ਕੇ ਮੰਗੋ! ਤੇ ਸਾੜ ਦਿਓ ਉਹਨਾਂ ਦੇ ਪਬਲਿਕ ਸਕੂਲ, ਤਾਂ ਉਹ ਤੁਹਾਡੇ ਬੱਚਿਆਂ ਨੂੰ ਵਧੀਆ ਸਕੂਲ ਦੇਣਗੇ। ਇਹ ਉਹ ਅਖੀਰਲੇ ਦਮ ਤੱਕ ਕਹਿੰਦੇ ਰਹੇ, ਕਿਉਂਕਿ ਉਹ ਮਹਿਸੂਸ ਕਰਦੇ ਰਹੇ। ਮਤਲਬ ਜਦੋਂ ਉਹ ਸ਼ੁਰੂ ਹੋਏ ਸੀ, ਜੋ ਉਹਨਾਂ ਦੀ ਦ੍ਰਿੜ੍ਹਤਾ ਅਸੀਂ ਦੇਖਦੇ ਰਹੇ ਸੀ ਵਧਦੀ ਗਈ, ਵਧਦੀ ਗਈ। ਉਹ ਪਿੰਡਾਂ ਵੱਲ ਉਹਨਾਂ ਨੇ ਮੁਖ ਕੀਤਾ। ਹੁਣ ਅਖੀਰਲੇ ਸੱਤ-ਅੱਠ ਸਾਲਾਂ ਵਿੱਚ ਉਹਨਾਂ ਨੇ ਕਿਹਾ, .......ਮੈਂ ਮਜ਼੍ਹਬੀਆਂ ਨਾਲ, ਵਿਹੜੇ ਵਾਲਿਆਂ ਨਾਲ, ਖੇਤ ਮਜ਼ਦੂਰਾਂ ਨਾਲ, ਉਹਨਾਂ ਦੀਆਂ ਔਰਤਾਂ ਵਾਸਤੇ ਕੰਮ ਕਰਨਾ ਚਾਹਨਾਂ। ਉਹਨਾਂ ਨੇ ਆਪਣਾ ਨਿਸ਼ਾਨਾ ਹੋਰ ਬਰੀਕ ਕਰ ਲਿਆ ਕਿ ਇਹ ਰਹਿ ਗਏ। ਵਿਹੜੇ ਵਾਲੇ ਰਹਿ ਗਏ। ਉਹਨਾਂ ਦੀਆਂ ਔਰਤਾਂ ਰਹਿ ਗਈਆਂ, ਕੰਵਲਜੀਤ ਨੇ ਜਿਸ ਤਰ੍ਹਾਂ ਕਿਹੈ ਜੋ ਸ਼ਾਇਦ ਅੱਜ ਇਥੇ ਆਏ ਨੇ, ਉਹ ਸਦਾ ਕੁੜੀਆਂ ਦੀ, ਧੀਆਂ ਦੀ ਭੈਣਾਂ ਦੀ ਗੱਲ ਕਰਦੇ ਰਹੇ ਨੇ ਕਿ ਇਹਨਾਂ ਬੱਚੀਆਂ ਵਾਸਤੇ ਸਮਾਜ ਵਧੀਆ ਨਹੀਂ ਹੋਏਗਾ ਤਦ ਤਕ ਕੁਝ ਨਹੀਂ ਬਣ ਸਕਦਾ।..........
-ਡਾ. ਅਰੀਤ
.........ਮੈਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਇੱਕ ਈ ਗੱਲ ਕਰਾਂਗਾ ਉਹ ਸਾਨੂੰ ਸਾਰਿਆਂ ਨੂੰ ਇੱਕ ਈ ਗੱਲ ਕਹਿੰਦੇ ਹੁੰਦੇ ਸਨ ਕਿ ਸਿਆਣੇ ਬਣੀਏ। ਸਿਆਣੇ ਬਣਨ ਦੀ ਲੋੜ ਹੈ। ਜਿਧਰ ਵੀ ਜਾਈਏ, ਅਸੀਂ ਇਕੱਠੇ ਈ ਜਾਈਏ। ਸਾਡੇ ਭਾਅ ਜੀ ਹਮੇਸ਼ਾਂ ਤੁਹਾਨੂੰ ਸਾਰਿਆਂ ਨੂੰ ਇਕੱਠੇ ਈ ਕਰਦੇ ਰਹੇ ਨੇ। ਬਾਕੀ ਜਿਸ ਕੰਮ ਵਾਸਤੇ ਉਹਨਾਂ ਨੇ ਸਾਨੂੰ ਪੈਦਾ ਕੀਤੈ, ਉਹਨਾਂ ਦਾ ਇਹ ਕਾਫਲਾ ਉਸੇ ਤਰ੍ਹਾਂ ਹੀ ਚੱਲਦਾ ਰਹੇਗਾ। ਉਸੇ ਤਰ੍ਹਾਂ ਹੀ ਅਸੀਂ ਆਖਰੀ ਸਾਹਾਂ ਤੀਕਰ ਜਿਹੜਾ ਸਾਡੇ ਜੁੰਮੇ ਉਹ ਕੰਮ ਲਾ ਕੇ ਗਏ ਨੇ ਅਸੀਂ ਕਰਦੇ ਰਵਾਂਗੇ। ਬੱਸ............
-ਇਕੱਤਰ ਸਿੰਘ
.........ਵਿਅਕਤੀ ਆਪਣੇ ਜਨਮ ਕਰਕੇ ਨਹੀਂ, ਵਿਅਕਤੀ ਆਪਣੇ ਉਹਨਾਂ ਕੰਮਾਂ ਦੀ ਚੋਣ ਕਰਕੇ ਜਾਣਿਆ ਜਾਂਦਾ ਹੈ। ਭਾਅ ਜੀ ਨੇ ਖੱਬੀ ਸੋਚ ਨੂੰ ਸੁਣਿਆ, ਭਾਅ ਜੀ ਨੇ ਆਪਣੀ ਨੌਕਰੀ ਛੱਡ ਕੇ, ਰੰਗਮੰਚ ਦੇ ਖੇਤਰ ਨੂੰ ਚੁਣਿਆ, ਇਹ ਭਾਅ ਜੀ ਦੀ ਚੋਣ ਸੀ, ਔਰ ਇਹਨਾਂ ਦੋਹਾਂ ਖੇਤਰਾਂ ਵਿੱਚ ਹੀ, ਜਿੰਨੀ ਸਾਦਗੀ ਜਿੰਨੀ ਦ੍ਰਿੜ੍ਹਤਾ ਅਤੇ ਜਿੰਨੀ ਸੰਜੀਦਗੀ ਨਾਲ ਉਹ ਸਾਰੀ ਜ਼ਿੰਦਗੀ ਵਿਚਰਿਆ, ਮੈਂ ਸਮਝਨਾਂ ਉਹਨਾਂ ਵਰਗੇ, ਰੰਗਕਰਮੀ ਵੀ ਹੈਗੇ ਨੇ, ਉਹਨਾਂ ਵਰਗੇ ਸਿਆਣੇ ਨਾਟਕਕਾਰ, ਬੁੱਧੀਜੀਵੀ ਵੀ ਹੈਗੇ ਨੇ, ਪਰ ਫੇਰ ਵੀ ਭਾਅ ਜੀ ਕਿਸ ਗੱਲੋਂ ਵੱਖਰੇ ਸਨ? ਉਹਨਾਂ ਵਰਗੇ ਹਨ, ਪਰ ਉਹਨਾਂ ਦਾ ਸਾਨੀ ਕੋਈ ਨਹੀਂ। ਅੱਜ ਜਦੋਂ ਅਸੀਂ ਭਾਰਤ ਦੇ ਪੇਂਡੂ ਰੰਗਮੰਚ 'ਤੇ ਨਜ਼ਰ ਮਾਰਦੇ ਆਂ, ਤਾਂ ਭਾਅ ਜੀ ਵਰਗੀਆਂ ਹੋਰ ਸਖਸ਼ੀਅਤਾਂ ਸਾਨੂੰ ਨਜ਼ਰ ਆਉਂਦੀਆਂ ਨੇ, ਪਰ ਜਿੰਨੀ ਦ੍ਰਿੜ੍ਹਤਾ ਅਰ ਜਿੰਨੀ ਸੁਹਿਰਦਤਾ ਭਾਅ ਜੀ ਵਿਚ ਸੀ, ਉਹ ਸ਼ਾਇਦ ਕਿਸੇ ਵਿਰਸੇ ਰੰਗਕਰਮੀ ਦੇ ਹਿੱਸੇ ਆਈ ਹੋਵੇ।...........
-ਸੁਖਦੇਵ ਸਿੰਘ ਸਿਰਸਾ
.......ਔਰ ਇਸੇ ਤਰ੍ਹਾਂ ਦਾ ਮੁਕਾਬਲੇ ਦਾ ਥੀਏਟਰ, ਇਸ ਤਰ੍ਹਾਂ ਦਾ ਲੋਕਾਂ ਦਾ ਥੀਏਟਰ, ਲੋਕਾਂ ਲਈ ਥੀਏਟਰ, .......ਗੁਰਸ਼ਰਨ ਭਾਅ ਜੀ ਨੇ, ਉਸ ਬੁਰਜੂਆ ਥੀਏਟਰ, ਉਸ ਈਲੇਟ ਥੀਏਟਰ, ਉਸ ਭੱਦਰਪੁਰਸ਼ਾਂ ਦੇ ਥੀਏਟਰ ਦੇ ਮੁਕਾਬਲੇ ਲੋਕਾਂ ਦਾ ਥੀਏਟਰ ਪੈਦਾ ਕੀਤਾ।
-ਅਜਮੇਰ ਔਲਖ
.......ਸੌ ਵਰ੍ਹੇ ਪੰਜਾਬੀ ਰੰਗਮੰਚ ਦੇ ਬਣਦੇ ਨੇ। ਸੌ ਵਰ੍ਹੇ ਵੀ ਪੂਰੇ ਨਹੀਂ ਹੋਏ। ਤੇ ਇਕੱਲੇ ਗੁਰਸ਼ਰਨ ਸਿੰਘ ਦੇ ਹਿੱਸੇ ਵਿੱਚ ਬਵੰਜਾ ਵਰ੍ਹੇ ਆਉਂਦੇ ਨੇ। ਉਹ ਗੁਰਸ਼ਰਨ ਸਿੰਘ ਜਿਹਨੇ ਪਹਿਲੀ ਪੀੜ੍ਹੀ ਤੋਂ ਲੈ ਕੇ ਡਾ. ਹਰਚਰਨ ਸਿੰਘ ਦੇ ਨਾਟਕਾਂ ਦੇ ਨਾਲ ਨਾਲ ਨਾਟਕ ਕੀਤੇ। ਕਪੂਰ ਸਿੰਘ ਘੁੰਮਣ ਦੇ ਨਾਲ ਵੀ, ਬਲਵੰਤ ਗਾਰਗੀ ਦੇ ਨਾਲ ਵੀ। ਉਹਨੇ ਆਤਮਜੀਤ ਦੇ ਨਾਲ ਵੀ, ਔਲਖ ਦੇ ਨਾਲ ਵੀ। ਉਹਨੇ ਕੇਵਲ ਧਾਲੀਵਾਲ ਨਾਲ ਵੀ ਤੇ ਸਾਹਿਬ ਸਿੰਘ ਨਾਲ ਵੀ। ਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਦੇ ਨਾਲ ਵੀ। ਨਾਲ ਨਾਲ ਭਾਅ ਜੀ ਨਿਭੇ, ਨਾਲ ਨਾਲ ਤੁਰੇ। ਇਸ ਤੋਂ ਵੱਡਾ ਜਵਾਨ ਨਾਟਕਕਾਰ ਹੋਰ ਕਿਹੜਾ ਹੋ ਸਕਦੈ। ਇਸ ਤੋਂ ਵੱਡਾ ਸਦੀਆਂ ਦਾ ਨਾਟਕਕਾਰ ਹੋਰ ਕਿਹੜਾ ਹੋ ਸਕਦੈ, ਜੀਹਨੇ ਅਜੇ ਹੋਰ ਕਿੰਨੀਆਂ ਪੀੜ੍ਹੀਆਂ ਨੂੰ, ਕੋਈ ਯੁੱਗ ਪੁਰਸ਼, ਕੋਈ ਤੁਰੀ-ਫਿਰਦੀ ਦੰਦ-ਕਥਾ ਬਾਬਾ। ਤੁਰੀ ਫਿਰਦੀ ਦੰਦ-ਕਥਾ। ਕੋਈ ਫੋਕ-ਲੋਰ ਵਰਗਾ ਬਾਬਾ। ਇੱਕ ਹੁੰਦਾ ਸੀ ਬਾਬਾ, ਪਿੰਡ ਪਿੰਡ ਥੈਲੇ ਚੁੱਕ ਕੇ ਜਾਂਦਾ ਸੀ ਮੋਢਿਆਂ ਦੇ ਉੱਤੇ। ਸੋ ਉਸ ਬਾਬੇ ਨੂੰ ਅੱਜ ਅਸੀਂ ਆਪਣੇ ਰੰਗਮੰਚ ਦੇ ਪ੍ਰਣ ਰਾਹੀਂ ਸਲਾਮ ਵੀ ਕਰਨੈ, ਅਸੀਂ ਸ਼ਰਧਾਂਜਲੀ ਵੀ ਦੇਣੀ ਐ। ਔਰ ਉਹ ਪ੍ਰਣ ਸਾਡਾ ਇਸੇ ਰੂਪ ਵਿੱਚ ਹੀ ਹੋ ਸਕਦੈ ਕਿ ਓਸ ਰੰਗਕਰਮ ਨੂੰ, ਓਸ ਜਿਹੜਾ ਬਰਾਬਰੀ ਵਾਲਾ ਸੁਪਨਾ ਭਾਅ ਜੀ ਸਿਰਜਣਾ ਚਾਹੁੰਦੇ ਸੀ, ਦੇਖਣਾ ਚਾਹੁੰਦੇ ਸੀ, ਆਪਣੇ ਰੰਗਮੰਚ ਦੇ ਰਾਹੀਂ, ਅਸੀਂ ਭਾਅ ਜੀ ਦੀ ਉਸ ਸੋਚ ਨੂੰ ਅੱਗੇ ਲੈ ਕੇ ਜਾਈਏ, ਲੋਕਾਂ ਦੇ ਘਰਾਂ ਤੱਕ, ਪਿੰਡ ਵਿੱਚ ਸੱਥਾਂ ਵਿੱਚ, ਉਸ ਸੱਥ ਦਾ ਜਿਹੜਾ ਸੁਪਨਾ ਭਾਅ ਜੀ ਨੇ ਰੰਗਮੰਚ ਦਾ ਸੁਪਨਾ ਸੀ, ਸੱਥਾਂ ਦਾ ਰੰਗਮੰਚ, ਪੰਜਾਬ ਦਾ ਪੇਂਡੂ ਰੰਗਮੰਚ। ਦੁਨੀਆਂ ਦੇ ਵਿੱਚ ਕਿਧਰੇ ਕੋਈ ਅਜਿਹਾ ਰੰਗਮੰਚ ਦਾ ਸੰਕਲਪ ਨਹੀਂ ਮਿਲਦਾ, ਜਿਹੜਾ ਭਾਅ ਦੇ ਰੰਗਮੰਚ ਦਾ ਸੰਕਲਪ ਐ। ਸੱਥ ਦਾ ਰੰਗਮੰਚ। ਦੁਨੀਆਂ ਭਰ ਦੇ ਵਿੱਚ ਕਿਧਰੇ ਜਾ ਕੇ ਵੇਖੇ, ਕੋਈ ਅਜਿਹਾ ਨਾਟਕਕਾਰ ਨਹੀਂ ਹੋ ਸਕਦਾ ਸੱਥ ਦਾ ਰੰਗਮੰਚ ਕਰਨ ਵਾਲਾ। ਪਿੰਡ ਦਾ ਰੰਗਮੰਚ ਕਰਨ ਵਾਲਾ। ਉਹ ਇਕੱਲੇ ਭਾਅ ਜੀ ਗੁਰਸ਼ਰਨ ਸਿੰਘ ਸਨ।
-ਕੇਵਲ ਧਾਲੀਵਾਲ
ਫੈਜ਼ ਦੀ ਗਜ਼ਲ ਦੀਆਂ ਲਾਈਨਾਂ ਨੇ ਕਿ
ਕਿਸ ਕੋ ਸ਼ਿਕਵਾ ਹੈ ਗਰ ਸ਼ੌਕ ਕੇ ਸਿਲਸਿਲੇ,
ਹਿਜਰ ਕੀ ਕਤਲਗਾਹੋਂ ਸਬ ਜਾ ਮਿਲੇ
ਕਤਲਗਾਹੋਂ ਸੇ ਚੁਨ ਕਰ ਹਮਾਰੇ ਅਲਮ
ਔਰ ਨਿਕਲੇਂਗੇ ਉਸ ਸ਼ਾਖ ਕੇ ਕਾਫਲੇ
ਜਿਨ ਕੀ ਰਾਹੇਂ ਤਲਬ ਸੇ ਹਮਾਰੇ ਕਦਮ,
ਮੁਕਤਸਰ ਕਰ ਚਲੇ ਦਰਦ ਕੇ ਫਾਸਲੇ
ਸੋ ਅਜਿਹੀ ਜਿੰਦਗੀ ਸੀ, ਜੀਹਨੇ ਦੂਸਰਿਆਂ ਦੇ ਦਰਦ ਫਾਸਲਿਆਂ ਦੀ ਦੂਰੀ ਘੱਟ ਕੀਤੀ ਐ। ਆਮ ਆਦਮੀ ਜਿਵੇਂ ਆਮ ਜ਼ਿੰਦਗੀ ਜਿਉਂਦੈ, ਉਹਨੂੰ ਇੱਕ ਹਿੰਦੀ ਦੇ ਸ਼ਾਇਰ ਨੇ ਬੜੇ ਪਿਆਰੇ ਲਫਜ਼ਾਂ 'ਚ ਕਿਹੈ ਕਿ
ਕੁਛ ਤੋ ਅਪਨੀ ਨਿਸ਼ਾਨੀਆਂ ਰਖ ਜਾ
ਇਨ ਕਿਤਾਬੋਂ ਮੇਂ ਤਿਤਲੀਆਂ ਰਖ ਜਾ
ਜਿਹੜੇ ਲੇਖਕ ਨੇ ਉਹ ਕਿਤਾਬਾਂ 'ਚ ਤਿਤਲੀਆਂ ਰੱਖਦੇ ਨੇ। ਉਹ ਉਹਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਤੇ ਉਹ ਤੋਂ ਜਿਹੜੇ ਵੱਡੇ ਬੰਦੇ ਹੁੰਦੇ ਨੇ, ਲੇਖਕਾਂ ਤੋਂ ਵੀ ਜਿਹੜੇ ਵੱਡੇ ਹੁੰਦੇ ਨੇ, ਉਹ ਕਰਮਭੂਮੀ ਵਿੱਚ, ਜੋ ਕਹਿੰਦੇ ਨੇ ਉਹ ਕਰਕੇ ਦਿਖਾਉਣ ਵਾਲੇ ਲੋਕ ਨੇ, ਉਹਨਾਂ ਵਾਸਤੇ ਉਸ ਸ਼ਾਇਰ ਨੇ ਕਿਹੈ ਕਿ
ਲੋਗ ਥਕ ਹਾਰ ਕੇ ਨਾ ਲੌਟ ਆਏਂ
ਰਾਸਤੇ ਮੇਂ ਕਹਾਨੀਆਂ ਰਖ ਜਾ
ਇਹਨਾਂ ਨੇ ਐਨੀਆਂ ਕਹਾਣੀਆਂ ਰੱਖੀਆਂ ਨੇ ਰਾਹਾਂ 'ਚ ਜਿਹੜੀਆਂ ਅਨੇਕਾਂ ਲੋਕਾਂ ਨੂੰ ਜਿਉਣ ਦੀ ਜਾਚ ਦੱਸਣਗੀਆਂ ਅਤੇ ਜਿਉਣ ਦੀ ਪ੍ਰੇਰਨਾ ਦੇਣਗੀਆਂ। ਇਹੋ ਜਿਹੇ ਜਿਹੜੇ ਸਖਸ਼ ਨੇ ਉਹ ਜਾਂਦੇ ਨਹੀਂ ਹੁੰਦੇ, ਉਹ ਹਮੇਸ਼ਾਂ ਹਮੇਸ਼ਾਂ ਲਈ ਕਾਇਮ ਰਹਿੰਦੇ ਨੇ। ਮੇਰੀ ਉਹਨਾਂ ਦੇ ਪ੍ਰਤੀ ਸ਼ਰਧਾਂਜਲੀ, ਸਲਾਮ ਮੈਂ ਕਹਿਨਾ, ਉਹਨਾਂ ਦੇ ਸੁਪਨੇ ਸਲਾਮਤ ਰਹਿਣ। ਤੇ ਆਪਾਂ ਉਹਨਾਂ ਦੇ ਸੁਪਨਿਆਂ ਵਾਸਤੇ ਕੰਮ ਕਰਦੇ ਰਹੀਏ।
-ਪ੍ਰੋ. ਨਿਰਮਲ ਦੱਤ
ਦੋਸਤੋ, ਦੇਸ਼ ਭਗਤ ਯਾਦਗਾਰ ਵੱਲੋਂ ਭਾਵੇਂ ਮੈਂ ਇਸ ਦੁੱਖ ਨੂੰ ਸਾਂਝਾ ਕਰਨ ਆਈ ਆਂ, ਪਰ ਮੈਨੂੰ ਇਹ ਦੇਖ ਕੇ ਲੱਗਦੈ ਕਿ ਕੌਣ ਕਹਿੰਦੈ ਕਿ ਭਾਅ ਜੀ ਗੁਰਸ਼ਰਨ ਸਾਡੇ ਵਿੱਚ ਨਹੀਂ ਐ। ਭਾਅ ਜੀ ਗੁਰਸ਼ਰਨ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਅੱਜ ਹੀ ਨਹੀਂ ਬਲਕਿ ਹਮੇਸ਼ਾਂ ਲਈ ਉਹਨਾਂ ਇਨਕਲਾਬੀਆਂ ਦੇ ਨਾਲ, ਉਹਨਾਂ ਕਾਰਜਸ਼ੀਲ ਵਿਅਕਤੀਆਂ ਦੇ ਨਾਲ ਰਹਿਣਗੇ, ਜਿਹੜੇ ਕਿ ਸਮਾਜ ਨੂੰ ਬਦਲਣ ਦੇ ਲਈ ਜਿਸ ਸਮਾਜ ਦੇ ਵਿੱਚ ਮਨੁੱਖ ਦੇ ਵੱਲੋਂ ਮਨੁੱਖ ਲੁੱਟ-ਖੋਹ ਕਰਦਾ ਹੈ, ਜਦ ਤੱਕ ਉਹ ਸੁਪਨਾ ਸਾਕਾਰ ਨਹੀਂ ਹੁੰਦਾ ਜਦ ਤੱਕ ਉਹ ਸਮਾਜ ਸੋਹਣਾ ਨਹੀਂ ਬਣਦਾ, ਉਦੋਂ ਤੱਕ ਅਤੇ ਉਸ ਤੋਂ ਬਾਅਦ ਵੀ ਭਾਅ ਜੀ ਗੁਰਸ਼ਰਨ ਨਾਲ ਰਹਿਣਗੇ।
-ਦਲਬੀਰ ਕੌਰ
ਬੱਦਲ ਦੇ ਪ੍ਰਛਾਵੇਂ ਵਾਂਗੂੰ ਆਉਂਦੇ ਤੇ ਤੁਰ ਜਾਂਦੇ
ਸਾਰੀ ਉਮਰਾਂ ਨਾਲ ਹਨੇਰੇ ਲੜਦਾ ਕੋਈ ਕੋਈ
ਅੱਜ ਅਸੀਂ ਉਹਨਾਂ ਦੀ ਯਾਦ ਵਿੱਚ ਜੁੜੇ, ਜਿਹਨਾਂ ਨੇ ਇਸ ਸ਼ੇਅਰ ਨੂੰ ਸਾਰਥਿਕ ਕੀਤਾ ਆਪਣੇ ਅੰਤਿਮ ਪਲਾਂ ਤੱਕ। ਸਾਡੀਆਂ ਅੱਖਾਂ ਉਹਨਾਂ ਦੇ ਜਲੌਅ 'ਚ ਖੁੱਲ੍ਹੀਆਂ। ਉਹਨਾਂ ਨੇ ਸਾਨੂੰ ਸਮਾਜ ਦੇ, ਇਨਕਲਾਬੀ ਸਮਾਜ ਦੇ ਇੱਕ ਨਵੀਂ ਬਰਾਬਰੀ ਵਾਲੇ ਸਮਾਜ ਦੇ ਸੁਪਨੇ ਲੈਣਾ ਸਿਖਾਇਆ। ਇਸ ਰਾਹ 'ਤੇ ਅਸੀਂ ਤੁਰ ਸਕੀਏ, ਬਿਨਾ ਥੱਕੇ, ਉਹ ਸਾਡੇ ਲਈ ਉਮਰ ਭਰ ਪ੍ਰੇਰਨਾ ਦਾ ਸੋਮਾ ਬਣੇ ਰਹੇ। ਅਗੇ ਲਈ ਵੀ ਬਣੇ ਰਹਿਣਗੇ। ਉਹ ਇਕੱਲੀ ਮੇਰੀ ਪੀੜ੍ਹੀ ਨੂੰ ਹੀ ਨਹੀਂ, ਮੈਥੋਂ ਪਹਿਲੀ ਪੀੜ੍ਹੀ ਨੂੰ, ਮੈਥੋਂ ਅਗਲੀਆਂ ਪੀੜ੍ਹੀਆਂ ਨੂੰ ਵੀ, ਇਹ ਚੇਟਕ ਲਾ ਕੇ ਪਰੇਰਨਾ ਦੇ ਕੇ ਇਹ ਹੱਲਾਸ਼ੇਰੀ ਦੇ ਕੇ ਗਏ ਨੇ, ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਅੱਗੇ ਚੱਲਣੈ। ...........
-ਸੁਖਦਰਸ਼ਨ ਨੱਤ
ਚੰਡੀਗੜ੍ਹ ਸ਼ਰਧਾਂਜਲੀ ਸਮਾਗਮ 'ਚ ਪੜ੍ਹਿਆ ਗਿਆ ਅਹਿਦ
ਇਨਕਲਾਬੀ ਰੰਗਮੰਚ ਦੀ ਸ਼੍ਰੋਮਣੀ ਸਖਸ਼ੀਅਤ ਸ੍ਰੀ ਗੁਰਸ਼ਰਨ ਸਿੰਘ ਦੀ ਯਾਦ 'ਚ ਅੱਜ ਦਾ ਸ਼ਰਧਾਂਜਲੀ ਸਮਾਗਮ ਜਦੋਂ ਪ੍ਰੇਰਨਾ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ, ਤਾਂ ਹਕੀਕੀ ਤੌਰ 'ਤੇ ਉਹਨਾਂ ਸਭਨਾਂ ਆਦਰਸ਼ਾਂ ਨੂੰ ਬੁਲੰਦ ਕਰਨ ਦਾ ਦਿਹਾੜਾ ਹੈ, ਜਿਹਨਾਂ ਦੀ ਉੱਚਤਾ ਅਤੇ ਸੁੱਚਤਾ ਲਈ ਉਹਨਾਂ ਨੇ ਆਖਰੀ ਸਾਹ ਤੱਕ ਸਖਤ ਘਾਲਣਾ ਘਾਲੀ। ਪ੍ਰੇਰਨਾ ਦਿਵਸ ਦੇ ਮੌਕੇ ਗੁਰਸ਼ਰਨ ਭਾਅ ਜੀ ਦੇ ਬੋਲਾਂ ਦਾ ਪਰਚਮ ਬੁਲੰਦ ਕਰਨ ਦਾ ਇਹ ਇਤਿਹਾਸਕ ਦਿਹਾੜਾ ਹੈ। ਗੁਰਸ਼ਰਨ ਭਾਅ ਜੀ ਹਮੇਸ਼ਾਂ ਕਿਹਾ ਕਰਦੇ ਸਨ, ਤੇ ਅੱਜ ਵੀ ਕਹਿ ਰਹੇ ਹਨ ਕਿ ਆਜ਼ਾਦੀ ਸਾਡੀ ਵਿਰਾਸਤ ਹੈ, ਸਮਾਜਵਾਦ ਲਈ ਸੰਘਰਸ਼ ਸਾਡੀ ਸਿਆਸਤ ਹੈ। ਕਰਾਂਤੀ ਸਾਡੀ ਇਬਾਦਤ ਹੈ। ਸਾਹਿਤ ਕਲਾ, ਸਭਿਆਚਾਰ, ਰੰਗਮੰਚ ਜਗਤ ਲੋਕ ਸੰਗਰਾਮ ਦੇ ਪਿੜ ਅਤੇ ਸਮਾਜਿਕ ਤਬਦੀਲੀ ਦੇ ਸੰਗ ਨਵੇਂ ਸਮਾਜ ਦੀ ਸਿਰਜਣਾ ਲਈ ਸਾਡੇ ਰਾਹ ਅਤੇ ਸਾਡੇ ਸੁਪਨੇ ਸਾਡੇ ਅਕੀਦੇ ਗੁਰਸ਼ਰਨ ਭਾਅ ਜੀ ਦੀ ਏਸ ਸੋਚ ਦ੍ਰਿਸ਼ਟੀ ਅਤੇ ਉਦੇਸ਼ਾਂ ਵਾਸਤੇ ਸਦਾ ਸਦਾ ਵਾਸਤੇ ਸਮਰਪਤ ਰਹਿਣਗੇ। ਪ੍ਰਤੀਬੱਧਤ ਰੰਗਮੰਚ ਦੇ ਸਦਾ ਦਗ਼ਦੇ ਤੇ ਮਘਦੇ ਰਹਿਣ ਵਾਲੇ ਸੂਰਜ ਗੁਰਸ਼ਰਨ ਸਿੰਘ ਨੇ ਹਮੇਸ਼ਾਂ ਹੀ ਸਮਾਜਿਕ ਬਰਾਬਰੀ ਲਈ ਸੰਗਰਾਮ ਜਾਰੀ ਰੱਖਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਸੀ, ਤੇ ਠੋਕ ਵਜਾ ਕੇ ਕਿਹਾ ਸੀ, ਤੇ ਵਾਰ ਵਾਰ ਕਿਹਾ ਸੀ ਕਿ ਸਮਾਜ ਦੇ ਫਿਕਰਾਂ ਦੀ ਬਾਂਹ ਫੜ ਕੇ ਰੱਖਣੀ। ਆਪਣੇ ਹਿੱਸੇ ਦੀ ਮਸ਼ਾਲ ਸਦਾ ਜਗਦੀ ਰੱਖਣੀ। ਉਹਨਾਂ ਨੇ ਹਮੇਸ਼ਾਂ ਦਲਿਤ ਵਰਗ ਦੀ ਮੁਕੰਮਲ ਮੁਕਤੀ ਲਈ ਆਵਾਜ਼ ਬੁਲੰਦ ਕੀਤੀ ਸੀ। ਉਹਨਾਂ ਨੇ ਹਮੇਸ਼ਾਂ ਔਰਤ ਵਰਗ ਦੀ ਮੁਕਤੀ ਅਤੇ ਬਰਾਬਰੀ ਵਾਲਾ ਸਮਾਜ ਬਣਾਉਣ ਵਾਸਤੇ ਸੰਗਰਾਮ ਜਾਰੀ ਰੱਖਣ ਦਾ ਹੋਕਾ ਦਿੱਤਾ ਸੀ। ਉਹਨਾਂ ਨੇ ਸਾਡੇ ਅੱਗੇ ਇਹ ਅਹਿਮ ਕਾਰਜ ਰੱਖਿਆ ਹੈ ਕਿ ਅਸੀਂ ਗਰੀਬ ਬੰਦੇ ਦੀ ਅਣਖ ਅਤੇ ਸਵੈਮਾਨ ਜਗਾਉਣੀ ਹੈ ਅਤੇ ਵੱਡੇ ਨਾਢੂਖਾਨ ਕਹਾਉਂਦੇ ਬੰਦਿਆਂ ਦੀ ਟੈਂਅ ਮਿਟਾਉਣੀ ਹੈ। ਉਹਨਾਂ ਦਾ ਕਹਿਣਾ ਹੁੰਦਾ ਸੀ ਕਿ ਤੇ ਅੱਜ ਵੀ ਕਹਿਣਾ ਹੈ ਤੇ ਉਹਨਾਂ ਦੇ ਬੋਲ ਸਦਾ ਹੀ ਪੌਣਾਂ 'ਚ ਲਿਖੇ ਰਹਿਣਗੇ। ਜੇ ਭਲਾ ਨਾਟਕ ਨੇ ਸਟੇਟਮੈਂਟ ਨਹੀਂ ਦੇਣੀ, ਜੇ ਭਲਾ ਨਾਟਕ ਨੇ ਸਮਾਜ ਦਾ ਕੋਈ ਸਵਾਲ ਈ ਨਹੀਂ ਉਠਾਉਣਾ, ਤਾਂ ਨਾਟਕ ਭਲਾ ਕਰਨਾ ਕਾਹਦੇ ਲਈ ਹੈ। ਉਹਨਾਂ ਦਾ ਕਹਿਣਾ ਸੀ ਕਿ ਕਲਾ ਲੋਕਾਂ ਦੇ ਵਿੱਚ ਹੁੰਦੀ ਹੈ, ਕਲਾ ਦੇ ਝੰਡਾਬਰਦਾਰ ਨੇ ਕਿਹਾ ਸੀ, ਕਿ ਬੁੱਧੀਜੀਵੀ ਵਰਗ ਸਾਹਿਤ, ਕਲਾ ਅਤੇ ਸਭਿਆਚਾਰ ਦੇ ਖੇਤਰ ਦੇ ਨਾਲ ਨਾਲ ਸਮੁਹ ਦੱਬੇ-ਕੁਚਲੇ ਮਿਹਨਤਕਸ਼ ਲੋਕਾਂ ਅਤੇ ਉਹਨਾਂ ਦੀ ਮੁਕਤੀ ਲਈ ਸੰਘਰਸ਼ਸ਼ੀਲ ਲੋਕਾਂ ਦੀਆਂ ਲਹਿਰਾਂ ਦਾ ਫਰੇਰਾ ਉਹਨਾਂ ਨੇ ਅੰਤਿਮ ਪਲ ਤੱਕ ਅੰਬਰਾਂ ਤੱਕ ਲਹਿਰਾ ਕੇ ਰੱਖਿਐ, ਤੇ ਉਸ ਨੂੰ ਹੋਰ ਉੱਚਾ ਉਠਾ ਕੇ ਤੁਰਨਾ ਹੋਵੇਗਾ। ਇਹੋ ਸਾਡਾ ਅਹਿਦ ਹੈ, ਇਹੋ ਸਾਡੀ ਜੁੰਮੇਵਾਰੀ ਹੈ। ਇਹੋ ਸਾਡਾ ਉਦੇਸ਼ ਹੈ, ਇਹੋ ਸਾਡਾ ਸੰਗਰਾਮ ਹੈ। ਇਹੋ ਸਾਡਾ ਆਦਰਸ਼ ਹੈ। ਅਸੀਂ ਉਹਨਾਂ ਦੇ ਵੱਲੋਂ ਉਸ ਸੰਘਰਸ਼ ਨੂੰ ਹੋਰ ਉੱਚਾ ਕਰਕੇ ਰੱਖਾਂਗੇ। ਦੇਸ਼-ਵਿਦੇਸ਼ ਵਸਦੇ ਸਭਨਾਂ ਹੀ ਗੁਰਸ਼ਰਨ ਭਾਅ ਜੀ ਦੇ ਸੰਗੀਆਂ ਸਾਥੀਆਂ ਨੂੰ ਉਹ ਸੂਰਜ ਦੇ ਹਮਸਫਰਾਂ ਦੇ ਸਮੇਤ ਅਤੇ ਪੰਡਾਲ ਦੇ ਵਿੱਚ ਜੁੜੀ ਸਾਰੀ ਇਕੱਤਰਤਾ ਦੇ ਵੱਲੋਂ ਰਲ ਕੇ ਅਹਿਦ ਕਰਦੇ ਹਾਂ ਕਿ ਅਸੀਂ 28 ਸਤੰਬਰ ਦਾ ਦਿਹਾੜਾ, ਇਨਕਲਾਬੀ ਰੰਗਮੰਚ ਦਿਹਾੜੇ ਵਜੋਂ ਮਨਾਇਆ ਕਰਾਂਗੇ। ਅਸੀਂ ਇਸ ਦਿਨ ਜਦੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਅਤੇ ਭਾਅ ਜੀ ਗੁਰਸ਼ਰਨ ਸਿੰਘ ਜੀ ਦਾ ਜਿਸਮਾਨੀ ਵਿਦਾਇਗੀ ਦਾ ਦਿਹਾੜਾ ਹੈ, ਤੇ ਤੁਹਾਡੇ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਜਨਮ-ਦਿਨ ਦਾ ਦਿਹਾੜਾ, ਇਸ ਦਿਨ ਆਪਾਂ ਸਾਰੇ ਆਪਣੇ ਦਿਲਾਂ 'ਚ ਵਸਦੇ, ਤੇ ਧੜਕਦੇ ਵਲਵਲਿਆਂ ਨੂੰ ਬੁਲੰਦ ਕਰਕੇ ਰੱਖਾਂਗੇ ਤੇ ਇਸ ਦਿਨ ਇਹ ਪ੍ਰਣ ਲਿਆ ਕਰਾਂਗੇ ਜਿਹੜਾ ਕਿ ਭਗਤ ਸਿੰਘ ਨੇ ਲਿਖਿਆ ਸੀ ਤੇ ਗੁਰਸ਼ਰਨ ਸਿੰਘ ਨੇ 28 ਸਤੰਬਰ ਨੂੰ ਪੂਰਾ ਕੀਤੈ। ਉਹ ਪ੍ਰਣ ਇਹ ਹੈ ਕਿ
ਹਵਾ ਮੇਂ ਰਹੇਂਗੀ ਹਮਾਰੇ ਖਿਆਲ ਕੀ ਬਿਜਲੀਆਂ
ਯੇਹ ਮੁਸ਼ਤੇ ਖਾਕ ਹੈ ਫਾਨੀ, ਰਹੇ, ਰਹੇ ਨਾ ਰਹੇ।
ਗੁਰਸ਼ਰਨ ਭਾਅ ਜੀ ਜ਼ਿੰਦਾਬਾਦ! ਇਨਕਲਾਬੀ ਲਹਿਰਾਂ ਅਤੇ ਇਨਕਲਾਬੀ ਰੰਗਮੰਚ ਦਾ ਸੂਹਾ ਸੂਰਜ ਜ਼ਿੰਦਾਬਾਦ। ਭਾਅ ਜੀ ਗੁਰਸ਼ਰਨ ਸਿੰਘ ਤੇਰਾ ਕਾਜ ਅਧੂਰਾ, ਲਾ ਕੇ ਜ਼ਿੰਦੜੀਆਂ ਕਰਾਂਗੇ ਪੂਰਾ। ਸ਼ੁਕਰੀਆ।
(ਚੰਡੀਗੜ੍ਹ, 2 ਅਕਤੂਬਰ ਨੂੰ, ਸ਼ਰਧਾਂਜਲੀ ਸਮਾਗਮ ਕਮੇਟੀ ਵੱਲੋਂ ਅਮੋਲਕ ਸਿੰਘ ਨੇ ਪੜ੍ਹਿਆ।)
''ਕਰਾਂਤੀ ਦੇ ਕਲਾਕਾਰ'' ਬਾਰੇ ਕੁਝ ਹੋਰ ਟਿੱਪਣੀਆਂ
ਹਿੰਦੋਸਤਾਨ ਵਿੱਚ ਐਨੀਆਂ ਅਲੱਗ ਅਲੱਗ ਜੁਬਾਨਾਂ ਹੈਗੀਆਂ, ਐਨੀਆਂ ਅਲੱਗ ਅਲੱਗ ਕੰਮ ਕਰਨ ਦੇ ਤਰੀਕੇ ਹੈਗੇ ਆ। ਇਸ ਕਰਕੇ ਤੁਸੀਂ ਇਹ ਸੋਚਣਾ ਕਿ ਇੱਕ ਬੰਦਾ ਇੱਕੋ ਤਰ੍ਹਾਂ ਦਾ ਕੰਮ ਕਰੇ, ਇਟ ਵੁੱਡ ਬੀ ਵੈਰੀ ਸਿੱਲੀ, ਵੁੱਡ ਬੀ ਕਲੀਅਰਲੀ ਆਫ ਦਾ ਮਾਰਕ। ਮੈਂ ਇੱਕ ਕਿਸਮ ਦਾ ਕੰਮ ਕਰਦੀ ਆਂ, ਕਿਉਂਕਿ ਮੇਰੀ ਸੈਂਸੀਬੀਲੀਟੀ, ਮੇਰਾ ਐਜੂਕੇਸ਼ਨ, ਮੇਰਾ ਐਕਸਪੋਜ਼ਰ, ਮੇਰਾ ਆਪਣਾ ਟੈਂਪਰਾਮੈਂਟ ਮੈਨੂੰ ਇੱਕ ਤਰ੍ਹਾਂ ਦੇ ਕੰਮ ਦੇ ਵੱਲ ਖਿੱਚਦਾ ਹੈ। ਇਹਦਾ ਇਹ ਨਹੀਂ ਮਤਲਬ ਕਿ ਅਗਰ ਮੇਰੇ ਤੋਂ ਕੋਈ ਬਿਲਕੁਲ ਅਲੱਗ ਕਿਸਮ ਦਾ ਕੰਮ ਕਰ ਰਿਹੈ, ਤਾਂ ਉਹਦਾ ਕੋਈ ਸਥਾਨ ਨਹੀਂ। ਇਸ ਸਿਲਸਿਲੇ ਵਿੱਚ ਮਿਸਟਰ ਗੁਰਸ਼ਰਨ ਸਿੰਘ, ਭਾਅ ਜੀ ਜੋ ਸਭ ਬੁਲਾਂਦੇ ਐ ਬੜੇ ਪਿਆਰ ਨਾਲ, ਸਤਿਕਾਰ ਨਾਲ ਪੰਜਾਬ ਵਿੱਚ, ਹਿਜ਼ ਵਰਕ ਇਜ਼ ਵੈਰੀ ਸਿਗਨੀਫੀਕੈਂਟ ਇਨ ਦਾ ਟਰਮਜ਼ ਆਫ ਥੀਏਟਰ ਐਂਡ ਐਕਟਿਵਿਜ਼ਮ। ਉਹਦਾ ਇੱਕ ਅਲੱਗ ਮਕਸਦ ਐ। ਅਲੱਗ ਵਜਾਹ ਹੈ ਉਸਦੀ ਐਗਜਿਸਟੈਂਸ ਦੀ। ਤੇ ਉਹਨਾਂ ਦਾ ਕੰਮ ਜੋ ਹੈ, ਬਹੁਤ ਸਾਰੇ ਯੰਗ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈਗਾ। -ਨੀਲਮ ਮਾਨ ਸਿੰਘ
ਆਮ ਤੌਰ 'ਤੇ ਇਹ ਕਿਹਾ ਜਾਂਦੈ ਕਿ ਉਹ ਥੀਏਟਰ ਨੀਂ ਕਰਦੇ ਸਿਰਫ ਆਪਣੀ ਆਈਡੀਆਲੋਜੀ ਨੂੰ ਰਿਪਰਜੈਂਟ ਕਰਦੇ ਨੇ। ਇਹ ਦੇ ਬਾਰੇ ਮੇਰਾ ਕਹਿਣਾ ਇਹ ਹੈ, ਕਿ ਰੰਗਮੰਚ ਦੇ ਵਿੱਚ, ਕੋਈ ਵੀ ਕਲਾਕਾਰ ਸ਼ਾਇਦ ਓਨੀ ਸ਼ਿੱਦਤ, ਏਨੀ ਕਨਵਿਕਸ਼ਨ, ਓਨੀ ਲੌਜਿਕ ਦੇ ਨਾਲ ਵਿਚਰ ਈ ਨਹੀਂ ਸਕਦਾ, ਜਦੋਂ ਤੱਕ ਉਹਦੇ ਕੋਲ ਕੋਈ ਕਮਿਟਡ ਆਈਡੀਆਲੋਜੀ ਨਹੀਂ ਹੋਏਗੀ। ਤੇ ਅਸੀਂ ਕਹਿੰਨੇ ਆਂ, ਪੰਜਾਬ ਦਾ ਰੰਗਮੰਚ ਕਿਤੇ ਖੜ੍ਹਾ ਨਹੀਂ ਹੁੰਦਾ। ਏਹੀ ਗੁਰਸ਼ਰਨ ਸਿੰਘ ਜੇ ਬੰਗਾਲ ਦੇ ਥੀਏਟਰ ਦੇ ਵਿੱਚ ਕਿਤੇ ਜੀਂਦਾ ਜਾਗਦਾ ਬੈਠਾ ਹੋਵੇ ਜਾਂ ਮਹਾਂਰਾਸ਼ਟਰਾ ਦੇ ਵਿੱਚ ਬੈਠਾ ਹੋਵੇ ਜਾਂ ਕਰਨਾਟਕਾ ਦੇ ਵਿੱਚ ਬੈਠਾ ਹੋਵੇ ਤੇ ਇਹ ਜਿਹੜਾ ਹੈ, ਹਿੰਦੋਸਤਾਨ ਦਾ ਇੱਕ ਉੱਚੀ ਪੱਧਰ ਦਾ ਸਿਗਨੇਚਰ ਮੰਨਿਆ ਜਾਏਗਾ। ਸਾਡੇ ਸਾਹਮਣੇ ਹੁਣ ਬਰੈਖਤ ਕਿਉਂ ਐ ਐਨਾ ਕਨਵਿਨਸਿੰਗ ਨਿਰਦੇਸ਼ਕ। ਕਿਉਂ ਐਪਿਕ ਥੀਏਟਰ ਅਤੇ ਬਰੈਖਤ ਦੀ ਚਰਚਾ, ਉਹ ਤਾਂ ਬੜੇ ਸੋਹਣੇ ਅੰਦਾਜ਼ ਦੇ ਨਾਲ ਕੀਤੀ ਜਾਂਦੀ ਐ। ਉਹਨੂੰ ਤਾਂ ਇੱਕ ਸਪੈਸ਼ਲ ਸਕੂਲ, ਇੱਕ ਸਪੈਸ਼ਲ ਥੌਟ, ਸਪੈਸ਼ਲ ਸਟਾਈਲ ਦਾ ਨਾਂ ਦਿੱਤਾ ਜਾਂਦੈ। ਤੇ ਜੇ ਗੁਰਸ਼ਰਨ ਸਿੰਘ ਕਿਸੇ ਕੁਮਿਟਡ ਆਈਡੀਆਲੋਜੀ ਨੂੰ ਲੈ ਕੇ ਕੰਮ ਕਰਨਾ ਚਾਹੇਗਾ ਜਾਂ ਗੱਲ ਕਰਨੀ ਚਾਹੇਗਾ ਤਾਂ ਇਹ ਲੱਗੇਗਾ ਕਿ ਨਹੀਂ ਜੀ ਇਹ ਰੰਗਮੰਚ ਨਹੀਂ ਹੈਗਾ। ਮੈਨੂੰ ਲੱਗਦੈ ਕਿ ਸਹੀ ਰੰਗਮੰਚ, ਰੰਗਮੰਚ ਦੇ ਅਸਲੀ ਅਰਥ ਜੇ ਅਸੀਂ ਲੱਭਣੇ ਹੋਣ, ਸਿੱਖਣੇ ਹੋਣ ਜਾਂ ਜੀਹਦੇ ਕੋਈ ਇਸ ਕਿਸਮ ਦੀ ਸੇਧ ਲੈਣੀ ਹੋਵੇ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਰੰਗਮੰਚ ਦੇ ਖੇਤਰ ਦੇ ਵਿੱਚ ਇੱਕੋ ਇੱਕ ਨਾਂ ਐ, ਗੁਰਸ਼ਰਨ ਸਿੰਘ। ਇਹ ਸਿਰਫ ਉਹਨਾਂ ਦੀ ਪ੍ਰਸ਼ੰਸਾ ਦੇ ਪੱਖ ਤੋਂ ਕਹਿਣ ਦੀ ਗੱਲ ਨਹੀਂ, ਰੰਗਮੰਚ ਦਾ ਰੂਪ ਪੰਜਾਬ ਦੇ ਵਿੱਚ ਹੋਰ ਹੈ ਕੀ?
-ਨਵਨਿੰਦਰਾ ਬਹਿਲ
.........ਆਪਣੇ ਜੀਵਨ ਦੇ ਵਿੱਚ ਥੀਏਟਰ ਦੇ ਵਿਦਿਆਰਥੀਆਂ ਨਾਲ ਬਹੁਤ ਦੇਰ ਬਾ-ਵਾਸਤਾ ਰਹੀ ਹਾਂ। ਉਹਨਾਂ ਨੂੰ ਥੀਏਟਰ ਪੜ੍ਹਾਉਂਦੀ ਰਹੀ ਹਾਂ। ਥੀਏਟਰ ਦੇ ਸਿਧਾਂਤ ਦੱਸਦੀ ਰਹੀ ਹਾਂ। ਉਹਨਾਂ ਨੂੰ ਅਮਲੀ ਸਿਖਲਾਈ ਵੀ ਦਿੰਦੇ ਹਾਂ, ਅਸੀਂ ਥੀਏਟਰ ਦੀ। ਭਾਅ ਜੀ ਦਾ ਰੰਗਮੰਚ ਦੇਖ ਕੇ ਮੈਨੂੰ ਯਕੀਨ ਹੋ ਗਿਐ ਕਿ ਅਮਲੀ ਸਿਖਲਾਈ ਥੀਏਟਰ ਦੀ ਇੱਕ ਵਿਅਕਤੀ ਆਪਣੇ ਹਿਸਾਬ ਨਾਲ ਵੀ ਦੇ ਸਕਦਾ ਹੈ। ਆਪਣੇ ਇਸ ਖੇਤਰ ਵਿੱਚ ਕਈ ਇਹੋ ਜਿਹੇ ਵਿਅਕਤੀ ਨੇ ਜਿਹਨਾਂ ਨੇ ਐਨਾ ਕੰਮ ਕੀਤਾ ਹੈ। ਮੈਂ ਤਾਂ ਸਗੋਂ ਉਹਨਾਂ ਨੂੰ ਪੰਜਾਬੀ ਰੰਗਮੰਚ ਦਾ ..... ਕਹਿੰਦੀ ਹੁੰਦੀ ਆਂ।
-ਸ੍ਰੀ ਮਤੀ ਕਮਲੇਸ਼ ਉੱਪਲ
ਭਾਅ ਜੀ ਦੇ ਵਿੱਚ ਇੱਕ ਖਾਸ, ਜਿਹੜਾ ਮੈਂ ਮਹਿਸੂਸ ਕੀਤਾ ਕਿ ਆਮ ਲੋਕਾਂ ਨਾਲੋਂ ਭਾਅ ਜੀ ਦਾ ਕੀ ਫਰਕ ਐ? ਇੱਕ ਤਾਂ ਭਾਅ ਜੀ ਇੱਕ ਆਮ ਲੋਕਾਂ ਦੇ ਨਾਲ ਜੁੜੇ ਹੋਏ ਨੇ। ਦੂਸਰਾ ਇਹ ਸੀ ਕਿ ਭਾਅ ਜੀ ਨੇ ਜਿਹੜਾ ਥੀਏਟਰ ਐ, ਰੰਗਮੰਚ ਐ, ਇਹਨੂੰ ਇੱਕ ਇੱਜਤ ਦਿੱਤੀ। ਕਿਉਂਕਿ ਸਾਡੇ ਪੰਜਾਬ ਦਾ ਜਿਹੜਾ ਇਹ ਹਿੱਸਾ ਐ, ਇਥੇ ਮਰਾਸੀਆਂ ਤੱਕ ਹੀ ਪਿੰਡਾਂ ਦੇ ਵਿੱਚ, ਮਰਾਸੀਆਂ ਤੱਕ ਹੀ ਰਹਿ ਗਿਆ ਸੀ। ਉਹਨੂੰ ਕੋਈ ਬਹੁਤੀ ਐਨੀ ਇਜੱਤ ਨਾਲ ਨਹੀਂ ਸੀ ਵੇਖਿਆ ਜਾਂਦਾ। ਪਰ ਭਾਅ ਜੀ ਨੇ ਥੀਏਟਰ ਨੂੰ ਇਜੱਤ ਦੇ ਕੇ ਆਪ ਉਸ ਨੂੰ ਅਪਣਾ ਕੇ ਲੋਕਾਂ ਦੇ ਵਿੱਚ ਲੈ ਕੇ ਗਏ ਨੇ।
-ਜਤਿੰਦਰ ਬਰਾੜ ਨਾਟਕਕਾਰ
ਉਹਨਾਂ ਦਾ ਯੋਗਦਾਨ ਕੇਵਲ ਰਾਜਨੀਤਕ ਰੰਗਮੰਚ ਬਾਰੇ ਨਹੀਂ ਐ। ਬਲਕਿ ਪੰਜਾਬ ਦੇ ਸਮੁੱਚੇ ਰੰਗਮੰਚ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਦਾ ਯੋਗਦਾਨ ਹੁੰਦਾ ਰਿਹਾ ਹੈ ਅਤੇ ਉਸਦੇ ਨਾਲ ਹੀ ਪੰਜਾਬੀ ਰੰਗਮੰਚ ਦਾ ਵਿਕਾਸ ਹੋਇਆ। ਮਿਸਾਲ ਦੇ ਤੌਰ 'ਤੇ ਜੇ ਅੱਜ ਦਾ ਅਧੁਨਿਕ ਰੰਗਮੰਚ ਦੇਖੀਏ ਤਾਂ ਇਹ ਰੰਗਮੰਚ ਜਿਹੜਾ ਕਿ ਉਹਨਾਂ ਨੇ ਸ਼ੁਰੂ ਕੀਤਾ ਸੀ, ਉਸੇ ਲੀਹਾਂ 'ਤੇ ਚੱਲ ਰਿਹਾ ਹੈਗਾ। ਇਸ ਨਾਟ-ਸ਼ਾਲਾ ਵਿੱਚ ਜਿਹੜੇ ਡਰਾਮੇ ਖੇਡੇ ਜਾਂਦੇ ਹੈਗੇ ਆ, ਉਹ ਕਾਫੀ ਹੱਦ ਤੱਕ ਗੁਰਸ਼ਰਨ ਭਾਅ ਜੀ ਹੋਰਾਂ ਨੇ ਜਿਸ ਤਰ੍ਹਾਂ ਦੀ ਸੰਸਥਾ ਦੇ ਰੁਪ ਵਿੱਚ ਨਾਟਕਾਂ ਨੂੰ ਸ਼ੁਰੂ ਕੀਤਾ ਸੀ, ਉਸ ਦੇ ਇੱਕ ਵਿਆਪਕ ਪਾਸਾਰ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
-ਡਾ. ਸਬਿੰਦਰਜੀਤ ਸਿੰਘ
ਇਹ ਘਰ, ਜਿਸ ਘਰ 'ਚ ਅੱਜ ਮੈਂ ਬੈਠੀ ਆਂ। ਇਹ ਮੇਰੇ ਸੁਪਨਿਆਂ ਦਾ ਘਰ ਐ। ਮੈਂ ਇਸ ਘਰ 'ਚ ਬੈਠ ਕੇ ਬੜੇ ਸੁਪਨੇ ਲਏ। ਕੁਛ ਕਰਨ ਦੇ ਕੁਛ ਬਣਨ ਦੇ। ਮੈਂ ਉਦੋਂ ਦੀ ਗੱਲ ਕਰਨ ਲੱਗੀ ਆਂ ਕਿ ਜਦੋਂ ਹਾਲੇ ਮੇਰਾ ਵਿਆਹ ਵੀ ਨਹੀਂ ਸੀ ਹੋਇਆ। 40-45 ਸਾਲ ਪਹਿਲਾਂ ਦੀ ਗੱਲ ਐ। ਉਦੋਂ ਸਟੇਜ 'ਤੇ ਕਿਸੇ ਕੁੜੀ ਦਾ ਆਨਾ ਬਹੁਤ ਮਾੜਾ ਕੰਮ ਸਮਝਿਆ ਜਾਂਦਾ ਸੀ। ਈਵਨ ਬਹੁਤ ਜ਼ਿਆਦਾ ਆਪਣੀਆਂ ਖਿੜਕੀਆਂ ਵਿੱਚ ਨਹੀਂ ਸੀ ਖੜੋਨ ਦਿੰਦੇ ਮਾਪੇ ਤੇ ਸਟੇਜ ਉੱਤੇ ਆਉਣਾ ਤਾਂ ਬਹੁਤ ਵੱਡਾ ਜ਼ੁਲਮ ਈ ਸੀਗਾ ਸਾਡੇ ਲਈ। ਮੇਰੀ ਤਾਂ ਸੋਚ ਹੀ ਗੁਰਸ਼ਰਨ ਭਾਅ ਜੀ ਨੇ ਬਦਲ ਦਿੱਤੀ। ਤੰਗ ਗਲੀਆਂ 'ਚ ਰਹਿਣ ਵਾਲੀ, ਤੰਗ ਮੁਹੱਲਿਆਂ 'ਚ ਰਹਿਣ ਵਾਲੀ ਜਤਿੰਦਰ ਕੌਰ ਦੀ ਸੋਚ ਜਦੋਂ ਗੁਰਸ਼ਰਨ ਭਾਅ ਜੀ ਦੇ ਨਾਲ ਆ ਕੇ ਮੈਂ ਮਿਲੀ ਆਂ। ਖੁੱਲ੍ਹੇ ਵਿਹੜਿਆਂ ਦੇ ਵਿੱਚ ਮੇਰੀਆਂ ਰਿਹਰਸਲਾਂ ਹੋਣੀਆਂ, ਖੁੱਲ੍ਹੇ ਦਿਲ-ਦਿਮਾਗਾਂ ਵਾਲਿਆਂ ਦੇ ਕੋਲ ਮੈਂ ਵਿਚਰੀ। ਜਾਂ ਜਿਹੜੇ ਡਰਾਮੇ ਉਹਨਾਂ ਨੇ ਮੇਰੇ ਕੋਲੋਂ ਕਰਵਾਏ, ਉਹ ਡਰਾਮੇ ਜਿਹਨਾਂ ਨੂੰ ਕਿ ਹਰ ਇਨਸਾਨ ਕੁਛ ਕਹਿਣਾ ਚਾਹੁੰਦੈ, ਪਰ ਉਹਦੇ ਕੋਲ ਮਾਹੌਲ ਨਹੀਂ ਹੁੰਦਾ, ਕਹਿਣ ਵਾਸਤੇ, ਕੁਛ ਕਰਨ ਵਾਸਤੇ। ਮੈਨੂੰ ਭਾਅ ਜੀ ਨੇ ਉਹ ਮਾਹੌਲ ਦਿੱਤੈ। ਮੈਨੂੰ ਯਾਦ ਐ, ਇੱਕ ਵਾਰੀ ਦੀ ਕਿ ਕਟੜਾ ਸ਼ੇਰ ਸਿੰਘ ਵਿੱਚ ਮੇਰਾ, ਜਿਥੇ ਪਹਿਲਾ ਮਕਾਨ ਸੀ ਜਿਥੋਂ ਮੈਂ ਵਿਆਹੀ ਆਈ। ਉਥੇ ਭਾਅ ਜੀ ਮੈਨੂੰ ਲੈਣ ਵਾਸਤੇ ਆਏ। ਡਰਾਮਾ ਕਰਨ ਜਾਣਾ ਸੀ ਕਿਸੇ ਪਿੰਡ ਦੇ ਵਿੱਚ। ਤੇ ਮੈਂ ਉਹਨਾਂ ਨੂੰ ਕਿਹਾ ਕਿ ਭਾਅ ਜੀ ਬੱਸ ਦੋ ਮਿੰਟ, ਮੈਂ ਕੰਘੀ ਕਰ ਲਵਾਂ। ਭਾਅ ਜੀ ਕਹਿੰਦੇ ''ਬੇਟੀ ਕੰਘੀਆਂ ਨੂੰ ਐਨੀ ਤਰਜੀਹ ਨਹੀਂ ਦੇਈਦੀ। ਤੁਸੀਂ ਕੰਘੀ ਆਪਣੇ ਪਰਸ ਵਿੱਚ ਰੱਖ ਲਓ। ਕੰਘੀ ਦੀ ਕੋਈ ਗੱਲ ਨਹੀਂ ਜਿਥੇ ਟਾਈਮ ਮਿਲੇ ਕਰ ਲੈਣਾ।'' ਮੇਰੀ ਅੱਜ ਵੀ ਉਹੀ ਹੈਬਿਟ ਐ, ਕਿ ਮੈਂ ਟਾਈਮ ਸਿਰ ਪਹੁੰਚ ਜਾਨੀ ਆਂ, ਜਿਥੇ ਮੇਰਾ ਥੀਏਟਰ ਐ। ਜਿਥੇ ਮੇਰੀ ਰਿਹਰਸਲ ਐ। ਮੈਂ ਉਥੇ ਟਾਈਮ ਸਿਰ ਪਹੁੰਚ ਜਾਂਦੀ ਆਂ। ਚਾਹੇ ਮੇਰੀ ਕੰਘੀ ਕੀਤੀ ਹੋਈ ਐ, ਚਾਹੇ ਨਹੀਂ ਕੀਤੀ ਹੋਈ। ਮੈਂ ਉਦੋਂ ਤੋਂ ਲੈ ਕੇ ਹੁਣ ਤੱਕ ਆਪਣੀ ਕੰਘੀ ਨੂੰ ਤਰਜੀਹ ਨਹੀਂ ਦਿੱਤੀ। ਕੰਮ ਨੂੰ ਹੀ ਤਰਜੀਹ ਦਿੱਤੀ ਐ।
-ਜਤਿੰਦਰ ਕੌਰ
ਭਾਵੇਂ ਐਮਰਜੈਂਸੀ ਦੇ ਵਿੱਚ ਪਲੇਅ ਕੀਤਾ ਸੀ- ਤਖਤ ਲਾਹੌਰ। ਜਿਹੜਾ ਕਿ ਪਾਕਿਸਤਾਨ ਦੇ ਵਿੱਚ ਇੱਕ ਰਾਈਟਰ ਨੇ, ਉਹਨਾਂ ਦਾ ਲਿਖਿਆ ਹੋਇਆ ਸੀ। ਤੇ ਉਹ ਇੱਕ ਬੜਾ ਸਖਤ ਜਿਹਾ ਪਲੇਅ ਸੀਗਾ। ਤੇ ਅਸੀਂ ਪਲੇਅ ਕੀਤਾ ਸੀ, ਮਸ਼ਾਲ, ਡਾਂਸ ਡਰਾਮਾ ਸੀ। ਉਹਦੇ ਵਿੱਚ ਇਹਨਾਂ ਨੇ ਡਾਇਰੈਕਟ ਈ ਜਿਹੜੀ ਗੱਲ....... ਗਿਆਨੀ ਜ਼ੈਲ ਸਿੰਘ ਹੁੰਦਾ ਸੀਗਾ, ਉਹਨਾਂ ਨੂੰ ਡਾਇਰੈਕਟ ਇਹਨਾਂ ਨੇ ਗੱਲ ਕਹੀ, ਗੱਲ ਬਿਲਕੁੱਲ ਸੱਚੀ ਸੀ। ਔਰ ਕੀ ਹੋਇਆ ਕਿ ਸੱਤਾਂ ਦਿਨਾਂ ਦੇ ਬਾਅਦ ਨੌਕਰੀ ਤੋਂ ਨਿਕਲ ਗਏ।
-ਵੇਦ ਸ਼ਰਮਾ
1981 ਵਿੱਚ ਭਾਅ ਜੀ ਨੇ ਇਹੋ ਜਿਹਾ ਅਹਿਮ ਰੋਲ ਰੰਗਮੰਚ ਲਈ ਲੋਕ ਪੱਖੀ ਥੀਏਟਰ ਲਈ ਅਹਿਮ ਕੰਮ ਕੀਤਾ ਉਹ ਸੀ ਪਲਸ ਮੰਚ। ਪਲਸ ਮੰਚ ਦੀ ਉਸਾਰੀ ਹੋਈ। ਇਹ ਇਹੋ ਜਿਹਾ ਦੌਰ ਸੀ। ਜਦੋਂ ਕਾਲੀਆਂ-ਬੋਲੀਆਂ ਰਾਤਾਂ ਸਨ। ਸਟੇਨਾਂ ਦੀ ਗੱਲ ਹੁੰਦੀ ਸੀ। ਰੰਗਮੰਚ ਕਰਨਾ ਬਹੁਤ ਔਖਾ ਸੀ। ਸੱਚ ਬੋਲਣਾ ਬਹੁਤ ਔਖਾ ਸੀ। ਸੇਵੇਵਾਲ ਕਾਂਡ ਸਾਡੇ 'ਤੇ ਹੋਇਆ। 6-7 ਅੱਤਵਾਦੀਆਂ ਨੇ ਪੰਡਾਲ ਨੂੰ ਘੇਰ ਲਿਆ। 19 ਸਾਥੀ ਸ਼ਹੀਦ ਹੋ ਗਏ। ''ਅੰਨ੍ਹੇ ਨਿਸ਼ਾਨਚੀ'' ਨਾਟਕ ਚੱਲ ਰਿਹਾ ਸੀ। ਉਦੋਂ ਕਾਅੜ ਕਾਅੜ ਗੋਲੀਆਂ ਚੱਲੀਆਂ। ਸ਼ਰੇਆਮ ਪੰਡਾਲ ਦੇ ਵਿੱਚ ਲੋਕ ਮਾਰੇ ਗਏ। ਡੇਢ ਸੌ ਦੇ ਕਰੀਬ ਲੋਕ ਜਖਮੀ ਹੋ ਗਏ। ਇਹ ਤਾਂਡਵ ਨਾਚ ਸੇਵੇਵਾਲਾ ਕਾਂਡ, ਚੱਲਿਆ ਕਿ ਅਸੀਂ ਸੱਚ ਨਹੀਂ ਬੋਲਣ ਦੇਣਾ। ਅਸੀਂ ਸੱਚਾ ਥੀਏਟਰ ਨਹੀਂ ਹੋਣ ਦੇਣਾ। ਅਸੀਂ ਲੋਕ ਪੱਖੀ ਗੱਲ ਨਹੀਂ ਹੋਣ ਦੇਣੀ। ਪਰ ਗੁਰਸ਼ਰਨ ਸਿੰਘ ਦੇ ਨਾਲ ਅਸੀਂ ਲਲਕਾਰ ਕੇ ਉਹਨਾਂ ਕਾਲੀਆਂ ਸ਼ਕਤੀਆਂ ਨੂੰ ਲਲਕਾਰ ਕੇ ਥੀਏਟਰ ਕੀਤਾ ਕਿ ਰੰਗਮੰਚ ਖਤਮ ਨਹੀਂ ਹੋਏਗਾ। ਅਸੀਂ ਕਰਾਂਗੇ। ਅਸੀਂ ਸੱਚ ਬੋਲਾਂਗੇ।........
-ਹੰਸਾ ਸਿੰਘ
.........ਛੋਟੇ ਹੁੰਦਿਆਂ ਤੋਂ ਈ ਗਰੀਬਾਂ ਦਾ ਭਲਾ ਕਰਨਾ ਤੇ ਨੌਕਰ ਹੁੰਦੇ ਸੀ ਘਰ ਵਿੱਚ ਤਿੰਨ-ਚਾਰ ਨੌਕਰ ਹੁੰਦੇ ਸੀ। ਉਹਨਾਂ ਦੀਆਂ ਫੈਮਲੀਜ਼ ਹੁੰਦੀਆਂ ਸੀ। ਜਿਹੜੇ ਸਾਡੇ ਵੱਡੇ ਸੀ ਉਹ ਕੋਈ ਇੰਪੌਰਟੈਂਸ ਨਹੀਂ ਸੀ ਦੇਂਦੇ। ਤੇ ਇਹ ਬੱਚਿਆਂ ਦੀਆਂ ਫੱਟੀਆਂ ਘਰ ਚੁੱਕ ਲਿਆਉਂਦਾ ਸੀ ਕਿ ਇਹਨਾਂ ਨੂੰ ਲਿਖਣਾ ਨਹੀਂ ਆਂਦਾ, ਗਰੀਬਾਂ ਦੇ ਬੱਚਿਆਂ ਨੂੰ। ਇਹ ਉਹਨਾਂ ਲਈ ਪੈਨਸਲ ਨਾਲ ਪੂਰਨੇ ਪਾ ਦਿੰਦਾ ਸੀ। ਤੇ ਅੰਮ੍ਰਿਤਸਰ ਆ ਕੇ ਤੇ ਉਹ ਉਥੇ ਬੱਚਿਆਂ ਨੂੰ ਨਕਲ, ਬੱਚਿਆਂ ਨੂੰ ਆਪ 'ਤੇ ਪੇਪਰ ਜਲਦੀ ਜਲਦੀ ਕਰਕੇ ਦੇ ਦਿੰਦਾ ਸੀ, ਤੇ ਫਿਰ ਜਿਹੜੇ ਕਮਜ਼ੋਰ ਬੱਚੇ ਸੀ, ਉਹਨਾਂ ਦੀ ਹੈਲਪ ਕਰੇ। ਤਾਂ ਮਾਸਟਰ ਆਇਆ ਕਿ ਜੀ ਇਹ ਤੁਹਾਡਾ ਪੁੱਤਰ, ਜਿਹੜਾ ਐ, ਬੱਚਿਆਂ ਨੂੰ ਨਕਲ ਮਰਵਾਂਦੈ। ਉਹ ਫੇਰ ਆਏ ਤਾਂ ਮੇਰੇ ਗਰੈਂਡ ਫਾਦਰ ਕਹਿੰਦੇ ਨੇ, ਗੁਰਸ਼ਰਨ ਐਧਰ ਆ। ਕੀ ਗੱਲ ਐ ਮਾਸਟਰ ਉਲਾਂਭਾ ਲੈ ਕੇ ਆਇਐ। ਇਹ ਕਹਿੰਦੇ ਭਾਈਆ ਜੀ ਮਾਸਟਰ ਪੜ੍ਹਾਂਦੇ ਹੈ ਨੀ ਕੁਛ, ਤੇ ਬੱਚਿਆਂ ਝੱਟ ਫੇਲ੍ਹ ਕਰ ਦਿੰਦੇ ਨੇ। ਉਹ ਬੱਚੇ ਕਿਥੋਂ ਪੜ੍ਹਨ? ਬੱਚੇ ਕੀ ਕਰਨ? ਮੈਂ ਉਹਨਾਂ ਨੂੰ ਹੈਲਪ ਕੀਤੀ ਐ।........
-ਮਹਿੰਦਰ ਕੌਰ (ਵੱਡੀ ਭੈਣ)
ਨਵੇਂ ਸ਼ਹਿਰ ਦੇ ਲਾਗੇ ਇੱਕ ਪਿੰਡ ਵਿੱਚ ਗਏ, ਨਾਟਕ ਕਰਨ। ਜਦੋਂ ਅਸੀਂ ਨਾਟਕ ਕਰਨ ਵਾਲੀ ਥਾਂ 'ਤੇ ਪਹੁੰਚੇ। ਤੇ ਉਹ ਘਰ ਵਾਲੇ ਕਹਿੰਦੇ, ਜਿਹਨਾਂ ਨੇ ਬੁਲਾਇਆ ਸੀ, ਉਹ ਕਹਿੰਦੇ ਸਾਡੇ ਵਿਹੜੇ ਦੇ ਵਿੱਚ ਨਾਟਕ ਕਰੋ। ਭਾਅ ਜੀ ਕਹਿੰਦੇ ਕਿ ਬਈ ਨਹੀਂ ਇਹ ਤਾਂ ਬੜੀ ਛੋਟੀ ਜਗਾਹ ਐ। ਤੁਹਾਡੇ ਪਿੱਛੇ ਵੱਡੀ ਗਰਾਊਂਡ ਐ, ਉਥੇ ਕਰਾਂਗੇ। ਉਹ ਕਹਿੰਦੇ ਨਹੀਂ, ਸਾਡੇ ਵਿਹੜੇ ਵਿੱਚ ਈ ਕਰੋ। ਭਾਅ ਜੀ ਕਹਿੰਦੇ ਬਈ ਕਿਉਂ ਤੁਸੀਂ ਆਪਣੇ ਵਿਹੜੇ 'ਚ ਕਰਵਾਉਣੈ। ਕਹਿੰਦੇ ਨਹੀਂ, ਅਸੀਂ ਆਪਣੀ ਸੁੱਖਣਾ ਸੁੱਖੀ ਸੀ ਕਿ ਸਾਡੇ ਮੁੰਡੇ ਦਾ ਵਿਆਹ ਹੋਏਗਾ, ਤਾਂ ਅਸੀਂ ਗੁਰਸ਼ਰਨ ਸਿੰਘ ਦੇ ਨਾਟਕ ਕਰਵਾਵਾਂਗੇ। ਸੋ, ਫੇਰ ਅਸੀਂ ਉਹ ਨਾਟਕ ਉਹਨਾਂ ਦੇ ਵਿਹੜੇ 'ਚ ਈ ਕੀਤਾ, ਜੀਹਨੂੰ ਸਾਰਾ ਪਿੰਡ ਫੇਰ ਵੇਖਣ ਆਇਆ।.......
-ਕੇਵਲ ਧਾਲੀਵਾਲ
(ਸੁਚੇਤਕ ਰੰਗਮੰਚ ਮੋਹਾਲੀ ਦੀ ਦਸਤਾਵੇਜ਼ੀ ਵੀਡੀਓ 'ਕਰਾਂਤੀ ਦਾ ਕਲਾਕਾਰ' 'ਚੋਂ)
ਗੁਰਸ਼ਰਨ ਸਿੰਘ ਦੀ ਪਾਤਰ ਸਿਰਜਣਾ:
ਸ਼ਿੱਬੂ ਸਾਂਸੀ ਦੇ ਦੋ ਡਾਇਲਾਗ- ਅਧੀਨਗੀ ਤੋਂ ਬਗਾਵਤ ਤੱਕ
''ਲੱਗਦੈ, ਆਪਣਾ ਜਜ਼ਮਾਨ.... ਤਿੰਨ ਪੁਸ਼ਤਾਂ ਤੋਂ ਸਾਡੀ ਸਾਂਝ ਏ, ਕੋਈ ਮਖੌਲ ਆ.... ਮੇਰਾ ਬਾਪੂ ਲੱਭੂ ਇਹਦੇ ਬਾਪੂ ਨਛੱਤਰ ਸਿੰਘ ਦੀ ਲਾਗ ਕਰਦਾ ਸੀ। ਮੇਰਾ ਦਾਦਾ, ਕੀ ਨਾਂ ਸੀ ਉਹਦਾ ਭੁੱਲ ਗਿਆ..... ਇਹਦੇ ਦਾਦੇ ਦਰਸ਼ਨ ਸਿੰਘ ਦੀ ਲਾਗ ਕਰਦਾ ਸੀ...... ਸਿਰਦਾਰ ਦਰਸ਼ਨ ਸਿੰਘ ਦਾ ਬਾਪੂ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸੀ ਤੇ ਫੂਲਾ ਸਿੰਘ ਦਾ ਪਿਓ ਗੰਢਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਖਾਸ ਦਰਬਾਰੀ ਸੀ।''
''ਓਏ ਕੰਜਰੋ! ਹੁਣ ਤੁਹਾਡੀ ਉਹ ਕਲਾਣ ਪੜੂੰਗਾ, ਜੀਹਦੇ ਵਿੱਚ ਤੁਹਾਡੇ ਪੁਰਖਾਂ ਦੀਆਂ ਝੂਠੀਆਂ ਸਿਫਤਾਂ ਨਹੀਂ ਹੋਣਗੀਆਂ, ਸਗੋਂ ਉਹਨਾਂ ਦੀਆਂ ਕਰਤੂਤਾਂ ਦੇ ਪਾਜ ਉਘੇੜੂ........ ਪ੍ਰੀਤਮ ਸਿੰਘ ਪੁੱਤਰ ਨਛੱਤਰ ਸਿੰਘ, ਜਿਹੜਾ ਅਫੀਮ ਦੀ ਸਮਗਲਿੰਗ ਕਰਦਾ ਏ....... ਨਛੱਤਰ ਸਿੰਘ ਪੁੱਤਰ ਦਰਸ਼ਨ ਸਿੰਘ ਜਿਸ ਨੇ ਆਪਣੇ ਭਤੀਜੇ ਨੂੰ ਜ਼ਹਿਰ ਦੇ ਕੇ ਆਪਣੇ ਭਰਾ ਦੀ ਜ਼ਮੀਨ ਹਥਿਆ ਲਈ। ਦਰਸ਼ਨ ਸਿੰਘ ਪੁੱਤਰ ਫੂਲਾ ਸਿੰਘ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਘੋੜਿਆਂ ਦੀ ਲਿੱਦ ਚੁੱਕਦਾ ਸੀ..... ਫੂਲਾ ਸਿੰਘ ਪੁੱਤਰ ਗੰਢਾ ਸਿੰਘ, ਜੋ ਨਾਲ ਦੇ ਪਿੰਡ ਖੱਤਰੀਆਂ ਦੀ ਕੁੜੀ ਕੱਢ ਲਿਆਇਆ ਤੇ ਕੁੜੀ ਦੇ ਭਰਾਵਾਂ ਨੇ ਸ਼ਰੇ-ਬਾਜ਼ਾਰ ਉਹਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਇਹ ਜਿਹੜੇ ਵੱਡੇ ਬਣੇ ਫਿਰਦੇ ਨੇ..... ਇੱਕ ਇੱਕ ਦੀ ਸੱਚੀ ਕਲਾਣ ਬਣਾਵਾਂਗਾ। ਉੱਚੀ ਉੱਚੀ ਬੋਲਾਂਗਾ।''
(ਨਾਟਕ ''ਨਵਾਂ ਜਨਮ'' 'ਚੋਂ)
23 ਅਕਤੂਬਰ ਨੂੰ ਮੋਗਾ 'ਚ ਹੋ ਰਹੇ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਲਈ
ਪਿੰਡ ਕੁੱਸਾ ਤੋਂ ਕੂਚ ਕਰੇਗਾ ਕਾਫਲਾ
9 ਅਕਤੂਬਰ ਨੂੰ ਪਿੰਡ ਕੁੱਸਾ ਵਿੱਚ ਗੁਰਸ਼ਰਨ ਸਿੰਘ ਦੀ ਯਾਦ ਵਿੱਚ ਹੋਏ ਭਾਰੀ ਜਨਤਕ ਸ਼ਰਧਾਂਜਲੀ ਸਮਾਗਮ 'ਚ ਸ਼ਾਮਲ ਹੋਣ ਵਾਲੇ ਸਭਨਾਂ ਲੋਕਾਂ ਦਾ ਧੰਨਵਾਦ ਕਰਦਿਆਂ, ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਨੇ ਐਲਾਨ ਕੀਤਾ ਹੈ ਕਿ ਇਹ ਪੰਜਾਬ ਭਰ ਵਿੱਚ ਕਿਤੇ ਵੀ ਲੋਕ ਪੱਖੀ ਅਗਾਂਹਵਧੂ ਹਲਕਿਆਂ ਵੱਲੋਂ ਗੁਰਸ਼ਰਨ ਸਿੰਘ ਨੂੰ ਸਮਰਪਤ ਸ਼ਰਧਾਂਜਲੀ ਸਰਗਰਮੀਆਂ 'ਚ ਸਹਿਯੋਗ ਦੇਵੇਗੀ। ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਨੇ ਪਰੈਸ ਦੇ ਨਾਂ ਜਾਰੀ ਕੀਤੇ ਬਿਆਨ 'ਚ ਦੱਸਿਆ ਕਿ ਇਸੇ ਭਾਵਨਾ ਤਹਿਤ 23 ਅਕਤੂਬਰ ਨੂੰ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਦੀ ਅਗਵਾਈ ਵਿੱਚ ਵੱਖ ਵੱਖ ਥਾਵਾਂ ਤੋਂ ਇਕੱਤਰ ਹੋਏ ਲੋਕਾਂ ਦਾ ਕਾਫਲਾ ਸਵੇਰੇ 10 ਵਜੇ ਪਿੰਡ ਕੁੱਸਾ ਤੋਂ ਕੂਚ ਕਰੇਗਾ ਅਤੇ ਮਾਰਚ ਕਰਦੇ ਹੋਏ ਮੋਗਾ ਵਿਖੇ ਹੋ ਰਹੇ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਵੇਗਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 1 ਨਵੰਬਰ ਨੂੰ ਜਲੰਧਰ ਵਿਖੇ ਹੋ ਰਹੇ ਗਦਰੀ ਬਾਬਿਆਂ ਦੇ ਮੇਲੇ 'ਤੇ ਗੁਰਸ਼ਰਨ ਸਿੰਘ ਨੂੰ ਸਮਰਪਤ ਨਾਟਕ ਮੇਲੇ ਵਿੱਚ ਵੀ ਸ਼ਾਮਲ ਹੋਣ। ਉਹਨਾਂ ਦੱਸਿਆ ਕਿ 11 ਜਨਵਰੀ 2006 ਨੂੰ ਗੁਰਸ਼ਰਨ ਸਿੰਘ ਨੂੰ ਪਿੰਡ ਕੁੱਸਾ ਵਿੱਚ ਭੇਟ ਕੀਤੇ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸ਼ੁਰੂ ਹੋਈ, ਲੋਕ-ਪੱਖੀ ਕਲਾਕਾਰਾਂ ਅਤੇ ਹੱਕਾਂ ਲਈ ਸੰਘਰਸ਼ਸ਼ੀਲ ਜਨਤਾ ਦਰਮਿਆਨ ਗੂੜ੍ਹੇ ਰਿਸ਼ਤੇ ਦੀ ਪ੍ਰੰਪਰਾ ਨੂੰ ਅੱਗੇ ਤੋਰਿਆ ਜਾਵੇਗਾ। ਇਸੇ ਮਕਸਦ ਦੇ ਅੰਗ ਵਜੋਂ ਕਮੇਟੀ ਵੱਲੋਂ ਚਲਾਏ ਜਾ ਰਹੇ ''ਸਲਾਮ ਪ੍ਰਕਾਸ਼ਨ'' ਦੀ ਤਰਫੋਂ ਜਲਦੀ ਹੀ ''ਸਲਾਮ'' ਪਰਚੇ ਦਾ ਤੀਸਰਾ ਗੁਰਸ਼ਰਨ ਸਿੰਘ ਅੰਕ ਜਾਰੀ ਕੀਤਾ ਜਾ ਰਿਹਾ ਹੈ।
ਚੇਤੇ ਰਹੇ ਕਿ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਸੱਦੇ 'ਤੇ 9 ਅਕਤੂਬਰ ਨੂੰ ਪਿੰਡ ਕੁੱਸਾ ਵਿੱਚ 15 ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ ਸੀ। ਪੰਜਾਬ ਦੇ ਉੱਘੇ ਲੋਕ-ਆਗੂਆਂ ਅਤੇ ਰੰਗਮੰਚ ਦੀਆਂ ਸਿਰਕੱਢ ਸਖਸ਼ੀਅਤਾਂ ਨੇ ਇਸ ਮੰਚ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ, ਲੋਕਾਂ ਦੀ ਕਲਾ ਅਤੇ ਸੰਗਰਾਮ ਦੇ ਰਿਸ਼ਤੇ ਨੂੰ ਗੂੜ੍ਹਾ ਕਰਨ ਦੀ ਜ਼ੋਰਦਾਰ ਭਾਵਨਾ ਪ੍ਰਗਟ ਕੀਤੀ ਸੀ। ਇਸ ਸਮਾਗਮ ਦੀ ਸਟੇਜ ਤੋਂ ਵੀ ਲੋਕਾਂ ਨੂੰ 23 ਅਕਤੂਬਰ ਦੇ ਮੋਗਾ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ ਗਈ ਸੀ। ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਵਿੱਚ ਗੁਰਸ਼ਰਨ ਸਿੰਘ ਦੀ ਜੀਵਨ-ਸਾਥਣ ਸ਼੍ਰੀਮਤੀ ਕੈਲਾਸ਼ ਕੌਰ ਤੋਂ ਇਲਾਵਾ ਪ੍ਰੋ. ਅਜਮੇਰ ਸਿੰਘ ਔਲਖ, ਡਾ. ਆਤਮਜੀਤ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਡਾ. ਸਾਹਿਬ ਸਿੰਘ, ਸ਼ਬਦੀਸ਼, ਅਤਰਜੀਤ, ਰਾਮ ਸਵਰਨ ਸਿੰਘ ਲੱਖੇਵਾਲੀ, ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਗੁਰਦਿਆਲ ਸਿੰਘ ਭੰਗਲ, ਜ਼ੋਰਾ ਸਿੰਘ ਨਸਰਾਲੀ, ਯਸ਼ਪਾਲ, ਡਾ. ਪ੍ਰਮਿੰਦਰ ਸਿੰਘ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਕੂਹਲੀ, ਪੁਸ਼ਪ ਲਤਾ, ਪਵੇਲ ਕੁੱਸਾ ਅਤੇ ਜਸਪਾਲ ਜੱਸੀ (ਕਨਵੀਨਰ) ਸ਼ਾਮਲ ਹਨ।
(17-10-2011)
ਸੰਪਾਦਕ ਜਸਪਾਲ ਜੱਸੀ ਕੀਮਤ- 10 ਰੁਪਏ
(ਪ੍ਰਕਾਸ਼ਕ ਪਾਵੇਲ ਕੁੱਸਾ ਨੇ ਬਰਾਈਟ ਪ੍ਰਿੰਟਰਜ਼ ਜਲੰਧਰ ਤੋਂ ਛਪਵਾ ਕੇ ਪਿੰਡ ਤੇ ਡਾਕਘਰ ਕੁੱਸਾ ਤੋਂ ਪ੍ਰਕਾਸ਼ਤ ਕੀਤਾ।)
No comments:
Post a Comment