''ਨੰਗੇ
ਪੈਰਾਂ ਵਾਲੇ'' ਰੰਗਮੰਚ ਕਲਾਕਾਰਾਂ ਦੇ ਦਿਹਾੜੇ
ਇਨਕਲਾਬੀ ਪੰਜਾਬੀ ਰੰਗ-ਮੰਚ ਦਿਵਸ ਦਾ ਮਹੱਤਵ
ਇਨਕਲਾਬੀ ਪੰਜਾਬੀ ਰੰਗ-ਮੰਚ ਦਿਵਸ ਦਾ ਮਹੱਤਵ
-ਜਸਪਾਲ ਜੱਸੀ
27 ਸਤੰਬਰ ਦਾ ਦਿਹਾੜਾ ਪੰਜਾਬ
ਦੀ ਇਨਕਲਾਬੀ ਰੰਗਮੰਚ ਲਹਿਰ ਅੰਦਰ ਇੱਕ ਵਿਸ਼ੇਸ਼ ਮਹੱਤਵ ਅਖਤਿਆਰ ਕਰ ਗਿਆ ਹੈ। ਇਨਕਲਾਬੀ ਰੰਗ ਮੰਚ ਲਹਿਰ
ਦੇ ਸ਼੍ਰੋਮਣੀ ਉਸਰੱਈਏ ਅਤੇ ਇਸਦੀ ਵਕਾਰੀ ਕਲਗੀ ਗੁਰਸ਼ਰਨ ਸਿੰਘ ਦੀ ਬਰਸੀ ਦਾ ਇਹ ਦਿਨ ਇਨਕਲਾਬੀ ਰੰਗ-ਮੰਚ
ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਸੰਗੀ ਰੰਗ-ਮੰਚ ਸੰਸਥਾਵਾਂ ਵੱਲੋਂ
ਐਲਾਨੀ ਇਨਕਲਾਬੀ ਰੰਗ-ਮੰਚ ਦਿਵਸ ਮੁਹਿੰਮ ਨੇ ਵੱਡੀ ਜਨਤਕ ਸਰਗਰਮੀ ਦਾ ਰੂਪ ਧਾਰ ਲਿਆ ਹੈ। ਨਾ ਸਿਰਫ
ਸੈਂਕੜੇ ਕਲਾਕਾਰ ਇਸ ਮੁਹਿੰਮ ਦੇ ਹੋਕੇ ਨਾਲ ਝੰਜੋੜੇ ਗਏ ਹਨ, ਸਗੋਂ ਲੋਕਾਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ
ਵੀ ਇਸ ਮੁਹਿੰਮ ਨਾਲ ਮੋਢਾ ਲਾਉਣ ਲਈ ਤਨਦੇਹੀ ਨਾਲ ਮੈਦਾਨ ਵਿੱਚ ਕੁੱਦ ਪਈਆਂ ਹਨ। ਮੁਹਿੰਮ ਦੇ ਸਿਖ਼ਰ
'ਤੇ 27 ਸਤੰਬਰ ਨੂੰ ਚੰਡੀਗੜ• ਵਿੱਚ ਹੋ ਰਹੀਆਂ ਇਨਕਲਾਬੀ ਰੰਗ-ਮੰਚ ਪੇਸ਼ਕਾਰੀਆਂ ਨੂੰ ਮਾਨਣ ਅਤੇ ਪ੍ਰੇਰਨਾ
ਲੈਣ ਲਈ ਸ਼ਾਮਲ ਹੋਣ ਵਾਲਿਆਂ ਵਿੱਚ ਭਾਰੀ ਗਿਣਤੀ ਪੇਂਡੂ ਮਿਹਨਤਕਸ਼ ਜਨਤਾ ਦੀ ਹੋਵੇਗੀ। ਪਿੰਡਾਂ ਤੋਂ
ਜੋਸ਼ ਅਤੇ ਉਤਸ਼ਾਹ ਨਾਲ ਚੰਡੀਗੜ• ਲਈ ਰਵਾਨਾ ਹੋਣ ਵਾਲੇ ਇਹ ਕਾਫ਼ਲੇ ਇਨਕਲਾਬੀ ਰੰਗ-ਮੰਚ ਅਤੇ ਸੰਗਰਾਮੀ
ਜਨਤਾ ਦੀ ਹੋਰ ਗੂੜ•ੀ ਹੋ ਰਹੀ ਜੋਟੀ ਦੀ ਵਿਲੱਖਣ ਝਲਕ ਪੇਸ਼ ਕਰਨਗੇ। ਇਹ ਨਿਵੇਕਲਾ ਸਮਾਗਮ ਗੁਰਸ਼ਰਨ ਸਿੰਘ
ਦੀਆਂ ਆਸਾਂ, ਉਮੰਗਾਂ ਅਤੇ ਘਾਲਣਾ ਨੂੰ ਪਏ ਬੂਰ ਦੀ ਪ੍ਰਤੱਖ ਗਵਾਹੀ ਦੇਣ ਜਾ ਰਿਹਾ ਹੈ।
ਗੁਰਸ਼ਰਨ ਸਿੰਘ ਨੇ ਪੰਜਾਬੀ ਰੰਗ-ਮੰਚ
ਦੀ ਇਨਕਲਾਬੀ ਧਾਰਾ ਦੇ ਪ੍ਰਮੁੱਖ ਜਰਨੈਲ ਦਾ ਰੋਲ ਅਦਾ ਕੀਤਾ। ਉਹਨਾਂ ਦੀ ਅਗਵਾਈ ਵਿੱਚ ਪ੍ਰਫੁੱਲਤ ਹੋਈ,
ਇਹ ਧਾਰਾ ਇਨਕਲਾਬੀਆਂ ਦਾ ਕੀਮਤੀ ਸਰਮਾਇਆ ਹੈ। ਸੜਕਾਂ 'ਤੇ ਡਾਂਗਾਂ ਦੀ ਅੱਗ ਸੇਕਦੇ ਅਤੇ ਗੋਲੀਆਂ ਦੀ
ਵਾਛੜ ਝੱਲਦੇ ਲੋਕਾਂ ਨਾਲ ਰੰਗ-ਮੰਚ ਦੀ ਵੇਲ-ਵਲਾਂਗੜੀ ਦੇ ਨਿਵੇਕਲੇ ਤਰਜਮਾਨ ਵਜੋਂ ਗੁਰਸ਼ਰਨ ਸਿੰਘ ਦਾ
ਰੋਲ ਇੱਕ ਮਿਸਾਲੀ ਵਰਤਾਰਾ ਹੈ। ਇਸ ਮਿਸਾਲੀ ਵਰਤਾਰੇ ਦੀ ਪ੍ਰੇਰਨਾ ਨੂੰ ਜਿਉਂਦੀ ਜਾਗਦੀ ਰੱਖਣਾ ਅਤੇ
ਪ੍ਰਫੁੱਲਤ ਕਰਨਾ ਸਿਰਫ ਇਨਕਲਾਬੀ ਰੰਗ-ਕਰਮੀਆਂ ਦੀ ਜੁੰਮੇਵਾਰੀ ਨਹੀਂ ਹੈ। ਉਹਨਾਂ ਸਭਨਾਂ ਇਨਕਲਾਬੀਆਂ
ਦੀ ਜੁੰਮੇਵਾਰੀ ਹੈ, ਜਿਹੜੇ ਕ੍ਰਾਂਤੀ ਦੇ ਹਥਿਆਰ ਵਜੋਂ ਕਲਾ ਦੀ ਅਹਿਮੀਅਤ ਪਛਾਣਦੇ ਹਨ।
ਲੋਕਾਂ ਦੇ ਜਜ਼ਬਿਆਂ ਨੂੰ
ਟੁੰਬਣ ਅਤੇ ਇਨਕਲਾਬੀ ਝੰਜੋੜਾ ਦੇਣ ਵਿੱਚ ਹੋਰਨਾਂ ਕਲਾ ਰੂਪਾਂ ਦੇ ਮੁਕਾਬਲੇ ਨਾਟਕ ਅਤੇ ਸੰਗੀਤ
ਵਰਗੇ ਰੂਪਾਂ ਦਾ ਵਿਸ਼ੇਸ਼ ਮਹੱਤਵ ਹੈ। ਸਾਡੇ ਮੁਲਕ ਦੀਆਂ ਹਾਲਤਾਂ ਵਿੱਚ ਇਹ ਰੂਪ ਹੋਰ ਵੀ ਮਹੱਤਵਪੂਰਨ
ਹਨ। ਲਿਖਤੀ ਕਲਾ-ਰੂਪਾਂ ਦੀ ਰਸਾਈ ਪੜ•ੇ-ਲਿਖੇ ਲੋਕਾਂ ਦੀ ਛੋਟੀ ਗਿਣਤੀ ਤੱਕ ਹੈ। ਮਿਹਨਤਕਸ਼ ਅਤੇ ਦੱਬੇ-ਕੁਚਲੇ
ਲੋਕਾਂ ਦੀ ਬਹੁਤ ਵੱਡੀ ਗਿਣਤੀ ਆਪਣੇ ਸੁਹਜ-ਸੁਆਦਾਂ ਦੀ ਤ੍ਰਿਪਤੀ ਲਈ ਉਂਝ ਹੀ ਮੌਖਿਕ, ਸਟੇਜੀ ਅਤੇ
ਆਡੀਓ/ਵੀ.ਡੀ.ਓ. ਕਲਾ ਰੂਪਾਂ 'ਤੇ ਨਿਰਭਰ ਹੈ। ਇਹ ਕਲਾ ਰੂਪ ਅੱਜ ਕੱਲ• ਲੋਕਾਂ ਦੇ ਜਜ਼ਬਾਤਾਂ, ਸੰਸਕਾਰਾਂ
ਅਤੇ ਸੁਹਜ-ਸੁਆਦਾਂ ਨੂੰ ਪਲੀਤ ਕਰਨ ਲਈ, ਲੋਕ ਦੁਸ਼ਮਣ ਅਤੇ ਪਿਛਾਂਹਖਿੱਚੂ ਤਾਕਤਾਂ ਦਾ ਵੱਡਾ ਹਥਿਆਰ
ਬਣੇ ਹੋਏ ਹਨ। ਸੰਸਾਰੀਕਰਨ ਦੇ ਅਸਰਾਂ ਹੇਠ ਪਿਛਾਂਹਖਿੱਚੂ ਵਪਾਰਕ ਅਤੇ ਸਭਿਆਚਾਰਕ ਮੰਤਵ ਇੱਕ-ਦੂਜੇ
ਨਾਲ ਹੋਰ ਗੂੜ•ੀ ਤਰ•ਾਂ ਘੁਲ ਮਿਲ ਗਏ ਹਨ ਅਤੇ ਇਸ ਹਮਲੇ ਵਿੱਚ ਆਸਾਧਾਰਨ ਤੇਜੀ ਆ ਗਈ ਹੈ। ਸਿੱਧੀਆਂ
ਪਿਛਾਂਹਖਿੱਚੂ ਸਭਿਆਚਾਰਕ ਕਲਾ ਪੇਸ਼ਕਾਰੀਆਂ, ਜਗੀਰੂ ਅਤੇ ਵੇਲਾ ਵਿਹਾ ਚੁੱਕੇ ਪੁਰਾਤਨਪੰਥੀ ਸੰਸਕਾਰਾਂ
ਨੂੰ ਉਗਾਸਾ ਦੇਣ ਦਾ ਵੱਡਾ ਸਹਾਈ ਹਥਿਆਰ ਬਣੀਆਂ ਹੋਈਆਂ ਹਨ। ਵਹਿਮਾਂ-ਭਰਮਾਂ, ਅੰਧਵਿਸ਼ਵਾਸ਼ਾਂ ਅਤੇ ਧਾਰਮਿਕ
ਕੱਟੜਤਾ ਦੇ ਸੰਚਾਰ ਲਈ ਰਵਾਇਤੀ ਜਗਰਾਤੇ, ਦੀਵਾਨ, ਅਖਾੜੇ, ਆਸ਼ਰਮ, ਕੈਂਪ, ਯੱਗ ਅਤੇ ਹਵਨ ਤਾਂ ਪਹਿਲਾਂ
ਹੀ ਪ੍ਰਚਲਤ ਹਨ, ਹੁਣ ਟੀ.ਵੀ. ਅਤੇ ਵੀ.ਡੀ.ਓ. ਕੈਸਟਾਂ ਵੀ ਵੱਡਾ ਸਾਧਨ ਬਣ ਗਈਆਂ ਹਨ। ਇਸ ਸਾਰੇ ਕੁਝ
ਦੇ ਟਾਕਰੇ ਲਈ ਪਿਛਾਂਹਖਿੱਚੂ ਤੱਤ ਵਾਲੇ ਲਿਖਤੀ ਕਲਾ-ਰੂਪਾਂ ਦੇ ਮੁਕਾਬਲੇ ਸਿੱਧੀ ਪਹੁੰਚ ਵਾਲੇ ਸਟੇਜੀ,
ਰੰਗ-ਮੰਚੀ, ਮੌਖਿਕ ਅਤੇ ਸੰਗੀਤਕ ਰੂਪਾਂ ਦਾ ਉੱਘੜਵਾਂ ਰੋਲ ਸਵੈ-ਪ੍ਰਤੱਖ ਹੈ।
ਇਸ ਪ੍ਰਸੰਗ ਵਿੱਚ ਲੋਕਾਂ ਦੇ
ਜਜ਼ਬਿਆਂ ਤੱਕ ਸਿੱਧੀ ਰਸਾਈ ਅਤੇ ਲੋਕ ਮਨਾਂ ਦੀਆਂ ਮਹੀਨ ਤਾਰਾਂ ਨੂੰ ਟੁੰਬ ਕੇ, ਲੋਕ ਮਾਨਸਿਕਤਾ ਨੂੰ
ਇਨਕਲਾਬੀ ਉਗਾਸਾ ਦੇਣ ਵਿੱਚ, ਇਨਕਲਾਬੀ ਰੰਗ-ਮੰਚ ਦੇ ਰੋਲ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਇਨਕਲਾਬੀ
ਰੰਗ ਮੰਚ ਲਹਿਰ ਨੂੰ ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕਾਂ ਦੀ ਇਨਕਲਾਬੀ ਲਹਿਰ ਦੀ ਤਾਕਤਵਰ ਜੋਟੀਦਾਰ
ਵਜੋਂ ਵਿਕਸਤ ਕਰਨਾ, ਇਨਕਲਾਬੀ ਰੰਗ-ਮੰਚ ਕਲਾਕਾਰਾਂ ਅਤੇ ਜਮਾਤੀ ਸੰਘਰਸ਼ਾਂ ਦੇ ਘੁਲਾਟੀਆਂ ਦੇ ਸਾਂਝੇ
ਸਰੋਕਾਰਾਂ ਦਾ ਮੁੱਦਾ ਹੈ। ਇਨਕਲਾਬੀ ਰੰਗ-ਮੰਚ ਦਿਵਸ ਇਸ ਸਾਂਝੇ ਸਰੋਕਾਰ ਨੂੰ ਮਨੀਂ ਵਸਾਉਣ, ਡੂੰਘਾ
ਕਰਨ ਅਤੇ ਗੂੜ•ਾ ਕਰਨ ਦਾ ਦਿਹਾੜਾ ਹੈ। ਇਸ ਪੱਖੋਂ ਇਹ ਮਹਿਜ਼ ਇਨਕਲਾਬੀ ਨਾਟਕੀ ਪੇਸ਼ਕਾਰੀਆਂ ਦਾ ਦਿਹਾੜਾ
ਹੀ ਨਹੀਂ ਹੈ। ਇਨਕਲਾਬੀ ਰੰਗ-ਮੰਚ ਦੀ ਵਿਰਾਸਤ ਨੂੰ ਬੁਲੰਦ ਕਰਨ ਦਾ ਦਿਹਾੜਾ ਹੈ। ਇਹ ਇਨਕਲਾਬੀ ਲੋਕ
ਹਿੱਤਾਂ ਨੂੰ ਸਮਰਪਣ ਦੀ ਉਸ ਲਟ-ਲਟ ਬਦਲੀ ਭਾਵਨਾ ਨੂੰ ਜਗਦੀ ਰੱਖਣ ਅਤੇ ਪ੍ਰਚੰਡ ਕਰਨ ਦਾ ਦਿਹਾੜਾ ਹੈ,
ਜਿਸਦੀਆਂ ਚਿਣਗਾਂ ਨੂੰ ਮਘਾਉਂਦਿਆਂ, ਭਖਾਉਂਦਿਆਂ ਗੁਰਸ਼ਰਨ ਸਿੰਘ ਦੀ ਜ਼ਿੰਦਗੀ, ਦੁਨੀਆਂ ਦੇ ਸਭ ਤੋਂ
ਮਹਾਨ ਆਦਰਸ਼, ਮਨੁੱਖਤਾ ਦੀ ਆਜ਼ਾਦੀ ਲਈ ਘੋਲ ਦੇ ਆਦਰਸ਼ ਦੇ ਲੇਖੇ ਲੱਗੀ ਹੈ।
ਸਾਬਕਾ ਸਮਾਜਵਾਦੀ ਚੀਨ ਅੰਦਰ
ਲੋਕ ਸੇਵਾ ਦੇ ਜਜ਼ਬੇ ਅਤੇ ਇਨਕਲਾਬੀ ਭਾਵਨਾ ਨਾਲ ਭਰਪੂਰ ਡਾਕਟਰਾਂ ਦੀ ਸਰਗਰਮੀ ਦੁਨੀਆਂ ਭਰ ਵਿੱਚ ਚਰਚਾ
ਦਾ ਵਿਸ਼ਾ ਬਣੀ ਸੀ। ਲੋਕਾਂ ਤੱਕ ਸਿਹਤ ਸੇਵਾਵਾਂ ਅਤੇ ਸਿਹਤ ਚੇਤਨਾ ਲੈ ਕੇ ਜਾਣ ਲਈ ਪਿੰਡ ਪਿੰਡ ਦੀ
ਖਾਕ ਛਾਣਦੇ, ਇਹਨਾਂ ਡਾਕਟਰਾਂ ਨੂੰ ''ਨੰਗੇ ਪੈਰਾਂ ਵਾਲੇ ਡਾਕਟਰ'' ਕਿਹਾ ਜਾਂਦਾ ਸੀ ਯਾਨੀ ਅਜਿਹੇ
ਸਮਰਪਤ ਡਾਕਟਰ ਜਿਹੜੇ ਹਰ ਪਲ ਬਿਨਾ ਪੈਰੀਂ ਜੁੱਤੀ ਪਾਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਣ ਲਈ ਤਿਆਰ-ਬਰ-ਤਿਆਰ
ਰਹਿੰਦੇ ਸਨ।
ਇਨਕਲਾਬੀ ਰੰਗ-ਮੰਚ ਲਹਿਰ ਅੰਦਰ
ਗੁਰਸ਼ਰਨ ਸਿੰਘ ਦੀ ਘਾਲਣਾ, ਆਪਣੇ ਹੋਰਨਾਂ ਪੱਖਾਂ ਤੋਂ ਇਲਾਵਾ, ''ਨੰਗੇ ਪੈਰਾਂ ਵਾਲੇ'' ਸਮਰਪਤ ਰੰਗ-ਮੰਚ
ਕਲਾਕਾਰਾਂ ਦੀ ਸਿਰਜਣਾ ਦੇ ਲੇਖੇ ਲੱਗੀ ਹੈ। ਇਨਕਲਾਬੀ ਰੰਗ ਮੰਚ ਦਿਵਸ ਅਜਿਹੇ ''ਨੰਗੇ ਪੈਰਾਂ ਵਾਲੇ''
ਰੰਗ ਮੰਚ ਕਲਾਕਾਰਾਂ ਦੀਆਂ ਫਸਲਾਂ ਤਿਆਰ ਕਰਨ ਦਾ ਹੋਕਾ ਹੈ। ਇਸ ਪਹਿਲੇ ਦਿਹਾੜੇ ਦੀ ਸਜ-ਧਜ ਅਤੇ ਛਬ
ਦੇ ਕੁਝ ਨਿਰਾਲੇ ਚਿੰਨ• ਅਗਾਊਂ ਸੈਨਤਾਂ ਦੇ ਰਹੇ ਹਨ। ਗੁਰਸ਼ਰਨ ਸਿੰਘ ਦੀ ਅਗਵਾਈ ਹੇਠਲੀ ਇਨਕਲਾਬੀ ਰੰਗ-ਮੰਚ
ਲਹਿਰ ਵਾਂਗ, ਇਨਕਲਾਬੀ ਰੰਗ-ਮੰਚ ਦਿਵਸ ਲਈ ਚੱਲ ਰਹੀ ਮੁਹਿੰਮ ਵੀ ਮੁਲਕ ਅੰਦਰ ਇੱਕ ਨਿਵੇਕਲੇ ਵਰਤਾਰੇ
ਦੇ ਲੱਛਣ ਦਰਸਾ ਰਹੀ ਹੈ। ਕਲਾਕਾਰਾਂ ਅਤੇ ਜਥੇਬੰਦ ਜਨਤਾ ਦਾ ਉੱਦਮ ਇਨਕਲਾਬੀ ਰੰਗਮੰਚ ਦਿਵਸ ਦੀ ਸਾਂਝੀ
ਅਤੇ ਵਿਸ਼ਾਲ ਮੁਹਿੰਮ ਦੇ ਕਲਾਵੇ ਵਿੱਚ ਇੱਕਮਿੱਕ ਹੋ ਗਿਆ ਹੈ। ਇਨਕਲਾਬੀ ਰੰਗ ਮੰਚ ਦੀ ਕੰਨੀ 'ਤੇ ਵਿਚਰਦੇ
ਲੋਕ ਪੱਖੀ ਅਤੇ ਸੁਹਿਰਦ ਕਲਾਕਾਰਾਂ ਵਿੱਚ ਵੀ ਹਲਚਲ ਪੈਦਾ ਹੋ ਗਈ ਹੈ ਅਤੇ ਉਹਨਾਂ ਨੇ ਇਸ ਮੁਹਿੰਮ ਦਾ
ਅੰਗ ਬਣ ਕੇ ਗੁਰਸ਼ਰਨ ਸਿੰਘ ਦੀਆਂ ਪੇਸ਼ਕਾਰੀਆਂ ਦਾ ਝੰਡਾ ਆਪਣੇ ਹੱਥਾਂ ਵਿੱਚ ਫੜ ਲਿਆ ਹੈ। ਪੰਜਾਬ ਦੇ
ਪਿੰਡਾਂ 'ਚੋਂ ਔਰਤਾਂ ਸਮੇਤ ਹਜ਼ਾਰਾਂ ਕਿਰਤੀ ਕਿਸਾਨ ਨਾ ਸਿਰਫ ਸਮਰਪਤ ਲੋਕ ਰੰਗਮੰਚ ਦੇ ਸਿਰਤਾਜ ਦੀ
ਕਰਨੀ ਨੂੰ ਸਿਜਦਾ ਕਰਨ ਲਈ 27 ਸਤੰਬਰ ਦੀ ਰਾਤ ਚੰਡੀਗੜ• ਦੇ ਬਾਲ ਭਵਨ ਵਿੱਚ ਗੁਜਾਰਨਗੇ, ਸਗੋਂ ਸਮੁੱਚੇ
ਸਮਾਗਮ ਲਈ ਲੰਗਰ ਦਾ ਜੁੰਮਾ ਵੀ ਨਿਭਾਉਣਗੇ, ਜਿਸਦਾ ਐਲਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
ਵੱਲੋਂ ਕੀਤਾ ਗਿਆ ਹੈ। ਪਹਿਲੇ ਇਨਕਲਾਬੀ ਰੰਗ ਮੰਚ ਦਿਵਸ ਨੂੰ ਇਹ ਹੁੰਗਾਰਾ ਆਉਂਦੇ ਵਰਿ•ਆਂ
ਵਿੱਚ ਹੋਰ ਅੱਗੇ ਜਾਵੇਗਾ।
ਪੰਜਾਬ ਦੇ ਰੰਗ ਮੰਚ ਕਲਾਕਾਰ
ਅਤੇ ਜਨਤਾ, ਗੁਰਸ਼ਰਨ ਸਿੰਘ ਦੀ ਝੋਲੀ ਉਸਦੀਆਂ ਉਮੰਗਾਂ ਦੇ ਅਕਸ ਨਾਲ ਭਰਨ ਜਾ ਰਹੇ ਹਨ। ਇਨਕਲਾਬੀ ਰੰਗ
ਮੰਚ ਲਹਿਰ ਦੇ ਸ਼੍ਰੋਮਣੀ ਉਸਰੱਈਏ ਅਤੇ ਮਾਣਮੱਤੀ ਕਲਗੀ ਨੂੰ ਇਸ ਤੋਂ ਖੂਬਸੂਰਤ ਸ਼ਰਧਾਂਜਲੀ ਹੋਰ ਕੀ ਹੋ
ਸਕਦੀ ਹੈ?!
ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ:
ਸੁਆਗਤਯੋਗ
ਪੂਰਕ ਸ਼ਰਧਾਂਜਲੀ ਸਰਗਰਮੀ
ਪੰਜਾਬ ਦੇ ਵੱਖ ਵੱਖ ਹਿੱਸਿਆਂ
ਵਿੱਚ ਗੁਰਸ਼ਰਨ ਸਿੰਘ ਦੀ ਬਰਸੀ ਮਨਾਉਣ ਦੀ ਸ਼ਰਧਾਂਜਲੀ ਮੁਹਿੰਮ ਚੱਲ ਰਹੀ ਹੈ। ਇਸ ਸ਼ਰਧਾਂਜਲੀ ਮੁਹਿੰਮ
ਦੌਰਾਨ ਅਨੇਕਾਂ ਸਮਾਗਮ ਹੋ ਰਹੇ ਹਨ ਅਤੇ ਗੁਰਸ਼ਰਨ ਸਿੰਘ ਦੇ ਪ੍ਰਸ਼ੰਸਕਾਂ ਦੀਆਂ ਕਿੰਨੀਆਂ ਹੀ ਵੰਨਗੀਆਂ
ਇਹਨਾਂ ਵਿੱਚ ਸ਼ਰੀਕ ਹੋ ਰਹੀਆਂ ਹਨ। ਤਾਂ ਵੀ ਦੋ ਵਿਸ਼ੇਸ਼ ਸਮਾਗਮ ਧਿਆਨ ਅਤੇ ਖਿੱਚ ਦਾ ਵਿਸ਼ੇਸ਼ ਕੇਂਦਰ
ਬਣੇ ਹੋਏ ਹਨ। ਇੱਕ ਸਮਾਗਮ ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਸੰਗੀ ਸਾਥੀਆਂ ਵੱਲੋਂ 16 ਸਤੰਬਰ ਤੋਂ
ਅੰਮ੍ਰਿਤਸਰ ਤੋਂ ਸ਼ੁਰੂ ਹੋਈ ਇਨਕਲਾਬੀ ਰੰਗਮੰਚ ਦਿਵਸ ਮੁਹਿੰਮ ਦੇ ਸਿਖ਼ਰ 'ਤੇ ਚੰਡੀਗੜ• ਵਿੱਚ ਹੋ ਰਿਹਾ
ਹੈ। ਦੂਸਰਾ ਸਮਾਗਮ ਕਮਿਊਨਿਸਟ ਇਨਕਲਾਬੀ ਸਖਸ਼ੀਅਤਾਂ 'ਤੇ ਆਧਾਰਤ ਕਮੇਟੀ ਦੇ ਸੱਦੇ 'ਤੇ 23 ਸਤੰਬਰ ਨੂੰ
ਜਗਰਾਵਾਂ ਵਿੱਚ ਸਿਆਸੀ ਕਾਨਫਰੰਸ ਦੇ ਰੂਪ ਵਿੱਚ ਹੋ ਰਿਹਾ ਹੈ। ਪਹਿਲਾ ਸਮਾਗਮ ਆਪਣੇ ਤੱਤ ਅਤੇ ਨੁਹਾਰ
ਪੱਖੋਂ ਮੁੱਖ ਤੌਰ 'ਤੇ ਇਨਕਲਾਬੀ ਸਭਿਆਚਾਰਕ ਸ਼ਰਧਾਂਜਲੀ ਸਮਾਗਮ ਹੋਵੇਗਾ। ਇਨਕਲਾਬੀ ਪੰਜਾਬੀ ਰੰਗਮੰਚ
ਦੇ ਅਤੇ ਇਸਦੀ ਲਹਿਰ ਦੇ ਥੰਮ• ਵਜੋਂ ਗੁਰਸ਼ਰਨ ਸਿੰਘ ਦੀਆਂ ਕਲਾਂ ਕਿਰਤਾਂ ਅਤੇ ਉਹਨਾਂ ਦੇ ਸਿਰਕੱਢ ਮੋਹਰੀ
ਰੋਲ ਦੀ ਪੇਸ਼ਕਾਰੀ ਇਸਦਾ ਸਭ ਤੋਂ ਉੱਭਰਵਾਂ ਪੱਖ ਹੋਵੇਗਾ। ਇਹ ਸਮਾਗਮ ਪੰਜਾਬ ਦੀ ਇਨਕਲਾਬੀ ਜਨਤਕ ਜਮਹੂਰੀ
ਲਹਿਰ ਅਤੇ ਇਨਕਲਾਬੀ ਰੰਗਮੰਚ ਲਹਿਰ ਦੇ ਆਪਸੀ ਰਿਸ਼ਤੇ ਦੇ ਵਿਸ਼ੇਸ਼ ਪੱਖ ਦੀ ਠੋਸ ਝਲਕ ਪੇਸ਼ ਕਰੇਗਾ।
ਦੂਸਰਾ ਸਮਾਗਮ ਗੁਰਸ਼ਰਨ ਸਿੰਘ
ਦੀ ਸਮੁੱਚੀ ਇਨਕਲਾਬੀ ਜੀਵਨ ਘਾਲਣਾ ਦੇ ਮੂਲ ਪ੍ਰੇਰਨਾ ਸਰੋਤ ਅਤੇ ਜੀਵਨ ਦੇ ਵੱਖ ਵੱਖ ਖੇਤਰਾਂ ਵਿੱਚ
ਉਹਨਾਂ ਦੇ ਇਨਕਲਾਬੀ ਸਿਆਸੀ ਰੋਲ ਦੇ ਵਿਸ਼ੇਸ਼ ਪੱਖਾਂ 'ਤੇ ਕੇਂਦਰਤ ਕਰੇਗਾ। ਇਹ ਚੰਗੀ ਗੱਲ ਹੈ ਕਿ ਇਹ
ਸਮਾਗਮ ਪੰਜਾਬ ਦੇ ਕਮਿਊਨਿਸਟ ਇਨਕਲਾਬੀ ਕੈਂਪ ਦੇ ਸਾਂਝੇ ਉੱਦਮ 'ਚ ਵਟ ਗਿਆ ਹੈ। ਜਗਰਾਵਾਂ ਸਮਾਗਮ ਕਮੇਟੀ
ਨੇ ਇਹ ਸੱਦਾ ਵੀ ਦਿੱਤਾ ਹੈ ਕਿ ਲੋਕ ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਰੰਗਮੰਚ ਦਿਵਸ ਮੁਹਿੰਮ ਨੂੰ
ਹੁੰਗਾਰਾ ਦੇਣ ਅਤੇ ਚੰਡੀਗੜ• ਵਿੱਚ ਹੋ ਰਹੇ ਸਮਾਗਮ ਵਿੱਚ ਵੀ ਹੁੰਮ-ਹੁਮਾ ਕੇ ਸ਼ਾਮਲ ਹੋਣ।
ਕਮਿਊਨਿਸਟ ਇਨਕਲਾਬੀ ਕੈਂਪ ਦੀਆਂ
ਸ਼ਕਤੀਆਂ ਦਾ ਜਗਰਾਵਾਂ ਸਮਾਗਮ ਲਈ ਇੱਕਮੱਤ ਹੋਣ ਵਿੱਚ ਸਫਲਤਾ ਹਾਸਲ ਕਰ ਲੈਣਾ ਇੱਕ ਸੁਆਗਤਯੋਗ ਘਟਨਾ
ਹੈ। ਬੇਲੋੜੇ ਅਤੇ ਗੈਰ-ਜ਼ਰੂਰੀ ਤਣਾਅ ਤੋਂ ਮੁਕਤ ਹੋ ਸਕਣ ਦੀ ਇਹ ਪ੍ਰਾਪਤੀ ਕਮਿਊਨਿਸਟ ਇਨਕਲਾਬੀਆਂ ਦੇ
ਪ੍ਰਭਾਵ ਘੇਰੇ ਅਤੇ ਸਭਨਾਂ ਅਗਾਂਹਵਧੂ ਲੋਕ-ਪੱਖੀ ਹਿੱਸਿਆਂ ਨੂੰ ਉਤਸ਼ਾਹ ਦੇਣ ਵਾਲੀ ਹੈ। ਹਾਸਲ ਸਾਂਝ
ਨੂੰ ਢੁਕਵੇਂ ਰੂਪਾਂ ਵਿੱਚ ਸਾਕਾਰ ਕਰ ਸਕਣ ਦੀ ਇਸ ਮਿਸਾਲ ਦਾ ਘੇਰਾ ਹੋਰਨਾਂ ਖੇਤਰਾਂ ਤੱਕ ਵੀ ਵਧਾਇਆ
ਜਾਣਾ ਚਾਹੀਦਾ ਹੈ।
ਅਹਿਮ ਗੱਲ ਇਹ ਹੈ ਕਿ ਵੱਖ ਵੱਖ
ਸਮਾਗਮਾਂ ਦਾ ਤੱਤ ਅਤੇ ਨੁਹਾਰ ਪੱਖੋਂ ਆਪੋ ਆਪਣੀ ਵਿਸ਼ੇਸ਼ਤਾ ਨੂੰ ਅਮਲੀ ਪੱਧਰ 'ਤੇ ਲੋੜੀਂਦਾ ਵਜ਼ਨ ਮਿਲਿਆ
ਹੈ। ਕਮਿਊਨਿਸਟ ਇਨਕਲਾਬੀਆਂ ਦੇ ਵਿਚਾਰਧਾਰਕ-ਸਿਆਸੀ ਨਿਰਣਿਆਂ ਦਾ ਤੱਤ, ਵੱਖਰੀ ਵਿਸ਼ੇਸ਼ ਨੁਹਾਰ ਵਾਲੇ
ਪਲੇਟਫਾਰਮਾਂ 'ਤੇ ਠੋਸੇ ਬਗੈਰ ਇਸਦੇ ਸੰਚਾਰ ਨੂੰ ਢੁਕਵੀਂ ਸ਼ਕਲ ਵਿੱਚ ਸੰਬੋਧਤ ਹੋਣ ਦਾ ਸਾਂਝਾ ਕਦਮ
ਲਿਆ ਗਿਆ ਹੈ। ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਇਸਦੇ ਹੋਰਨਾਂ ਸੰਗੀ ਸਾਥੀਆਂ ਵੱਲੋਂ ਇਨਕਲਾਬੀ ਰੰਗਮੰਚ
ਦਿਵਸ ਮਨਾਉਣ ਦਾ ਆਜ਼ਾਦਾਨਾ ਉੱਦਮ ਬਿਨਾ ਸ਼ੱਕ ਉਹਨਾਂ ਮੰਤਵਾਂ ਨੂੰ ਬਲ ਬਖਸ਼ੇਗਾ, ਜਿਹਨਾਂ ਨੂੰ ਕਮਿਊਨਿਸਟ
ਇਨਕਲਾਬੀ ਅੱਗੇ ਲਿਜਾਣਾ ਚਾਹੁੰਦੇ ਹਨ। ਗੁਰਸ਼ਰਨ ਸਿੰਘ ਦਾ ਜੋ ਅਕਸ 23 ਸਤੰਬਰ ਦੇ ਸਮਾਗਮ ਵਿੱਚ ਉਭਰੇਗਾ,
27 ਸਤੰਬਰ ਦੇ ਸਮਾਗਮ ਵਿੱਚ ਉੱਭਰਨ ਵਾਲਾ ਅਕਸ ਇਸਦਾ ਪੂਰਕ ਹੋਵੇਗਾ। ਦੂਜੇ ਪਾਸੇ ਗੁਰਸ਼ਰਨ ਸਿੰਘ ਦੇ
ਉਹਨਾਂ ਕਦਰਦਾਨਾਂ ਨੂੰ ਕੋਈ ਸਮੱਸਿਆ ਨਹੀਂ ਆਵੇਗੀ, ਜਿਹੜੇ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ, ਸਿਆਸਤ,
ਇਸਦੀ ਕਿਸੇ ਵਿਸ਼ੇਸ਼ ਵੰਨਗੀ ਜਾਂ ਜਥੇਬੰਦਕ ਬਣਤਰ ਨਾਲ ਸਿੱਧਾ ਨਾਤਾ ਜੋੜੇ ਬਗੈਰ, ਉਹਨਾਂ ਦੇ ਨਾਟਕਾਂ
ਅਤੇ ਜੀਵਨ ਦੇ ਸਿਹਤਮੰਦ, ਉਸਾਰੂ, ਅਗਾਂਹਵਧੂ, ਇਨਕਲਾਬੀ ਅਤੇ ਵੱਧ-ਘੱਟ ਹੱਦ ਤੱਕ ਕਮਿਊਨਿਸਟ ਤੱਤ ਦੇ
ਵੀ ਕਦਰਦਾਨ ਹਨ।
ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਰੰਗਮੰਚ ਦਿਵਸ ਦੀ ਮਹੱਤਤਾ ਨੂੰ ਅਤੇ ਇਸਦੀ ਸਾਰਥਿਕ ਆਜ਼ਾਦਾਨਾ ਸਰਗਰਮੀ ਨੂੰ ਕੋਈ ਆਂਚ ਪਹੁੰਚਾਏ ਬਗੈਰ, ਗੁਰਸ਼ਰਨ ਸਿੰਘ ਨੂੰ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਅਤੇ ਸਿਆਸਤ ਦੀ ਰੌਸ਼ਨੀ ਵਿੱਚ ਸ਼ਰਧਾਂਜਲੀ ਦੇਣ ਦਾ ਸਾਂਝਾ ਉੱਦਮ ਕਮਿਊਨਿਸਟ ਇਨਕਲਾਬੀਆਂ ਦੀ ਸਾਂਝ ਨੂੰ ਅਤੇ ਲੋਕਾਂ ਦੀ ਸਮੁੱਚੀ ਇਨਕਲਾਬੀ ਲਹਿਰ ਨਾਲ ਉਹਨਾਂ ਦੇ ਰਿਸ਼ਤੇ ਨੂੰ ਉਗਾਸਾ ਦੇਣ ਦਾ ਰੋਲ ਅਦਾ ਕਰੇਗਾ।
ਗੁਰਸ਼ਰਨ ਸਿੰਘ ਨੂੰ ਸਮਰਪਤ ਇਨਕਲਾਬੀ ਰੰਗਮੰਚ ਦਿਵਸ ਦੀ ਮਹੱਤਤਾ ਨੂੰ ਅਤੇ ਇਸਦੀ ਸਾਰਥਿਕ ਆਜ਼ਾਦਾਨਾ ਸਰਗਰਮੀ ਨੂੰ ਕੋਈ ਆਂਚ ਪਹੁੰਚਾਏ ਬਗੈਰ, ਗੁਰਸ਼ਰਨ ਸਿੰਘ ਨੂੰ ਕਮਿਊਨਿਸਟ ਇਨਕਲਾਬੀ ਵਿਚਾਰਧਾਰਾ ਅਤੇ ਸਿਆਸਤ ਦੀ ਰੌਸ਼ਨੀ ਵਿੱਚ ਸ਼ਰਧਾਂਜਲੀ ਦੇਣ ਦਾ ਸਾਂਝਾ ਉੱਦਮ ਕਮਿਊਨਿਸਟ ਇਨਕਲਾਬੀਆਂ ਦੀ ਸਾਂਝ ਨੂੰ ਅਤੇ ਲੋਕਾਂ ਦੀ ਸਮੁੱਚੀ ਇਨਕਲਾਬੀ ਲਹਿਰ ਨਾਲ ਉਹਨਾਂ ਦੇ ਰਿਸ਼ਤੇ ਨੂੰ ਉਗਾਸਾ ਦੇਣ ਦਾ ਰੋਲ ਅਦਾ ਕਰੇਗਾ।
ਇੱਕ ਹੋਰ ਮਹੱਤਵਪੂਰਨ ਪੱਖ ਇਹ
ਹੈ ਕਿ 23 ਸਤੰਬਰ ਦਾ ਸਮਾਗਮ ਉਹਨਾਂ ਸ਼ਕਤੀਆਂ ਦਾ ਸਾਂਝਾ ਸਮਾਗਮ ਹੈ, ਜਿਹੜੀਆਂ ਇੱਕ ਦੂਜੇ ਨੂੰ ਸੱਚਮੁੱਚ
ਕਮਿਊਨਿਸਟ ਇਨਕਲਾਬੀ ਸਵੀਕਾਰ ਕਰਦੀਆਂ ਹਨ। ਕਮਿਊਨਿਸਟ ਲੇਬਲ ਹੇਠ, ਗੈਰ-ਕਮਿਊਨਿਸਟ ਇਨਕਲਾਬੀ ਤਾਕਤਾਂ
ਦੀ ਘੁਸਪੈਠ ਤੋਂ ਮੁਕਤ ਇਹ ਸਮਾਗਮ ਕਮਿਊਨਿਸਟ ਇਨਕਲਾਬੀਆਂ ਦੀ ਹਕੀਕੀ ਸਾਂਝ ਨੂੰ ਪ੍ਰਗਟ ਕਰੇਗਾ ਅਤੇ
ਬੇਲੋੜੇ ਵਧਾਏ-ਫੁਲਾਏ ਆਕਾਰ ਸਦਕਾ ਆਪਣੇ ਤੱਤ ਨੂੰ ਕਮਜ਼ੋਰ ਨਹੀਂ ਕਰੇਗਾ।
ਜਨਮ ਅਤੇ ਵਿਦਾਇਗੀ ਦਿਹਾੜਾ ਸਮਾਰੋਹ 'ਤੇ ਵਿਸ਼ੇਸ਼
ਸਦਾ ਸਫ਼ਰ
'ਤੇ ਰਹੇ ਗੁਰਸ਼ਰਨ ਭਾਅ ਜੀ
-ਅਮੋਲਕ ਸਿੰਘ
16 ਸਤੰਬਰ ਅਤੇ 27 ਸਤੰਬਰ, ਜਨਮ
ਅਤੇ ਵਿਦਾਇਗੀ ਦੇ ਦੋਵੇਂ ਦਿਹਾੜੇ ਇਨਕਲਾਬੀ ਰੰਗ ਮੰਚ ਦੇ ਇਤਿਹਾਸ ਅੰਦਰ ਕਦੇ ਨਾ ਛਿਪਣ ਵਾਲੇ ਸੂਰਜ
ਗੁਰਸ਼ਰਨ ਭਾਅ ਜੀ ਦੇ ਨਾਂਅ ਹੋ ਗਏ ਹਨ।
16 ਸਤੰਬਰ 1929 ਨੂੰ ਮੁਲਤਾਨ 'ਚ ਪੈਦਾ ਹੋਏ ਗੁਰਸ਼ਰਨ ਸਿੰਘ ਦਾ ਜਨਮ ਦਿਹਾੜਾ ਉਨ•ਾਂ ਦੇ ਜੱਦੀ ਘਰ ਗੁਰੂ ਖਾਲਸਾ ਨਿਵਾਸ ਅੰਮ੍ਰਿਤਸਰ ਵਿਖੇ ਪ੍ਰਤੀਬੱਧਤ ਲੋਕ-ਧਾਰਾ ਨਾਲ ਜੁੜੇ ਰੰਗ ਮੰਚ ਦੇ ਦਿਹਾੜੇ ਵਜੋਂ ਮਨਾਇਆ ਜਾਣਾ ਇੱਕ ਸੁਲੱਖਣਾ ਵਰਤਾਰਾ ਹੈ। ਪਲਸ ਮੰਚ ਸਮੇਤ ਨਾਮਵਰ ਨਾਟਕਕਾਰ ਕੇਵਲ ਧਾਲੀਵਾਲ, ਅੰਮ੍ਰਿਤਸਰ ਅਤੇ ਪੰਜਾਬ ਭਰ ਦੀਆਂ ਦਰਜਨਾਂ ਰੰਗਮੰਚ ਟੋਲੀਆਂ ਨੂੰ ਇਸ ਮੁਹਿੰਮ ਦਾ ਆਗਾਜ਼ ਕਰਨ ਦਾ ਮਾਣ ਹਾਸਲ ਹੈ।
16 ਸਤੰਬਰ 1929 ਨੂੰ ਮੁਲਤਾਨ 'ਚ ਪੈਦਾ ਹੋਏ ਗੁਰਸ਼ਰਨ ਸਿੰਘ ਦਾ ਜਨਮ ਦਿਹਾੜਾ ਉਨ•ਾਂ ਦੇ ਜੱਦੀ ਘਰ ਗੁਰੂ ਖਾਲਸਾ ਨਿਵਾਸ ਅੰਮ੍ਰਿਤਸਰ ਵਿਖੇ ਪ੍ਰਤੀਬੱਧਤ ਲੋਕ-ਧਾਰਾ ਨਾਲ ਜੁੜੇ ਰੰਗ ਮੰਚ ਦੇ ਦਿਹਾੜੇ ਵਜੋਂ ਮਨਾਇਆ ਜਾਣਾ ਇੱਕ ਸੁਲੱਖਣਾ ਵਰਤਾਰਾ ਹੈ। ਪਲਸ ਮੰਚ ਸਮੇਤ ਨਾਮਵਰ ਨਾਟਕਕਾਰ ਕੇਵਲ ਧਾਲੀਵਾਲ, ਅੰਮ੍ਰਿਤਸਰ ਅਤੇ ਪੰਜਾਬ ਭਰ ਦੀਆਂ ਦਰਜਨਾਂ ਰੰਗਮੰਚ ਟੋਲੀਆਂ ਨੂੰ ਇਸ ਮੁਹਿੰਮ ਦਾ ਆਗਾਜ਼ ਕਰਨ ਦਾ ਮਾਣ ਹਾਸਲ ਹੈ।
ਪੰਜਾਬ ਦੀਆਂ 50 ਤੋਂ ਵੱਧ ਨਾਟ
ਅਤੇ ਸੰਗੀਤ ਮੰਡਲੀਆਂ ਵੱਲੋਂ 16 ਸਤੰਬਰ ਸ਼ਾਮ 5 ਵਜੇ ਗੁਰਸ਼ਰਨ ਭਾਅ ਜੀ ਦੇ ਘਰ ਜੁੜ ਕੇ ਦੀਪ ਮਾਲਾ,
ਮਸ਼ਾਲਾਂ, ਨਾਟਕਾਂ, ਗੀਤਾਂ ਅਤੇ ਵਿਚਾਰ-ਚਰਚਾਵਾਂ ਨਾਲ ਪੰਜਾਬ ਭਰ 'ਚ ਇਨਕਲਾਬੀ ਰੰਗ ਮੰਚ ਦੀ ਦਸ ਰੋਜ਼ਾ
ਮੁਹਿੰਮ ਨਿਰੰਤਰ ਚਲਾਉਣ ਦਾ ਨਗਾਰੇ ਚੋਟ ਲਗਾ ਕੇ ਐਲਾਨ ਕੀਤਾ ਗਿਆ। ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ
ਮੰਚ) ਅਤੇ ਉਸ ਦੀਆਂ ਸੰਗੀ-ਸਾਥੀ ਸੰਸਥਾਵਾਂ ਵੱਲੋਂ ਗੁਰਸ਼ਰਨ ਸਿੰਘ ਦੇ ਜਨਮ ਦਿਹਾੜੇ ਤੋਂ ਆਰੰਭੀ ਜਾ
ਰਹੀ ਇਹ ਸਭਿਆਚਾਰਕ ਮੁਹਿੰਮ ਉਨ•ਾਂ ਦੀ ਅੰਤਮ ਵਿਦਾਇਗੀ ਵਾਲੇ ਦਿਨ 27 ਸਤੰਬਰ ਸ਼ਾਮ 4 ਵਜੇ ਬਾਲ ਭਵਨ
ਚੰਡੀਗੜ• ਵਿਖੇ ਇਨਕਲਾਬੀ ਰੰਗ ਮੰਚ ਦਿਹਾੜਾ ਮਨਾ ਕੇ ਆਪਣੀ ਚਰਮ ਸੀਮਾ ਛੋਹੇਗੀ।
ਮੁਹਿੰਮ ਨੇ ਪੰਜਾਬ ਦੀਆਂ ਸਮੂਹ
ਸਹਿਤਕ/ਸਭਿਆਚਾਰਕ, ਤਰਕਸ਼ੀਲ, ਜਮਹੂਰੀ, ਮਜ਼ਦੂਰ, ਕਿਸਾਨ, ਵਿਦਿਆਰਥੀ, ਨੌਜਵਾਨ, ਮੁਲਾਜ਼ਮ, ਔਰਤ ਅਤੇ
ਲੋਕ-ਹਿਤੈਸ਼ੀ ਜਨਤਕ ਸੰਸਥਾਵਾਂ ਨੂੰ ਇਸ ਮੁਹਿੰਮ ਅਤੇ ਯਾਦਗਾਰੀ ਇਨਕਲਾਬੀ ਰੰਗ ਮੰਚ ਦਿਹਾੜਾ ਮਨਾਉਣ
ਵਾਸਤੇ ਭਰਵੇਂ ਸਹਿਯੋਗ ਦੀ ਅਪੀਲ ਕੀਤੀ ਹੈ। ਅਪੀਲ ਦੇ ਨਤੀਜੇ ਵਜੋਂ ਪੰਜਾਬ ਦੇ 200 ਤੋਂ ਵੱਧ ਪਿੰਡਾਂ
ਅੰਦਰ ਸਮਾਗਮਾਂ ਦੀ ਲੜੀ ਮਿੱਥੇ ਸਮੇਂ ਤੋਂ ਵੀ ਪਹਿਲਾਂ ਹੀ ਆਰੰਭੀ ਜਾ ਚੁੱਕੀ ਹੈ ਜਿਹੜੀ 27 ਸਤੰਬਰ
ਤੱਕ ਹੋਰ ਨਵੇਂ ਖੇਤਰਾਂ ਅਤੇ ਸੰਸਥਾਵਾਂ ਤੱਕ ਅਗੇਰੇ ਪੁਲਾਂਘਾ ਭਰੇਗੀ। ਇਹ ਮੁਹਿੰਮ ਚੰਡੀਗੜ• ਵਿਖੇ
27 ਸਤੰਬਰ ਨੂੰ ਕਲਮਕਾਰਾਂ, ਰੰਗ ਕਰਮੀਆਂ ਅਤੇ ਮਿਹਨਤਕਸ਼ ਲੋਕਾਂ ਦੇ ਸੈਲਾਬ ਰੂਪੀ ਸਭਿਆਚਾਰਕ ਜੋੜ ਮੇਲੇ
ਵਿੱਚ, ਇਨਕਲਾਬੀ ਰੰਗ ਮੰਚ ਦਿਹਾੜੇ ਦਾ ਸਾਂਝਾ ਝੰਡਾ ਗੱਡ ਕੇ ਹਰ ਵਰ•ੇ ਨਵੇਂ ਜੋਸ਼-ਖ਼ਰੋਸ਼ ਨਾਲ ਇਹ ਇਨਕਲਾਬੀ
ਪਰੰਪਰਾ ਜਾਰੀ ਰੱਖਣ ਦੀ ਹਸਤਾਖ਼ਰ ਹੋਏਗੀ।
ਜਿਨ•ਾਂ ਲੋਕਾਂ ਲਈ ਗੁਰਸ਼ਰਨ ਸਿੰਘ
ਉਮਰ ਭਰ ਜੂਝਦਾ ਰਿਹਾ ਉਨ•ਾਂ ਦੇ ਭਰਵੇਂ ਉੱਦਮ ਨਾਲ ਜਿਵੇਂ ਇਹ ਮੁਹਿੰਮ ਹੁਣ ਪੰਜਾਬ ਦੇ ਸੈਂਕੜੇ ਪਿੰਡਾਂ,
ਕਸਬਿਆਂ, ਸ਼ਹਿਰਾਂ ਵਿਦਿਅਕ ਸੰਸਥਾਵਾਂ ਅਤੇ ਵੱਖ-ਵੱਖ ਅਦਾਰਿਆਂ ਅੰਦਰ ਚੱਲ ਰਹੀ ਹੈ ਇਸ ਤੋਂ ਦਾਅਵੇ
ਨਾਲ ਕਿਹਾ ਜਾ ਸਕਦਾ ਹੈ ਕਿ ਗੁਰਸ਼ਰਨ ਸਿੰਘ ਦੇ ਮਾਲੀ ਪੱਖੋਂ ਗਰੀਬ ਪਰ ਤੱਤ ਅਤੇ ਕਲਾ ਪੱਖੋਂ ਅਮੀਰ
ਰੰਗ ਮੰਚ ਦੀ ਪਰੰਪਰਾ ਭਵਿੱਖ 'ਚ ਹੋਰ ਵੀ ਬੁਲੰਦ ਹੋਵੇਗੀ। ਹਜ਼ਾਰਾਂ ਲੋਕ ਸਥਾਨਕ ਇਕੱਠਾਂ 'ਚ ਜੁੜ ਰਹੇ
ਹਨ। ਹਜ਼ਾਰਾਂ ਪਰਿਵਾਰਾਂ ਦੇ ਯੋਗਦਾਨ ਨਾਲ ਆਟਾ, ਦਾਲ, ਦੁੱਧ, ਵਿੱਤੀ ਸਹਾਇਤਾ ਇਕੱਠੀ ਕਰਕੇ 27 ਸਤੰਬਰ
ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ
ਵੱਲੋਂ ਲੰਗਰ ਦੀਆਂ ਸੇਵਾਵਾਂ ਅਰਪਤ ਕਰਨਾ ਰੰਗ ਮੰਚ ਦੇ ਭਵਿੱਖ ਲਈ ਸਿਹਤਮੰਦ ਅਤੇ ਸ਼ੁਭ-ਸ਼ਗਨ ਹੈ।
'27 ਸਤੰਬਰ ਚੰਡੀਗੜ• ਚੱਲੋ'
ਦਾ ਹੋਕਾ ਦਿੰਦੀਆਂ ਰੰਗਮੰਚ ਟੋਲੀਆਂ ਚੰਡੀਗੜ•, ਮੋਹਾਲੀ, ਅੰਮ੍ਰਿਤਸਰ, ਬਿਆਸ, ਚਮਕੌਰ ਸਾਹਿਬ, ਖੰਨਾ,
ਸਮਰਾਲਾ, ਲੁਧਿਆਣਾ, ਪਟਿਆਲਾ, ਮਾਨਸਾ, ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ, ਫਿਰੋਜ਼ਪੁਰ
ਫਾਜ਼ਿਲਕਾ, ਜਗਰਾਓਂ, ਮੁੱਲਾਂਪੁਰ, ਫਗਵਾੜਾ, ਬੰਗਾ, ਗੋਰਾਇਆ, ਮੁਕੰਦਪੁਰ, ਨਕੋਦਰ, ਜਲੰਧਰ, ਰੇਲ ਕੋਚ
ਫੈਕਟਰੀ ਕਪੂਰਥਲਾ,ਮਾਹਿਲਪੁਲ, ਪਿੰਡ ਨਸਰਾਲੀ ਅਤੇ ਕੁੱਸਾ ਆਦਿ ਖੇਤਰਾਂ ਵਿੱਚ ਨਾਟਕ, ਦਸਤਾਵੇਜ਼ੀ ਫ਼ਿਲਮ
'ਸਦਾ ਸਫ਼ਰ 'ਤੇ ਗੁਰਸ਼ਰਨ ਭਾਅ ਜੀ' ਅਤੇ ਗੀਤਾਂ ਦੀ ਸੀ.ਡੀ. 'ਕਲਾ ਦਾ ਸੂਰਜ' ਲਿਜਾ ਕੇ, ਮਾਰਚ, ਜਾਗੋ
ਅਤੇ ਘਰ ਘਰ ਸੰਪਰਕ ਮੁਹਿੰਮ ਰਾਹੀਂ ਗੁਰਸ਼ਰਨ ਸਿੰਘ ਦੀਆਂ ਨਾਟ ਸੰਸਾਰ ਵਿੱਚ ਪਾਈਆਂ ਅਮਿੱਟ ਪੈੜਾਂ ਨੂੰ
ਸੰਭਾਲਣ ਦਾ ਹੰਭਲਾ ਮਾਰ ਰਹੀਆਂ ਹਨ। ਕਮਾਊ ਲੋਕਾਂ ਨੇ ਆਪਣੇ ਮਹਿਬੂਬ ਨਾਟਕਕਾਰ ਨੂੰ ਪਲਕਾਂ 'ਤੇ ਬਿਠਾ
ਲਿਆ ਹੈ। ਸਾਹਾਂ 'ਚ ਸਮੋ ਲਿਆ ਹੈ। ਆਪਣੇ ਸੁਪਨਿਆਂ 'ਚ ਪਰੋਅ ਲਿਆ ਹੈ। ਚੁਫ਼ੇਰੇ ਵਗਦੀਆਂ ਚੰਦਰੀਆਂ
ਹਨੇਰੀਆਂ ਦੇ ਦੌਰ ਅੰਦਰ ਇਨਕਲਾਬੀ ਰੰਗ ਮੰਚ ਦਿਹਾੜੇ ਦੇ ਦੀਵੇ ਬਾਲ਼ ਰਹੇ ਇਹ ਕਾਫ਼ਲੇ ਲੋਕਾਂ ਨੂੰ ਹਨੇਰੇ
ਤੋਂ ਰੌਸ਼ਨੀ ਦਾ ਮਾਰਗ ਦਰਸਾ ਰਹੇ ਹਨ।
ਜੀਵਨ-ਸਫ਼ਰ ਦੇ 82 ਵਰਿ•ਆ ਤੱਕ,
ਅੱਧੀ ਸਦੀ ਨਾਟ-ਸਫ਼ਰ ਦੇ ਲੇਖੇ ਲਾਉਣ ਵਾਲਾ, 185 ਦੇ ਕਰੀਬ ਨਾਟਕਾਂ ਦਾ ਰਚੇਤਾ, 12000 ਤੋਂ ਵੱਧ ਪੇਸ਼ਕਾਰੀਆਂ
ਕਰਨ ਵਾਲਾ ਗੁਰਸ਼ਰਨ ਸਿੰਘ ਇਨਕਲਾਬੀ ਰੰਗਮੰਚ ਜਗਤ ਦੀ ਨਾਇਕ ਹਸਤੀ ਹੈ। ਉਸਨੇ ਪ੍ਰਤੀਬੱਧਤ ਰੰਗ ਮੰਚ
ਦਾ ਰੌਸ਼ਨ ਮਿਨਾਰ ਆਪਣਾ ਖ਼ੂਨ ਬਾਲ਼ ਕੇ ਉਸਾਰਿਆਂ ਹੈ।
ਗੁਰਸ਼ਰਨ ਸਿੰਘ ਨੇ ਬੌਧਿਕਤਾ ਦੀ
ਬਾਲਕੋਨੀ ਵਿੱਚ ਖੜ• ਕੇ ਨਹੀਂ ਸਗੋਂ ਸਮਾਜ ਦੇ ਧੁਰ ਅੰਦਰ ਉਤਰ ਕੇ ਉਸ ਨੂੰ ਜਾਣਿਆਂ ਹੈ। ਉਸਦੀ ਨਾਟ-ਧਾਰਾ,
ਸਮਾਜਕ ਸਰੋਕਾਰਾਂ ਦੀ ਮਹਿਜ਼ ਫੋਟੋਗ੍ਰਾਫੀ ਨਹੀਂ ਕਰਦੀ ਸਗੋਂ ਉਨ•ਾਂ ਨਾਲ ਹੱਥ ਮਿਲਾ ਕੇ, ਨਵੇਂ ਅਤੇ
ਬਰਾਬਰੀ ਭਰੇ ਸਮਾਜ ਦੀ ਸਿਰਜਣਾ ਕਰਨ ਲਈ ਚਾਨਣ ਦਾ ਛੱਟਾ ਦਿੰਦੀ ਹੈ। ਉਹ ਆਖਰੀ ਦਮ ਤੱਕ ਭਾਈ ਲਾਲੋਆਂ
ਨੂੰ ਜਗਾਉਣ ਅਤੇ ਮਲਕ ਭਾਗੋਆਂ ਤੋਂ ਮੁਕਤੀ ਪਾਉਣ ਲਈ ਉੱਠ ਖੜੇ ਹੋਣ ਦਾ ਹੋਕਾ ਨਗਾਰੇ ਚੋਟ ਲਗਾ ਕੇ
ਦਿੰਦਾ ਰਿਹਾ ਹੈ। 'ਕਲਾ ਲੋਕਾਂ ਲਈ' ਅਤੇ 'ਕਲਾ ਲੋਕਾਂ ਦੀ ਮੁਕਤੀ ਲਈ' ਦੇ ਅਰਥਾਂ ਨੂੰ ਅਮਲੀ ਜਾਮਾ
ਪਹਿਨਾਉਣ ਲਈ ਉਨ•ਾਂ ਦੀ ਸ਼ਾਨਾਮੱਤੀ ਭੂਮਿਕਾ ਦਾ ਕੋਈ ਸਾਨੀ ਨਹੀਂ। ਜਿਵੇਂ ਕਿ ਡਾ. ਆਤਮਜੀਤ ਨੇ ਟਿੱਪਣੀ
ਕੀਤੀ ਹੈ, ਸਦਾ ਸਫ਼ਰ 'ਤੇ ਰਹਿਣ ਵਾਲਾ ਗੁਰਸ਼ਰਨ ਸਿੰਘ ਇਕ ਸੰਸਥਾ ਹੀ ਨਹੀਂ, ਇਕ ਲਹਿਰ ਹੀ ਨਹੀਂ ਸਗੋਂ
ਸਦਾ ਜਿਉਂਦਾ ਜਾਗਦਾ ਜਜ਼ਬਾ ਹੈ। ਪ੍ਰੇਰਨਾ-ਸਰੋਤ ਹੈ। ਚਾਨਣ ਮੁਨਾਰਾ ਹੈ। ਕਰਾਂਤੀ-ਮੁਖੀ ਕਲਾ ਦਾ ਵਗਦਾ
ਦਰਿਆ ਹੈ।
ਗੁਰਸ਼ਰਨ ਸਿੰਘ ਕੋਲ ਉਹ ਕਿਹੜੀ
ਸ਼ਕਤੀ ਹੈ ਜਿਸ ਸਦਕਾ ਉਹ ਸੁਖਾਂਤ ਅਤੇ ਦੁਖਾਂਤ ਦੇ ਕਿਸੇ ਦੌਰ ਅੰਦਰ ਵੀ ਆਪਣੇ ਲੋਕਾਂ ਪ੍ਰਤੀ ਫਰਜ਼ਾਂ
ਤੋਂ ਅਵੇਸਲਾ ਨਹੀਂ ਹੋਇਆ। ਉਸ ਨੂੰ ਸੁਖਾਂਤਮਈ ਪਰਿਵਾਰਕ ਪਿਛੋਕੜ, ਆਰਾਮ-ਦਾਇਕ ਜ਼ਿੰਦਗੀ ਜੀਣ ਲਈ ਬਾਂਹ
ਫੜ ਕੇ ਘਰੇ ਨਹੀਂ ਬਿਠਾ ਸਕਿਆ। ਨਾ ਹੀ ਅਗਨ-ਪ੍ਰੀਖਿਆ ਦੇ ਅਨੇਕਾਂ ਦੌਰ ਉਸਦੇ ਕਦਮਾਂ ਨੂੰ ਥਿੜਕਾ ਸਕੇ।
ਗੁਰਸ਼ਰਨ ਸਿੰਘ ਆਪਣੇ ਸੰਗਰਾਮੀ
ਜੀਵਨ-ਸਫ਼ਰ ਅੰਦਰ ਬੇਦਾਗ਼, ਨਿਧੜਕ, ਪ੍ਰਤੀਬੱਧਤ ਨਿਹਚਾਵਾਨ ਲੋਕ-ਪੱਖੀ ਨਾਟਕਕਾਰ, ਲੇਖਕ, ਸਾਹਿਤ-ਸੰਪਾਦਕ,
ਨਰੋਏ, ਸਿਹਤਮੰਦ, ਅਗਾਂਹਵਧੂ, ਇਨਕਲਾਬੀ ਸਾਹਿਤ ਦਾ ਪ੍ਰਕਾਸ਼ਕ, ਕਮਿਊਨਿਸਟ ਆਦਰਸ਼ਾਂ ਲਈ ਸਮਰਪਤ ਕਾਮਾ,
ਲੋਕ-ਹੱਕਾਂ ਅਤੇ ਲੋਕ-ਮੁਕਤੀ ਲਈ ਲੜੀ ਜਾ ਰਹੀ ਜਦੋ ਜਹਿਦ ਦਾ ਸੰਗੀ-ਸਾਥੀ ਬਣ ਕੇ ਆਪਣੇ ਅਰੁਕ
ਅਤੇ ਅਮੁਕ ਸਫ਼ਰ 'ਤੇ ਤੁਰਦਾ ਰਿਹਾ। ਡਾ. ਸੁਰਜੀਤ ਪਾਤਰ ਦੀ ਨਜ਼ਮ 'ਬੁੱਢੀ ਜਾਦੂਗਰਨੀ' ਜਿਨ•ਾਂ
ਤਿਲਕਣਾ, ਵਲ-ਵਲੇਵਿਆਂ, ਪਲੇਚਿਆਂ ਅਤੇ ਸਥਾਪਤੀ ਦੀਆਂ ਸ਼ੈਤਾਨੀਆਂ ਵੱਲ ਸੈਨਤ ਕਰਦੀ ਹੈ ਗੁਰਸ਼ਰਨ
ਸਿੰਘ ਉਨ•ਾਂ ਦਾ ਸਾਹਮਣਾ ਕਰਨ 'ਚ ਖ਼ਰਾ ਉਤਰਿਆ ਹੈ।
''ਮੈਂ ਜਿਸ ਬੰਦੇ ਦੇ ਗਲ਼ ਵਿੱਚ
ਹਾਰ ਪਾਇਆ ਹੈ
ਉਹ ਬੁੱਤ ਬਣ ਗਿਆ ਹੈ
ਮੈਂ ਜਿਹੜੀ ਹਿੱਕ ਤੇ ਤਮਗ਼ਾ ਸਜਾਇਆ ਹੈ
ਉਹ ਹਿੱਕ ਘੜੀ ਬਣ ਕੇ ਰਹਿ ਗਈ ਹੈ
ਮੈਂ ਜਿਸ ਨੂੰ ਆਪਣਾ ਪੁੱਤਰ ਆਖਿਆ ਹੈ
ਉਸੇ ਨੂੰ ਆਪਣੀ ਮਾਂ ਦਾ ਨਾਂ ਭੁੱਲਿਆ ਹੈ''
ਉਹ ਬੁੱਤ ਬਣ ਗਿਆ ਹੈ
ਮੈਂ ਜਿਹੜੀ ਹਿੱਕ ਤੇ ਤਮਗ਼ਾ ਸਜਾਇਆ ਹੈ
ਉਹ ਹਿੱਕ ਘੜੀ ਬਣ ਕੇ ਰਹਿ ਗਈ ਹੈ
ਮੈਂ ਜਿਸ ਨੂੰ ਆਪਣਾ ਪੁੱਤਰ ਆਖਿਆ ਹੈ
ਉਸੇ ਨੂੰ ਆਪਣੀ ਮਾਂ ਦਾ ਨਾਂ ਭੁੱਲਿਆ ਹੈ''
ਗੁਰਸ਼ਰਨ ਸਿੰਘ ਨੂੰ ਅੰਤਲੇ ਦਮ
ਤੱਕ ਨਾਂ ਆਪਣੀ ਮਾਂ ਦਾ ਨਾਂ ਭੁੱਲਿਆ, ਨਾ ਧਰਤੀ ਮਾਂ ਦਾ, ਨਾ ਬੁਧੂਆ ਦਾ ਜਿਹੜਾ ਉਸ ਦਾ ਜਮਾਤੀ ਸੀ,
ਜਿਹੜਾ ਬੁਧੂਆ ਮੋਤੀਆਂ ਵਰਗੀ ਲਿਖਾਈ ਨਾਲ ਫੱਟੀ ਲਿਖਦਾ ਸੀ। ਜੀਹਦੇ ਹੱਥੋਂ ਗਰੀਬੀ ਨੇ ਫੱਟੀ ਬਸਤਾ
ਖੋਹ ਕੇ ਉਮਰ ਭਰ ਲਈ ਝਾੜੂ ਫੜਾ ਦਿੱਤਾ ਸੀ। ਉਹ ਬੁਧੂਆ ਉਹਦੇ ਬੋਲਾਂ 'ਚ ਗਰਜਦਾ ਹੈ। ਵਿਹੜੇ ਵਾਲੇ
ਕਿਰਤੀਆਂ, ਗਲ਼ ਫਾਹੀ ਪਾ ਰਹੇ ਕਰਜ਼ਿਆਂ ਦੇ ਭੰਨੇ ਕਿਸਾਨਾਂ ਅਤੇ ਜੁਆਨੀ ਨੂੰ ਵੰਗਾਰਦਾ ਲੋਕਾਂ ਦਾ 'ਭਾਅ
ਜੀ' ਲੋਕਾਂ ਦੇ ਸਾਹੀਂ ਵਸਦਾ ਹੈ।
ਉਹ ਔਰਤ ਦੀ ਮੁਕਤੀ ਲਈ ਕਲਮ ਵਾਹੁੰਦਾ
ਰਿਹਾ ਹੈ। ਭਰੇ ਪੰਡਾਲਾਂ ਵਿੱਚ ਹਿੱਕ ਥਾਪੜਕੇ ਕਹਿੰਦਾ ਰਿਹਾ ਹੈ ਕਿ ਕੋਈ ਸਾਹਿਤਕ/ਸਭਿਆਚਾਰਕ, ਜਮਹੂਰੀ
ਅਤੇ ਲੋਕ-ਲਹਿਰ, ਔਰਤਾਂ ਦੀ ਬਰਾਬਰ ਦੀ ਸ਼ਮੂਲੀਅਤ ਅਤੇ ਉਨ•ਾਂ ਵੱਲੋਂ ਅਗਵਾਈ ਵਾਲੀ ਕਤਾਰ 'ਚ ਅੱਗੇ
ਖੜ•ਨ ਬਿਨਾਂ ਕਾਮਯਾਬੀ ਦੀਆਂ ਮੰਜ਼ਲਾਂ ਵੱਲ ਪੁਲਾਂਘਾ ਨਹੀਂ ਭਰ ਸਕਦੀ।
ਅੱਜ ਅਨੇਕਾਂ ਚੁਣੌਤੀਆਂ ਰੰਗ
ਮੰਚ ਦੇ ਸਨਮੁੱਖ ਹਨ। ਪੰਜਾਬ ਦੇ ਇਨਕਲਾਬੀ ਰੰਗ ਮੰਚ ਬਾਰੇ ਇਕ ਫ਼ਿਕਰ ਪਾਇਆ ਜਾ ਰਿਹਾ ਹੈ, ਕਿ ਗੁਰਸ਼ਰਨ
ਭਾਅ ਜੀ ਦੇ ਇਸ ਸੱਖਣੇਪਣ ਨੂੰ ਕਿਵੇਂ ਪੂਰਿਆ ਜਾਏਗਾ। ਉਸ ਵਰਗੀ ਨਿਹਚਾ, ਪ੍ਰਤੀਬੱਧਤਾ, ਦ੍ਰਿੜ•ਤਾ,
ਸਪਸ਼ਟਤਾ, ਅਣਥੱਕ ਮਿਹਨਤ, ਪਹੁੰਚ ਅਤੇ ਦ੍ਰਿਸ਼ਟੀ ਦਾ ਅੰਬਰ ਸਿਰਜਣ ਲਈ ਜਿਹੜੇ ਵੀ ਆਪਣੇ ਆਪ ਨੂੰ ਗੁਰਸ਼ਰਨ
ਸਿੰਘ ਦੇ ਨਾਤੇਦਾਰ ਸਮਝਦੇ ਹਨ, ਉਨ•ਾਂ ਸਭਨਾਂ ਅੱਗੇ ਮਿਲ ਸੋਚਣ, ਸਾਂਝੇ ਉੱਦਮ ਕਰਨ ਅਤੇ ਉਸਦੀ ਸੋਚ
ਨਾਲ ਲਬਰੇਜ ਰੰਗ ਮੰਚ ਉੱਪਰ ਇਕ ਵੀ ਧੱਬਾ ਨਾ ਲੱਗਣ ਦੇਣ ਲਈ ਕਦਮ ਨਾਲ ਕਦਮ ਮਿਲਾ ਕੇ ਤੁਰਨ ਦਾ ਕਾਰਜ
ਦਰਪੇਸ਼ ਹੈ। ਗੁਰਸ਼ਰਨ ਸਿੰਘ ਵਰਗੀ ਸਖ਼ਸ਼ੀਅਤ ਦਾ ਹਕੀਕੀ ਸਨਮਾਨ ਵੀ ਇਹੋ ਹੈ ਕਿ ਉਨ•ਾਂ ਦੀ ਸੋਚਣੀ ਅਤੇ
ਵਿਧਾ ਵਾਲੇ ਰੰਗ ਮੰਚ ਦਾ ਪਰਚਮ ਬੁਲੰਦ ਕੀਤਾ ਜਾਏ। ਇਨਕਲਾਬੀ ਰੰਗ ਮੰਚ ਦਿਹਾੜੇ ਨੂੰ ਪੰਜਾਬ ਅਤੇ ਦੇਸ਼-ਵਿਦੇਸ਼
ਅੰਦਰ ਇਨਕਲਾਬੀ ਸਭਿਆਚਾਰਕ ਉਤਸਵ ਵਜੋਂ ਸਥਾਪਤ ਕਰਨ ਦਾ ਮਨੋਰਥ ਵੀ ਇਹੋ ਹੈ। ਇਨਕਲਾਬੀ ਰੰਗ ਮੰਚ ਮੁਹਿੰਮ
ਅਤੇ ਇਨਕਲਾਬੀ ਰੰਗ ਦਿਹਾੜਾ ਇਹੋ ਅਹਿਦ ਕਰ ਰਿਹਾ ਹੈ। ਲੋਕਾਂ ਨੂੰ ਪਰਨਾਏ ਰੰਗ ਮੰਚ ਦੇ ਸੂਝਵਾਨ ਅਤੇ
ਸਿਰੜੀ ਕਾਮੇ, ਰੰਗ ਮੰਚ ਨੂੰ ਨਵੀਂ ਜ਼ਿੰਦਗੀ ਦੇਣ ਲਈ ਗੁਰਸ਼ਰਨ ਸਿੰਘ ਦੀਆਂ ਅਮੀਰ ਰਵਾਇਤਾਂ ਨੂੰ ਬੁਲੰਦ
ਕਰਕੇ ਉਨ•ਾਂ ਬਾਰੇ ਅਤੇ ਰੰਗ ਮੰਚ ਦੀ ਜ਼ਿੰਦਗੀ ਬਾਰੇ ਵੀ ਇਹ ਸੱਚ ਸਾਬਤ ਕਰ ਦਿਖਾਉਣਗੇ ਕਿ :
''ਮੌਤ ਦੇ ਕੰਧੇ ਤੇ ਜਾਣ ਵਾਲਿਆਂ
ਲਈ
ਮੌਤ ਤੋਂ ਪਿੱਛੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ।''
..........
''ਮੈਂ ਉਹਨਾਂ ਲੋਕਾਂ 'ਚੋਂ ਹਾਂ
ਜੋ ਸਦਾ ਸਫ਼ਰ 'ਤੇ ਰਹੇ''
ਮੌਤ ਤੋਂ ਪਿੱਛੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ।''
..........
''ਮੈਂ ਉਹਨਾਂ ਲੋਕਾਂ 'ਚੋਂ ਹਾਂ
ਜੋ ਸਦਾ ਸਫ਼ਰ 'ਤੇ ਰਹੇ''
-ਪ੍ਰਧਾਨ, ਪੰਜਾਬ ਲੋਕ ਸਭਿਆਚਾਰਕ
ਮੰਚ
'ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਅਤੇ ਔਰਤ ਮੁਕਤੀ ਦਾ
ਮਸਲਾ'
ਵਿਸ਼ੇ 'ਤੇ ਕਿਸਾਨ ਮਜ਼ਦੂਰ
ਔਰਤ ਕਾਰਕੁੰਨਾਂ ਦੀ ਇਕੱਤਰਤਾ
ਬਠਿੰਡਾ; ਉੱਘੇ ਇਨਕਲਾਬੀ ਨਾਟਕਕਾਰ
ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮਨਾਉਣ ਦੀ ਤਿਆਰੀ 'ਚ ਚੱਲ ਰਹੇ ਸਮਾਗਮਾਂ ਦੀ ਲੜੀ ਦੌਰਾਨ ਅੱਜ ਟੀਚਰਜ਼
ਹੋਮ ਬਠਿੰਡਾ 'ਚ ਸੈਂਕੜੇ ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ ਹੋਈ। ਗੁਰਸ਼ਰਨ ਸਿੰਘ ਸ਼ਰਧਾਂਜਲੀ
ਸਮਾਗਮ ਤਿਆਰੀ ਕਮੇਟੀ ਵੱਲੋਂ 'ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਅਤੇ ਔਰਤ ਮੁਕਤੀ ਦਾ ਮਸਲਾ' ਵਿਸ਼ੇ
'ਤੇ ਸੱਦੀ ਇਸ ਇਕੱਤਰਤਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡਾ. ਪਰਮਿੰਦਰ ਸਿੰਘ
ਅਤੇ ਐਡਵੋਕੇਟ ਐਨ. ਕੇ. ਜੀਤ ਨੇ ਵਿਸਥਾਰੀ ਭਾਸ਼ਣ ਦਿੱਤੇ। ਮਾਲਵਾ ਖੇਤਰ ਤੋਂ ਜੁੜੀਆਂ ਮਜ਼ਦੂਰ ਕਿਸਾਨ
ਔਰਤ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਗੁਰਸ਼ਰਨ ਸਿੰਘ ਨੇ ਆਪਣੇ
ਜੀਵਨ ਭਰ ਦੀ ਸਰਗਰਮੀ ਦੌਰਾਨ ਔਰਤਾਂ ਦੀ ਸਮਾਜਕ ਆਰਥਕ ਬਰਾਬਰੀ ਦੇ ਮਸਲੇ ਨੂੰ ਬਹੁਤ ਜ਼ੋਰ ਨਾਲ ਉਭਾਰਿਆ।
ਸਾਡੇ ਸਮਾਜ 'ਚ ਔਰਤਾਂ ਨੂੰ ਪਈਆਂ ਬੇੜੀਆਂ, ਮਰਦਾਵਾਂ ਦਾਬਾ, ਔਰਤਾਂ 'ਤੇ ਹੁੰਦੇ ਜ਼ਬਰ ਅਤੇ ਵਿਤਕਰੇ
ਗੁਰਸ਼ਰਨ ਸਿੰਘ ਦੇ ਨਾਟਕਾਂ 'ਚ ਬਹੁਤ ਉੱਭਰਵੇਂ ਢੰਗ ਨਾਲ ਪੇਸ਼ ਹੋਏ। ਔਰਤ ਵਿਰੋਧੀ ਸਮਾਜਕ ਧਾਰਨਾਵਾਂ
ਉਹਨਾਂ ਦੀ ਕਲਾ ਦਾ ਚੁਣਵਾਂ ਨਿਸ਼ਾਨਾ ਬਣਦੀਆਂ ਰਹੀਆਂ। ਉਹਨਾਂ ਦੇ ਬਰਾਬਰੀ ਭਰੇ ਸਮਾਜ ਦੀ ਉਸਾਰੀ ਦੇ
ਸੰਕਲਪ ਵਿੱਚ ਔਰਤ ਦੀ ਆਰਥਕ ਸਮਾਜਕ ਪੁੱਗਤ ਸਥਾਪਤ ਕਰਨਾ ਵੀ ਸ਼ਾਮਲ ਸੀ। ਡਾ. ਪਰਮਿੰਦਰ ਸਿੰਘ ਨੇ ਕਿਹਾ
ਕਿ ਅੱਜ ਜਦੋਂ ਮਿਹਨਤਕਸ਼ ਲੋਕਾਂ 'ਤੇ ਨਵੀਆਂ ਆਰਥਿਕ ਨੀਤੀਆਂ ਤਹਿਤ ਵੱਡੇ ਆਰਥਕ ਬੋਝ ਲੱਦੇ ਜਾ ਰਹੇ
ਹਨ ਤਾਂ ਇਹਦੀ ਸਭ ਤੋਂ ਵੱਧ ਮਾਰ ਔਰਤਾਂ 'ਤੇ ਪੈ ਰਹੀ ਹੈ। ਔਰਤਾਂ ਦੀ ਜ਼ਿੰਦਗੀ ਬਦਲਣ ਲਈ ਲਾਜ਼ਮੀ ਹੈ
ਕਿ ਉਹ ਲੋਕ ਹੱਕਾਂ ਲਈ ਚਲਦੇ ਸੰਗਰਾਮਾਂ 'ਚ ਜ਼ੋਰਦਾਰ ਸ਼ਮੂਲੀਅਤ ਕਰਨ, ਜੱਥੇਬੰਦ ਹੋਣ ਤੇ ਸੰਘਰਸ਼ਾਂ
'ਚ ਮੋਹਰੀ ਭੂਮਿਕਾ ਨਿਭਾਉਣ।
ਐਡਵੋਕੇਟ ਐਨ. ਕੇ. ਜੀਤ ਨੇ ਦੁਨੀਆਂ
ਭਰ ਦੇ ਮੁਲਕਾਂ ਦੀਆਂ ਔਰਤ ਲਹਿਰਾਂ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਾਡੇ ਗੁਆਂਢੀ ਮੁਲਕ ਚੀਨ
'ਚ ਲੋਕ ਮੁਕਤੀ ਲਈ ਚੱਲਦੇ ਸੰਘਰਸ਼ਾਂ 'ਚ ਔਰਤਾਂ ਨੇ ਬਹੁਤ ਅਹਿਮ ਹਿੱਸਾ ਪਾਇਆ ਸੀ। ਉੱਥੇ ਸਥਾਪਤ ਹੋਏ
ਲੋਕ ਪੱਖੀ ਨਿਜ਼ਾਮ 'ਚ ਔਰਤਾਂ ਹਕੀਕੀ ਤੌਰ 'ਤੇ ਅੱਧ ਦੀਆਂ ਮਾਲਕ ਬਣੀਆਂ ਤੇ ਆਪਣੀ ਤਕਦੀਰ ਦੀ ਉਸਾਰੀ
ਆਪਣੇ ਹੱਥ ਲਈ। ਉਹਨਾਂ ਸਾਡੇ ਦੇਸ਼ ਤੇ ਪੰਜਾਬ 'ਚ ਲੜੇ ਜਾ ਰਹੇ ਸੰਘਰਸ਼ਾਂ ਦੌਰਾਨ ਔਰਤਾਂ ਵੱਲੋਂ ਨਿਭਾਈ
ਭੂਮਿਕਾ ਦਾ ਮਹੱਤਵ ਉਘਾੜਿਆ ਤੇ ਕਈ ਵੱਡੇ ਜਨਤਕ ਘੋਲਾਂ ਦੀ ਜਿੱਤ 'ਚ ਔਰਤਾਂ ਦੀ ਸਰਗਰਮ ਸ਼ਮੂਲੀਅਤ ਬਾਰੇ
ਵਿਸਥਾਰ 'ਚ ਦੱਸਿਆ। ਉਹਨਾਂ ਔਰਤ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਸੰਘਰਸ਼ਾਂ 'ਚ ਆਪਣੀ ਸਰਗਰਮ
ਭੂਮਿਕਾ ਨਿਭਾਉਣ ਲਈ ਅੱਗੇ ਆਉਣ ਤਾਂ ਹੀ ਔਰਤ ਮੁਕਤੀ ਦਾ ਰਾਹ ਖੁੱਲ•ਣਾ ਹੈ। ਔਰਤ ਕਾਰਕੁੰਨਾਂ ਤਰਫੋਂ
ਹਰਿੰਦਰ ਬਿੰਦੂ ਨੇ ਜਿੱਥੇ ਬੁਲਾਰਿਆਂ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਤਾਜ਼ਾ ਕਿਸਾਨ ਸੰਘਰਸ਼ਾਂ 'ਚ
ਔਰਤਾਂ ਦੀ ਸ਼ਾਨਾਮੱਤੀ ਭੂਮਿਕਾ ਦੀ ਚਰਚਾ ਵੀ ਕੀਤੀ। ਪਾਵੇਲ ਕੁੱਸਾ ਦੀ ਮੰਚ ਸੰਚਾਲਣਾ 'ਚ ਹੋਏ ਸਮਾਗਮ
ਦੌਰਾਨ ਕਮੇਟੀ ਮੈਂਬਰ ਝੰਡਾ ਸਿੰਘ ਜੇਠੂਕੇ ਅਤੇ ਜ਼ੋਰਾ ਸਿੰਘ ਨਸਰਾਲੀ ਵੀ ਹਾਜ਼ਰ ਸਨ। ਅੰਤ ਵਿੱਚ ਕਮੇਟੀ
ਨੇ ਸਭਨਾਂ ਨੂੰ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮੌਕੇ 23 ਨੂੰ ਜਗਰਾਉਂ ਅਤੇ 27 ਸਤੰਬਰ ਨੂੰ ਚੰਡੀਗੜ•
'ਚ ਹੋ ਰਹੇ ਸਮਾਗਮਾਂ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਗੁਰਸ਼ਰਨ
ਸਿੰਘ ਦੇ ਔਰਤ ਪਾਤਰਾਂ ਦੀ ਵਿਸ਼ੇਸ਼ਤਾ
ਨਵੇਂ ਸਮਾਜ ਲਈ ਸੰਘਰਸ਼ ਦਾ ਪ੍ਰੇਰਨਾ ਸਰੋਤ
ਨਵੇਂ ਸਮਾਜ ਲਈ ਸੰਘਰਸ਼ ਦਾ ਪ੍ਰੇਰਨਾ ਸਰੋਤ
—ਡਾ. ਪ੍ਰਮਿੰਦਰ ਸਿੰਘ
........ਭਾਅ ਜੀ ਦੇ ਨਾਟਕਾਂ ਬਾਰੇ ਗੱਲ ਕਰਨੀ ਹੋਵੇ, ਜਿਹਨਾਂ ਨਾਟਕਾਂ ਦੇ ਵਿੱਚ ਉਹਨਾਂ ਦਾ ਸਰੋਕਾਰ, ਉਹਨਾਂ ਦਾ ਫਿਕਰ, ਔਰਤਾਂ ਨਾਲ ਸਬੰਧਤ ਮਸਲਿਆਂ ਬਾਰੇ ਰਿਹਾ ਹੈ। ਮੈਂ ਉਹਨਾਂ 'ਚੋਂ ਇੱਕ ਨਾਟਕ ਤੋਂ ਆਪਣੀ ਗੱਲ ਸ਼ੁਰੂ ਕਰਾਂਗਾ। ਇਹ ਨਾਟਕ ਵੀ ਐ ਤੇ ਕਿਸੇ ਪੱਧਰ 'ਤੇ ਜੋ ਉਹ ਆਪਣੇ ਭਾਸ਼ਣਾਂ ਵਿੱਚ ਬੋਲਦੇ ਸਨ, ਉਹਦੀ ਤਰਜਮਾਨੀ ਕਰਨ ਵਾਲਾ ਵੀ। ਇਹ ਨਾਟਕ ਬਣਦੈ, ''ਔਰਤ ਬਨਾਮ ਔਰਤ''। ਇਸ ਨਾਟਕ ਦੇ ਉਹਨਾਂ ਦੋ-ਤਿੰਨ ਹਿੱਸੇ ਬਣਾਏ ਹਨ। ਇਹਨਾਂ ਹਿੱਸਿਆਂ ਦੇ ਵਿੱਚ ਜਿਹੜੇ ਹਾਲਾਤ, ਜਿਹੜੀਆਂ ਭੈੜੀਆਂ ਗੱਲਾਂ, ਜਿਹੜੇ ਜੁਲਮ ਦਾ ਸਾਡੇ ਮੁਲਕ ਦੀਆਂ ਮਾਵਾਂ ਨੂੰ, ਭੈਣਾਂ ਨੂੰ, ਬੇਟੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਉਹਦੇ ਬਾਰੇ ਗੱਲ ਕੀਤੀ ਗਈ ਹੈ।
ਮੈਂ ਕੁਝ ਮਿਸਾਲਾਂ ਹੀ ਦੇਣੀਆਂ
ਚਾਹਾਂਗਾ, ਜਿਹਨਾਂ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਹੈ। ਮੈਂ ਸਿਰਫ ਤੁਹਾਨੂੰ ਯਾਦ ਕਰਵਾਉਣ ਦੇ ਵਾਸਤੇ
ਕਿ ਉਹ ਮਸਲੇ ਕਿਹੜੇ ਹਨ, ਜਿਹਨਾਂ ਬਾਰੇ ਉਹ ਆਪਣੇ ਭਾਸ਼ਣਾਂ ਵਿੱਚ, ਨਾਟਕਾਂ ਵਿੱਚ ਗੱਲ ਕਰਦੇ ਰਹੇ।
ਮਸਲਾ ਕਿਸੇ ਬਾਜ਼ਾਰ ਵਿੱਚ, ਕਿਸੇ ਬੱਸ ਦੇ ਵਿੱਚ, ਸਾਡੀਆਂ ਧੀਆਂ-ਭੈਣਾਂ ਨਾਲ ਕੀਤੀ ਛੇੜ-ਛਾੜ ਵੀ ਹੈ।
ਜਰਵਾਣੇ, ਧੱਕਾ ਕਰਨ ਵਾਲੇ ਹਿੱਸੇ ਵੱਲੋਂ ਬਲਾਤਕਾਰ ਦੇ ਮਾਮਲੇ ਵੀ ਹਨ, ਘਰ ਦੇ ਵਿੱਚ, ਪਰਿਵਾਰ ਦੇ
ਵਿੱਚ, ਔਰਤਾਂ ਨੂੰ ਜਿਹੋ ਜਿਹਾ ਤਸ਼ੱਦਦ ਝੱਲਣਾ ਪੈਂਦਾ ਹੈ, ਬੋਲੀ ਰਾਹੀਂ, ਮਾਰ-ਕੁੱਟ ਰਾਹੀਂ, ਉਹ ਮਸਲਾ
ਵੀ ਹੈ। ਇਹਦੇ ਨਾਲ ਨਾਲ ਭਰੂਣ ਹੱਤਿਆ ਦਾ ਮਾਮਲਾ, ਦਾਜ-ਦਹੇਜ ਦੇ ਮਸਲੇ ਹਨ। ਕਤਲ ਦੇ ਮਾਮਲੇ ਹਨ। ਤੁਸੀਂ
ਬਹੁਤ ਵਾਰੀ ਸੁਣਿਆ ਹੋਣੈ, ਅਖਬਾਰਾਂ ਵਿੱਚ ਪੜਿ•ਆ ਹੋਣੈ, ਤੁਸੀਂ ਆਪਣੇ ਬਹੁਤ ਨੇੜੇ ਤੋਂ ਦੇਖਿਆ ਹੋਣੈ
ਕਿ ਅਣਖ ਦੇ ਨਾਂ 'ਤੇ ਕਤਲ ਹੁੰਦੇ ਹਨ। ਜਾਤ-ਬਰਾਦਰੀ ਤੋਂ ਬਾਹਰ ਜਾ ਕੇ ਵਿਆਹ ਕਰਵਾਉਣਾ, ਅਣਖ
ਦਾ ਮਾਮਲਾ ਉਸ ਨਾਲ ਜੋੜ ਲੈਣਾ, ਬਦਲਾ ਲੈਣ ਦੇ ਵਾਸਤੇ, ਆਪਣੀ ਧੌਂਸ ਜਮਾਉਣ ਦੇ ਵਾਸਤੇ ਲੜਕੀਆਂ ਨੂੰ
ਕਤਲ ਕਰਨਾ। ਲੜਕੀਆਂ ਨੂੰ ਪੈਦਾ ਨਾ ਹੋਣ ਦੇਣਾ, ਇਹੋ ਜਿਹੇ ਅਨੇਕਾਂ ਮਾਮਲੇ ਹਨ, ਜਿਹਨਾਂ ਦਾ ਜ਼ਿਕਰ
ਭਾਅ ਜੀ ਨੇ ਡਰਾਮੇ ਦੇ ਵਿੱਚ ਕੀਤੈ।
ਇਹਦੇ ਨਾਲ ਨਾਲ ਉਹ ਦੋ ਗੱਲਾਂ
ਦਾ ਹੋਰ ਜ਼ਿਕਰ ਕਰਦੇ ਹਨ। ਜਦੋਂ ਕਦੇ ਵੀ ਸਮਾਜ ਦੇ ਵਿੱਚ ਸਾਡੇ ਇਤਿਹਾਸ ਦੇ ਵੱਖ ਵੱਖ ਪੜਾਵਾਂ 'ਤੇ,
ਧਾਰਮਿਕ ਦਹਿਸ਼ਤਗਰਦੀ ਜਾਂ ਧਾਰਮਿਕ ਮੂਲਵਾਦ, ਧਾਰਮਿਕ ਬੁਨਿਆਦਪ੍ਰਸਤੀ ਨੇ ਸਿਰ ਚੁੱਕਿਆ, ਤਾਂ ਉਸ ਬੁਨਿਆਦਪ੍ਰਸਤੀ
ਦੀ ਹਿੰਸਾ ਦਾ ਸਭ ਤੋਂ ਪਹਿਲਾ ਹਮਲਾ, ਸਭ ਤੋਂ ਭੈੜਾ ਹਮਲਾ, ਉਹ ਸਾਡੀਆਂ ਮਾਵਾਂ, ਭੈਣਾਂ, ਸਾਡੀਆਂ
ਬੇਟੀਆਂ ਨੇ ਝੱਲਿਆ, ਉਹ ਸਮਾਂ ਸੰਨ ਉਨੀ ਸੌ ਸੰਤਾਲੀ ਦਾ ਹੋ ਸਕਦੈ, ਜਦੋਂ ਹਿੰਦੋਸਤਾਨ ਦੀ ਵੰਡ ਕੀਤੀ
ਗਈ। ਜਦੋਂ ਵੱਡੀ ਗਿਣਤੀ ਵਿੱਚ ਇਧਰੋਂ ਉੱਠ ਕੇ ਮੁਸਲਿਮ ਭਾਈਚਾਰੇ ਦੇ ਲੋਕ ਉਧਰ ਪਾਕਿਸਤਾਨ ਵਿੱਚ ਗਏ।
ਉਹ ਟਾਈਮ ਸਾਡੇ ਪੰਜਾਬ ਦੇ ਵਿੱਚ 80ਵਿਆਂ ਦਾ ਟਾਈਮ ਹੋ ਸਕਦੈ, ਜਦੋਂ ਪੰਜਾਬ ਦੇ ਅੱਡ ਅੱਡ ਹਿੱਸਿਆਂ
ਵਿੱਚ ਖਾਲਿਸਤਾਨੀ ਦਹਿਸ਼ਤਗਰਦੀ ਦੀ ਹਨੇਰੀ ਝੁੱਲ ਰਹੀ ਸੀ। ਹਕੂਮਤੀ ਦਹਿਸ਼ਤਗਰਦੀ ਦੀ ਹਨੇਰੀ ਝੁੱਲ ਰਹੀ
ਸੀ। ਉਹ ਟਾਈਮ ਹੋ ਸਕਦੈ 2002 ਦੇ ਵਿੱਚ, ਜਦੋਂ ਗੁਜਰਾਤ ਵਿੱਚ ਮੁਸਲਮਾਨਾਂ ਨੂੰ ਮਾਰਿਆ ਗਿਆ। ਉਹ ਟਾਈਮ
ਹੋ ਸਕਦੈ, 1984 ਦੇ ਵਿੱਚ, ਜਦੋਂ ਹਿੰਦੋਸਤਾਨ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਸਿੱਖ ਭਾਈਚਾਰੇ ਦੇ
ਲੋਕ ਮਾਰੇ ਗਏ, ਉਹ ਟਾਈਮ ਹੋ ਸਕਦਾ ਹੈ।..........
ਮੈਂ ਦੋ ਮਿਸਾਲਾਂ ਤੁਹਾਨੂੰ ਜ਼ਰੂਰ
ਦੇਣੀਆਂ ਚਾਹਾਂਗਾ। ਜਿਹੜੀਆਂ ਮਿਸਾਲਾਂ ਸੰਨ ਸੰਤਾਲੀ ਦੀਆਂ ਹਨ। ਜਿਸ ਵੇਲੇ ਇੱਕ ਪਾਸੇ ਪਾਕਿਸਤਾਨ ਵਾਲੇ
ਹਿੱਸੇ ਦੇ ਪੰਜਾਬ ਦੇ ਵਿੱਚ ਰਾਵਲਪਿੰਡੀ ਦੇ ਵਿੱਚ ਹਿੰਦੂ ਤੇ ਸਿੱਖ ਔਰਤਾਂ ਦੇ ਬਸਤਰ ਉਤਾਰ ਕੇ ਉਹਨਾਂ
ਦਾ ਬਾਜ਼ਾਰ ਵਿੱਚ ਜਲੂਸ ਕੱਢਿਆ ਗਿਆ ਸੀ, ਦੂਸਰੇ ਪਾਸੇ ਅੰਮ੍ਰਿਤਸਰ ਦੇ ਵਿੱਚ ਕਟੜਾ ਜੈਮਲ ਸਿੰਘ ਦੇ
ਵਿੱਚ ਜਿਹੜਾ ਇਲਾਕਾ ਦਰਬਾਰ ਸਾਹਿਬ ਦੇ ਬਹੁਤ ਨੇੜੇ ਹੈ, ਉਥੇ ਮੁਸਲਮਾਨ ਔਰਤਾਂ ਦੇ ਬਸਤਰ ਉਤਾਰ ਕੇ
ਜਲੂਸ ਕੱਢਿਆ ਗਿਆ ਸੀ। ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਔਰਤਾਂ ਨੂੰ ਜਿੰਦਾ ਜਲਾਇਆ ਗਿਆ, ਜਿਵੇਂ
ਉਹਨਾਂ ਦੇ ਪੇਟ ਵਿੱਚ ਪਲਦੇ ਬੱਚਿਆਂ ਨੂੰ ਮਾਰਿਆ ਗਿਆ, ਛੋਟੇ ਬੱਚਿਆਂ ਨੂੰ ਜਿਬਾਹ ਕੀਤਾ ਗਿਆ।
ਜਿਸ ਤਰ•ਾਂ ਅਣਖ ਦੇ ਨਾਂ 'ਤੇ
ਕਤਲ ਹੁੰਦੇ ਹਨ, ਨਜ਼ਰ ਇਹ ਆਉਂਦਾ ਹੈ ਕਿ ਤੁਸੀਂ ਜਿੰਨਾ ਮਰਜੀ ਕਹੋ ਕਿ ਸਾਡੀ ਅਣਖ, ਸਾਡੀ ਆਬਰੂ, ਸਾਡੀ
ਮਾਣ-ਇੱਜਤ ਔਰਤਾਂ ਦੇ ਨਾਂ 'ਤੇ ਹੈ, ਔਰਤਾਂ ਉਸਦੀ ਨੁਮਾਇੰਦਗੀ ਕਰਦੀਆਂ ਹਨ। ਜਰਵਾਣੇ, ਜਿਹੜੇ ਇਥੇ
ਧੌਂਸ ਨਾਲ ਜਿਉਣਾ ਚਾਹੁੰਦੇ ਹਨ, ਉਹ ਏਸੇ ਮਾਣ-ਇੱਜਤ 'ਤੇ, ਇਸੇ ਅਣਖ 'ਤੇ, ਉਹ ਸਭ ਤੋਂ ਪਹਿਲਾਂ ਹਮਲਾ
ਕਰਦੇ ਹਨ। ਇਹੀ ਕਾਰਨ ਹੈ ਜਿਹਦਾ ਜ਼ਿਕਰ ਭਾਅ ਜੀ ਗੁਰਸ਼ਰਨ ਸਿੰਘ ਨੇ ਵਾਰ ਵਾਰ ਆਪਣੇ ਭਾਸ਼ਣਾਂ ਵਿੱਚ,
ਆਪਣੇ ਨਾਟਕਾਂ ਵਿੱਚ ਕੀਤਾ ਹੈ ਕਿ ਜਦੋਂ ਤੁਸੀਂ ਕਿਸੇ ਦੀ ਇੱਜਤ ਰੋਲਣੀ ਹੋਵੇ, ਕਿਸੇ ਦੀ ਅਣਖ ਨੂੰ
ਸੱਟ ਮਾਰਨੀ ਹੋਵੇ ਤਾਂ ਤੁਸੀਂ ਉਸ ਨੂੰ ਮਾਂ ਦੀ, ਭੈਣ ਦੀ ਗਾਲ ਕੱਢਦੇ ਹੋ, ਆਪਣੀ ਜੁਬਾਨ 'ਤੇ ਉਸ
'ਤੇ ਤੁਸੀਂ ਉਸ ਕਿਸਮ ਦੇ ਗੰਦੇ ਸ਼ਬਦ, ਉਸ ਕਿਸਮ ਦੀ ਗੰਦੀ ਭਾਸ਼ਾ ਲੈ ਕੇ ਆਉਂਦੇ ਹੋ। ਇਹਦਾ ਵੀ ਕਾਰਨ
ਇਹੀ ਹੈ ਕਿ ਤੁਸੀਂ ਜਿੰਨੀ ਮਰਜੀ ਮਾਣ-ਇੱਜਤ ਦੀ, ਅਣਖ ਦੀ ਗੱਲ ਕਰੋ ਸਾਡੇ ਸਮਾਜ ਦੇ ਇਹਨਾਂ ਜਰਵਾਣੇ,
ਧੌਂਸ ਜਮਾਉਣ ਵਾਲੇ ਹਿੱਸਿਆਂ ਦੇ ਵਿੱਚ ਔਰਤਾਂ ਦੀ ਜੋ ਸਥਿਤੀ ਹੈ ਉਹ ਸਥਿਤੀ ਇੱਕ ਮਨੁੱਖ ਵਾਲੀ ਨਹੀਂ
ਹੈ। ਔਰਤ ਦੀ ਮਨੁੱਖਤਾ ਤੋਂ ਨੀਵੀਂ ਸਥਿਤੀ ਮੰਨ ਕੇ ਉਹ ਚੱਲਦੇ ਹਨ। ਸਾਡੇ ਕੁੱਝ ਕਿੱਸਿਆਂ ਦੇ ਵਿੱਚ,
ਸਾਡੀਆਂ ਕੁੱਝ ਕਹਾਣੀਆਂ ਦੇ ਵਿੱਚ ਇਹ ਗੱਲ ਵਾਰ ਵਾਰ ਕਹੀ ਜਾਂਦੀ ਹੈ ਕਿ ਇਹਨਾਂ ਨੂੰ ਅਕਲ ਨਹੀਂ ਹੁੰਦੀ,
ਇਹਨਾਂ ਦੀ ਗੁੱਤ ਪਿੱਛੇ ਮੱਤ ਹੁੰਦੀ ਹੈ।
ਇਹਨਾਂ ਸਾਰੀਆਂ ਹੀ ਗੱਲਾਂ ਨੂੰ
ਜੋੜ ਕੇ ਦੇਖੀਏ ਤਾਂ ਇੱਕ ਗੱਲ ਜ਼ਾਹਰ ਹੁੰਦੀ ਹੈ ਕਿ ਸਾਡੇ ਇਤਿਹਾਸ ਦਾ ਇੱਕ ਲੰਬਾ ਦੌਰ ਐ, ਜਿਸ ਦੌਰ
ਦੇ ਵਿੱਚ ਔਰਤ ਨੂੰ ਹਮੇਸ਼ਾਂ ਇਥੋਂ ਦੇ ਜਰਵਾਣੇ, ਧੱਕਾ ਕਰਨ ਵਾਲੇ ਲੋਟੂ ਹਿੱਸਿਆਂ ਦੇ ਧੱਕਿਆਂ ਦਾ ਸਾਹਮਣਾ
ਕਰਨਾ ਪਿਆ ਹੈ। ਉਹ ਸਾਹਮਣਾ ਅਸੀਂ ਸਿਰਫ ਕੁਝ ਖਾਸ ਹਾਲਤਾਂ ਵਿੱਚ ਹੀ ਨਹੀਂ ਕਰਦੇ।
ਜਿਵੇਂ ਕਿ ਮੈਂ ਪਹਿਲਾਂ ਸੰਨ
ਸੰਤਾਲੀ ਦੀ, 2002 ਦੀ ਗੱਲ ਕੀਤੀ ਹੈ, ਉਸ ਕਿਸਮ ਦੇ ਧੱਕੇ, ਉਸ ਕਿਸਮ ਦੇ ਜ਼ੁਲਮ ਦਾ ਸਾਹਮਣਾ ਸਾਡੀਆਂ
ਮਾਵਾਂ, ਭੈਣਾਂ, ਬੇਟੀਆਂ ਨੂੰ ਕਰਨਾ ਪੈਂਦਾ ਹੈ। ਉਦਾਹਰਨ ਦੇ ਤੌਰ 'ਤੇ ਅਗਰ ਅਸੀਂ ਆਪਣੇ ਆਸੇ ਪਾਸੇ
ਨਿਗਾਹ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਸਾਡੀਆਂ ਖੇਤ ਮਜ਼ਦੂਰ ਔਰਤਾਂ, ਉਹਨਾਂ ਪਰਿਵਾਰਾਂ ਨਾਲ ਸਬੰਧਤ ਔਰਤਾਂ,
ਜਿਹਨਾਂ ਦੇ ਕੋਲ ਆਪਣੀ ਕੋਈ ਜਾਇਦਾਦ ਨਹੀਂ ਹੈ, ਆਪਣਾ ਕੋਈ ਖੇਤ, ਆਪਣੀ ਕੋਈ ਜ਼ਮੀਨ ਨਹੀਂ ਹੈ, ਜਦੋਂ
ਉਹਨਾਂ ਨੂੰ ਦੂਜੇ ਦੇ ਖੇਤਾਂ ਵਿੱਚ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਾਸਤੇ ਕਿਸੇ ਘਾਹ ਦੀ,
ਕਿਸੇ ਫਸਲ ਦੀ, ਕਿਸੇ ਦਾਣੇ ਦੀ, ਕਿਸੇ ਪੱਠਿਆਂ ਦੀ ਲੋੜ ਵਾਸਤੇ ਜਾਣਾ ਪੈਂਦਾ ਹੈ ਤਾਂ ਉਸ ਵੇਲੇ
ਜਿਹੋ ਜਿਹੀਆਂ ਬੋਲੀਆਂ, ਜਿਹੋ ਜਿਹੀ ਭਾਸ਼ਾ ਉਹਨਾਂ ਪ੍ਰਤੀ ਵਰਤੀ ਜਾਂਦੀ ਐ, ਮੇਰਾ ਖਿਆਲ ਹੈ ਕਿ ਮੈਂ
ਸ਼ਹਿਰ ਵਿੱਚ ਬੈਠਾਂ, ਮੈਨੂੰ ਉਹ ਦੁਹਰਾਉਣ ਦੀ ਲੋੜ ਨਹੀਂ ਹੈ। ਤੁਸੀਂ ਸਾਰਿਆਂ ਨੇ ਆਪਣੇ ਕੰਨਾਂ ਨਾਲ,
ਆਪਣੇ ਵਜੂਦ ਨਾਲ, ਉਹ ਸਭ ਕੁਝ ਹੰਢਾਇਆ ਹੋਵੇਗਾ। ਤੁਸੀਂ ਆਪਣੇ ਮਨ ਵਿੱਚ ਉਸਨੂੰ ਇੱਕ ਵਾਰ ਯਾਦ ਕਰ
ਲਵੋ। ਤੁਹਾਨੂੰ ਪਤਾ ਲੱਗ ਜਾਵੇਗਾ ਕਿ ਆਸੇ ਪਾਸੇ ਪਿੰਡਾਂ ਦੇ ਵਿੱਚ, ਆਸੇ ਪਾਸੇ ਆਲੇ ਦੁਆਲੇ ਦੇ ਵਿੱਚ
ਤੇ ਇਥੋਂ ਤੱਕ ਕਿ ਆਪਣੇ ਪਰਿਵਾਰਾਂ ਦੇ ਵਿੱਚ ਆਮ ਤੌਰ 'ਤੇ ਪਰਿਵਾਰ ਦਾ ਮਰਦ, ਪਰਿਵਾਰ ਦਾ ਮੁਖੀ, ਕਿਹੋ
ਜਿਹੀ ਭਾਸ਼ਾ, ਕਿਹੋ ਜਿਹੀ ਬੋਲੀ ਔਰਤਾਂ ਦੇ ਪ੍ਰਤੀ ਵਰਤਦੇ ਹਨ, ਕਿਹੋ ਜਿਹਾ ਤਸ਼ੱਦਦ ਕਰਦੇ ਹਨ। ਇਹ ਗੱਲਾਂ
ਅਸੀਂ ਆਪਣੇ ਪਿੰਡਿਆਂ 'ਤੇ ਹੰਢਾਈਆਂ ਹਨ, ਜਿਹਨਾਂ ਦਾ ਮੈਨੂੰ ਜ਼ਿਆਦਾ ਜ਼ਿਕਰ ਕਰਨ ਦੀ ਲੋੜ ਨਹੀਂ ਬਣਦੀ।
ਅਗਰ ਭਾਅ ਜੀ ਗੁਰਸ਼ਰਨ ਸਿੰਘ ਨੇ ਆਪਣੇ ਡਰਾਮਿਆਂ ਵਿੱਚ, ਆਪਣੇ ਭਾਸ਼ਣਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ
ਕੀਤਾ ਹੈ, ਇਸ ਗੱਲ ਨੂੰ ਪ੍ਰਮੁੱਖਤਾ ਦਿੱਤੀ ਹੈ, ਇਸ ਗੱਲ ਨੂੰ ਮੁੱਖ ਤੌਰ 'ਤੇ ਤੁਹਾਡੇ ਸਾਹਮਣੇ ਲਿਆਂਦਾ
ਹੈ। ਕੀ ਇਹਦਾ ਕਾਰਨ ਸਿਰਫ ਐਨਾ ਹੈ ਕਿ ਉਹ ਸਾਡੇ ਸਮਾਜ ਦੇ ਇਸ ਹਿੱਸੇ ਦੇ ਨਾਲ ਕੋਈ ਹਮਦਰਦੀ ਕਰਨਾ
ਚਾਹੁੰਦੇ ਸੀ, ਜਾਂ ਸਾਨੂੰ ਦੱਸਣਾ ਚਾਹੁੰਦੇ ਸੀ ਕਿ ਤੁਹਾਡੇ ਨਾਲ ਇਹ ਸਾਰਾ ਕੁਝ ਵਾਪਰ ਰਿਹਾ ਹੈ? ਮੇਰਾ
ਖਿਆਲ ਐ ਕਿ ਜਦੋਂ ਜਿਸ ਹਿੱਸੇ ਨਾਲ ਵਾਪਰਦੈ, ਉਸ ਹਿੱਸੇ ਨੂੰ ਪਤਾ ਹੁੰਦਾ ਹੈ ਕਿ ਕੀ ਵਾਪਰਦਾ ਹੈ।
ਜੇ ਗੱਲ ਸਿਰਫ ਐਨੀ ਹੁੰਦੀ ਤਾਂ ਮੈਂ ਸਮਝਦਾਂ ਕਿ ਭਾਅ ਜੀ ਗੁਰਸ਼ਰਨ ਨੇ ਕੋਈ ਮਾਅਰਕੇ ਵਾਲੀ,
ਕੋਈ ਸੋਚੀ ਸਮਝੀ, ਕੋਈ ਵਿਚਾਰਾਂ ਨਾਲ ਭਰਪੂਰ ਗੱਲ ਨਹੀਂ ਸੀ ਕੀਤੀ ਹੋਣੀ। ਜਿਸ ਵੇਲੇ ਉਹ ਇਹ ਨੁਕਤਾ
ਉਠਾਉਂਦੇ ਹਨ, ਇਸ ਨੁਕਤੇ 'ਤੇ ਜ਼ੋਰ ਦੇਣਾ ਚਾਹੁੰਦੇ ਹਨ, ਤਾਂ ਇਸ ਪਿੱਛੇ ਉਨ•ਾਂ ਦੇ ਕੁਝ ਮਨਸ਼ੇ, ਉਹਨਾਂ
ਦੇ ਵਿਚਾਰ ਕੰਮ ਕਰਦੇ ਸਨ। ਉਹ ਕਿਹੜੇ ਵਿਚਾਰ ਸਨ, ਜਾਂ ਉਹ ਕਿਹੜੇ ਮਨਸ਼ੇ ਸਨ, ਜਿਹੜੇ ਐਸ ਵੇਲੇ ਸਾਡੇ
ਆਪਣੇ ਮਨਸ਼ੇ ਵੀ ਐ, ਤੇ ਸਾਡੇ ਆਪਣੇ ਵਿਚਾਰ ਵੀ ਐ। ਉਹ ਮਨਸ਼ੇ, ਉਹ ਵਿਚਾਰ ਇਹ ਸੀ ਕਿ ਨੰ: ਇੱਕ
ਉਹ ਸਮਝਣਾਂ ਚਾਹੁੰਦੇ ਸਨ ਤੇ ਸਾਨੂੰ ਸਾਰਿਆਂ ਨੂੰ ਸਮਝਾਉਣਾ ਚਾਹੁੰਦੇ ਸਨ ਕਿ ਇਸ ਪਿੱਛੇ ਕੀ ਕਾਰਨ
ਹੈ? ਇਹ ਕਿਉਂ ਹੋ ਰਿਹਾ ਹੈ? ਉਹ ਇਹ ਵੀ ਦੱਸਣਾ ਚਾਹੁੰਦੇ ਸਨ ਕਿ ਜੋ ਕੁੱਝ ਵਾਪਰ ਰਿਹਾ ਹੈ, ਕੀ ਇਹ
ਇਕੱਲੀਆਂ ਔਰਤਾਂ ਨਾਲ ਵਾਪਰ ਰਿਹਾ ਹੈ? ਕੀ ਸਾਡੇ ਸਮਾਜ ਦੇ ਦੂਜੇ ਹਿੱਸੇ ਜਿਵੇਂ, ਮਜ਼ਦੂਰ ਮਿੱਲਾਂ-ਫੈਕਟਰੀਆਂ
ਵਿੱਚ ਕੰਮ ਕਰਦੇ ਹਨ, ਸਾਡੇ ਕਿਸਾਨ ਹਨ, ਆਪਣੇ ਖੇਤਾਂ ਵਿੱਚ ਕੰਮ ਕਰਦੇ ਹਨ, ਸਾਡੇ ਖੇਤ ਮਜ਼ਦੂਰ ਹਨ,
ਆਪਣੇ ਖੇਤਾਂ ਵਿੱਚ ਜਾ ਕੇ ਦਿਹਾੜੀ-ਦੱਪਾ ਕਰਦੇ ਹਨ, ਕੀ ਉਹਨਾਂ ਨਾਲ ਇਹੋ ਜਿਹਾ ਕੁੱਝ ਨਹੀਂ ਹੋ ਰਿਹਾ
ਹੈ। ਉਹ ਦਰਸਾਉਣਾ ਚਾਹੁੰਦੇ ਸਨ ਕਿ ਔਰਤਾਂ ਨਾਲ ਜੋ ਧੱਕਾ ਹੋ ਰਿਹਾ ਹੈ, ਇਹ ਅਸਲ ਵਿੱਚ ਉਸੇ ਧੱਕੇ
ਦਾ ਹਿੱਸਾ ਹੈ, ਜਿਹੜਾ ਧੱਕਾ, ਜਿਹੋ ਜਿਹੀ ਲੁੱਟ ਸਾਡੇ ਕਿਸਾਨਾਂ ਦੀ, ਸਾਡੇ ਮਜ਼ਦੂਰਾਂ ਦੀ, ਸਾਡੇ ਖੇਤਾਂ
ਦੇ ਵਿੱਚ, ਸਾਡੀਆਂ ਫੈਕਟਰੀਆਂ ਦੇ ਵਿੱਚ, ਸਾਡੀਆਂ ਮਿੱਲਾਂ ਦੇ ਵਿੱਚ, ਸਾਡੇ ਦਫਤਰਾਂ ਦੇ ਵਿੱਚ, ਸਾਡੇ
ਵਿਦਿਅਕ ਅਦਾਰਿਆਂ ਦੇ ਵਿੱਚ ਹੋ ਰਹੀ ਹੈ। ਦੂਸਰੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਹੈ। ਇਹਨਾਂ ਭਾਸ਼ਣਾਂ
ਦੇ ਰਾਹੀਂ, ਇਹਨਾਂ ਨਾਟਕਾਂ ਦੇ ਰਾਹੀਂ, ਉਹ ਇੱਕ ਰਾਹ-ਦਰਸਾਵੇ ਦੇ ਤੌਰ 'ਤੇ ਗੱਲ ਕਰਦੇ ਹਨ ਕਿ ਇਹਦਾ
ਕੀ ਹੱਲ ਹੋ ਸਕਦਾ ਹੈ? ਇਹਨੂੰ ਕਿਵੇਂ ਅਸੀਂ ਨਜਿੱਠ ਸਕਦੇ ਹਾਂ? ਅਸੀਂ ਸਮਾਜ ਨੂੰ ਜਿੱਲ•ਣ ਵਿੱਚੋਂ
ਕੱਢ ਕੇ ਕਿਵੇਂ ਅੱਗੇ ਵਧਾ ਸਕਦੇ ਹਾਂ? ਇੱਕ ਇਹੋ ਜਿਹੇ ਭਵਿੱਖ ਦੀ ਉਸਾਰੀ ਕਰ ਸਕਦੇ ਹਾਂ, ਜਿਥੇ ਇਹੋ
ਜਿਹੇ ਜ਼ੁਲਮ, ਧੱਕੇ ਨਾ ਹੋਣ।.......
ਜੋ ਕੁੱਝ ਤੁਹਾਨੂੰ ਏਥੋਂ ਦਾ
ਢਾਂਚਾ ਦਿੰਦਾ ਸਾਨੂੰ ਨਜ਼ਰ ਆਉਂਦਾ ਹੈ ਕਿ ਅਗਰ ਹਾਲਤ ਬਦਤਰ ਹਨ, ਸੰਕਟਮਈ ਹਨ ਤਾਂ ਬਹੁਤ ਵਾਰੀ ਸਥਿਤੀ
ਇਹ ਬਣ ਜਾਂਦੀ ਹੈ ਕਿ ਇੱਕ ਆਮ ਆਦਮੀ ਵਾਸਤੇ ਉਸ ਹਾਲਤ 'ਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਸ਼ਾਇਦ
ਇਹ ਉਹਦੀ ਅੰਤਿਮ ਹਾਰ ਹੋ ਜਾਂਦੀ ਹੈ, ਉਹਨਾਂ ਦਾ ਇੱਕ ਨਾਟਕ ਹੈ 'ਘੁੰਮਣਘੇਰੀ'। ਘੁੰਮਣਘੇਰੀ ਨਾਟਕ
ਦੇ ਵਿੱਚ ਇੱਕ ਆਮ ਪਰਿਵਾਰ ਹੈ, ਇੱਕ ਕਲਰਕ ਹੈ, ਉਹਦੀ ਬੀਵੀ ਹੈ, ਉਹਦੇ ਇੱਕ ਛੋਟੇ ਭੈਣ ਤੇ ਭਰਾ ਹਨ।
ਭੈਣ ਬਿਮਾਰ ਹੈ, ਉਸ ਆਦਮੀ ਦੀ। ਉਹ ਆਦਮੀ ਬਹੁਤ ਚੰਗਾ, ਮਿਹਨਤ ਕਰਦਾ ਹੈ, ਆਪਣੇ ਪਰਿਵਾਰ ਨੂੰ ਪਾਲਣਾ
ਚਾਹੁੰਦਾ ਹੈ, ਪਿਆਰ ਕਰਦਾ ਹੈ, ਸਾਰੇ ਗੁਣ ਉਸ ਵਿੱਚ ਮੌਜੂਦ ਹਨ। ਚੰਗਾ ਪੜ•ਾਉਣਾ ਚਾਹੁੰਦਾ ਹੈ। ਪਰ
ਨਜ਼ਰ ਇਹ ਆਉਂਦਾ ਹੈ, ਕਿ ਪੜ•ਕੇ ਕੁੜੀ ਬਿਮਾਰ ਹੈ, ਉਹਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਸ਼ਾਇਦ ਮੇਰੇ
ਕਰਕੇ ਸਾਰੇ ਦੁਖੀ ਹਨ, ਕਿ ਮੈਂ ਇੱਕ ਲੜਕੀ ਹਾਂ, ਮੇਰਾ ਹੁਣ ਏਸ ਵੇਲੇ ਕੋਈ ਭਵਿੱਖ ਨਹੀਂ ਹੈ। ਉਹ ਕੁੜੀ
ਅਖੀਰ 'ਤੇ ਉਸ ਨਾਟਕ ਵਿੱਚ ਮਰ ਜਾਂਦੀ ਹੈ। ਇਹ ਉਹ ਘੁੰਮਣਘੇਰੀ ਹੈ ਜੋ ਸਾਨੂੰ ਕਿਸੇ ਹੱਦ ਤੱਕ ਉਦਾਸ
ਵੀ ਕਰਦੀ ਹੈ ਤੇ ਸਾਨੂੰ ਦਰਸਾਉਂਦੀ ਵੀ ਹੈ ਕਿ ਇਹਦਾ ਅੰਤ ਭਲੀ ਲੜਕੀ ਦੀ ਮੌਤ ਵਿੱਚ ਹੀ ਹੋਣਾ ਸੀ।
ਇਹ ਪੜ• ਕੇ, ਇਹ ਸੁਣ ਕੇ, ਸਟੇਜ 'ਤੇ ਦੇਖ ਕੇ, ਸਾਡੇ ਮਨ ਵਿੱਚ ਏਸ ਕਿਸਮ ਦੀ ਉਦਾਸੀ ਆਉਂਦੀ ਐ।
ਇੱਕ ਹੋਰ ਨਾਟਕ ਹੈ, ਜੀਹਦੇ ਵਿੱਚ
ਕਾਨੂੰਨ ਦੇ ਅਨੁਸਾਰ ਇੱਕ ਔਰਤ ਜੋ ਖੇਤ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੈ, ਉਹ ਸਰਪੰਚ ਵੀ ਬਣ ਜਾਂਦੀ
ਹੈ। ਉਸ ਨਾਟਕ ਦਾ ਨਾਮ ਹੈ, 'ਸਰਪੰਚਣੀ'। ਕਿਸ ਤਰ•ਾਂ ਆਸੇ ਪਾਸੇ ਦਾ ਢਾਂਚਾ, ਆਸੇ ਪਾਸੇ ਜਿਹੜੇ ਜਰਵਾਣੇ,
ਤਾਕਤਵਰ, ਸ਼ਕਤੀ ਵਾਲੇ, ਵੱਡੀਆਂ ਜ਼ਮੀਨਾਂ ਦੇ ਮਾਲਕ ਲੋਕ, ਜੋ ਮਰਦ ਹਨ, ਕਿਵੇਂ ਉਸਨੂੰ ਉਹਦਾ ਕਾਨੂੰਨੀ
ਰੋਲ ਨਹੀਂ ਨਿਭਾਉਣ ਦਿੰਦੇ। ਇਹ ਨਾਟਕ ਉਹਦੀ ਹਾਲਤ ਦੀ ਤਰਜਮਾਨੀ ਕਰਦਾ ਹੈ। ਕਹਿਣ ਦਾ ਮਤਲਬ ਇਹ ਹੈ
ਕਿ ਜੋ ਕੁੱਝ ਉਹ ਸਰਪੰਚਣੀ, ਉਹ ਔਰਤ ਆਮ ਲੋਕਾਂ ਵਾਸਤੇ ਕਰਨਾ ਚਾਹੁੰਦੀ ਹੈ ਤੇ ਜਿਸ ਕਾਨੂੰਨ ਦੇ ਦਾਇਰੇ
ਦੇ ਵਿੱਚ ਉਹ ਔਰਤ ਸਰਪੰਚਣੀ ਬਣੀ ਸੀ ਤੇ ਜਿਹਨਾਂ ਲੋਕਾਂ ਨੇ ਕਾਨੂੰਨ ਦੇ ਦਾਇਰੇ ਵਿੱਚ ਸਰਪੰਚਣੀ ਬਣਾਇਆ
ਸੀ, ਉਸ ਨੂੰ, ਨਾ ਉਹ ਕਾਨੂੰਨ ਦਾ ਦਾਇਰਾ ਕੁੱਝ ਕਰਨ ਦਿੰਦਾ ਹੈ ਤੇ ਨਾ ਉਹ ਲੋਕ ਉਸਨੂੰ ਕੁੱਝ ਕਰਨ
ਦਿੰਦੇ ਹਨ। ਏਥੇ ਵੀ ਅਹਿਸਾਸ ਇਹ ਹੁੰਦਾ ਹੈ ਕਿ ਸਾਨੂੰ ਇਹ ਤਾਂ ਪਤਾ ਲੱਗ ਜਾਂਦਾ ਹੈ ਕਿ ਉਸ ਔਰਤ
'ਤੇ ਕਿਹੜੀਆਂ ਕਿਹੜੀਆਂ ਰੋਕਾਂ ਲਗਾਈਆਂ ਗਈਆਂ ਹਨ ਪਰ ਸ਼ਾਇਦ ਏਸ ਤੋਂ ਵੱਧ ਸਾਨੂੰ ਏਸ ਡਰਾਮੇ
'ਚੋਂ ਕੁੱਝ ਪਤਾ ਨਹੀਂ ਲੱਗਦਾ ਤੇ ਕਿਸੇ ਹੱਦ ਤੱਕ ਅਸੀਂ ਫੇਰ ਉਸ ਘੁੰਣਘੇਰੀ ਵਿੱਚ ਹੀ ਰਹਿ ਜਾਂਦੇ
ਹਾਂ।
ਦੋ ਨਾਟਕ ਭਾਅ ਜੀ ਗੁਰਸ਼ਰਨ ਦੇ
ਹੋਰ ਹਨ, ਜਿਹਨਾਂ ਦਾ ਮੈਂ ਜ਼ਿਕਰ ਕਰਨਾ ਚਾਹੁੰਨਾਂ। ਇੱਕ ਨਾਟਕ ਹੈ 'ਫੌਜਣ'। ਬੜੀ ਵਾਰ ਖੇਡਿਆ, ਉਹਨਾਂ
ਨੇ, ਬਹੁਤ ਥਾਵਾਂ 'ਤੇ। 'ਫੌਜਣ' ਦੇ ਵਿੱਚ ਇੱਕ ਔਰਤ ਹੈ ਤੇ ਤਿੰਨ ਮਰਦ ਹਨ। ਇੱਕ ਉਹਦਾ ਪਤੀ, ਜੋ ਲੜਾਈ
ਵਿੱਚ ਮਾਰਿਆ ਜਾਂਦਾ ਹੈ ਤੇ ਦੋ ਉਹਦੇ ਦੋਸਤ ਹਨ। ਉਸ ਵੇਲੇ ਦੇਖਣ ਦੀ ਗੱਲ ਇਹ ਹੈ ਕਿ ਜਿਹੜਾ ਪੂਰਾ
ਸਮਾਜ ਹੈ, ਪੰਚਾਇਤ ਹੈ, ਉਥੋਂ ਦੀ, ਬਰਾਦਰੀ ਦੇ ਵੱਡੇ ਲੋਕ ਹਨ, ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ
ਹੈ ਕਿ ਇਹ ਫੌਜਣ ਏਸੇ ਤਰ•ਾਂ ਵਿਧਵਾ ਰਵ•ੇ। ਏਵੇਂ ਹੀ ਦੁੱਖ ਭੋਗੇ। ਆਪਣੀ ਜ਼ਿੰਦਗੀ ਨੂੰ ਅੱਗੇ ਨਾ ਤੋਰ
ਸਕੇ। ਤਾਂ ਉਹਦੇ ਵਿੱਚ ਜਿਹੜੇ ਉਹਦੇ ਪਤੀ ਦੇ ਦੋ ਦੋਸਤ ਹਨ, ਜਿਹੜੀ ਉਹਨਾਂ ਦੀ ਜਮਹੂਰੀ ਚੇਤਨਾ ਹੈ,
ਉਹਨਾਂ ਵਿੱਚੋਂ ਇੱਕ ਦੋਸਤ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਹੈ। ਦੂਜਾ ਦੋਸਤ ਪੰਚਾਇਤ ਦਾ ਵਿਰੋਧ ਲੈ
ਕੇ, ਬਰਾਦਰੀ ਦਾ ਵਿਰੋਧ ਲੈ ਕੇ ਉਸ ਵਿਆਹ ਨੂੰ ਜਾਇਜ ਠਹਿਰਾਉਂਦਾ ਹੈ ਤੇ ਫੌਜਣ ਔਰਤ ਲਈ ਜ਼ਿੰਦਗੀ ਦੇ
ਨਵੇਂ ਦੁਆਰ ਖੋਲ•ਦਾ ਹੈ।
ਕਹਿਣ ਦਾ ਮਤਲਬ ਇਹ ਹੈ ਕਿ ਜਿਸ
ਕਿਸਮ ਦੇ ਰਸਮੋਂ ਰਿਵਾਜ, ਜਿਹੋ ਜਿਹੇ ਹਾਲਤ ਸਾਨੂੰ ਦਬਾਉਂਦੇ ਹਨ, ਸਾਡੀ ਜ਼ਿੰਦਗੀ ਨੂੰ ਅੱਗੇ ਨਹੀਂ
ਤੁਰਨ ਦਿੰਦੇ, ਉਹਨੂੰ ਅੱਗੇ ਨਹੀਂ ਲਿਜਾਣ ਦਿੰਦੇ, ਉਹਨਾਂ ਨੂੰ ਕੌਣ ਬਦਲ ਸਕਦਾ ਹੈ। ਇਸ ਗੱਲ ਦੇ ਦੋ
ਹਿੱਸੇ ਹਨ। ਇੱਕ ਹਿੱਸਾ ਇਹ ਹੈ ਕਿ ਸਾਡੇ ਆਪਣੇ ਭਾਈਵੰਦ, ਸਾਡੇ ਆਪਣੇ ਲੋਕ ਜੋ ਸਾਡੇ ਨਾਲ ਜਿਉਂਦੇ
ਹਨ, ਸਾਡੇ ਨਾਲ ਜ਼ਿੰਦਗੀ ਦੀਆਂ ਖੁਸ਼ੀਆਂ-ਗਮੀਆਂ ਸਾਂਝੀਆਂ ਕਰਦੇ ਹਨ, ਉਹ ਲੋਕ ਹੀ ਸਾਨੂੰ ਇਸ ਜਿੱਲ•ਣ
ਵਿੱਚੋਂ, ਇਸ ਸਥਿਤੀ ਵਿੱਚੋਂ ਬਾਹਰ ਕੱਢ ਕੇ ਲਿਜਾ ਸਕਦੇ ਹਨ। ਦੂਸਰੀ ਗੱਲ ਇਹ ਹੈ ਜਿਹੜੀ ਬੜੀ ਮਹੱਤਵਪੁਰਨ
ਹੈ ਕਿ ਅਜਿਹਾ ਕਰਨ ਵਾਸਤੇ ਉਹਨਾਂ ਲੋਕਾਂ ਨੂੰ ਕਿਸੇ ਹਾਲਤ ਵਿੱਚ ਲੜਨਾ ਪੈਂਦਾ ਹੈ। ਅੜਨਾ ਪੈਂਦਾ ਹੈ।
ਸਟੈਂਡ ਲੈਣਾ ਪੈਂਦਾ ਤੇ ਸੰਘਰਸ਼ ਕਰਨਾ ਪੈਂਦਾ ਹੈ। ਮੁੱਖ ਪਹਿਲੂ ਇਹ ਹੈ ਕਿ ਜੇਕਰ ਉਹਦਾ ਦੂਜਾ ਦੋਸਤ,
ਬਰਾਦਰੀ ਨਾਲ, ਪੰਚਾਇਤ ਨਾਲ ਜ਼ੋਰ ਦੇ ਕੇ ਆਪਣੀ ਗੱਲ ਨਾ ਮੰਨਵਾਉਂਦਾ, ਉਹ ਪੰਚਾਇਤ ਖਿਲਾਫ ਨਾ ਖੜ•ਦਾ
ਤਾਂ ਸ਼ਾਇਦ ਉਸ ਫੌਜਣ ਦੀ ਸਥਿਤੀ ਵੀ ਉਹਨਾਂ ਵਿਧਵਾਵਾਂ ਵਰਗੀ ਹੋਣੀ ਸੀ, ਜਿਹੜੀਆਂ ਵਿਧਵਾਵਾਂ ਤੁਸੀਂ
ਪਿੱਛੇ ਜਿਹੇ ਸੁਣਿਆ ਹੋਣਾ ਹੈ ਕਿ ਨਰਕੀ ਜ਼ਿੰਦਗੀ ਭੋਗ ਰਹੀਆਂ ਹਨ, ਬਰਿੰਦਾਬਣ ਤੇ ਹੋਰ ਥਾਵਾਂ 'ਤੇ
ਕਿਸੇ ਕਿਸਮ ਦੀ ਮਨੁੱਖੀ ਜ਼ਿੰਦਗੀ ਉਹਨਾਂ ਪੱਲੇ, ਹੱਥ-ਵਸ ਨਹੀਂ ਰਹਿੰਦੀ। ਏਸ ਡਰਾਮੇ ਵਿੱਚ ਵੀ ਇਹ ਨਜ਼ਰ
ਆਉਂਦਾ ਹੈ ਕਿ ਉਹ ਔਰਤ ਵੀ ਆਪਣੇ ਤੌਰ 'ਤੇ ਆਪਣੀ ਜ਼ਿੰਦਗੀ ਨੂੰ ਜਿਉਣ ਦੇ ਵਾਸਤੇ, ਉਹਨੂੰ ਬਿਹਤਰ ਬਣਾਉਣ
ਵਾਸਤੇ ਕਰਮਸ਼ੀਲ ਹੋ ਰਹੀ ਹੈ। ਉਹ ਚਾਹੁੰਦੀ ਹੈ ਕਿ ਮੈਂ ਆਪਣੀ ਜ਼ਿੰਦਗੀ ਅੱਗੇ ਤੋਰਾਂ। ਬਿਹਤਰ ਬਣਾਵਾਂ।
ਮੈਂ ਏਥੇ ਜ਼ਿਕਰ ਕਰ ਦਿਆਂ, ਇਹ ਜ਼ਿਕਰ ਬਹੁਤ ਮਹੱਤਵਪੂਰਨ ਹੈ ਕਿ ਜਦੋਂ ਸਾਡੇ ਲੋਕਾਂ ਨੇ ਹਿੰਦੋਸਤਾਨ
ਭਰ ਦੇ ਵਿੱਚ, ਆਜ਼ਾਦੀ ਦੀ ਜੰਗ ਲੜੀ, ਮੈਂ ਲੋਕਾਂ ਦੇ ਪੱਖ ਤੋਂ ਆਜ਼ਾਦੀ ਦੀ ਜੰਗ ਦੀ ਗੱਲ ਕਰਦਾ ਹਾਂ,
ਜਦੋਂ ਬਰਤਾਨਵੀ ਸਾਮਰਾਜ ਦੇ ਖਿਲਾਫ ਉਹ ਜੰਗ ਲੜੀ ਉਸ ਜੰਗ ਦਾ ਇੱਕ ਹਿੱਸਾ ਜਿਹੜਾ ਬਹੁਤ ਮਹੱਤਵਪੂਰਨ
ਸੀ, ਉਹ ਹਿੱਸਾ ਇਹ ਸੀ ਕਿ ਵਿਧਵਾਵਾਂ ਦਾ ਦੂਸਰਾ ਵਿਆਹ ਜ਼ਰੂਰ ਕਰੋ। ਉਹਨਾਂ ਨੂੰ ਨਰਕ ਦੀ ਜ਼ਿੰਦਗੀ ਭੋਗਣ
ਨਾ ਦਿਓ। ਤਾਂ ਕਿ ਉਹ ਆਪਣੀ ਜ਼ਿੰਦਗੀ ਦੁਬਾਰਾ ਤੋਂ ਪੈਰਾਂ 'ਤੇ ਖੜ•ੀਆਂ ਹੋ ਕੇ ਜਿਉਂ ਸਕਣ। ਬਸਰ ਕਰ
ਸਕਣ। ਉਹਦੇ ਵਿੱਚ ਔਰਤਾਂ ਦੀ ਵਿਦਿਆ ਦਾ ਬੜਾ ਵੱਡਾ ਯੋਗਦਾਨ ਸੀ, ਸਮਝਿਆ ਕਿ ਔਰਤਾਂ ਨੂੰ ਵਿਦਿਆ ਦੇਣੀ
ਚਾਹੀਦੀ ਹੈ। ਏਸ ਨਾਟਕ ਵਿੱਚ ਉਸ ਕਿਸਮ ਦੀ ਗੱਲ ਆਉਂਦੀ ਹੈ ਲੇਕਿਨ ਵੱਧ ਮਹੱਤਵਪੂਰਨ ਗੱਲ ਇਹ ਐ ਕਿ
ਔਰਤ ਤੁਹਾਨੂੰ ਕਰਮਸ਼ੀਲ ਨਜ਼ਰ ਆਉਂਦੀ ਹੈ ਕਿ ਉਹ ਆਪਣੇ ਬਲਬੂਤੇ ਤੇ ਆਪਣੇ ਮਨ ਦੇ ਜ਼ੋਰ ਨਾਲ, ਆਪਣੇ ਵਜੂਦ
ਨੂੰ ਜਤਾਉਂਦੀ ਹੈ ਕਿ ਮੈਂ ਜਿਉਨੀ ਆਂ ਤੇ ਮੈਨੂੰ ਆਪਣੀ ਜ਼ਿੰਦਗੀ ਜਿਉਣ ਦਾ ਮੁਕੰਮਲ ਤੌਰ 'ਤੇ ਹੱਕ ਹੋਣਾ
ਚਾਹੀਦਾ ਹੈ। ਏਸੇ ਜਿਉਣ ਦੀ ਜੋ ਪ੍ਰਬਲ ਇੱਛਾ, ਏਸੇ ਜਿਉਣ ਦੀ ਜੋ ਧੁੱਸ ਹੈ, ਉਹ ਸਾਨੂੰ ਨਜ਼ਰ ਆਉਂਦੀ
ਹੈ, 'ਬੇਗਮੋ ਦੀ ਧੀ' ਵਿੱਚ, ਜੋ ਉਹਨਾਂ ਦਾ ਅਗਲਾ ਨਾਟਕ ਹੈ।
ਇਸ ਨਾਟਕ ਦੀ ਕਹਾਣੀ ਕੁੱਝ ਇਸ
ਤਰ•ਾਂ ਦੀ ਹੈ ਕਿ ਇੱਕ ਮੁਸਲਮਾਨ ਔਰਤ ਸੀ, ਜੀਹਨੂੰ ਉਧਾਲਿਆ ਅਤੇ ਸੰਤਾਲੀ ਦੇ ਵਿੱਚ ਕਲਕੱਤੇ ਵੇਚਿਆ
ਗਿਆ। ਉਹ ਬਚ ਗਈ। ਉਹਦੀ ਬੇਟੀ ਪੈਦਾ ਹੋਈ, ਉਹ ਫਿਰ ਪੰਜਾਬ ਆਈ। ਪੜ•ੀ ਤੇ ਉਸੇ ਪਿੰਡ ਆ ਕੇ ਸਕੂਲ ਟੀਚਰ
ਲੱਗ ਗਈ। ਇਹ ਉਹ ਦੌਰ ਹੈ ਪੰਜਾਬ ਦਾ, ਜਿਸ ਦੌਰ ਦੇ ਵਿੱਚ ਇੱਕ ਪਾਸੇ ਹਕੂਮਤ ਵਾਲੇ ਲੋਕ ਦਹਿਸ਼ਤਗਰਦੀ
ਮਚਾ ਰਹੇ ਹਨ ਤੇ ਦੂਸਰੇ ਪਾਸੇ ਜਿੰਨੇ ਪਿੰਡ ਦੇ ਛਟੇ ਹੋਏ ਬਦਮਾਸ਼ ਹਨ, ਗੁੰਡੇ ਆ, ਉਹ ਆਪਣੇ ਆਪ ਨੂੰ
ਖਾਲਿਸਤਾਨੀ ਕਹਿ ਕੇ, ਕਿਸੇ ਸੰਤਾਂ ਦੇ ਚੇਲੇ ਕਹਿ ਕੇ ਦੂਜਿਆਂ 'ਤੇ ਜ਼ੁਲਮ ਢਾਹ ਰਹੇ ਹਨ ਤੇ ਉਹਨਾਂ
'ਚੋਂ ਹੀ ਇੱਕ ਬੰਦਾ ਜੀਹਨੇ ਪਹਿਲਾਂ ਏਸ ਬੇਗਮੋ ਨੂੰ (ਇਸ ਲੜਕੀ ਦੀ ਮਾਂ ਨੂੰ) ਉਧਾਲਿਆ ਸੀ, ਉਹਨੂੰ
ਵੇਚਿਆ ਸੀ। ਅੱਜ ਉਹਦੀ ਅੱਖ ਬੇਗਮੋ ਦੀ ਧੀ 'ਤੇ ਹੈ। ਉਸ ਡਰਾਮੇ ਵਿੱਚ ਦੇਖਦੇ ਹਾਂ ਕਿ ਉਹ ਲੜਕੀ ਆਪਣੀ
ਮਾਂ ਦੇ ਉਧਾਲਣ ਦਾ ਤੇ ਆਪਣੀ ਮਾਂ ਦੀ ਮੌਤ ਦਾ ਬਦਲਾ, ਉਸ ਆਦਮੀ ਤੋਂ ਲੈਂਦੀ ਹੈ। ਉਸਦਾ ਕਤਲ ਕਰ ਦਿੰਦੀ
ਹੈ। ਇਹ ਅਗਲਾ ਪੜਾਅ ਹੈ।
ਚਾਰੇ ਡਰਾਮੇ ਇਸੇ ਤਰਤੀਬ ਦੇ
ਵਿੱਚ, ਜਿਸ ਤਰਤੀਬ ਵਿੱਚ ਮੈਂ ਗਿਣਾਏ ਹਨ। ਅਗਰ ਅਸੀਂ ਇਹਨਾਂ ਨੂੰ ਧਿਆਨ ਨਾਲ ਵੇਖਣ ਦੀ ਕੋਸ਼ਿਸ਼ ਕਰੀਏ
ਤਾਂ ਇੱਕ ਗੱਲ ਨਜ਼ਰ ਵਿੱਚ ਆਉਂਦੀ ਐ। ਉਹ ਇਹ ਐ ਕਿ ਇਹਨਾਂ ਡਰਾਮਿਆਂ ਦੇ ਵਿੱਚ ਭਾਅ ਜੀ ਗੁਰਸ਼ਰਨ ਸਿੰਘ
ਦੀ ਵਿਚਾਰਧਾਰਾ ਦੇ ਮੁਤਾਬਿਕ ਉਹਨਾਂ ਔਰਤਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਹੜੀਆਂ ਔਰਤਾਂ ਆਪਣੀ ਜ਼ਿੰਦਗੀ
ਨੂੰ ਆਪ ਜਿਉਣ ਦੇ ਵਾਸਤੇ ਜੋ ਕਦਮ ਚੁੱਕ ਰਹੀਆਂ ਹਨ ਤੇ ਜਿਹੜੀਆਂ ਔਰਤਾਂ ਆਪਣੇ ਆਪ ਹੀ ਆਪਣੀ ਜ਼ਿੰਦਗੀ
ਵਿੱਚ ਕਰਮਸ਼ੀਲ ਹੋ ਰਹੀਆਂ ਹਨ ਤੇ ਆਪਣੀ ਜ਼ਿੰਦਗੀ ਨੂੰ ਆਪ ਸੰਵਾਰਦੀਆਂ ਹਨ। ਇਹ ਸੰਵਾਰਨ ਵੇਲੇ ਉਹ ਸਮਾਜ
ਦਾ ਉਹ ਹਿੱਸਾ ਬਣਦੀਆਂ ਹਨ।
ਅਖੀਰ 'ਤੇ ਮੈਂ ਗੱਲ ਕਰਨੀ ਚਾਹੁੰਦਾ
ਹਾਂ ਕਿ ਭਾਅ ਜੀ ਦਾ ਇੱਕ ਮਸ਼ਹੂਰ ਨਾਟਕ ਹੈ 'ਧਮਕ ਨਗਾਰੇ ਦੀ'। ਇਹ ਦੁੱਲਾ ਭੱਟੀ ਦੀ ਕਹਾਣੀ ਨਾਲ ਸਬੰਧਤ
ਨਾਟਕ ਹੈ। ਇਸ ਨਾਟਕ ਦੀ ਕੀ ਖੂਬਸੂਰਤੀ ਹੈ? ਇਹ ਬਹੁਤ ਮਹੱਤਵਪੂਰਨ ਗੱਲ ਹੈ। ਇਸ ਨਾਟਕ ਦੀ ਮਹੱਤਤਾ
ਕੀ ਹੈ? ਏਸ ਨਾਟਕ ਨਾਲ ਮੈਂ ਆਪਣੀ ਗੱਲ ਖਤਮ ਕਰਨੀ ਚਾਹਾਂਗਾ। ਏਸ ਨਾਟਕ ਦੇ ਦੋ-ਤਿੰਨ ਪਹਿਲੂ ਹਨ। ਆਖਰਕਾਰ
ਸਾਡੇ ਲੋਕਾਂ ਦੇ ਸਭਿਆਚਾਰ ਦੇ ਵਿੱਚ ਔਰਤ ਦਾ ਕੀ ਰੋਲ ਰਿਹਾ ਹੈ। ਸਾਡੇ ਸਭਿਆਚਾਰ ਵਿੱਚ ਅਸੀਂ ਕਿਸ
ਔਰਤ ਨੂੰ ਮੰਨ ਕੇ ਚੱਲਦੇ ਹਾਂ ਕਿ ਉਹ ਇੱਕ ਸੱਚੀ ਸੁੱਚੀ ਮਾਂ ਹੈ। ਉਹ ਕੌਣ ਹੈ? ਉਹ, ਉਹ ਮਾਂ ਜਿਸ
ਤਰ•ਾਂ ਦੁੱਲੇ ਦੀ ਮਾਂ ਲੱਧੀ ਸੀ, ਜੀਹਨੇ ਆਪਣੇ ਪੁੱਤ ਨੂੰ ਸੰਭਾਲਿਆ, ਉਹਨੂੰ ਪਾਲਿਆ, ਪੋਸਿਆ। ਇਹ
ਉਹੀ ਮਾਂ ਸੀ, ਜਦੋਂ ਦੁੱਲੇ ਨੇ ਸਵਾਲ ਕੀਤਾ ਕਿ ਲੋਕ ਮੈਨੂੰ ਬੋਲੀਆਂ ਕਿਉਂ ਮਾਰਦੇ ਹਨ? ਉਹ ਕਿਹੜੀਆਂ
ਨੇ ਗੱਲਾਂ ਬਚਪਨ ਦੀਆਂ ਜੀਹਨੂੰ ਮੈਂ ਭੁੱਲਿਆ ਬੈਠਾਂ? ਇਹ ਉਹੀ ਮਾਂ ਸੀ ਜੀਹਨੇ ਕਿਹਾ ਕਿ ਤੇਰੇ ਪਿਓ-ਦਾਦੇ
ਨਾਲ ਕੀ ਕੁੱਝ ਅਕਬਰ ਬਾਦਸ਼ਾਹ ਨੇ ਕੀਤਾ ਸੀ। ਇਹੀ ਮਾਂ ਜੀਹਨੇ ਦੁੱਲੇ ਨੂੰ ਘਰ ਦਾ ਉਹ ਕੋਨਾ ਦਿਖਾਇਆ
ਜਿਸ ਕੋਨੇ ਵਿੱਚ ਉਹਦੇ ਪਿਓ ਦੇ, ਉਹਦੇ ਦਾਦੇ ਦੇ ਹਥਿਆਰ ਦੱਬੇ ਹੋਏ ਸਨ। ਇਹ ਉਹੀ ਮਾਂ ਜੀਹਨੇ ਸਭ ਤੋਂ
ਪਹਿਲਾਂ ਨਗਾਰੇ 'ਤੇ ਚੋਟ ਮਾਰੀ ਕਿ ਹੁਣ ਦੁੱਲਾ ਅਕਬਰ ਨਾਲ ਦੁਬਾਰਾ ਤੋਂ ਮੁਕਾਬਲਾ ਕਰਨ ਵਾਸਤੇ ਤਿਆਰ
ਹੈ। ਅਕਬਰ ਕੌਣ ਹੈ? ਅਕਬਰ ਬਾਦਸ਼ਾਹ ਹੈ, ਰਾਜ ਦਾ ਮਾਲਕ ਹੈ, ਜੀਹਦੇ ਹੱਥਾਂ ਵਿੱਚ ਸ਼ਕਤੀ ਕੇਂਦਰਤ ਹੈ,
ਜਿਹੜਾ ਇਸ ਢਾਂਚੇ ਨੂੰ ਚਲਾਉਂਦਾ ਹੈ। ਤੇ ਢਾਂਚਾ ਕੀ ਹੈ? ਢਾਂਚਾ ਉਹ ਹੈ, ਮਿਹਨਤ ਖੇਤਾਂ ਵਿੱਚ ਲੋਕ
ਕਰਨ, ਮਿਹਨਤ ਨਾਲ ਖੇਤਾਂ 'ਚੋਂ ਪੈਦਾ ਹੋਈ ਉਪਜ ਦਾ ਉਹਦਾ ਮਾਲੀਆ ਅਕਬਰ ਬਾਦਸ਼ਾਹ ਆਪਣੇ ਦਰਬਾਰ ਵਿੱਚ
ਲੈ ਜਾਏ ਤੇ ਇਹ ਲੋਕ ਭੁੱਖੇ ਮਰਨ। ਉਸ ਇਲਾਕੇ ਦੇ ਲੋਕਾਂ ਨੇ ਬਗਾਵਤ ਕੀਤੀ ਕਿ ਅਸੀਂ ਇਸ ਰਾਜ ਨੂੰ ਮਾਲੀਆ
ਅਦਾ ਨਹੀਂ ਕਰਨਾ। ਇਹਦਾ ਦੂਸਰਾ ਮਤਲਬ ਇਹ ਹੈ ਕਿ ਜੋ ਰਾਜ ਦੀ ਸ਼ਕਤੀ ਐ, ਜੋ ਰਾਜ ਦੀ ਤਾਕਤ ਹੈ, ਜੋ
ਰਾਜ ਦਾ ਘੁਮੰਡ ਹੈ, ਆਪਣੀ ਸ਼ਕਤੀ ਨਾਲ ਲੋਕਾਂ 'ਤੇ ਰਾਜ ਕਰਨ ਦਾ, ਹਥਿਆਰਾਂ ਦੇ ਸਿਰ 'ਤੇ ਰਾਜ ਕਰਨ
ਦਾ, ਬਾਰ ਦੇ ਇਹਨਾਂ ਲੋਕਾਂ ਨੇ ਜਿਹਨਾਂ ਵਿੱਚ ਦੁੱਲਾ ਸ਼ਾਮਲ ਹੈ, ਦੁੱਲੇ ਦਾ ਪਿਓ ਫਰੀਦ ਸ਼ਾਮਲ ਹੈ,
ਦੁੱਲੇ ਦਾ ਦਾਦਾ ਸਾਂਦਲ ਸ਼ਾਮਲ ਹੈ, ਇਹਨਾਂ ਲੋਕਾਂ ਨੇ ਇਸ ਰਾਜ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕੀਤਾ।
ਇਸਦਾ ਭਾਵ ਹੈ ਕਿ ਲੋਕਾਂ ਦੀ ਲੁੱਟ ਜੋ ਕਰ ਰਿਹਾ ਹੈ, ਉਸ ਲੁੱਟ ਖਿਲਾਫ ਆਵਾਜ਼ ਉਠਾਈ ਗਈ। ਏਹ ਆਵਾਜ਼
ਉਠਾਉਣ ਵਿੱਚ ਦੋ ਜਣੇ ਦੁੱਲੇ ਦੀ ਮੱਦਦ ਕਰਦੇ ਹਨ। ਇੱਕ ਉਸ ਪਿੰਡ ਦਾ ਬਜ਼ੁਰਗ ਤੇ ਦੂਜੀ ਉਸਦੀ ਮਾਂ ਲੱਧੀ।
ਇਹ ਗੱਲ ਮਹੱਤਵਪੁਰਨ ਹੈ। ਇਹ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਮਸਲਾ ਸਿਰਫ ਇਹ ਨਹੀਂ ਹੈ, ਔਰਤਾਂ,
ਜਿਹਨਾਂ ਨੂੰ ਹੁਣ ਲੁੱਟਿਆ ਜਾ ਰਿਹਾ ਹੈ, ਜਿਹਨਾਂ ਦੀ ਸਥਿਤੀ ਏਸ ਵੇਲੇ ਇਹ ਹੈ ਕਿ ਉਹਨਾਂ ਦੀ ਜ਼ਿੰਦਗੀ
ਦੁੱਖਾਂ ਨਾਲ ਭਰੀ ਹੋਈ ਹੈ। ਉਹ ਮਿਹਨਤ ਕਰਦੀਆਂ ਹਨ। ਗੁਜ਼ਾਰਾ ਕਰਨ ਜੋਗੇ ਵਸੀਲੇ ਉਹਨਾਂ ਕੋਲ ਨਹੀਂ
ਹਨ। ਗੱਲ ਸਿਰਫ ਏਨੀ ਨਹੀਂ ਹੈ ਕਿ ਉਹ ਆਪਣੇ ਉਹਨਾਂ ਲੋਕਾਂ ਦਾ ਸਾਥ ਦੇਣ, ਜਿਹੜੇ ਲੋਕ ਇਸ ਲੁੱਟ ਖਿਲਾਫ
ਸੰਘਰਸ਼ ਦੇ ਰਾਹ ਪਏ ਹੋਏ ਹਨ। ਮੇਰੇ ਹਿਸਾਬ ਨਾਲ ਜਿਸ ਤਰ•ਾਂ ਭਾਅ ਜੀ ਗੁਰਸ਼ਰਨ ਸਿੰਘ ਨੇ ਨਾਟਕਾਂ ਵਿੱਚ
ਮਸਲਾ ਉਠਾਇਆ, ਉਹ ਮਸਲਾ ਸਾਡੇ ਲੋਕ ਸਭਿਆਚਾਰ ਦਾ ਉਹ ਮਸਲਾ ਹੈ, ਸਾਡੇ ਇਤਿਹਾਸ ਦੇ ਉਸ ਹਿੱਸੇ ਦਾ ਮਸਲਾ
ਹੈ, ਸਾਡੇ ਉਸ ਇਤਿਹਾਸ ਦਾ ਮਸਲਾ ਹੈ, ਜਿਸ ਇਤਿਹਾਸ ਦੇ ਵਿੱਚ ਏਸ ਸੰਘਰਸ਼ ਨੂੰ ਤਿਆਰ ਕਰਨ ਦੀ ਜ਼ਮੀਨ
ਹੈ। ਏਸ ਸੰਘਰਸ਼ ਨੂੰ ਤਿਆਰ ਕਰਨ ਦੇ ਜੋ ਹਾਲਾਤ ਹਨ, ਏਸ ਸੰਘਰਸ਼ ਨੂੰ ਲੜਨ ਵਾਸਤੇ ਧਰਤੀ ਹੈ, ਉਹਦੀ ਤਿਆਰੀ
ਕਰਨੀ ਹੈ, ਇਹ ਪ੍ਰਮੁੱਖ ਮਸਲਾ ਹੈ। ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ, ਜਿੱਥੋਂ ਗੱਲ ਸ਼ੁਰੂ ਕੀਤੀ ਸੀ,
ਸਭਿਆਚਾਰ 'ਤੇ, ਉਹ ਬਹੁਤ ਮਹੱਤਵਪੂਰਨ ਗੱਲ ਹੈ ਕਿ ਔਰਤ ਨਵੀਆਂ ਜਾਨਾਂ ਲੈ ਕੇ ਆਉਂਦੀ ਹੈ। ਔਰਤ ਦਾ
ਸਬੰਧ ਖੇਤੀਬਾੜੀ ਦੀ ਮਿਹਨਤ ਨਾਲ ਹੈ ਕਿ ਜੋ ਵੀ ਨਵਾਂ ਪੈਦਾ ਹੋਣਾ ਹੈ, ਸਭਿਆਚਾਰਕ ਤੌਰ 'ਤੇ ਔਰਤ ਦਾ
ਉਸਦੇ ਨਾਲ ਆਪਣਾd dਨਹੁੰ-ਮਾਸ ਦਾ ਰਿਸ਼ਤਾ ਹੈ। ਜੇ ਜਾਨ ਔਰਤ ਨੇ ਪੈਦਾ ਕਰਨੀ ਹੈ, ਕਰਦੀ ਹੈ,
ਜੇਕਰ ਖੇਤੀਬਾੜੀ ਦਾ ਮੂਲ ਔਰਤ ਹੈ ਤਾਂ ਇਹਦਾ ਮਤਲਬ ਇਹ ਵੀ ਬਣਦਾ ਹੈ ਕਿ ਜਿਸ ਕਿਸਮ ਦੇ ਹਾਲਾਤ ਦਾ
ਸਾਹਮਣਾ ਅਸੀਂ ਕਰ ਰਹੇ ਹਾਂ, ਜਿਹੋ ਜਿਹਾ ਸਾਹਮਣਾ ਦੁੱਲੇ ਨੇ ਕੀਤਾ ਸੀ, ਅਕਬਰ ਬਾਦਸ਼ਾਹ ਦੇ ਰਾਜ ਦੇ
ਵਿੱਚ, ਉਸ ਸਾਹਮਣਾ ਕਰਨ ਦੀ ਜ਼ਮੀਨ ਨੂੰ ਤਿਆਰ ਕਰਨ ਦਾ ਫਰਜ਼ ਵੀ ਔਰਤ ਦਾ ਬਣਦਾ ਹੈ ਔਰ ਇਹੋ ਜਿਹਾ ਕਰਨ
ਦੀ ਜਿਹੜੀ ਜ਼ਮੀਨ ਤਿਆਰ ਕਰਨੀ ਹੈ, ਇਹ ਸ਼ਕਤੀ ਵੀ ਔਰਤ ਦੇ ਕੋਲ ਹੈ। ਸਾਡਾ ਲੋਕਾਂ ਦਾ ਸਭਿਆਚਾਰ ਅਜਿਹੀਆਂ
ਮਿਸਾਲਾਂ ਦੇ ਨਾਲ ਭਰਿਆ ਪਿਆ ਹੈ। ਇਹ ਮਿਸਾਲਾਂ ਯਾਦ ਰੱਖੋ। ਸਾਡੇ ਸਭਿਆਚਾਰ ਦੀਆਂ ਉਹ ਮਿਸਾਲਾਂ
ਨਹੀਂ ਹਨ, ਜਿਹਨਾਂ ਦਾ ਜ਼ਿਕਰ ਮੈਂ ਪਹਿਲਾਂ ਏਥੇ ਕੀਤਾ ਹੈ। ਜਿਹੜੇ ਔਰਤ ਬਾਰੇ ਇਹ ਦੱਸਦੇ ਹਨ ਕਿ ਉਹਨਾਂ
ਨੂੰ ਕੁੱਟਣ ਦੀ ਲੋੜ ਹੈ। ਉਹਨਾਂ ਨੂੰ ਦਬਾਉਣ ਦੀ ਲੋੜ ਹੈ, ਉਹਨਾਂ ਨੂੰ ਮਾਰਨ ਦੀ ਲੋੜ ਹੈ, ਵਿਚਾਰਧਾਰਕ
ਤੌਰ 'ਤੇ ਇਹ ਗੱਲ ਪ੍ਰਤੱਖ ਹੈ ਔਰ ਸਾਡੇ ਮਨਾਂ ਵਿੱਚ ਇਹ ਗੱਲ ਸਾਫ ਹੋਣੀ ਚਾਹੀਦੀ ਹੈ ਕਿ ਔਰਤਾਂ ਸਾਡੇ
ਸੰਘਰਸ਼ਮਈ ਹਿੱਸਿਆਂ ਦਾ ਇੱਕ ਪ੍ਰਮੁੱਖ, ਇੱਕ ਜ਼ਰੂਰੀ ਹਿੱਸਾ ਹਨ। ਇਹਦੇ ਨਾਲ ਨਾਲ ਇਹ ਕਿ ਔਰਤਾਂ ਕੋਲ
ਸ਼ਕਤੀ ਹੈ ਕਿ ਉਹ ਇਹਨਾਂ ਸੰਘਰਸ਼ਮਈ ਹਿੱਸਿਆਂ ਦੇ ਵਿੱਚ ਨਾ ਸਿਰਫ ਹਿੱਸਾ ਪਾਉਣ ਸਗੋਂ ਇਸਦੀ ਅਗਵਾਈ ਕਰਨ,
ਏਸ ਵਾਸਤੇ ਲੋਕਾਂ ਨੂੰ ਤਿਆਰ ਕਰਨ। ਤੇ ਜੇ ਸਾਂਝੇ ਸੰਘਰਸ਼ ਚੱਲਣਗੇ, ਇਹਨਾਂ ਸਾਂਝੇ ਸੰਘਰਸ਼ਾਂ ਦੇ ਵਿੱਚੋਂ
ਹੀ ਸਾਡੀ ਆਪਣੀ ਸਥਿਤੀ ਬਿਹਤਰ ਹੋਵੇਗੀ। ਸਾਡੇ ਬਾਕੀ ਲੋਕਾਂ ਦੀ ਸਥਿਤੀ ਬਿਹਤਰ ਹੋਵੇਗੀ ਤੇ ਉਹਦੇ ਵਿੱਚੋਂ
ਹੀ ਅਸੀਂ ਇੱਕ ਨਵਾਂ ਸਮਾਜ ਸਿਰਜਣ ਵਿੱਚ ਕਾਮਯਾਬ ਹੋ ਸਕਾਂਗੇ।
(12 ਸਤੰਬਰ 2012, ਬਠਿੰਡਾ ਕਨਵੈਨਸ਼ਨ 'ਚ ਭਾਸ਼ਣ ਦਾ ਲਿਖਤੀ ਰੁਪਾਂਤਰਣ)
(12 ਸਤੰਬਰ 2012, ਬਠਿੰਡਾ ਕਨਵੈਨਸ਼ਨ 'ਚ ਭਾਸ਼ਣ ਦਾ ਲਿਖਤੀ ਰੁਪਾਂਤਰਣ)
ਇਨਕਲਾਬੀ
ਰੰਗਮੰਚ ਮੁਹਿੰਮ ਦੇ ਆਗਾਜ਼ ਵਜੋਂ ਮਨਾਇਆ
ਗੁਰਸ਼ਰਨ ਸਿੰਘ ਦਾ ਜਨਮ ਦਿਹਾੜਾ
ਗੁਰਸ਼ਰਨ ਸਿੰਘ ਦਾ ਜਨਮ ਦਿਹਾੜਾ
—ਅਮੋਲਕ ਸਿੰਘ
16 ਸਤੰਬਰ 1929 ਨੂੰ ਮੁਲਤਾਨ
ਵਿੱਚ ਪੈਦਾ ਹੋਏ ਗੁਰਸ਼ਰਨ ਸਿੰਘ ਭਾਅ ਜੀ ਦਾ ਜੱਦੀ ਘਰ ਗੁਰੂ ਖਾਲਸਾ ਨਿਵਾਸ ਅੰਮ੍ਰਿਤਸਰ। ਉਹ ਘਰ ਜੱਦੀ
ਘਰ ਹੀ ਨਹੀਂ ਗੁਰਸ਼ਰਨ ਭਾਅ ਜੀ ਦੇ ਰੰਗਮੰਚ ਦਾ ਵੀ ਘਰ ਹੈ। ਪੰਜਾਬ, ਦੇਸ਼ ਦੇ ਹੋਰਨਾਂ ਕੋਨਿਆਂ ਅਤੇ
ਵਿਦੇਸ਼ਾਂ ਤੋਂ ਚੱਲ ਕੇ ਆਉਣ ਵਾਲਿਆਂ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲਾ ਘਰ। ਲੇਖਕਾਂ ਦੇ ਜੋੜ-ਮੇਲੇ
ਦਾ ਘਰ। ਗੁਰਸ਼ਰਨ ਭਾਅ ਜੀ ਦੇ ਕੋਈ 180 ਨਾਟਕਾਂ ਵਿੱਚੋਂ ਬਹੁਤੇ ਨਾਟਕਾਂ ਦਾ ਜਨਮ ਅਸਥਾਨ। ਨਵ-ਜਨਮੇ
ਨਾਟਕਾਂ ਦੀਆਂ ਰੀਹਰਸਲਾਂ ਦਾ ਘਰ। ਪੰਜਾਬ ਅੰਦਰ ਲੋਕ-ਪੱਖੀ, ਇਨਕਲਾਬੀ ਗੀਤਾਂ ਦੀਆਂ ਆਡੀਓ ਸੀ.ਡੀ.
ਦੀ ਪਿਰਤ ਦਾ ਜਿਸ ਘਰ ਆਗਾਜ਼ ਹੋਇਆ। ਅੱਜ ਤੋਂ 29 ਵਰ•ੇ ਪਹਿਲਾਂ ਜਿੱਥੇ ਅਸੀਂ ਗੁਰਸ਼ਰਨ ਭਾਅ ਜੀ ਦੀ
ਅਗਵਾਈ ਵਿੱਚ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀ ਪਹਿਲੀ ਗੀਤਾਂ ਦੀ ਆਡੀਓ ਕੈਸਿਟ ਦੀ ਰਿਕਾਰਡਿੰਗ
ਕੀਤੀ। ਘਰ ਦਾ ਇੱਕ ਕਮਰਾ ਆਪ ਹੀ 'ਸਟੂਡੀਓ' ਬਣਾ ਲਿਆ। ਘਰ ਹੀ ਐਮਪਲੀਫਾਇਰ। ਤਬਲਾ, ਹਰਮੋਨੀਅਮ,
ਵਾਇਲਨ, ਰੰਗਮੰਚ ਨਾਲ ਜੁੜੇ ਹੋਏ ਹੀ ਸਜਿੰਦੇ। 'ਕੌਮਾਂਤਰੀ ਗੀਤ', 'ਦਿੱਲੀ ਦੀ ਹਕੂਮਤੇ',
'ਸਾਰਾ ਦਿਨ ਬਾਪੂ ਮੇਰਾ ਕਰਦਾ ਏ ਵਾਢੀਆਂ', 'ਸੜਕ 'ਤੇ ਰੋੜੀ ਕੁੱਟ ਰਹੀਆਂ ਮੁਟਿਅਰਾਂ ਨੂੰ ਦੇਖੋ'
ਪੰਜਾਬ ਦੀ ਫਿਜ਼ਾ ਵਿੱਚ ਬਦਲਵੇਂ ਇਨਕਲਾਬੀ ਗੀਤਾਂ ਦੀ ਗੂੰਜ ਪਈ।
ਇਸ ਘਰ ਤੋਂ ਹੀ ਸ਼ੁਰੂ ਹੋਇਆ ਗਾਂਧੀ ਗਰਾਊਂਡ ਅੰਦਰ ਨਾਟਕ ਮੇਲਾ। ਇਥੋਂ ਹੀ ਪਈ 'ਧਮਕ ਨਗਾਰੇ ਦੀ'। ਉਹ ਅੰਮ੍ਰਿਤਸਰ ਜਿੱਥੇ ਕਦੇ 1947 ਦੀ ਹਿਰਦੇਵੇਦਿਕ ਵੰਡ ਮੌਕੇ 18 ਵਰਿ•ਆਂ ਦੇ ਗੁਰਸ਼ਰਨ ਸਿੰਘ ਨੇ ਔਰਤਾਂ ਨੂੰ ਨੰਗਿਆਂ ਕਰਕੇ ਸੜਕਾਂ 'ਤੇ ਚਿੱਟੇ ਦਿਨ ਮਾਰਚ ਕਰਾਉਣ ਦੀ ਹੈਵਾਨਾਂ ਦੀ ਕਰਤੂਤ ਵੇਖੀ ਸੀ। ਇਸ ਖਿਲਾਫ ਅਣਖੀਲੇ ਅਤੇ ਗੈਰਤਮੰਦ ਪਰਿਵਾਰ ਨੇ ਆਵਾਜ਼ ਉਠਾਈ ਸੀ। ਬਲਰਾਜ ਸਾਹਨੀ ਯਾਦਗਾਰੀ ਪੁਸਤਕਾਲਾ, ਪ੍ਰਕਾਸ਼ਨ, 'ਸਮਤਾ' ਅਤੇ 'ਸਰਦਲ' ਵਰਗੇ ਪਰਚਿਆਂ ਦਾ ਸਿਰਨਾਵਾਂ ਬਣਿਆ ਰਿਹਾ ਘਰ, ਅੱਜ 16 ਸਤੰਬਰ, ਗੁਰਸ਼ਰਨ ਭਾਅ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਦੀਪਮਾਲਾ, ਮੋਮਬੱਤੀਆਂ, ਮਸ਼ਾਲਾਂ ਨਾਲ ਰੌਸ਼ਨ ਕਰ ਦਿੱਤਾ ਗਿਆ। ਮੁੱਖ ਸੜਕ 'ਤੇ ਬਣਿਆ ਮੁੱਖ ਦੁਆਰ ਗੁਰਸ਼ਰਨ ਸਿੰਘ ਦੇ ਘਰ ਆਉਣ ਵਾਲਿਆਂ ਨੂੰ ਜੀ ਆਇਆਂ ਆਖ ਰਿਹਾ ਸੀ।
ਇਸ ਘਰ ਤੋਂ ਹੀ ਸ਼ੁਰੂ ਹੋਇਆ ਗਾਂਧੀ ਗਰਾਊਂਡ ਅੰਦਰ ਨਾਟਕ ਮੇਲਾ। ਇਥੋਂ ਹੀ ਪਈ 'ਧਮਕ ਨਗਾਰੇ ਦੀ'। ਉਹ ਅੰਮ੍ਰਿਤਸਰ ਜਿੱਥੇ ਕਦੇ 1947 ਦੀ ਹਿਰਦੇਵੇਦਿਕ ਵੰਡ ਮੌਕੇ 18 ਵਰਿ•ਆਂ ਦੇ ਗੁਰਸ਼ਰਨ ਸਿੰਘ ਨੇ ਔਰਤਾਂ ਨੂੰ ਨੰਗਿਆਂ ਕਰਕੇ ਸੜਕਾਂ 'ਤੇ ਚਿੱਟੇ ਦਿਨ ਮਾਰਚ ਕਰਾਉਣ ਦੀ ਹੈਵਾਨਾਂ ਦੀ ਕਰਤੂਤ ਵੇਖੀ ਸੀ। ਇਸ ਖਿਲਾਫ ਅਣਖੀਲੇ ਅਤੇ ਗੈਰਤਮੰਦ ਪਰਿਵਾਰ ਨੇ ਆਵਾਜ਼ ਉਠਾਈ ਸੀ। ਬਲਰਾਜ ਸਾਹਨੀ ਯਾਦਗਾਰੀ ਪੁਸਤਕਾਲਾ, ਪ੍ਰਕਾਸ਼ਨ, 'ਸਮਤਾ' ਅਤੇ 'ਸਰਦਲ' ਵਰਗੇ ਪਰਚਿਆਂ ਦਾ ਸਿਰਨਾਵਾਂ ਬਣਿਆ ਰਿਹਾ ਘਰ, ਅੱਜ 16 ਸਤੰਬਰ, ਗੁਰਸ਼ਰਨ ਭਾਅ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਦੀਪਮਾਲਾ, ਮੋਮਬੱਤੀਆਂ, ਮਸ਼ਾਲਾਂ ਨਾਲ ਰੌਸ਼ਨ ਕਰ ਦਿੱਤਾ ਗਿਆ। ਮੁੱਖ ਸੜਕ 'ਤੇ ਬਣਿਆ ਮੁੱਖ ਦੁਆਰ ਗੁਰਸ਼ਰਨ ਸਿੰਘ ਦੇ ਘਰ ਆਉਣ ਵਾਲਿਆਂ ਨੂੰ ਜੀ ਆਇਆਂ ਆਖ ਰਿਹਾ ਸੀ।
ਪੰਜਾਬ ਲੋਕ ਸਭਿਆਚਾਰਕ ਮੰਚ
(ਪਲਸ ਮੰਚ) ਉਸਦੀਆਂ ਸੰਗੀ ਸਾਥੀ ਨਾਟ ਅਤੇ ਸੰਗੀਤ ਮੰਡਲੀਆਂ ਵੱਲੋਂ ਇਸ ਜਨਮ ਦਿਹਾੜੇ ਮੌਕੇ 16 ਤੋਂ
26 ਸਤੰਬਰ ਤੱਕ ਪੰਜਾਬ ਭਰ ਵਿੱਚ ਇਨਕਲਾਬੀ ਰੰਗਮੰਚ ਮੁਹਿੰਮ ਚਲਾਉਣ ਦਾ ਆਗਾਜ਼ ਕੀਤਾ ਗਿਆ। ਇਸ ਮੁਹਿੰਮ
ਦਾ ਸਿਖ਼ਰ 27 ਸਤੰਬਰ ਗੁਰਸ਼ਰਨ ਭਾਅ ਜੀ ਦੇ ਅੰਤਿਮ ਵਿਦਾਇਗੀ ਵਾਲੇ ਦਿਨ ਹੋਏਗਾ। ਬਾਲ ਭਵਨ ਸੈਕਟਰ
23 ਚੰਡੀਗੜ• ਵਿਖੇ ਇਨਕਲਾਬੀ ਰੰਗਮੰਚ ਦਿਹਾੜਾ ਇੱਕ ਯਾਦਗਾਰੀ ਸਮਾਗਮ ਵਜੋਂ ਮਨਾਇਆ ਜਾਵੇਗਾ। ਇਹ ਦਿਨ
ਹਰ ਵਰ•ੇ ਪੰਜਾਬ ਅੰਦਰ ਇਨਕਲਾਬੀ ਸਭਿਆਚਾਰਕ ਉਤਸਵ ਦੇ ਤੌਰ 'ਤੇ ਮਨਾਇਆ ਜਾਇਆ ਕਰੇਗਾ ਜਿਸ ਨੂੰ ਇਨਕਲਾਬੀ
ਰੰਗਮੰਚ ਦਿਹਾੜੇ ਦਾ ਨਾਂ ਦਿੱਤਾ ਗਿਆ ਹੈ।
ਅੱਜ ਗੁਰੂ ਖਾਲਸਾ ਨਿਵਾਸ ਤੋਂ
ਫਿਰ ਆਵਾਜ਼ਾਂ ਆ ਰਹੀਆਂ ਸਨ, ''ਲਹਿਰਾਂ ਬਣ ਉੱਠੋ, ਭੁੱਖਾਂ ਦੇ ਲਿਤਾੜਿਓ, ਧਰਤੀ ਦਾ ਸਾਰਾ ਦੁੱਖ ਪੀਣ
ਵਾਲਿਓ'' ਗੁਰਸ਼ਰਨ ਭਾਅ ਜੀ ਦੀ ਜੀਵਨ ਸਾਥਣ, ਉਹਨਾਂ ਦੀਆਂ ਧੀਆਂ, ਪੁੱਤਰਾਂ ਤੋਂ ਵੀ ਵੱਧ ਪਿਆਰੇ ਜੁਆਈ
ਅਤੇ ਸਮੁੱਚੇ ਪਰਿਵਾਰ ਨੂੰ ਸੜਕ ਤੇ ਬਣੇ ਮੁੱਖ ਗੇਟ ਤੋਂ ਗੀਤਾਂ, ਨਾਅਰਿਆਂ, ਢੋਲ ਦੀਆਂ ਥਾਪਾਂ ਨਾਲ
ਵੱਡਾ ਕਾਫਲਾ ਅਗਵਾਈ ਕਰਦਾ ਹੋਇਆ ਘਰ ਤੱਕ ਲੈ ਕੇ ਗਿਆ।
ਸਾਰਾ ਘਰ, ਗਲੀਆਂ, ਗੁਆਂਢੀਆਂ
ਦੀਆਂ ਛੱਤਾਂ ਗੁਰਸ਼ਰਨ ਸਿੰਘ ਦੀਆਂ ਫੋਟੋਆਂ, ਟੂਕਾਂ, ਵੰਨ-ਸੁਵੰਨੇ ਰੰਗਾਂ ਨਾਲ ਸਜਾਈਆਂ ਹੋਈਆਂ ਸਨ।
ਗੁਰਸ਼ਰਨ ਸਿੰਘ ਦੀ ਜੀਵਨ-ਸਾਥਣ
ਸ੍ਰੀਮਤੀ ਕੈਲਾਸ਼ ਕੌਰ ਨੇ ਸ਼ਮ•ਾ ਰੌਸ਼ਨ ਕੀਤੀ। ਉਹਨਾਂ ਦੇ ਨਾਲ ਪੂਰਾ ਪਰਿਵਾਰ, ਪਲਸ ਮੰਚ ਦੇ ਪ੍ਰਧਾਨ
ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ, ਮੀਤ ਪ੍ਰਧਾਨ ਹੰਸਾ ਸਿੰਘ, ਸੂਬਾ ਕਮੇਟੀ ਮੈਂਬਰ ਕਸਤੂਰੀ
ਲਾਲ ਤੋਂ ਇਲਾਵਾ ਅੰਮ੍ਰਿਤਸਰ ਦੇ ਨਾਮਵਰ ਰੰਗਰਮੀ, ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਆਈਆਂ ਰੰਗ-ਮੰਚ
ਦੀਆਂ ਟੀਮਾਂ ਸ਼ਾਮਲ ਸਨ।
ਜ਼ਿਕਰਯੋਗ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਿਸਾਨ ਸੰਘਰਸ਼ ਕਮੇਟੀ (ਕੰਵਲਜੀਤ ਪੰਨੂੰ), ਕਿਸਾਨ ਸੰਘਰਸ਼ ਕਮੇਟੀ (ਸਤਨਾਮ ਪੰਨੂੰ), ਲੋਕ ਮੋਰਚਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ ਆਦਿ ਜਥੇਬੰਦੀਆਂ ਦਾ ਵੱਡੀ ਗਿਣਤੀ ਵਿੱਚ ਜਨਮ ਦਿਹਾੜਾ ਅਤੇ ਇਨਕਲਾਬੀ ਰੰਗਮੰਚ ਮੁਹਿੰਮ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣਾ ਪਲਸ ਮੰਚ ਦੀ ਸੋਚ-ਦ੍ਰਿਸ਼ਟੀ ਅਤੇ ਪਹੁੰਚ ਨੂੰ ਸੁਆਗਤਯੋਗ ਹੁੰਗਾਰਾ ਹੋ ਨਿੱਬੜਿਆ।
ਜ਼ਿਕਰਯੋਗ ਹੈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਿਸਾਨ ਸੰਘਰਸ਼ ਕਮੇਟੀ (ਕੰਵਲਜੀਤ ਪੰਨੂੰ), ਕਿਸਾਨ ਸੰਘਰਸ਼ ਕਮੇਟੀ (ਸਤਨਾਮ ਪੰਨੂੰ), ਲੋਕ ਮੋਰਚਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ ਆਦਿ ਜਥੇਬੰਦੀਆਂ ਦਾ ਵੱਡੀ ਗਿਣਤੀ ਵਿੱਚ ਜਨਮ ਦਿਹਾੜਾ ਅਤੇ ਇਨਕਲਾਬੀ ਰੰਗਮੰਚ ਮੁਹਿੰਮ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣਾ ਪਲਸ ਮੰਚ ਦੀ ਸੋਚ-ਦ੍ਰਿਸ਼ਟੀ ਅਤੇ ਪਹੁੰਚ ਨੂੰ ਸੁਆਗਤਯੋਗ ਹੁੰਗਾਰਾ ਹੋ ਨਿੱਬੜਿਆ।
ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ
ਖੰਨਾ ਨੇ ਗੁਰਸ਼ਰਨ ਸਿੰਘ ਦੇ ਬਹੁ-ਪੱਖੀ ਰੋਲ ਨੂੰ ਉਚਿਆਇਆ। ਡਾ. ਸਵਰਾਜਬੀਰ ਨੇ ਰੰਗਮੰਚ ਦੀ ਲੇਖਣੀ
ਅਤੇ ਲੋਕ-ਮੁਖੀ ਧਾਰਾ ਵਿੱਚ ਗੁਰਸ਼ਰਨ ਸਿੰਘ ਦੀ ਅਮਿੱਟ ਦੇਣ ਦਾ ਜ਼ਿਕਰ ਕੀਤਾ। ਡਾ. ਪਰਮਿੰਦਰ ਸਿੰਘ ਨੇ
ਭਾਅ ਜੀ ਦੇ ਨਾਟਕਾਂ ਦੇ ਵਿਸ਼ਿਆਂ ਅਤੇ ਵਿਧੀ ਉਪਰ ਚਰਚਾ ਕਰਦਿਆਂ ਇਸ ਧਰੋਹਰ ਨੂੰ ਸੰਭਾਲਣ ਅਤੇ ਅੱਗੇ
ਤੋਰਨ 'ਤੇ ਜ਼ੋਰ ਦਿੱਤਾ। ਡਾ. ਅਰੀਤ ਨੇ ਗੁਰਸ਼ਰਨ ਸਿੰਘ ਦੇ ਜੀਵਨ ਸਫਰ ਦੀਆਂ ਪਰੇਰਨਾਮਈ ਪੈੜਾਂ ਨੂੰ
ਛੋਹਿਆ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਪ੍ਰਤੀਬੱਧ, ਲੋਕ-ਪੱਖੀ ਰੰਗ ਕਰਮੀਆਂ, ਸਾਹਿਤਕਾਰਾਂ,
ਲੇਖਕਾਂ ਅਤੇ ਦੱਬੇ ਕੁਚਲੇ ਮਿਹਨਤਕਸ਼ ਲੋਕਾਂ ਦੀ ਮੁਕਤੀ ਲਈ ਜੂਝਣ ਵਾਲਿਆਂ ਦੀ ਜੋਟੀ ਪਾਉਣ ਦੇ ਉੱਦਮ
ਨਾਲ ਹੀ ਗੁਰਸ਼ਰਨ ਸਿੰਘ ਰੰਗਮੰਚ ਦੀ ਸਿਫਤੀ ਦੇਣ ਨੂੰ ਸੰਭਾਲਿਆ ਜਾ ਸਕਦਾ ਹੈ ਅਤੇ ਅੱਗੇ ਤੋਰਿਆ ਜਾ
ਸਕਦਾ ਹੈ।
ਕੇਵਲ ਧਾਲੀਵਾਲ ਦੀ ਅਗਵਾਈ ਵਿੱਚ
ਅੰਮ੍ਰਿਤਸਰ ਦੇ ਰੰਗ ਕਰਮੀਆਂ, ਚੰਡੀਗੜ• ਸਕੂਲ ਆਫ ਡਰਾਮਾ ਅਤੇ ਚੇਤਨਾ ਕਲਾ ਮੰਚ ਚਮਕੌਰ ਸਾਹਿਬ ਦੇ
ਕਲਾਕਾਰਾਂ ਨੇ 'ਸਰਪੰਚਣੀ', 'ਰਾਹਤ', 'ਹੋਰ ਵੀ ਉਠਸੀ ਮਰਦ ਕਾ ਚੇਲਾ' ਨਾਟਕਾਂ ਤੋਂ ਇਲਾਵਾ ਐਕਸ਼ਨ ਗੀਤਾਂ
ਨਾਲ ਤਾਰਿਆਂ ਦੀ ਲੋਅ ਹੇਠ, ਭਾਅ ਜੀ ਦੇ ਘਰ ਦੀ ਛੱਤ ਉਪਰ ਉਹ ਦਿਨ ਵਾਪਸ ਲੈ ਆਂਦੇ ਜਦੋਂ ਏਸੇ ਛੱਤ
ਉਪਰ ਰੀਹਰਸਲਾਂ ਅਤੇ ਨਾਟਕ-ਸ਼ੋਅ ਦੀ ਧਮਾਲ ਪਿਆ ਕਰਦੀ ਸੀ। ਇਸ ਇਨਕਲਾਬੀ ਸਭਿਆਚਾਰਕ ਸਮਾਗਮ ਵਿੱਚ ਸੇਵੇਵਾਲਾ
ਸਮੇਤ ਫਿਰਕੂ, ਹਕੂਮਤੀ ਦਹਿਸ਼ਤਗਰਦੀ ਅਤੇ ਸਮੇਂ ਸਮੇਂ ਰਾਜਕੀ ਜਬਰ ਦਾ ਸ਼ਿਕਾਰ ਹੋਏ ਸ਼ਹੀਦ ਸਾਧੂ ਸਿੰਘ
ਤਖਤੂਪੁਰਾ ਵਰਗੇ ਸੰਗਰਾਮੀਆਂ ਨੂੰ ਵੀ ਸਿਜਦਾ ਕੀਤਾ ਗਿਆ।
ਮੁਹੱਲਾ ਨਿਵਾਸੀਆਂ ਦਾ ਸੰਗ-ਸਾਥ,
ਸਮਾਗਮ ਵਿੱਚ ਜ਼ਿਕਰਯੋਗ ਹਾਜ਼ਰੀ ਵਿੱਚ ਪੁੱਜੀਆਂ ਔਰਤਾਂ, ਇੱਕ ਬੱਝਵੇਂ ਸਮਾਂ-ਬੱਧ ਪ੍ਰੋਗਰਾਮ ਦੀ ਵਿਉਂਤਬੰਦੀ
ਇਹ ਦਰਸਾ ਰਹੀ ਸੀ ਕਿ ਰੰਗ ਕਰਮੀਆਂ, ਸਾਹਿਤਕਾਰਾਂ ਅਤੇ ਮਿਹਨਤਕਸ਼ ਲੋਕਾਂ ਦੀਆਂ ਜਥੇਬੰਦੀਆਂ ਦੇ ਸਾਂਝੇ
ਉੱਦਮ ਨਾਲ ਭਵਿੱਖ ਇਨਕਲਾਬੀ ਰੰਗਮੰਚ ਦਾ ਹੈ।
ਇਸ ਸਮਾਗਮ ਵਿੱਚ ਹਾਜ਼ਰ ਲੋਕਾਂ
ਨੂੰ ਇਹ ਜਾਣ ਕੇ ਤਾਂ ਇੱਕ ਸਰੂਰ ਹੀ ਚੜਿ•ਆ ਜਾਪਦਾ ਸੀ ਕਿ ਪੰਜਾਬ ਦੇ ਸੈਂਕੜੇ ਪਿੰਡਾਂ ਅੰਦਰ ਮਜ਼ਦੂਰ,
ਕਿਸਾਨ, ਨੌਜਵਾਨ, ਵਿਦਿਆਰਥੀ ਜਥੇਬੰਦੀਆਂ, ਔਰਤਾਂ ਅਤੇ ਰੰਗਮੰਚ ਟੋਲੀਆਂ ਨੇ ਦਿਨ ਰਾਤ ਇੱਕ ਕੀਤਾ ਹੋਇਆ
ਹੈ, ਜਿਸ ਮੁਹਿੰਮ ਦਾ ਸਿਖ਼ਰ, 27 ਸਤੰਬਰ ਬਾਲ ਭਵਨ ਚੰਡੀਗੜ• ਵਿੱਚ ਇੱਕ ਜਨਤਕ ਸੈਲਾਬ ਦੇ ਰੂਪ ਵਿੱਚ
ਸਾਹਮਣੇ ਆਏਗਾ।
ਇਨਕਲਾਬੀ
ਰੰਗਮੰਚ ਦਿਵਸ ਮੁਹਿੰਮ- ਕੁੱਝ ਝਲਕਾਂ
-ਪਾਵੇਲ
ਸ੍ਰੀ ਗੁਰਸ਼ਰਨ ਸਿੰਘ ਦੀ ਜਿਸਮਾਨੀ
ਵਿਦਾਇਗੀ ਦੇ ਦਿਨ 27 ਸਤੰਬਰ ਨੂੰ ਇਨਕਲਾਬੀ ਪੰਜਾਬੀ ਰੰਗਮੰਚ ਦਿਵਸ ਮਨਾਇਆ ਜਾ ਰਿਹਾ ਹੈ। ਇਹ ਰੰਗਮੰਚ
ਦਿਵਸ 16 ਸਤੰਬਰ ਨੂੰ ਗੁਰਸ਼ਰਨ ਸਿੰਘ ਦੇ ਜਨਮ ਦਿਨ ਤੋਂ ਸ਼ੁਰੂ ਕੀਤੀ ਮੁਹਿੰਮ ਦਾ ਸਿਖ਼ਰ ਹੋਵੇਗਾ। ਪੰਜਾਬ
ਲੋਕ ਸਭਿਆਚਾਰਕ ਮੰਚ ਅਤੇ ਪੰਜਾਬ ਦੇ ਸਾਹਿਤਕ ਸਭਿਆਚਾਰਕ ਕਾਮਿਆਂ ਵੱਲੋਂ ਦਿੱਤੇ ਦਿਵਸ ਅਤੇ ਮੁਹਿੰਮ
ਦੇ ਸੱਦੇ ਨੂੰ ਪੰਜਾਬ ਭਰ ਦੀਆਂ ਲੋਕ ਜਥੇਬੰਦੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। 16 ਸਤੰਬਰ ਨੂੰ
ਅੰਮ੍ਰਿਤਸਰ ਵਿੱਚ ਗੁਰਸ਼ਰਨ ਸਿੰਘ ਦੇ ਪੁਰਾਣੇ ਘਰ ਵਿੱਚ ਜੁੜੇ ਸੈਂਕੜੇ ਰੰਗ-ਕਰਮੀਆਂ, ਕਲਾਕਾਰਾਂ ਤੇ
ਲੋਕ ਸੰਗਰਾਮੀਆਂ ਨੇ ਇਨਕਲਾਬੀ ਜੋਸ਼-ਖਰੋਸ਼ ਤੇ ਉਤਸ਼ਾਹ ਨਾਲ ਉਹਨਾਂ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ
ਗੁਰਸ਼ਰਨ ਸਿੰਘ ਨਾਲ ਸ਼ੁਰੂਆਤੀ ਸਮੇਂ ਤੋਂ ਲੈ ਕੇ ਹੁਣ ਤੱਕ ਵੱਖ ਵੱਖ ਦੌਰਾਂ ਵਿੱਚ ਕੰਮ ਕਰਦੇ ਕਲਾਕਾਰ
ਹਾਜ਼ਰ ਸਨ। ਜਜ਼ਬਾਤੀ ਹੋਏ ਮਾਹੌਲ ਦੌਰਾਨ ਉਹਨਾਂ ਸਭਨਾਂ ਨੇ ਐਕਸ਼ਨ ਗੀਤ ਤੇ ਨਾਟਕਾਂ ਦੀਆਂ ਝਾਕੀਆਂ
ਪੇਸ਼ ਕੀਤੀਆਂ।
ਭਾਵੇਂ ਜਨਮ ਦਿਹਾੜਾ 16 ਸਤੰਬਰ
ਨੂੰ ਮਨਾਇਆ ਗਿਆ ਹੈ, ਪਰ ਮੁਹਿੰਮ ਦੀ ਸ਼ੁਰੂਆਤ ਚੜ•ਦੇ ਸਤੰਬਰ ਤੋਂ ਹੀ ਹੋ ਚੁੱਕੀ ਹੈ। ਸਾਹਿਤਕ, ਸਭਿਆਚਾਰਕ
ਖੇਤਰ ਦੇ ਕਾਰਕੁੰਨਾਂ, ਰੰਗਕਰਮੀਆਂ ਤੇ ਜੁਝਾਰੂ ਮਿਹਨਤਕਸ਼ ਜਨਤਾ ਦੇ ਕਾਰਕੁੰਨਾਂ ਦੀਆਂ ਸਾਂਝੀਆਂ ਟੋਲੀਆਂ
ਪਿੰਡ-ਪਿੰਡ, ਸ਼ਹਿਰ-ਸ਼ਹਿਰ ਘੁੰਮ ਰਹੀਆਂ ਹਨ ਤੇ ਪੰਜਾਬ ਭਰ ਵਿੱਚ 27 ਸਤੰਬਰ ਨੂੰ ਚੰਡੀਗੜ• ਅਤੇ 23
ਸਤੰਬਰ ਨੂੰ ਜਗਰਾਉਂ ਪਹੁੰਚਣ ਦਾ ਸੱਦਾ ਗੂੰਜ ਰਿਹਾ ਹੈ। ਗੁਰਸ਼ਰਨ ਸਿੰਘ ਨੂੰ ਭੇਟ ਕੀਤੀਆਂ ਜਾ ਰਹੀਆਂ
ਸ਼ਰਧਾਂਜਲੀਆਂ ਦੀਆਂ ਵੰਨਗੀਆਂ ਬਹੁ-ਪੱਖੀ ਤੇ ਬਹੁ-ਰੰਗੀ ਹਨ। ਉਹਨਾਂ ਦੀ ਸਮੁੱਚੀ ਕਲਾ ਸਰਗਰਮੀ ਤੇ ਸਮਾਜਿਕ
ਸਿਆਸੀ ਸਰਗਰਮੀ ਦੇ ਕਈ ਪਸਾਰ ਹਨ ਤੇ ਇਹਨਾਂ ਦੇ ਵੱਖ ਵੱਖ ਰੰਗ ਸ਼ਰਧਾਂਜਲੀ ਮੁਹਿੰਮ ਦੌਰਾਨ ਉੱਘੜ ਕੇ
ਸਾਹਮਣੇ ਆ ਰਹੇ ਹਨ।
ਸੰਘਰਸ਼ਸ਼ੀਲ ਜਥੇਬੰਦ ਹਿੱਸਿਆਂ
ਵੱਲੋਂ ਖਾਸ ਤੌਰ 'ਤੇ ਦਿੱਤੇ ਜ਼ੋਰਦਾਰ ਹੁੰਗਾਰੇ ਨੇ ਰੰਗਰਮੀਆਂ ਦੀਆਂ ਟੋਲੀਆਂ ਤੇ ਸਾਹਿਤਕ ਸਭਿਆਚਾਰਕ
ਖੇਤਰ ਦੀਆਂ ਸਖਸ਼ੀਅਤਾਂ ਨੂੰ ਝੰਜੋੜ ਦਿੱਤਾ ਹੈ। ਮੁਹਿੰਮ ਦੇ ਆਕਾਰ ਤੇ ਵੇਗ ਨੇ ਦੂਰ ਨੇੜੇ ਦੇ ਬਹੁਤ
ਸਾਰੇ ਹਿੱਸੇ ਆਪਣੇ ਵਿੱਚ ਸਮੋ ਲਏ ਹਨ। ਕਦੇ ਕਦਾਈੰ ਨਾਟਕ ਸਰਗਰਮੀ ਕਰਨ ਵਾਲੇ ਹਿੱਸੇ ਵੀ ਮੁਹਿੰਮ ਵਿੱਚ
ਦਿਨ ਰਾਤ ਇੱਕ ਕਰ ਰਹੇ ਹਨ। ਆਪਣਾ ਹਿੱਸਾ ਪਾਉਣ ਦੀ ਸਾਰਥਿਕਤਾ ਪਛਾਣ ਰਹੇ ਹਨ।
d ਪੰਜਾਬ ਦੀਆਂ ਕਿਸਾਨ, ਮਜ਼ਦੂਰ
ਤੇ ਨੌਜਵਾਨ-ਵਿਦਿਆਰਥੀ ਜਥੇਬੰਦੀਆਂ ਨੇ ਸੂਬਾ ਪੱਧਰ ਤੋਂ ਹੀ ਇਨਕਲਾਬੀ ਰੰਗਮੰਚ ਦਿਵਸ ਅਤੇ ਮੁਹਿੰਮ
ਵਿੱਚ ਸ਼ਾਮਲ ਹੋਣ ਦੇ ਫੈਸਲੇ ਕੀਤੇ ਹਨ। ਪੰਜਾਬ ਭਰ ਵਿੱਚ ਵੱਖ ਵੱਖ ਖੇਤਰਾਂ ਵਿੱਚ ਗੁਰਸ਼ਰਨ ਸਿੰਘ ਸ਼ਰਧਾਂਜਲੀ
ਸਮਾਗਮ ਕਮੇਟੀਆਂ, ਸਮਰਥਨ ਕਮੇਟੀਆਂ ਤੇ ਤਿਆਰੀ ਕਮੇਟੀਆਂ ਬਣ ਗਈਆਂ ਹਨ। ਕਈ ਥਾਵਾਂ ਤੇ ਇਹਨਾਂ ਵਿੱਚ
ਸੰਘਰਸ਼ਸ਼ੀਲ ਲੋਕ ਹਿੱਸਿਆਂ ਤੋਂ ਇਲਾਵਾ ਰੰਗਕਰਮੀ ਵੀ ਸ਼ਾਮਲ ਹੋਏ ਹਨ। ਮਾਲਵਾ ਖੇਤਰ ਵਿੱਚ ਤਾਂ ਅਜਿਹੀਆਂ
ਕਮੇਟੀਆਂ ਜ਼ਿਲ•ੇ ਪੱਧਰ ਤੋਂ ਲੈ ਕੇ ਹੇਠਲੇ ਇਲਾਕਿਆਂ ਤੱਕ ਵੀ ਹੋਂਦ ਵਿੱਚ ਆਈਆਂ ਹਨ।
d ਸੂਬੇ ਭਰ ਵਿੱਚ ਹੀ ਵੱਡੇ ਨਾਟਕ
ਸਮਾਗਮ ਹੋ ਰਹੇ ਹਨ, ਜਿਹਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੀ ਹੈ। ਆਏ ਦਿਨ ਇਹਨਾਂ
ਸਮਾਗਮਾਂ ਦੀ ਸੂਚੀ ਲੰਮੀ ਹੋ ਰਹੀ ਹੈ।
d ਸਭਨਾਂ ਇਲਾਕਿਆਂ ਵਿੱਚ ਪਿੰਡ
ਪੱਧਰ ਤੇ ਨੁੱਕੜ ਨਾਟਕ ਪੇਸ਼ਕਾਰੀਆਂ ਹੋ ਰਹੀਆਂ ਹਨ। ਨੁੱਕੜ ਨਾਟਕਾਂ ਦੀ ਸ਼ਕਲ ਸਥਾਨਕ ਕਾਰਕੁੰਨਾਂ ਦੇ
ਉਤਸ਼ਾਹ ਨੂੰ ਸਮੋ ਲੈਣ ਪੱਖੋਂ ਊਣੀ ਰਹਿ ਰਹੀ ਹੈ। ਇਹ ਮੁਹਿੰਮ ਹੁਣ ਪਿੰਡ ਪਿੰਡ ਵੱਡੇ ਨਾਟਕ
ਸਮਾਗਮਾਂ ਦੀ ਸ਼ਕਲ ਧਾਰਦੀ ਜਾ ਰਹੀ ਹੈ।
d ਬਠਿੰਡਾ ਸ਼ਹਿਰ ਵਿੱਚ ਪਲਸ ਮੰਚ
ਦੇ ਮੈਂਬਰਾਂ ਦੇ ਸੱਦੇ 'ਤੇ ਰੰਗਮੰਚ ਤੇ ਸਾਹਿਤਕ ਖੇਤਰ ਦੀਆਂ ਸਖਸ਼ੀਅਤਾਂ ਨੇ ਕਮੇਟੀ ਦਾ ਗਠਨ ਕਰਕੇ
20 ਸਤੰਬਰ ਨੂੰ ਰਾਤ ਭਰ ਦਾ ਨਾਟਕ ਸਮਾਗਮ ਜਥੇਬੰਦ ਕੀਤਾ ਹੈ। ਸ਼ਹਿਰ ਭਰ ਵਿੱਚ ਸੱਦਾ ਪੱਤਰ ਤੇ ਫੰਡ
ਮੁਹਿੰਮ ਚੱਲ ਰਹੀ ਹੈ। ਸ਼ਹਿਰ ਦੀਆਂ ਬਸਤੀਆਂ ਵਿੱਚ ਨੁੱਕੜ ਨਾਟਕਾਂ ਦੀ ਲੜੀ ਚੱਲ ਰਹੀ ਹੈ। ਰੰਗਮੰਚ
ਨਾਲ ਜੁੜੀਆਂ ਸ਼ਹਿਰ ਦੀਆਂ ਸਭਨਾਂ ਟੀਮਾਂ ਨੇ ਹੀ ਸਰਗਰਮੀ ਨਾਲ ਕੰਮ ਵਿੱਚ ਹਿੱਸਾ ਪਾਇਆ ਹੈ। ਸ਼ਹਿਰ ਵਿੱਚ
ਰੰਗਕਰਮੀਆਂ ਅਤੇ ਸਰਗਰਮ ਕਾਰਕੁੰਨਾਂ ਨੇ ਰਲ ਕੇ ਮਾਰਚ ਕੀਤਾ। ਬਾਜ਼ਾਰਾਂ ਵਿੱਚ ਨੁੱਕੜ ਨਾਟਕ ਖੇਡੇ ਅਤੇ
ਇਨਕਲਾਬੀ ਰੰਗਮੰਚ ਦਿਵਸ ਦਾ ਸੱਦਾ ਦਿੱਤਾ ਗਿਆ।
d ਮੁਹਿੰਮ ਦੌਰਾਨ ਗੁਰਸ਼ਰਨ ਸਿੰਘ
ਨੂੰ ਸ਼ਰਧਾਂਜਲੀ ਦਾ ਇੱਕ ਢੰਗ ਇਹ ਵੀ ਹੈ ਕਿ ਨਾਟਕ ਪੇਸ਼ਕਾਰੀਆਂ ਮੌਕੇ ਉਹਨਾਂ ਦੇ ਲਿਖੇ ਨਾਟਕ ਖੇਡਣ
ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ। ਖਾਸ ਕਰਕੇ ਪੇਂਡੂ ਮਿਹਨਤਕਸ਼ ਜਮਾਤਾਂ ਵਿੱਚ ਉਹਨਾਂ ਦੇ ਨਾਟਕਾਂ
ਦੀ ਮੰਗ ਕੀਤੀ ਜਾਂਦੀ ਹੈ। ਨਾਟਕ ਟੀਮਾਂ ਨੇ ਉਹਨਾਂ ਦੇ ਨਾਟਕ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਹਨ।
d ਮੁਹਿੰਮ ਚਲਾ ਰਹੇ ਕਾਰਕੁੰਨਾਂ
ਵੱਲੋਂ ਨਾਟਕ ਟੀਮਾਂ ਤੇ ਗੀਤ ਸੰਗੀਤ ਮੰਡਲੀਆਂ ਦੀ ਆ ਰਹੀ ਮੰਗ ਮੂਹਰੇ ਟੀਮਾਂ ਦੀ ਗਿਣਤੀ ਛੋਟੀ ਰਹਿ
ਰਹੀ ਹੈ। 'ਔਖੇ ਸੌਖੇ ਹੋ ਕੇ ਸਾਡੇ ਲਈ ਦੋ ਕੁ ਘੰਟੇ ਜ਼ਰੂਕ ਕੱਢਣ' ਦੀਆਂ ਬੇਨਤੀਆਂ ਨਾਟਕ ਟੀਮਾਂ ਲਈ
ਹੋਰ ਉਤਸ਼ਾਹ ਦਾ ਸਬੱਬ ਬਣ ਰਹੀਆਂ ਹਨ। ਇੱਕ ਦੂਜੇ ਤੋਂ ਮੂਹਰੇ ਹੋ ਕੇ ਆਪੋ ਆਪਣੇ ਇਲਾਕਿਆਂ ਲਈ ਟੀਮਾਂ
ਬੁੱਕ ਕਰਨ ਦਾ ਮੁਕਾਬਲਾ ਵੀ ਚੱਲਦਾ ਹੈ।
d ਮੁਹਿੰਮ ਤੇ ਦਿਵਸ ਦਾ ਸੁਨੇਹਾ
ਲੈ ਕੇ ਜਾਣ ਲਈ ਰੰਗਕਰਮੀ, ਗੀਤਕਾਰ, ਕਲਾਕਾਰ ਦਿਨ ਰਾਤ ਇੱਕ ਕਰ ਰਹੇ ਹਨ। ਇੱਕੋ ਟੀਮ ਵੱਲੋਂ ਦਿਨ ਵਿੱਚ
ਤਿੰਨ ਤੋਂ ਚਾਰ ਤੱਕ ਪੇਸ਼ਕਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇੱਕ ਟੀਮ ਨੇ ਨੁੱਕੜ ਨਾਟਕਾਂ ਲਈ ਤਿੰਨ-ਤਿੰਨ
ਟੀਮਾਂ ਵੀ ਬਣਾਈਆਂ ਹਨ। ਰੰਗਕਰਮੀਆਂ ਵਿੱਚੋਂ ਨੌਜਵਾਨ ਵਿਦਿਆਰਥੀਆਂ ਦੇ ਇੱਕ ਹਿੱਸੇ ਨੇ ਇਹਨਾਂ ਦਿਨਾਂ
ਵਿੱਚ ਕਾਲਜਾਂ ਦੇ ਯੂਥ ਫੈਸਟੀਵਲ ਛੱਡ ਕੇ ਮੁਹਿੰਮ ਵਿੱਚ ਹਿੱਸਾ ਪਾਉਣ ਨੂੰ ਤਰਜੀਹ ਦਿੱਤੀ ਹੈ।
d ਨਾਟਕ ਟੀਮਾਂ ਦੀ ਊਣੀ ਰਹਿ
ਰਹੀ ਗਿਣਤੀ ਦੀ ਘਾਟ ਨੂੰ ਪੂਰਾ ਕਰਨ ਲਈ ਕਈ ਨੌਜਵਾਨ ਕਾਰਕੁੰਨਾਂ ਨੇ ਆਪ ਹੀ ਗੁਰਸ਼ਰਨ ਸਿੰਘ ਦੇ ਨਾਟਕ
ਤਿਆਰ ਕਰ ਲਏ ਹਨ। ਨੌਜਵਾਨ ਭਾਰਤ ਸਭਾ ਦੇ ਕਾਰਕੁੰਨਾਂ ਵੱਲੋਂ ਖੇਡੇ ਜਾ ਰਹੇ ਇਹਨਾਂ ਨਾਟਕਾਂ ਨੂੰ ਲੋਕਾਂ
ਨੇ ਭਰਪੂਰ ਹੁੰਗਾਰਾ ਦਿੱਤਾ ਹੈ। ਵੱਡੇ ਇਕੱਠ ਜੁੜੇ ਹਨ। ਦਿਨੇ ਕਾਲਜਾਂ ਵਿੱਚ ਤੇ ਰਾਤਾਂ ਨੂੰ ਪਿੰਡਾਂ
ਵਿੱਚ ਨਾਟਕ ਪੇਸ਼ਕਾਰੀਆਂ ਦਾ ਸਿਲਸਿਲਾ ਚੱਲ ਰਿਹਾ ਹੈ। ਇੱਕ ਕਾਲਜ ਵਿੱਚ ਨਾਟਕ ਪੇਸ਼ ਕਰਨ ਗਏ ਨੌਜਵਾਨ
ਕਾਰਕੁੰਨਾਂ ਨੂੰ ਕਾਲਜ ਦੇ ਅਧਿਆਪਕਾਂ ਨੇ ਫੰਡ ਇਕੱਠਾ ਕਰਕੇ ਹੱਲਾਸ਼ੇਰੀ ਦਿੰਦਿਆਂ ਕਿਹਾ, ''ਤੁਹਾਡਾ
ਕੰਮ ਬਹੁਤ ਵਧੀਆ, ਇਹਨਾਂ ਪੈਸਿਆਂ ਨਾਲ ਵਧੀਆ ਡਰੈੱਸਾਂ ਖਰੀਦੋ।''
d ਕਈ ਖੇਤਰਾਂ ਵਿੱਚ ਪਹਿਲਾਂ
ਹੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਹੁੰਦੇ ਨਾਟਕ ਮੇਲਿਆਂ ਨੂੰ ਏਸ ਵਾਰ ਗੁਰਸ਼ਰਨ
ਸਿੰਘ ਨੂੰ ਸਮਰਪਤ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੀਆਂ ਤਾਰੀਖਾਂ ਵੀ ਬਦਲ ਕੇ ਅੱਗੇ ਕਰ ਦਿੱਤੀਆਂ ਗਈਆਂ
ਹਨ।
d ਇਨਕਲਾਬੀ ਰੰਗਮੰਚ ਲਹਿਰ
ਨਾਲ ਸਿੱਧੇ ਤੌਰ 'ਤੇ ਨਾ ਜੁੜੇ ਤੇ ਕੰਨੀ ਤੇ ਵਿਚਰਦੇ ਹਿੱਸੇ ਵੀ ਇਸ ਮੁਹਿੰਮ ਲਈ ਵਿਸ਼ੇਸ਼ ਤੌਰ
'ਤੇ ਸਮਾਂ ਕੱਢ ਰਹੇ ਹਨ। ਆਪਣੇ ਹੋਰਨਾਂ ਪੇਸ਼ਾਵਰ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਹਰ ਹਾਲ ਗੁਰਸ਼ਰਨ
ਸਿੰਘ ਦੇ ਨਾਟਕ ਪੇਸ਼ ਕਰਨ ਦੀਆਂ ਤਿਆਰੀਆਂ ਵਿੱਚ ਰੁੱਝ ਗਏ ਹਨ।
d ਮੁਹਿੰਮ ਦੌਰਾਨ ਜੁੜ ਰਹੇ ਇਕੱਠਾਂ
ਵਿੱਚ ਔਰਤਾਂ ਦੀ ਭਾਰੀ ਗਿਣਤੀ ਜੁੜ ਰਹੀ ਹੈ। ਫੰਡ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਡੁੱਲ• ਡੁੱਲ•
ਪੈਂਦੇ ਉਤਸ਼ਾਹ ਦੇ ਕੁੱਝ ਹੋਰ ਝਲਕਾਰੇ
h ਲੰਬੀ ਖੇਤਰ ਵਿੱਚ ਚੱਲ ਰਹੀ
ਮੁਹਿੰਮ ਤਹਿਤ 25 ਸਤੰਬਰ ਨੂੰ ਸ਼ਹਿਰ ਵਿੱਚ ਹੋ ਰਹੇ ਨਾਟਕ ਮੇਲੇ ਦੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ
ਹਨ। ਇਲਾਕੇ ਭਰ ਵਿੱਚ ਪਹਿਲਾਂ ਹੀ 23 ਸਤੰਬਰ ਨੂੰ ਜਗਰਾਉਂ ਅਤੇ 27 ਸਤੰਬਰ ਨੂੰ ਚੰਡੀਗੜ• ਪਹੁੰਚਣ
ਦਾ ਸੱਦਾ ਦਿੰਦੇ ਪੋਸਟਰ ਭਾਰੀ ਗਿਣਤੀ ਵਿੱਚ ਲੱਗੇ ਹੋਏ ਹਨ। ਪਰ 1500 ਦੀ ਗਿਣਤੀ ਵਿੱਚ 25 ਅਤੇ
27 ਦਾ ਸੱਦਾ ਦਿੰਦੇ ਹੋਰ ਪੋਸਟਰ ਛਪਵਾ ਕੇ ਕੰਧਾਂ 'ਤੇ ਚਿਪਕਾ ਦਿੱਤੇ ਗਏ ਹਨ।
h ਲੰਬੀ ਸ਼ਹਿਰ 'ਚੋਂ ਫੰਡ ਇਕੱਠਾ
ਕਰਨ ਲਈ 30 ਵਿਅਕਤੀਆਂ ਦੀ ਟੀਮ ਤੁਰੀ ਹੈ, ਜੀਹਨੂੰ ਬੇਹੱਦ ਉਸ਼ਾਹਜਨਕ ਹੁੰਗਾਰਾ ਮਿਲਿਆ ਹੈ।
h ਖੇਤ ਮਜ਼ਦੂਰ ਵਿਹੜਿਆਂ ਵਿੱਚ
ਨੁੱਕੜ ਨਾਟਕਾਂ ਦੀ ਲੜੀ ਚੱਲੀ ਹੈ। ਚੰਡੀਗੜ• ਤੋਂ ਆਈ ਕਲਾਕਾਰਾਂ ਦੀ ਟੀਮ 'ਚੋਂ ਖਾਸ ਕਰ ਕੁੜੀਆਂ ਲਈ
ਇਹ ਪਹਿਲੀ ਵਾਰ ਸੀ, ਕਿ ਉਹਨਾਂ ਖੇਤ ਮਜ਼ਦੂਰ ਵਿਹੜਿਆਂ ਵਿੱਚ ਪੈਰ ਧਰਿਆ। ਉਹਨਾਂ ਨੂੰ ਗਹਿਰਾ ਅਹਿਸਾਸ
ਹੋਇਆ ਕਿ ਕਿਉਂ ਭਾਅ ਜੀ ਵਾਰ ਵਾਰ ਇਹਨਾਂ ਵਿਹੜਿਆਂ ਵਿੱਚ ਨਾਟਕ ਖੇਡਣ ਜਾਣ ਦਾ ਸੱਦਾ ਦਿੰਦੇ ਸਨ। ਕਲਾਕਾਰਾਂ
ਵਿੱਚ ਚਰਚਾ ਹੋਈ ਕਿ ਹੁਣ ਆਪਾਂ ਵੀ ਇਹਨਾਂ ਵਿਹੜਿਆਂ ਵਿੱਚ ਹੀ ਨਾਟਕ ਕਰਿਆ ਕਰਾਂਗੇ। ਮਜ਼ਦੂਰਾਂ ਦੇ
ਇਕੱਠਾਂ 'ਚੋਂ ਝਲਕ ਰਹੀ ਗੱਲ ਸੁਣਨ ਸਮਝਣ ਦੀ ਤਾਂਘ ਵੀ ਕਲਾਕਾਰਾਂ ਲਈ ਨਵਾਂ ਤਜਰਬਾ ਹੀ ਸੀ।
h ਖੋਖਰ ਪਿੰਡ ਵਿੱਚ 2000 ਦਾ
ਇਕੱਠ ਹੋਇਆ ਜੀਹਦਾ ਅੱਧ ਔਰਤਾਂ ਸਨ। ਕੁੱਝ ਇੱਕ ਵਿਘਨਪਾਊ ਅਨਸਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ
ਦਰਸ਼ਕ ਹਿੱਲਿਆ ਤੱਕ ਨਹੀਂ। ਰਾਤ ਨੂੰ ਚਾਰ ਨਾਟਕ ਖੇਡੇ ਗਏ ਤੇ ਤਰਕਸ਼ੀਲ ਆਗੂ ਰਾਜਿੰਦਰ ਭਦੌੜ ਨੂੰ ਲੋਕਾਂ
ਨੇ ਡੇਢ ਘੰਟਾ ਬੇਹੱਦ ਗਹੁ ਨਾਲ ਸੁਣਿਆ।
ਖੇਤ ਮਜ਼ਦੂਰ ਔਰਤਾਂ ਦੀ ਨਾਟਕ ਸਮਾਗਮਾਂ ਵਿੱਚ ਭਰਵੀਂ ਸ਼ਮੂਲੀਅਤ ਨੇ ਨਾਟਕ ਟੀਮਾਂ ਦੇ ਕਲਾਕਾਰਾਂ ਨੂੰ ਅਚੰਭਿਤ ਕੀਤਾ।
ਖੇਤ ਮਜ਼ਦੂਰ ਔਰਤਾਂ ਦੀ ਨਾਟਕ ਸਮਾਗਮਾਂ ਵਿੱਚ ਭਰਵੀਂ ਸ਼ਮੂਲੀਅਤ ਨੇ ਨਾਟਕ ਟੀਮਾਂ ਦੇ ਕਲਾਕਾਰਾਂ ਨੂੰ ਅਚੰਭਿਤ ਕੀਤਾ।
ਇਨਕਲਾਬੀ ਰੰਗਮੰਚ ਦਿਵਸ ਦੇ ਝਰੋਖੇ 'ਚੋਂ:
ਗੁਰਸ਼ਰਨ
ਸਿੰਘ ਦੇ ਨਾਟਕਾਂ ਦੀ ਤਾਕਤ
-ਪਾਵੇਲ
ਇਨਕਲਾਬੀ ਰੰਗਮੰਚ ਦਿਵਸ ਮਨਾਉਣ
ਲਈ ਚੱਲ ਰਹੀ ਮੁਹਿੰਮ ਦੌਰਾਨ ਹੋ ਰਹੀਆਂ ਬਹੁਤੀਆਂ ਨਾਟਕ ਪੇਸ਼ਕਾਰੀਆਂ ਸ੍ਰੀ ਗੁਰਸ਼ਰਨ ਸਿੰਘ ਦੇ ਲਿਖੇ
ਹੋਏ ਨਾਟਕਾਂ ਦੀਆਂ ਹੀ ਹਨ। ਉਹਨਾਂ ਦੇ ਨਾਟਕਾਂ ਦੀ ਇਸ ਮੁਹਿੰਮ ਦੌਰਾਨ ਵੱਡੀ ਪੱਧਰ ਖੇਡੇ ਜਾਣ ਵਿੱਚ
ਭਾਵੇਂ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੀ ਭਾਵਨਾ ਦਾ ਅੰਸ਼ ਵੀ ਸ਼ਾਮਲ ਹੈ, ਪਰ ਸਿਰਫ ਇਹੀ ਕਾਰਨ
ਨਹੀਂ ਹੈ। ਗੁਰਸ਼ਰਨ ਸਿੰਘ ਵੱਲੋਂ ਨਾਟਕ ਦੇ ਖੇਤਰ ਵਿੱਚ ਕੀਤੇ ਕੰਮ ਦੀ ਚਰਚਾ ਪਹਿਲਾਂ ਤੋਂ ਹੀ ਚੱਲਦੀ
ਆ ਰਹੀ ਹੈ ਤੇ ਉਹਨਾਂ ਦੀ ਮੌਤ ਤੋਂ ਬਾਅਦ ਲਗਾਤਾਰ ਹੀ ਉਹਨਾਂ ਦੇ ਨਾਟਕ ਖੇਤਰ ਵਿਚਲੇ ਯੋਗਦਾਨ ਦਾ ਮਹੱਤਵ
ਚਰਚਾ ਹੇਠ ਰਹਿ ਰਿਹਾ ਹੈ। ਪਰ ਉਹਨਾਂ ਦੀ ਪਹਿਲੀ ਬਰਸੀ ਮੌਕੇ ਚੱਲ ਰਹੀ ਮੁਹਿੰਮ ਦੌਰਾਨ ਲੋਕਾਂ ਵਿੱਚ
ਸਰਗਰਮ ਕਾਰਕੁੰਨਾਂ ਵੱਲੋਂ ਨਾਟਕ ਪੇਸ਼ਕਾਰੀਆਂ ਦੀ ਚੋਣ ਮੌਕੇ, ਗੁਰਸ਼ਰਨ ਸਿੰਘ ਦੇ ਹੀ ਨਾਟਕਾਂ ਦੀ ਵਾਰ
ਵਾਰ ਆਉਂਦੀ ਮੰਗ, ਉਹਨਾਂ ਦੇ ਯੋਗਦਾਨ ਦੇ ਮਹੱਤਵ ਨੂੰ ਉਘਾੜ ਕੇ ਫਿਰ ਸਾਹਮਣੇ ਲਿਆ ਰਹੀ ਹੈ। ਖਾਸ ਕਰਕੇ
ਇਨਕਲਾਬੀ ਜਨਤਕ ਲਹਿਰ ਦੇ ਅਹਿਮ ਸਹਾਈ ਖੇਤਰ ਵਜੋਂ ਉਨ•ਾਂ ਦੀ ਰੰਗਮੰਚੀ ਸਰਗਰਮੀ ਦੀ ਭੂਮਿਕਾ, ਇਸ ਮੁਹਿੰਮ
ਦੌਰਾਨ ਹੋਰ ਨਿੱਖਰ ਕੇ ਸਾਹਮਣੇ ਆ ਰਹੀ ਹੈ। ਜਦੋਂ ਕਾਰਕੁੰਨ ਕਹਿੰਦੇ ਹਨ ਕਿ ਗੱਲ ਜਨਤਾ ਦੀ ਪੱਧਰ
'ਤੇ ਜਾ ਕੇ ਹੋਣੀ ਚਾਹੀਦੀ ਹੈ, ਗੱਲ ਸਿੱਧੀ ਤੇ ਸਪਸ਼ਟ ਹੋਣੀ ਚਾਹੀਦੀ ਹੈ ਤੇ ਉਹ ਸਾਰੀਆਂ ਲੋੜਾਂ ਜੋ
ਲੋਕਾਂ ਵਿੱਚ ਕੰਮ ਕਰਦਿਆਂ, ਜਨਸਮੂਹਾਂ ਦੀ ਚੇਤਨਾ ਵਿੱਚ ਵਾਧਾ ਕਰਨ ਦੇ ਕਾਰਜ ਦੌਰਾਨ ਦਰਪੇਸ਼ ਹੁੰਦੀਆਂ
ਹਨ ਤਾਂ ਗੱਲ ਗੁਰਸ਼ਰਨ ਸਿੰਘ ਦੇ ਨਾਟਕਾਂ 'ਤੇ ਆ ਰੁਕਦੀ ਹੈ। ਉਹਨਾਂ ਦੇ ਨਾਟਕਾਂ ਦੀ ਪੇਂਡੂ ਮਿਹਨਤਕਸ਼
ਜਨਤਾ ਤੇ ਡੂੰਘੀ ਮੋਹਰਛਾਪ ਹੈ। ਜਿਹੜੇ ਪਿੰਡਾਂ ਵਿੱਚ ਲਗਾਤਾਰ ਦਹਾਕਿਆਂ ਤੋਂ ਨਾਟਕ ਪੇਸ਼ਕਾਰੀਆਂ ਹੁੰਦੀਆਂ
ਆ ਰਹੀਆਂ ਹਨ, ਉਹਨਾਂ ਨੂੰ ਗੁਰਸ਼ਰਨ ਸਿੰਘ ਦੀ ਕਲਾ ਦਾ ਸਲੀਕਾ ਹੀ ਰਾਸ ਆਉਂਦਾ ਹੈ। ਖਾਸ ਕਰਕੇ ਜਦੋਂ
ਯੁੱਗਾਂ ਤੋਂ ਦਬਾਈਆਂ ਸਮਾਜਿਕ ਪਰਤਾਂ ਜਿਵੇਂ ਔਰਤਾਂ ਤੇ ਦਲਿਤ ਹਿੱਸਿਆਂ ਤੱਕ ਵਿਸ਼ੇਸ਼ ਤੌਰ 'ਤੇ ਮੁਹਿੰਮ
ਲੈ ਕੇ ਜਾਣ ਦੀ ਲੋੜ ਉੱਠਦੀ ਹੈ ਤਾਂ ਕਾਰਕੁੰਨਾਂ ਮੂੰਹੋਂ ਨਿਕਲਦਾ ਹੈ, ''ਸਾਡੇ ਆਲਿਆਂ ਨੂੰ ਤਾਂ ਬਾਬਾ
ਈ ਸਮਝ ਆਊ।'' ਇਹ ਗੁਰਸ਼ਰਨ ਸਿੰਘ ਦੀ ਨਾਟ ਕਲਾ ਦੀ ਤਾਕਤ ਦਾ ਝਲਕਾਰਾ ਹੈ, ਸਦੀਆਂ ਤੋਂ ਦਬਾਏ ਤੇ ਲਤਾੜੇ
ਜਾਂਦੇ ਲੋਕਾਂ ਨੂੰ ਕਲਾ ਰਾਹੀਂ ਝੰਜੋੜ ਜਗਾਉਣ ਦੀ ਗੁਰਸ਼ਰਨ ਸਿੰਘ ਦੀ ਨਾਟਕੀ ਵਿਧਾ ਦੀ ਅਸਰਕਾਰੀ ਦਾ
ਸਬੂਤ ਹੈ। ਰਾਜਿਆ ਰਾਜ ਕਰੇਂਦਿਆ, ਨਵਾਂ ਜਨਮ, ਬੇਗਮੋ ਦੀ ਧੀ ਤੇ ਹੋਰ ਅਜਿਹੇ ਕਈ ਨਾਟਕ ਹਨ, ਜਿਹੜੇ
ਵਾਰ ਵਾਰ ਪੇਸ਼ ਹੋ ਰਹੇ ਹਨ ਤੇ ਓਨੇ ਹੀ ਹਰਮਨਪਿਆਰੇ ਹਨ।
ਇਨਕਲਾਬੀ ਰੰਗਮੰਚ ਦਿਵਸ ਮਨਾਉਂਣ
ਦੀ ਅਮਲੀ ਸਰਗਰਮੀ ਦੌਰਾਨ ਵੀ ਗੁਰਸ਼ਰਨ ਸਿੰਘ ਆਪਣੇ ਨਾਟਕਾਂ ਰਾਹੀਂ ਸਾਡੇ ਵਿੱਚ ਵਿਚਰ ਰਹੇ ਹਨ। ਵਿਸ਼ਾਲ
ਕਿਰਤੀ ਜਨ-ਸਮੂਹਾਂ ਤੱਕ ਪਹੁੰਚਦੀਆਂ ਜ਼ਿੰਦਗੀ ਦੇ ਸਿਰਜਣਹਾਰਿਆਂ ਨੂੰ ਹਲੂਣਾ ਦੇ ਕੇ ਜਗਾਉਣ ਵਾਲੀਆਂ
ਕਲਾਂ ਕ੍ਰਿਤਾਂ ਦੀ ਸਿਰਜਣਾ ਦੀ ਲੋੜ ਉਭਾਰ ਰਹੇ ਹਨ। ਉਹਨਾਂ ਦੀ ਸ਼ਰਧਾਂਜਲੀ ਸਰਗਰਮੀ ਕਲਾਕਾਰਾਂ, ਸਾਹਿਤਕਾਰਾਂ
ਤੇ ਰੰਗਕਰਮੀਆਂ ਲਈ ਅਜਿਹੀਆਂ ਕਲਾਂ ਕਿਰਤਾਂ ਦੀ ਸਿਰਜਣਾ ਲਈ ਵੀ ਪ੍ਰੇਰਨਾ ਬਣ ਰਹੀ ਹੈ।
ਇਨਕਲਾਬੀ ਰੰਗਮੰਚ ਦਿਵਸ ਸਮਾਗਮ ਅਤੇ ਮੁਹਿੰਮ 'ਚ
ਸ਼ਾਮਲ ਹੋਣ
ਦਾ ਸੱਦਾ
ਗੁਰਸ਼ਰਨ ਸਿੰਘ ਇਨਕਲਾਬੀ ਸਲਾਮ
ਕਮੇਟੀ ਪੰਜਾਬ ਅਤੇ ਇਸ ਕਮੇਟੀ ਵੱਲੋਂ ਗੁਰਸ਼ਰਨ ਸਿੰਘ ਦੇ ਸਨਮਾਨ 'ਚ ਚੱਲ ਰਹੇ ਸਲਾਮ ਪ੍ਰਕਾਸ਼ਨ ਨੇ ਗੁਰਸ਼ਰਨ
ਸਿੰਘ ਦੀ ਪਹਿਲੀ ਬਰਸੀ ਮੌਕੇ ਹੋ ਰਹੇ ਸਮਾਗਮਾਂ 'ਚ ਪੁੱਜਣ ਦਾ ਸੱਦਾ ਦਿੱਤਾ ਹੈ। ਕਮੇਟੀ ਦੀ ਤਰਫੋਂ
ਬਿਆਨ ਜਾਰੀ ਕਰਦਿਆਂ ਕਮੇਟੀ ਮੈਂਬਰ ਪਾਵੇਲ ਕੁੱਸਾ ਨੇ ਦੱਸਿਆ ਕਿ ਸ਼੍ਰੀ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ
ਇਨਕਲਾਬੀ ਰੰਗਮੰਚ ਦਿਵਸ ਵਜੋਂ ਮਨਾਈ ਜਾ ਰਹੀ ਹੈ। ਇਸ ਲਈ ਮੁਹਿੰਮ ਦੀ ਸ਼ੁਰੂਆਤ ਸ਼੍ਰੀ ਗੁਰਸ਼ਰਨ ਸਿੰਘ
ਦੇ ਜਨਮ ਦਿਹਾੜੇ 16 ਸਤੰਬਰ ਮੌਕੇ ਉਹਨਾਂ ਦੇ ਜੱਦੀ ਸ਼ਹਿਰ ਅੰਮ੍ਰਿਤਸਰ ਤੋਂ ਹੋ ਰਹੀ ਹੈ। ਪੰਜਾਬ ਲੋਕ
ਸੱਭਿਆਚਾਰਕ ਮੰਚ ਦੇ ਸੱਦੇ 'ਤੇ ਚੱਲਣ ਵਾਲੀ ਇਸ ਮੁਹਿੰਮ ਦਾ ਸਿਖ਼ਰ ਚੰਡੀਗੜ• 'ਚ 27 ਸਤੰਬਰ ਨੂੰ ਇਨਕਲਾਬੀ
ਰੰਗ ਮੰਚ ਦਿਵਸ ਮਨਾਏ ਜਾਣ ਨਾਲ ਹੋਵੇਗਾ। ਇਸ ਪੂਰੀ ਮੁਹਿੰਮ ਲਈ ਪੰਜਾਬ ਭਰ 'ਚ ਨਾਟਕ ਮੇਲਿਆਂ ਤੋਂ
ਲੈ ਕੇ ਨੁੱਕੜ ਨਾਟਕਾਂ, ਮੀਟਿੰਗਾਂ, ਮਾਰਚਾਂ ਦੀ ਲੜੀ ਸ਼ੁਰੂ ਹੋ ਚੁੱਕੀ ਹੈ। ਕਮੇਟੀ ਨੇ ਇਸ ਮੁਹਿੰਮ
ਤੇ ਇਹਨਾਂ ਸਮਾਗਮਾਂ ਨੂੰ ਪੂਰਨ ਸਮਰਥਨ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ ਤੇ ਲੋਕਾਂ
ਨੂੰ ਇਹਨਾਂ ਸਮਾਗਮਾਂ 'ਚ ਵਧ ਚੜ• ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰਸ਼ਰਨ
ਸਿੰਘ ਵੱਲੋਂ ਲੋਕਾਂ ਲਈ ਰੰਗ ਮੰਚ ਦੇ ਖੇਤਰ ਰਾਹੀਂ ਘਾਲੀ ਘਾਲਣਾ ਨੂੰ ਜਿੱਥੇ ਸਿਜਦਾ ਕੀਤਾ ਜਾ ਰਿਹਾ
ਹੈ ਉੱਥੇ ਉਹਨਾਂ ਦੇ ਜਾਣ ਬਾਅਦ ਸਾਹਿਤਕ ਸੱਭਿਆਚਾਰਕ ਕਾਮਿਆਂ ਦੇ ਮੋਢਿਆਂ ਤੇ ਪਈ ਜਿੰਮੇਵਾਰੀ ਨਿਭਾਉਣ
ਲਈ ਇਰਾਦਿਆਂ ਨੂੰ ਵੀ ਚੰਡਿਆ ਜਾ ਰਿਹਾ ਹੈ। ਉਹਨਾਂ ਵੱਲੋਂ ਖਿਲਾਰੇ ਬੀਜਾਂ 'ਚ ਹੋਰ ਕਈ ਲੋਕ ਪੱਖੀ
ਨਾਟਕਕਾਰ ਤੇ ਸਾਹਿਤਕਾਰ ਕਲਾਕਾਰ ਉਭਰ ਕੇ ਆ ਰਹੇ ਹਨ। ਸੰਘਰਸ਼ਸ਼ੀਲ ਲੋਕ ਪੱਖੀ ਜੱਥੇਬੰਦੀਆਂ ਵੱਲੋਂ ਇਹਨਾਂ
ਸਮਾਗਮਾਂ ਨੂੰ ਭਰਿਆ ਜਾ ਰਿਹਾ ਹੁੰਗਾਰਾ ਲੋਕ ਰੰਗ ਮੰਚ ਤੇ ਲੋਕ ਹੱਕਾਂ ਦੀ ਲਹਿਰ ਦੇ ਰਿਸ਼ਤੇ ਦੇ ਹੋਰ
ਡੂੰਘਾ ਹੁੰਦੇ ਜਾਣ ਦਾ ਪ੍ਰਤੀਕ ਹੈ।
ਜ਼ਿਕਰਯੋਗ ਹੈ ਕਿ ਸੰਨ 2006
'ਚ ਇਨਕਲਾਬੀ ਸਨਮਾਨ ਸਮਾਰੋਹ ਕਮੇਟੀ ਪੰਜਾਬ ਦੇ ਸੱਦੇ 'ਤੇ ਪੰਜਾਬ ਭਰ 'ਚੋਂ ਇਕੱਠੇ ਹੋਏ ਦਹਿ ਹਜ਼ਾਰਾਂ
ਮਿਹਨਤਕਸ਼ ਲੋਕਾਂ ਨੇ ਸ਼੍ਰੀ ਗੁਰਸ਼ਰਨ ਸਿੰਘ ਨੂੰ ਮੋਗਾ ਜ਼ਿਲ•ੇ ਦੇ ਪਿੰਡ ਕੁੱਸਾ 'ਚ 'ਇਨਕਲਾਬੀ ਨਿਹਚਾ
ਸਨਮਾਨ' ਨਾਲ ਸਨਮਾਨਿਤ ਕੀਤਾ ਸੀ। ਇਸ ਮੌਕੇ ਪੰਡਾਲ 'ਚ ਉੱਘੇ ਲੋਕ ਆਗੂਆਂ ਤੋਂ ਇਲਾਵਾ ਸਾਹਿਤਕ ਸਭਿਆਚਾਰਕ
ਖੇਤਰ ਦੇ ਵੀ ਸੈਂਕੜੇ ਕਾਮੇ ਸ਼ਾਮਲ ਸਨ। ਪੰਜਾਬੀ ਦੇ ਚੋਟੀ ਦੇ ਸਾਹਿਤਕਾਰ ਸੰਤੋਖ ਧੀਰ, ਸੁਰਜੀਤ ਪਾਤਰ,
ਵਰਿਆਮ ਸੰਧੂ, ਅਜਮੇਰ ਔਲਖ ਹੋਰੀਂ ਮੰਚ ਤੋਂ ਦਹਿ ਹਜ਼ਾਰ ਲੋਕਾਂ ਨੂੰ ਸੰਬੋਧਿਤ ਹੋਏ ਸਨ। ਪਿਛਲੇ ਵਰ•ੇ
ਸ਼੍ਰੀ ਗੁਰਸ਼ਰਨ ਸਿੰਘ ਦੇ ਦੇਹਾਂਤ ਤੋਂ ਬਾਅਦ ਇਸ ਕਮੇਟੀ ਵਿੱਚ ਕੁਝ ਹੋਰ ਸਖਸ਼ੀਅਤਾਂ ਸ਼ਾਮਲ ਹੋ ਗਈਆਂ
ਸਨ ਅਤੇ ਇਸਨੂੰ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਪੰਜਾਬ ਨਾਂ ਦਿੱਤਾ ਗਿਆ ਸੀ। ਇਸ ਕਮੇਟੀ ਵੱਲੋਂ
ਪਿੰਡ ਕੁੱਸੇ 'ਚ ਹੀ ਇੱਕ ਵੱਡਾ ਸ਼ਰਧਾਂਜਲੀ ਸਮਾਗਮ ਹੋਇਆ ਸੀ ਅਤੇ ਦਹਿ ਹਜ਼ਾਰਾਂ ਲੋਕਾਂ
ਨੇ ਸ਼੍ਰੀ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ। ਹੁਣ ਇਸ ਕਮੇਟੀ ਨੇ ਗੁਰਸ਼ਰਨ ਸਿੰਘ ਇਨਕਲਾਬੀ
ਸਲਾਮ ਕਮੇਟੀ ਪੰਜਾਬ ਦੇ ਨਾਂ ਹੇਠ ਸਰਗਰਮੀ ਕਰਨ ਦਾ ਫੈਸਲਾ ਕੀਤਾ ਹੈ। ਇਸ ਕਮੇਟੀ 'ਚ ਸ੍ਰੀਮਤੀ ਕੈਲਾਸ਼
ਕੌਰ (ਜੀਵਨ ਸਾਥਣ), ਪ੍ਰੋ. ਅਜਮੇਰ ਔਲਖ, ਡਾ. ਆਤਮਜੀਤ, ਕੇਵਲ ਧਾਲੀਵਾਲ, ਪਾਲੀ ਭੁਪਿੰਦਰ, ਡਾ. ਸਾਹਿਬ
ਸਿੰਘ, ਸ਼ਬਦੀਸ਼, ਰਾਮ ਸਵਰਨ ਲੱਖੇਵਾਲੀ, ਝੰਡਾ ਸਿੰਘ ਜੇਠੂਕੇ, ਗੁਰਦਿਆਲ ਭੰਗਲ, ਜੋਰਾ ਸਿੰਘ ਨਸਰਾਲੀ,
ਅਮੋਲਕ ਸਿੰਘ, ਦਰਸ਼ਨ ਸਿੰਘ ਕੂਹਲੀ, ਡਾ. ਪਰਮਿੰਦਰ ਸਿੰਘ, ਯਸ਼ਪਾਲ, ਅਤਰਜੀਤ, ਹਰਜਿੰਦਰ ਸਿੰਘ, ਪੁਸ਼ਪ
ਲਤਾ, ਪਾਵੇਲ ਕੁੱਸਾ ਤੇ ਜਸਪਾਲ ਜੱਸੀ (ਕਨਵੀਨਰ) ਸ਼ਾਮਲ ਹਨ।
ਪਿੰਡ ਕੁੱਸਾ
ਵਿੱਚ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀਆਂ
ਪਿੰਡ ਕੁੱਸਾ (ਮੋਗਾ), ਜਿਥੇ
ਸ੍ਰੀ ਗੁਰਸ਼ਰਨ ਸਿੰਘ ਨੂੰ ਸੰਨ 2006 ਵਿੱਚ ਵੱਡੇ ਜਨਤਕ ਇਕੱਠ ਵਿੱਚ 'ਇਨਕਲਾਬੀ ਨਿਹਚਾ ਸਨਮਾਨ' ਨਾਲ
ਸਨਮਾਨਿਆ ਗਿਆ ਸੀ ਅਤੇ ਪਿਛਲੇ ਵਰ•ੇ ਉਹਨਾਂ ਦਾ ਵੱਡਾ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਸੀ, ਵਿੱਚ ਸ੍ਰੀ
ਗੁਰਸ਼ਰਨ ਸਿੰਘ ਨੂੰ ਪਹਿਲੀ ਬਰਸੀ ਮੌਕੇ ਯਾਦ ਕੀਤਾ ਗਿਆ। ਪਿੰਡ ਦੀ ਸੱਥ ਵਿੱਚ ਜੁੜੇ ਸੈਂਕੜੇ ਲੋਕਾਂ,
ਜਿਹਨਾਂ ਵਿੱਚ ਭਾਰੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ, ਨੇ ਗੁਰਸ਼ਰਨ ਸਿੰਘ ਦੀ ਵੱਡ ਆਕਾਰੀ ਤਸਵੀਰ
ਰੱਖ ਕੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਇਸ ਮੌਕੇ ਸੰਬੋਧਨ ਕਰਦਿਆਂ ਜਗਰਾਜ ਕੁੱਸਾ ਤੇ ਤਰਲੋਕ ਸਿੰਘ
ਹਿੰਮਤਪੁਰਾ ਨੇ ਗੁਰਸ਼ਰਨ ਸਿੰਘ ਨਾਲ ਜੁੜੀਆਂ ਪਿੰਡ ਤੇ ਇਲਾਕੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ
ਉਹਨਾਂ ਦੀ ਭੂਮਿਕਾ ਦੀ ਚਰਚਾ ਕੀਤੀ। 23 ਸਤੰਬਰ ਨੂੰ ਜਗਰਾਉਂ ਅਤੇ 27 ਸਤੰਬਰ ਨੂੰ ਚੰਡੀਗੜ• ਵਿੱਚ
ਹੋ ਰਹੇ ਸ਼ਰਧਾਂਜਲੀ ਸਮਾਗਮਾਂ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਜਗਸੀਰ ਜੀਦਾ ਦੀ ਸੰਗੀਤ ਮੰਡਲੀ ਨੇ
ਲੋਕ ਪੱਖੀ ਗੀਤਾਂ ਤੇ ਬੋਲੀਆਂ ਨਾਲ ਰੰਗ ਬੰਨਿ•ਆ।J
No comments:
Post a Comment