Wednesday, October 3, 2012

Salaam 4 - Part 3


(23 ਸਤੰਬਰ (ਜਗਰਾਉਂ) ਅਤੇ 27 ਸਤੰਬਰ (ਚੰਡੀਗੜ•) ਦੇ ਸਮਰਥਨ ਵਿੱਚ 
ਜਨਤਕ ਆਗੂਆਂ ਵੱਲੋਂ ਜਾਰੀ ਹੋਏ ਇੱਕ ਹੱਥ ਪਰਚੇ 'ਚੋਂ)

- ''ਕਲਾ ਲੋਕਾਂ ਲਈ'' ਤੇ ਲੋਕਾਂ ਲਈ ਜਜ਼ਬਾਤ, ਆਵਾਜ਼, ਕਲਮ ਤੇ ਛਪ-ਛਪਾਈ। ਤਨ, ਮਨ, ਧਨ, ਘਰ-ਪਰਿਵਾਰ, ਰੁਤਬਾ ਤੇ ਸੁਖਚੈਨ। ਸਭ ਕੁੱਝ ਲੋਕ-ਹਿੱਤਾਂ ਖਾਤਰ ਝੋਕਣ ਲਈ! ਇਸ ਮਘਦੀ ਤਤਪਰਤਾ ਨੂੰ ਸਲਾਮ!
- ਉਸਨੇ ਰੰਗ-ਮੰਚ ਦੀ ਸ਼ਕਤੀ ਤੇ ਸੂਖਮਤਾ ਪਛਾਣੀ। ਹਾਣ-ਬਿਠਾਉਣ ਲਈ ਲੋਕ-ਸੋਝੀ ਅਤੇ ਸਾਧਨਾਂ ਦੀ ਥਾਹ ਪਾਈ। ਦੋਹਾਂ ਦਾ ਮਹਾਨ ਸੁਮੇਲ ਬਿਠਾਇਆ। ਰੂੜੀ 'ਤੇ ਰੇੜ•ੇ 'ਤੇ ਮੰਚ ਸਜਾਇਆ। ਕੁੱਲੀਆਂ 'ਚੋਂ, ਕੱਖਾਂ 'ਚੋਂ, ਕਲਾ-ਕਾਫ਼ਲਿਆਂ ਦੀ ਸਿਰਜਣਾ ਕੀਤੀ। ਰੰਗ-ਮੰਚ ਦੀ ਸੇਧ ਦੀ ਸਿਰਜਣਾ ਕੀਤੀ। ਇਸ ਨੂੰ ਲੋਕ-ਹਿੱਤਾਂ 'ਚ ਲੋਕ ਸੇਵਾ 'ਚ ਕੀਲ ਕੇ ਰੱਖਣ ਲਈ ਪ੍ਰੇਰਕ-ਪਹਿਰੇਦਾਰੀ ਕੀਤੀ। ਇਉਂ, ਇਨਕਲਾਬੀ ਪੰਜਾਬੀ ਰੰਗ-ਮੰਚ ਲਹਿਰ ਦੀ ਸਿਰਜਣਾ ਕੀਤੀ। ਲੋਕ-ਦਿਲਾਂ 'ਚ ਧੁਰ ਤੱਕ ਉੱਤਰਿਆ। ਮਨਾਂ ਨੂੰ ਟੁੰਬਿਆ। ਉਹ ਪੰਜਾਬੀ ਰੰਗ-ਮੰਚ ਲਹਿਰ ਦਾ ਟੀਸੀ ਦਾ ਲਾਲ ਉਸਰੱਈਆ। ਉਹ ਮਾਹਰ ਸਿਰਜਣਹਾਰ। ਉਹਦੀ ਸੂਖ਼ਮ-ਸੁਰਖ਼ ਸਿਰਜਣਹਾਰਤਾ ਨੂੰ ਲੱਖ ਸਲਾਮ!
..........................................................................................

(ਜਗਰਾਉਂ ਸ਼ਰਧਾਂਜਲੀ ਸਮਾਗਮ ਦੀ ਕਮੇਟੀ ਵੱਲੋਂ ਜਾਰੀ ਹੋਈ ਦੁਵਰਕੀ 'ਚੋਂ)

''ਉਹਨਾਂ ਦੀ ਸਰਗਰਮੀ ਦਾ ਮੁੱਖ ਖੇਤਰ ਇਨਕਲਾਬੀ ਰੰਗ-ਮੰਚ ਬਣਿਆ। ਪੰਜਾਬ ਅੰਦਰ ਇਨਕਲਾਬੀ ਨਾਟਕ ਦੇ ਸ਼੍ਰੋਮਣੀ ਉਸਰੱਈਏ ਹੋਣ ਦਾ ਸਿਹਰਾ ਉਹਨਾਂ ਸਿਰ ਹੀ ਬੱਝਦਾ ਹੈ। ਇਸ ਖੇਤਰ ਅੰਦਰ ਕੰਮ ਕਰਦਿਆਂ ਉਹਨਾਂ 'ਕਲਾ ਕਲਾ ਲਈ' ਦੀ ਸੁਰ ਅਲਾਪਣ ਵਾਲੇ ਬੁਰਜੂਆ ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ਦੇ ਖਿਲਾਫ ਇਨਕਲਾਬੀ ਲੀਹ ਦਾ ਝੰਡਾ ਬੁਲੰਦ ਕੀਤਾ ਅਤੇ ਕਲਾ-ਕਿਰਤਾਂ ਅੰਦਰ 'ਕਲਾ ਲੋਕਾਂ ਲਈ' ਦੇ ਅਸੂਲ ਦੀ ਪੈਰਵਾਈ ਕਰਦਿਆਂ ਭਾਰੀ-ਭਰਕਮ, ਖਰਚੀਲੀਆਂ ਅਤੇ ਰੂਪਕ ਪੱਖ ਨੂੰ ਹੀ ਸਭ ਕੁੱਝ ਸਮਝਣ ਵਾਲੀਆਂ ਕਲਾ ਸਰਗਰਮੀਆਂ ਦੀ ਬਜਾਏ ਲੋਕਾਂ ਨਾਲ ਜੁੜੇ ਮਸਲਿਆਂ ਉੱਪਰ ਲੋਕਾਂ ਨੂੰ ਸਿੱਧਾ ਅਤੇ ਸਪਸ਼ਟ ਸੁਨੇਹਾ ਦੇਣ ਦੀਆਂ ਸਾਦ-ਮੁਰਾਦੀਆਂ ਪਰ ਰੂਪ ਅਤੇ ਤੱਤ ਦਾ ਦਰੁਸਤ ਸੁਮੇਲ ਕਰਨ ਵਾਲੀਆਂ ਕਲਾ-ਸਰਗਰਮੀਆਂ ਕਰਨ ਉੱਪਰ ਜ਼ੋਰ ਦਿੱਤਾ। 
ਗੁਰਸ਼ਰਨ ਭਾਅ ਜੀ ਨੇ ਨਾਟਕ ਵਿਧਾ ਰਾਹੀਂ ਸਾਡੇ ਇਤਿਹਾਸ ਦੇ ਇਨਕਲਾਬੀ ਵਿਰਸੇ ਨੂੰ ਉਚਿਆਇਆ। ਉਹਨਾਂ ਨੇ ਸਾਮਰਾਜਵਾਦ ਦੇ ਖਿਲਾਫ ਸੱਚੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਸ਼ਹੀਦ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦੇ ਨਿਸ਼ਾਨੇ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਪਰਾਲੇ ਵਜੋਂ ਜਿਥੇ ਸਾਮਰਾਜੀ ਪ੍ਰਬੰਧ ਦਾ ਡਟਵਾਂ ਵਿਰੋਧ ਕੀਤਾ, ਉਥੇ ਭਾਰਤੀ ਲੋਕਾਂ ਦੀ ਲੁੱਟ ਅਤੇ ਦਮਨ ਕਰਨ ਵਾਲੇ ਅੱਜ ਦੇ 'ਮਲਕ ਭਾਗੋਆਂ' ਦੇ ਖਿਲਾਫ ਵੀ ਲੋਕਾਂ ਨੂੰ ਉੱਠ ਖੜ•ੇ ਹੋਣ ਦਾ ਹੋਕਾ ਦਿੱਤਾ। ਸਾਮਰਾਜੀ-ਜਾਗੀਰੂ ਸਭਿਆਚਾਰ ਦਾ ਪਰਦਾਫਾਸ਼ ਕਰਦਿਆਂ ਉਹਨਾਂ ਨੇ ਬਾਜ਼ਾਰੂ ਅਤੇ ਗਲੀਆਂ-ਸੜੀਆਂ ਕਦਰਾਂ-ਕੀਮਤਾਂ ਦੇ ਮੁਕਾਬਲੇ ਅਗਾਂਹਵਧੂ, ਜਮਹੂਰੀ ਅਤੇ ਇਨਕਲਾਬੀ ਕਦਰਾਂ-ਕੀਮਤਾਂ ਦਾ ਪਰਚਾਰ ਕੀਤਾ। ਉਹਨਾਂ ਨੇ ਭਾਰਤੀ ਸਮਾਜ ਅੰਦਰ ਪਿਤਾ-ਪੁਰਖੀ ਰੀਤੀ-ਰਿਵਾਜਾਂ ਰਾਹੀਂ ਔਰਤਾਂ ਨੂੰ ਨੂੜਨ, ਜਾਤ-ਪਾਤੀ ਦਾਬੇ ਅਤੇ ਵਿਤਕਰੇ ਰਾਹੀਂ ਦਲਿਤ ਅਤੇ ਪਛੜੀਆਂ ਜਾਤਾਂ ਨੂੰ ਦਬਾਉਣ ਅਤੇ ਧਰਮ ਦੇ ਆਧਾਰ 'ਤੇ ਫਿਰਕਾਪ੍ਰਸਤੀ ਭੜਕਾ ਕੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਵਾਲੀਆਂ ਤਾਕਤਾਂ 'ਤੇ ਕਰਾਰੀ ਚੋਟ ਕੀਤੀ। ਕਿਰਤੀ ਜਮਾਤ ਦੀ ਦੁਰਦਸ਼ਾ ਕਰਨ ਵਾਲੇ ਹਿੰਦੋਸਤਾਨ ਦੇ ਜੋਕ-ਰਾਜ ਦੀ ਰਾਖੀ ਕਰਨ, ਲੋਕਾਂ ਨੂੰ ਲਾਰੇ-ਲੱਪੇ ਅਤੇ ਧੋਖੇ ਦਾ ਸ਼ਿਕਾਰ ਬਣਾਉਣ ਵਾਲੇ ਇੱਥੋਂ ਦੇ ਪਾਰਲੀਮਾਨੀ ਪ੍ਰਬੰਧ ਅਤੇ ਇਸਦੇ ਹਾਕਮ ਜਮਾਤੀ ਆਗੂਆਂ ਦੇ ਲੋਕ-ਦੁਸ਼ਮਣ ਕਿਰਦਾਰ ਉੱਤੇ ਤਿੱਖੇ ਵਿਅੰਗ ਕੀਤੇ। ਇਹ ਰੋਲ ਉਹਨਾਂ ਨਾ ਸਿਰਫ ਇਨਕਲਾਬੀ ਨਾਟਕਾਂ ਰਾਹੀਂ ਨਿਭਾਇਆ ਬਲਕਿ ਸਮੇਂ ਸਮੇਂ 'ਤੇ ਆਪਣੇ ਵੱਲੋਂ ਕੱਢੇ ਪਰਚਿਆਂ, ਤਕਰੀਰਾਂ, ਕੈਸਿਟਾਂ ਅਤੇ ਬਲਰਾਜ ਸਾਹਨੀ ਪ੍ਰਕਾਸ਼ਨ ਵੱਲੋਂ ਛਾਪੀਆਂ ਬਹੁਤ ਸਾਰੀਆਂ ਕਿਤਾਬਾਂ ਅਤੇ ਲਿਖਤਾਂ ਰਾਹੀਂ ਵੀ ਨਿਭਾਇਆ।''

ਨਾਟ ਕਲਾ ਰਾਹੀਂ ਪਿੰਡ ਪਿੰਡ ਗੂੰਜੇ ਗੁਰਸ਼ਰਨ ਭਾਅ ਦੇ ਇਨਕਲਾਬੀ ਵਿਚਾਰ
ਤਿੰਨ ਦਿਨਾਂ 'ਚ 11 ਨਾਟਕ ਮੇਲੇ

ਸ਼੍ਰੀ ਮੁਕਤਸਰ ਸਾਹਿਬ, 18 ਸਤੰਬਰ- ਜ਼ਿੰਦਗੀ ਭਰ ਆਪਣੀ ਨਾਟ ਕਲਾ ਰਾਹੀਂ ਲੋਕਾਈ ਨੂੰ ਜਾਗਰੂਕ ਕਰਨ ਦਾ ਵੱਡਾ ਕਾਰਜ ਕਰਕੇ ਲੋਕ ਮਨਾਂ 'ਚ ਅਥਾਹ ਸਤਿਕਾਰ ਪਾਉਣ ਵਾਲੇ ਲੋਕ ਨਾਟਕਕਾਰ ਗੁਰਸ਼ਰਨ ਭਾਅ ਜੀ ਦੀ ਪਹਿਲੀ ਬਰਸੀ 'ਤੇ ਮਨਾਏ ਜਾ ਰਹੇ ਇਨਕਲਾਬੀ ਰੰਗ ਮੰਚ ਦਿਹਾੜੇ ਦੀ ਤਿਆਰੀ ਵਜੋਂ ਇਸ ਖ਼ੇਤਰ 'ਚ ਨਾਟਕਾਂ ਰਾਹੀਂ ਪਿੰਡ-ਪਿੰਡ ਉਨ•ਾਂ ਦੀ ਬਰਾਬਰੀ ਦੇ ਸਮਾਜ ਵਾਲੀ ਬੁਲੰਦ ਸੋਚ ਫਿਜ਼ਾ 'ਚ ਰੰਗ ਭਰਦੀ ਰਹੀ। ਤਰਕਸ਼ੀਲਾਂ, ਯੂਥ ਕਲੱਬਾਂ ਤੇ ਲੋਕ ਪੱਖੀ ਜਥੇਬੰਦੀਆਂ ਦੇ ਸਹਿਯੋਗ ਨਾਲ ਪਲਸ ਮੰਚ ਦੇ ਸਰਗਰਮ ਕਾਮੇ ਰਾਮ ਸਵਰਨ ਲੱਖੇਵਾਲੀ ਦੀ ਪਹਿਲਕਦਮੀਂ 'ਤੇ ਇਸ ਖ਼ੇਤਰ 'ਚ ਗੁਰਸ਼ਰਨ ਭਾਅ ਜੀ ਦੀ ਨਾਟਕ ਟੀਮ 'ਚੰਡੀਗੜ•• ਸਕੂਲ ਆਫ਼ ਡਰਾਮਾ' ਦੇ ਕਲਾਕਾਰਾਂ ਨੇ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਪਿੰਡ ਮਾਂਗਟ ਕੇਰ, ਲੈਪੋ, ਭੁੱਟੀਵਾਲਾ, ਖ਼ੋਖਰ, ਖੂੰਨਣ ਖੁਰਦ, ਗੁਰੂ ਹਰ ਸਹਾਏ, ਖੁੰਡੇ ਹਲਾਲ ਆਦਿ ਪਿੰਡਾਂ 'ਚ ਆਪਣੇ ਨਾਟਕਾਂ 'ਰਾਹਤ', 'ਇਹ ਲਹੂ ਕਿਸ ਦਾ ਹੈ', 'ਤਮਾਸ਼ਾ ਮੋਟਿਆਂ ਦਾ' ਤੇ 'ਤਮਾਸ਼ਾ ਏ ਹਿੰਦੁਸਤਾਨ', 'ਨਵਾਂ ਜਨਮ' ਤੇ 'ਬੁੱਤ ਜਾਗ ਪਿਆ' ਰਾਹੀਂ ਜਾਤ-ਪਾਤੀ ਪ੍ਰਬੰਧ, ਭ੍ਰਿਸ਼ਟਾਚਾਰ, ਆਰਥਿਕ ਨਾਬਰਾਬਰੀ ਤੇ ਰਾਜ ਪ੍ਰਬੰਧ ਦੀਆਂ ਨਾਕਾਮੀਆਂ ਤੇ ਅਜੋਕੀ ਸਿਆਸਤ 'ਤੇ ਤਿੱਖੀ ਚੋਟ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੀ ਬਾਤ ਪਾਈ। ਸਕੂਲਾਂ ਵਿੱਚ ਕੀਤੇ ਗਏ ਨੁੱਕੜ ਨਾਟਕਾਂ 'ਚ ਬੱਚਿਆਂ ਨੂੰ ਪੰਜਾਬ ਦੇ ਅਮੀਰ ਤੇ ਜੁਝਾਰੂ ਵਿਰਸੇ ਨਾਲ ਜੁੜਨ ਲਈ ਪ੍ਰੇਰਿਆ ਗਿਆ। ਹਰ ਪਿੰਡ 'ਚ ਖੇਡੇ ਗਏ 'ਨਵਾਂ ਜਨਮ' ਨਾਟਕ ਦੇ ਵਾਰਤਾਲਾਪਾਂ ਨੇ ਦਰਸ਼ਕਾਂ ਨੂੰ ਧੁਰ ਅੰਦਰ ਤੱਕ ਝੰਜੋੜਿਆ। ਇਨ•ਾਂ ਨਾਟਕ ਮੇਲਿਆਂ 'ਚ ਤਰਕਸ਼ੀਲ ਆਗੂ ਰਾਜਿੰਦਰ ਭਦੌੜ, ਰਣਜੀਤ ਮੋਠਾਂਵਾਲੀ, ਪ੍ਰਵੀਨ ਜੰਡਵਾਲਾ ਤੇ ਮਜ਼ਦੂਰ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਨੇ ਲੋਕਾਂ ਨੂੰ ਸੰਬੋਧਨ ਹੁੰਦਿਆਂ ਲੋਕ ਰੰਗ ਮੰਚ ਦੀ ਬਰਾਬਰੀ ਦੇ ਹੋਕੇ ਵਾਲੀ ਆਵਾਜ਼ ਨਾਲ ਰਲਣ ਦਾ ਸੱਦਾ ਦਿੱਤਾ। ਨਾਟਕ ਟੀਮ ਦੇ ਨਿਰਦੇਸ਼ਕ ਤੇ ਗੁਰਸ਼ਰਨ ਭਾਅ ਜੀ ਦੇ ਹੋਣਹਾਰ ਸ਼ਗਿਰਦ ਇਕੱਤਰ ਸਿੰਘ ਨੇ ਆਖਿਆ ਕਿ ਉਨ•ਾਂ ਦਾ ਨਾਟਕਾਂ ਰਾਹੀਂ ਸੁਨੇਹਾ ਦੇਣ ਦਾ ਭਾਅ ਜੀ ਦਾ ਮਿਸ਼ਨ ਸਫ਼ਲ ਰਿਹਾ ਹੈ। ਟੀਮ ਦੇ ਕਲਾਕਾਰਾਂ ਨੀਤੂ ਸ਼ਰਮਾ, ਸੰਦੀਪ ਕੌਰ, ਕੁਲਬੀਰ ਸਿੰਘ, ਜਗਤਾਰ ਜੱਗਾ, ਜਰਨੈਲ ਸਿੰਘ ਤੇ ਮਾਈਕਲ ਨੇ ਕਿਰਤੀਆਂ ਦੇ ਵਿਹੜਿਆਂ 'ਚ ਜਾ ਕੇ ਨਾਟਕ ਕਰਨ 'ਤੇ ਤਸੱਲੀ ਪ੍ਰਗਟਾਈ। ਰਾਮ ਸਵਰਨ ਲੱਖੇਵਾਲੀ ਦਾ ਕਹਿਣਾ ਸੀ ਕਿ ਪਿੰਡ-ਪਿੰਡ ਹੋਏ ਨਾਟਕਾਂ ਰਾਹੀਂ ਰਾਜਧਾਨੀ ਚੰਡੀਗੜ•• 'ਚ 27 ਸਤੰਬਰ ਨੂੰ ਗੁਰਸ਼ਰਨ ਭਾਅ ਜੀ ਦੀ ਪਹਿਲੀ ਬਰਸੀ ਤੇ ਮਨਾਏ ਜਾ ਰਹੇ ਇਨਕਲਾਬੀ ਰੰਗ ਮੰਚ ਦਿਹਾੜੇ ਲਈ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ ਹੈ।

(ਇੱਕ ਖਬਰ 'ਚੋਂ)
ਉੱਗੀ 'ਚ ਨਾਟਕ ਮੇਲਾ

      18 ਸਤੰਬਰ,ਉੱÎਗੀ (ਬਲਵਿੰਦਰ ਮੰਗੂਵਾਲ) ਇਨਕਲਾਬੀ ਰੰਗ ਮੰਚ ਦੀ ਕਲਗੀ, ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਯਾਦ ਵਿਚ ਪਿੰਡ ਉÎੱਗੀ(ਨਕੋਦਰ) ਵਿਖੇ ਮਨਾਏ ਜਾ ਰਹੇ ''ਇਨਕਲਾਬੀ ਰੰਗ ਮੰਚ ਦਿਹਾੜੇ ਨੂੰ ਸਮਰਪਤ ਨਾਟਕ ਕਰਵਾਏ ਗਏ, ਜਿਸ ਵਿਚ ਔਰਤਾਂ, ਨੌਜਵਾਨਾਂ, ਮਜ਼ਦੂਰਾਂ ਅਤੇ ਕਿਸਾਨਾਂ ਨੇ ਭਾਰੀ ਸ਼ਮੂਲੀਅਤ ਕੀਤੀ।
       ਇਸ ਮੌਕੇ ਜਿੱਥੇ ਵੱਖ-ਵੱਖ ਨਾਟਕ ਮੰਡਲੀਆਂ ਨੇ ਪ੍ਰਸਿੱਧ ਨਾਟਕ ਪੇਸ਼ ਕੀਤੇ। ਉÎੱਥੇ ਗੁਰਸ਼ਰਨ ਭਾਅ ਜੀ ਯਾਦਗਾਰੀ ਕਮੇਟੀ ਨਕੋਦਰ ਦੇ ਕਨਵੀਨਰ ਹਰਮੇਸ਼ ਮਾਲੜੀ ਨੇ ਬੋਲਦੇ ਹੋਏ ਕਿਹਾ ਕਿ ਗੁਰਸ਼ਰਨ ਭਾਅ ਜੀ ਇਕੱਲੇ ਨਾਟਕਕਾਰ ਹੀ ਨਹੀਂ ਸਨ, ਉਹ ਇਸ ਗਲੇ-ਸੜੇ ਰਾਜਨੀਤਕ, ਆਰਥਿਕ, ਸਿਆਸੀ ਪ੍ਰਬੰਧ ਨੂੰ ਬਦਲ ਕੇ ਇਸ ਦੀ ਥਾਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਦ੍ਰਿੜ ਹਾਮੀ ਸਨ। ਇਸ ਮੌਕੇ ਬੋਲਦੇ ਹੋਏ ਤਰਕਸ਼ੀਲ ਆਗੂ, ਅਤੇ ਯਾਦਗਾਰੀ ਕਮੇਟੀ ਦੇ ਮੈਂਬਰ ਸੁਖਵਿੰਦਰ ਬਾਗਪੁਰ ਤੇ ਪਾਸ਼-ਹੰਸ ਰਾਜ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਣ ਸਿੰਘ ਨੇ ਵੀ ਸੰਬੋਧਨ ਕੀਤਾ। ਹਰਵਿੰਦਰ ਦੀਵਾਨਾ ਦੀ ਟੀਮ ਨੇ ਗੁਰਸ਼ਰਨ ਸਿੰਘ ਦੇ ਲਿਖੇ ਨਾਟਕ ਪੇਸ਼ ਕੀਤੇ। 
ਉਪਰੋਕਤ ਖਬਰਾਂ ਤੋਂ ਬਿਨਾ ਗੰਢੂਆਂ (ਸੰਗਰੂਰ), ਆਕਲੀਆ (ਮਾਨਸਾ), ਰਾਮਾਂ (ਮੋਗਾ), ਕੋਠਾਗੁਰੂ (ਬਠਿੰਡਾ) ਤੇ ਹੋਰ ਦਰਜਨਾਂ ਥਾਵਾਂ ਤੋਂ ਵੱਡੇ ਨਾਟਕ ਸਮਾਗਮਾਂ ਦੀਆਂ ਖਬਰਾਂ ਪੁੱਜੀਆਂ ਹਨ ਤੇ ਇਹ ਲਿਸਟ ਤੇਜੀ ਨਾਲ ਲੰਮੀ ਹੋ ਰਹੀ ਹੈ। ਨੁੱਕੜ ਨਾਟਕਾਂ ਵਾਲੇ ਪਿੰਡਾਂ ਦੀ ਗਿਣਤੀ ਕਈ ਸੈਂਕੜਿਆਂ ਤੱਕ ਜਾ ਪਹੁੰਚੀ ਹੈ।

ਭਾਕਿਯੂ ਏਕਤਾ (ਉਗਰਾਹਾਂ) ਵੱਲੋਂ
ਇਨਕਲਾਬੀ ਰੰਗਮੰਚ ਦਿਹਾੜੇ ਦੀਆਂ ਜ਼ੋਰਦਾਰ ਤਿਆਰੀਆਂ ਸ਼ੁਰੂ

ਚੰਡੀਗੜ• 15 ਸਤੰਬਰ (  ) ਲੋਕ-ਪੱਖੀ ਨਾਟਕ ਕਲਾ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਦੀ ਹਰ ਬਰਸੀ ਮੌਕੇ ਮਨਾਏ ਜਾਣ ਵਾਲੇ ਇਨਕਲਾਬੀ ਰੰਗਮੰਚ ਦਿਹਾੜੇ ਦਾ ਸਮਾਗਮ ਇਸ 27 ਸਤੰਬਰ ਨੂੰ ਬਾਲ ਕਲਾ ਭਵਨ ਚੰਡੀਗੜ• ਵਿਖੇ ਪੰਜਾਬ ਲੋਕ ਸੱਭਿਆਚਾਰ (ਪਲਸ) ਮੰਚ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੀ ਕਾਮਯਾਬੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਜੋਰਦਾਰ ਤਿਆਰੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜੱਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਪ੍ਰੈੱਸ ਰਿਲੀਜ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ 6 ਸਤੰਬਰ ਨੂੰ ਬਰਨਾਲਾ ਵਿਖੇ ਮਾਲਵਾ ਇਲਾਕੇ ਦੇ ਅਤੇ 8 ਸਤੰਬਰ ਨੂੰ ਮੰਜਿਆਂਵਾਲੀ (ਗੁਰਦਾਸਪੁਰ) ਵਿਖੇ ਮਾਝਾ ਇਲਾਕੇ ਦੇ ਜੱਥੇਬੰਦੀ ਦੇ ਸੈਂਕੜੇ ਆਗੂ ਕਾਰਕੁੰਨਾਂ ਦੀਆਂ ਮੀਟਿੰਗਾਂ ਕਰਕੇ ਪਿੰਡ-ਪਿੰਡ ਨੁੱਕੜ-ਨਾਟਕ, ਰੈਲੀਆਂ ਤੇ ਜਾਗੋ-ਮਾਰਚ ਆਦਿ ਰਾਹੀਂ ਵਿਸ਼ਾਲ ਜਾਗ੍ਰਤੀ ਮੁਹਿੰਮ ਦੀ ਠੋਸ ਵਿਉਂਤਬੰਦੀ ਉਲੀਕੀ ਜਾ ਚੁੱਕੀ ਹੈ। ਇਹਨਾਂ ਮੀਟਿੰਗਾਂ ਦੌਰਾਨ ਗੁਰਸ਼ਰਨ ਸਿੰਘ ਦੇ ਲੋਕ-ਪੱਖੀ ਕਿਰਦਾਰ ਅਤੇ ਰੋਲ ਬਾਰੇ ਹੋਈ ਵਿਚਾਰ ਚਰਚਾ ਦੇ ਅਧਾਰ 'ਤੇ 13 ਸਤੰਬਰ ਤੋਂ 25 ਸਤੰਬਰ ਤੱਕ ਚੱਲਣ ਵਾਲੀ ਇਸ ਪ੍ਰਚਾਰ ਮੁਹਿੰਮ ਦੌਰਾਨ ਪੰਜਾਬ ਦੇ ਸੈਂਕੜੇ ਪਿੰਡਾਂ ਤੱਕ ਪਹੁੰਚ ਕੀਤੀ ਜਾਵੇਗੀ। ਔਰਤਾਂ ਸਮੇਤ ਹਜ਼ਾਰਾਂ ਕਿਸਾਨਾਂ ਨੂੰ 27 ਸਤੰਬਰ ਦੇ ਬਰਸੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਆ ਜਾਵੇਗਾ। 
ਉਹਨਾਂ ਨੂੰ ਦੱਸਿਆ ਜਾਵੇਗਾ ਕਿ ਗੁਰਸ਼ਰਨ ਸਿੰਘ ਨੇ ਜ਼ਿੰਦਗੀ ਭਰ ਮੌਜੂਦਾ ਲੁਟੇਰੇ ਅਤੇ ਜਾਬਰ ਨਿਜ਼ਾਮ ਦੀ ਥਾਂ ਲੁੱਟ-ਰਹਿਤ ਅਤੇ ਇਨਸਾਨੀ ਬਰਾਬਰੀ ਵਾਲਾ ਨਿਜ਼ਾਮ ਸਿਰਜਣ ਦੇ ਸਰਵਉੱਚ ਮਨੁੱਖੀ ਆਦਰਸ਼ ਨੂੰ ਸਮਰਪਿਤ ਸੱਭਿਆਚਾਰਕ ਸਰਗਰਮੀਆਂ ਕੀਤੀਆਂ। ਖਾਸ ਕਰਕੇ ਸਮਾਜ ਦੇ ਸਭ ਤੋਂ ਵੱਧ ਦੱਬੇ-ਕੁਚਲੇ ਵਰਗਾਂ ਦਲਿਤਾਂ ਅਤੇ ਔਰਤਾਂ ਲਈ ਬਰਾਬਰ ਦੇ ਇਨਸਾਨੀ ਹੱਕਾਂ ਦਾ ਝੰਡਾ ਬੁਲੰਦ ਕੀਤਾ। ਮੌਜੂਦਾ ਨਿਜ਼ਾਮ ਅੰਦਰ ਕਿਸਾਨਾਂ ਤੇ ਖੇਤ ਮਜਦੂਰਾਂ ਦੀ ਹੋ ਰਹੀ ਤਿੱਖੀ ਲੁੱਟ ਤੋਂ ਮੁਕਤੀ ਲਈ ਜੂਝ ਰਹੇ ਲੋਕਾਂ ਨਾਲ ਇਹਨਾਂ ਸਰਗਰਮੀਆਂ ਦੇ ਗੂੜ•ੇ ਰਿਸ਼ਤੇ ਨੂੰ ਪਛਾਣਦੇ ਹੋਏ ਇਸਦੀ ਮਹੱਤਤਾ ਆਮ ਕਿਸਾਨਾਂ-ਮਜਦੂਰਾਂ ਨੂੰ ਜਚਾਉਣ ਲਈ ਹੀ ਇਹ ਵਿਸ਼ਾਲ ਮੁਹਿੰਮ ਜੱਥੇਬੰਦੀ ਕੀਤੀ ਜਾ ਰਹੀ ਹੈ।

ਉੱਘੇ ਪੰਜਾਬੀ/ਉਰਦੂ ਪ੍ਰਗਤੀਵਾਦੀ ਕਵੀ ਅਤੇ ਗ਼ਜ਼ਲਗੋ 
ਅਜਾਇਬ ਚਿੱਤਰਕਾਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ

ਗੁਰਸ਼ਰਨ ਸਿੰਘ ਇਨਕਲਾਬੀ ਸਨਮਾਨ ਕਮੇਟੀ ਪੰਜਾਬ ਦੇ ਕਨਵੀਨਰ ਅਤੇ ਸਲਾਮ ਪ੍ਰਕਾਸ਼ਨ ਦੇ ਸੰਚਾਲਕ ਜਸਪਾਲ ਜੱਸੀ ਅਤੇ ਕਮੇਟੀ ਮੈਂਬਰ ਪਾਵੇਲ ਕੁੱਸਾ ਵੱਲੋਂ ਉੱਘੇ ਪੰਜਾਬੀ/ਉਰਦੂ ਪ੍ਰਗਤੀਵਾਦੀ ਕਵੀ ਅਤੇ ਗ਼ਜ਼ਲਗੋ ਅਜਾਇਬ ਚਿੱਤਰਕਾਰ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਅਜਾਇਬ ਚਿੱਤਰਕਾਰ ਦੀ ਸ਼ਾਇਰੀ ਹਮੇਸ਼ਾ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੇ ਹਿੱਤਾਂ ਨੂੰ ਸਮਰਪਿਤ ਰਹੀ। ਆਖਰੀ ਸਮੇਂ ਤੱਕ ਉਹਨਾਂ ਦੀ ਸ਼ਾਇਰੀ ਦਾ ਧੁਰਾ ਮਨੁੱਖ ਪੱਖੀ ਨਵਾਂ ਨਰੋਆ ਸਮਾਜ ਸਿਰਜਣ ਦੀ ਭਾਵਨਾ ਰਹੀ। ਇਸ ਲੋਕ ਪੱਖੀ ਸ਼ਾਇਰ ਦੀ ਘਾਲਣਾ ਨੂੰ ਸਿਜਦੇ ਵਜੋਂ ਅਤੇ ਉਹਨਾਂ ਦੀ ਸ਼ਾਇਰੀ ਨੂੰ ਸਸਤੀਆਂ ਦਰਾਂ 'ਤੇ ਕਿਰਤੀ ਲੋਕਾਂ ਤੱਕ ਪੁੱਜਦਿਆਂ ਕਰਨ ਲਈ ਸਲਾਮ ਪ੍ਰਕਾਸ਼ਨ ਵੱਲੋਂ ਜਲਦੀ ਹੀ ਉਹਨਾਂ ਦੀਆਂ ਚੋਣਵੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੀ ਪੁਸਤਕ ਛਾਪ ਕੇ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕੀਤੀ ਜਾਵੇਗੀ।

ਸਾਰੰਗ ਲੋਕ 'ਚ ਗੁਰਸ਼ਰਨ ਸਿੰਘ ਗੈਲਰੀ ਸਥਾਪਤ

ਮੁਹਾਲੀ, 16 ਸਤੰਬਰ- ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਇਸ ਵਰ•ੇ ਕੀਤੇ ਜਾਣ ਵਾਲੇ 'ਗੁਰਸ਼ਰਨ ਸਿੰਘ ਨਾਟ-ਉਤਸਵ' ਨੂੰ ਸਮਰਪਿਤ  ਇਥੋਂ ਦੇ ਫੇਜ਼-11 ਸਥਿਤ ਸਾਰੰਗ ਲੋਕ ਮੁਹਾਲੀ ਵਿਖੇ ਗੁਰਸ਼ਰਨ ਸਿੰਘ ਮੈਮੋਰੀਅਲ ਤੇ ਖੋਜ ਕੇਂਦਰ ਸਥਾਪਿਤ ਕੀਤਾ ਗਿਆ। ਇਸ ਦਾ ਰਸਮੀ ਉਦਘਾਟਨ ਗੁਰਸ਼ਰਨ ਸਿੰਘ ਦੀ ਪਤਨੀ ਬੀਬੀ ਕੈਲਾਸ਼ ਕੌਰ ਨੇ ਕੀਤਾ।
ਇਸ ਮੌਕੇ ਗੁਰਸ਼ਰਨ ਸਿੰਘ ਦੇ ਨਾਟਕ ਤੇ ਰੰਗਮੰਚ ਦੀ ਸ਼ੈਲੀ ਨੂੰ ਸਕੂਲ/ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਹਿੱਸਾ ਬਣਾਉਣ ਦੀ ਵਕਾਲਤ ਵੀ ਕੀਤੀ ਗਈ। ਇਸ ਮੌਕੇ ਬੀਬੀ ਕੈਲਾਸ਼ ਕੌਰ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਇਹ ਮਰਹੂਮ ਗੁਰਸ਼ਰਨ ਸਿੰਘ ਦੇ ਸੱਚੇ ਸ਼ਾਗਿਰਦਾਂ ਦੇ ਯਤਨ ਹਨ।
ਇਸ ਮੌਕੇ ਚੰਡੀਗੜ• ਨਗਰ ਨਿਗਮ ਦੀ ਸਾਬਕਾ ਮੇਅਰ ਤੇ ਪੰਜਾਬ ਕਲਾ ਪ੍ਰੀਸ਼ਦ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਅਤੇ ਗੁਰਸ਼ਰਨ ਸਿੰਘ ਦੀਆਂ ਦੋਵੇਂ ਧੀਆਂ ਡਾ. ਅਰੀਤ ਕੌਰ ਤੇ ਡਾ. ਨਵਸ਼ਰਨ ਸਿੰਘ ਅਤੇ ਸਾਰੰਗ ਲੋਕ ਦੀ ਸੰਚਾਲਕ ਡਾ. ਰਮਾ ਰਤਨ ਅਤੇ ਸਾਬਕਾ ਕੌਂਸਲਰ ਅਮਿਤੇਸ਼ਵਰ ਕੌਰ ਵੀ ਮੌਜੂਦ ਸਨ। ਬੀਬੀ ਹਰਜਿੰਦਰ ਕੌਰ ਨੇ  ਕਿਹਾ ਕਿ ਗੁਰਸ਼ਰਨ ਸਿੰਘ ਨੇ ਰੰਗਮੰਚ ਦੇ ਮਹਾ-ਨਾਇਕ ਵਜੋਂ ਲੋਕਾਂ ਦਾ ਮਸੀਹਾ ਹੋ ਗੁਜ਼ਰਨ ਦਾ ਇਤਿਹਾਸ ਸਿਰਜਿਆ ਹੈ। ਇਸ ਤੋਂ ਪਹਿਲਾਂ ਆਪਣੇ ਸੰਬੋਧਨ 'ਚ ਡਾ. ਅਰੀਤ ਕੌਰ ਨੇ ਕਿਹਾ ਕਿ ਉਹ ਗੁਰਸ਼ਰਨ ਸਿੰਘ ਦੀ ਧੀ ਹੋਣ ਦੇ ਨਾਤੇ ਆਪਣੇ ਰੰਗ ਕਰਮੀ ਸਾਥੀਆਂ ਦੇ ਉਪਰਾਲਿਆਂ ਵਿੱਚ ਹਮੇਸ਼ਾ ਸ਼ਮੂਲੀਅਤ ਕਰਨਗੇ। ਉਨ•ਾਂ ਕਿਹਾ ਕਿ ਗੁਰਸ਼ਰਨ ਸਿੰਘ ਦੀ ਲੋਕ-ਪੱਖੀ ਵਿਚਾਰਧਾਰਾ ਬਹੁਤ ਹੀ ਸਪੱਸ਼ਟ ਸੀ ਅਤੇ ਸਾਨੂੰ ਉਸ ਦੀ ਰਾਖੀ ਲਈ ਗ਼ਲਤ ਰੁਝਾਨਾਂ ਦੀ ਚੁਣੌਤੀ ਨਾਲ਼ ਲੜਨਾ ਪਵੇਗਾ।
ਸੁਚੇਤਕ ਰੰਗਮੰਚ ਮੁਹਾਲੀ ਦੀ ਪ੍ਰਧਾਨ ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ ਇਹ ਨਾਟ-ਉਤਸਵ 26 ਸਤੰਬਰ ਤੱਕ ਜਾਰੀ ਰਹੇਗਾ। ਇਸ ਵਿੱਚ ਕੋਲਕਾਤਾ, ਪਟਿਆਲਾ ਤੇ ਅੰਮ੍ਰਿਤਸਰ ਦੀਆਂ ਨਾਟਕ ਮੰਡਲੀਆਂ ਵੱਲੋਂ ਸਮਾਜ ਨੂੰ ਸਹੀ ਸੇਧ ਦੇਣ ਵਾਲੇ ਵੱਖ-ਵੱਖ ਨਾਟਕਾਂ ਦਾ ਮੰਚਨ ਕੀਤਾ ਜਾਵੇਗਾ। ਇਹ ਨਾਟ-ਉਸਤਵ 2004 ਵਿੱਚ ਸ਼ੁਰੂ ਕੀਤਾ ਗਿਆ ਸੀ ਜੋ ਕਿਸੇ ਮਹਾਨ ਸ਼ਖ਼ਸੀਅਤ ਦੇ ਨਾਂ 'ਤੇ ਉਨ•ਾਂ ਦੀ ਹਾਜ਼ਰੀ ਵਿੱਚ ਹੋਣ ਵਾਲ਼ਾ ਪਹਿਲਾ ਨਾਟ-ਉਤਸਵ ਸੀ। ਇਹ 9ਵਾਂ ਗੁਰਸ਼ਰਨ ਸਿੰਘ ਨਾਟ-ਉਤਸਵ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਵਜੋਂ ਵੱਖ-ਵੱਖ ਥਾਂਵਾਂ 'ਤੇ ਹੋ ਰਿਹਾ ਹੈ।

...............................................................................................

ਕੈਲਗਰੀ ਵਿਚ ਪੰਜਾਬੀ ਨਾਟਕਾਂ ਦਾ ਮੰਚਨ 23 ਨੂੰ
ਕੈਲਗਰੀ, 17 ਸਤੰਬਰਪੰਜਾਬੀ ਨਾਟਕ ਖੇਤਰ ਦੀ ਉੱਘੀ ਹਸਤੀ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਅਤੇ ਗਦਰੀ ਯੋਧਿਆਂ ਦੀ 100ਵੀਂ ਵਰ•ੇਗੰਢ ਨੂੰ ਸਮਰਪਿਤ ਤੀਜਾ ਨਾਟਕ ਉਤਸਵ ਕੈਲਗਰੀ ਵਿਚ 23 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਨਾਟ ਉਤਸਵ ਦੌਰਾਨ ਦੋ ਨਾਟਕ ਕੈਲਗਰੀ ਦੀ ਕੇਂਦਰੀ ਪਬਲਿਕ ਲਾਇਬਰੇਰੀ (ਡਾਊਨ ਟਾਊਨ) ਦੇ ਥੀਏਟਰ ਵਿਚ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮੀਂ 6 ਵਜੇ ਤਕ ਖੇਡੇ ਜਾਣਗੇ।
ਇਹ ਨਾਟਕ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਕਰਵਾਏ ਜਾ ਰਹੇ ਹਨ। ਇਹ ਸਰਗਰਮੀ ਲੋਕ ਕਲਾ ਮੰਚ ਮੁੱਲਾਂਪੁਰ ਦੇ ਕਲਾਕਾਰਾਂ ਦੀ ਸ਼ਮੂਲੀਅਤ ਨਾਲ ਹੋ ਰਹੀ ਹੈ, ਜਿਹੜੇ ਕੈਨੇਡਾ ਦੌਰੇ 'ਤੇ ਹਨ। 
ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਸਕੱਤਰ ਮਾਸਟਰ ਭਜਨ ਸਿੰਘ ਗਿੱਲ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਕੈਲਗਰੀ ਵਿਚ ਇਹ ਤੀਜਾ ਨਾਟ ਉਤਸਵ ਹੋਵੇਗਾ। 
ਕੈਲਗਰੀ ਵਿਚ ਨਾਟਕ ਖੇਡਣ ਤੋਂ ਬਾਅਦ 29 ਸਤੰਬਰ ਨੂੰ ਵਿੰਨੀਪੈਗ ਵਿਚ ਅਤੇ 7 ਅਕਤੂਬਰ ਨੂੰ ਵੈਨਕੂਵਰ ਵਿਚ ਨਾਟਕ ਖੇਡੇ ਜਾਣਗੇ।

.................................................................................................

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ•ਦੇ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਕਲਾਕਾਰਾਂ, ਰਾਜੂ ਅਤੇ ਜਸਪਾਲ ਨੇ ਆਪਣੇ ਵਿਭਾਗ ਵਿੱਚ ਗੁਰਸ਼ਰਨ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਉੱਦਮ ਕੀਤਾ। ਇਕੱਠੇ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰਾਜੂ ਅਤੇ ਅਧਿਆਪਕਾ ਅਨੀਤਾ ਮੀਤ ਨੇ ਗੁਰਸ਼ਰਨ ਸਿੰਘ ਦੀ ਜੀਵਨ ਸਰਗਰਮੀ ਬਾਰੇ ਜਾਣਕਾਰੀ ਦਿੱਤੀ। ਇਕੱਠੇ ਹੋਏ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਵੱਖ ਵੱਖ ਥਾਵਾਂ 'ਤੇ ਮੋਮਬੱਤੀਆਂ ਬਾਲੀਆਂ, ਮਿਠਾਈਆਂ ਵੰਡੀਆਂ ਤੇ 27 ਸਤੰਬਰ ਨੂੰ ਚੰਡੀਗੜ• ਪਹੁੰਚਣ ਦਾ ਸੱਦਾ ਦਿੱਤਾ।

ਮੰਚ ਦੇ ਪੱਤੇ
ਕੀ ਨੇ ਤੋੜ
ਜਿਗਰ ਦੇ ਸੱਲ ਦੇ
ਆਪੋ ਆਪਣੀਆਂ
ਥਾਵਾਂ ਮੱਲਦੇ
ਰੁਕੀ ਕਹਾਣੀ 
ਪਾਤਰ ਚੱਲਦੇ

ਬੀਤੇ ਵੇਲੇ ਸ਼ਾਨਾਂਮੱਤੇ
ਲਹੂ ਦੇ ਨਿੱਘ 'ਚ
ਭਿਓਂ ਕੇ ਰੱਖੇ
ਹੁਣ ਦਾ ਹੁਣ ਨਾਲ
ਪੁੱਛਣ ਰਿਸ਼ਤਾ
ਬਿੜਕਾਂ ਲੈਂਦੇ
ਮੰਚ ਦੇ ਪੱਤੇ।

ਥੜਿ•ਆਂ ਉੱਤੇ
ਅੱਖਰ ਸੁਲਘਣ
ਭਰੀਆਂ ਰਗਾਂ
ਕ੍ਰਾਂਤੀ ਉਗਲਣ
ਰਾਤੋ-ਰਾਤ ਮੰਚ ਦੀ ਘਾਟੀ
ਜਗ ਪਏ ਦੀਵੇ
ਪਹਿਲੀ ਝਾਕੀ
ਹੋ ਰਹੇ ਨਾਲ 
ਨਿਭ ਸਕੇ ਨਾ
'ਦਿੱਲੀ ਦੇ ਨਿਕਾਸੀ ਪੱਖੇ'
ਹੋ ਚੁੱਕੇ ਦੇ
ਹੋਣ ਚੱਲੇ ਨੇ
ਸਾਂਭ ਕਰੂੰਬਲਾਂ
ਮੰਚ ਦੇ ਪੱਤੇ।

ਪਰਖ ਅਨੋਖੀ
ਜਿੱਤ ਹਾਰ ਦੀ
ਨਿਸ਼ਾਨਦੇਹੀ
ਆਰ-ਪਾਰ ਦੀ
ਬੁੱਝ ਸਕੇ ਜੋ
ਰਾਜ਼ ਇਸ਼ਕ ਦਾ
ਕਿੰਝ ਬਣਿਆ ਕੋਈ
ਤਾਜ ਕਿਰਤ ਦਾ
ਲੱਖ ਸਵਾਲਾਂ ਦੇ ਜੰਗਲ 'ਚੋਂ
ਸਾਂਝਾ ਇੱਕ ਜਵਾਬ ਟੋਲਦੇ
ਗਈ ਰਾਤ 
ਮੰਚ ਦੇ ਪੱਤੇ। 

ਪਿੰਡ ਦੀ ਪਗਡੰਡੀ
ਪੈੜ ਟੋਲਦੀ
ਲੰਘਿਆ ਸੀ ਕੋਈ
ਹੋ ਕੋਲ ਦੀ
ਗੀਤਾਂ ਦੀ ਉਹ
ਤਰਜ਼ ਨਾ ਭੁੱਲੀ
ਪੌਣਾਂ ਨੂੰ ਉਹ ਗਰਜ਼ ਨਾ ਭੁੱਲੀ
ਕਿਸੇ ਦੌਰ ਦੇ ਨਿਰਮਲ ਚਾਨਣ
ਆਉਣ ਵਾਲਿਆਂ ਅੰਗ-ਸੰਗ ਰੱਖੇ
ਭਵਿੱਖ ਅਤੇ ਇਤਿਹਾਸ ਦੇ ਵਾਂਗੂੰ
ਖੜ•ੇ ਨੇ ਇੱਕ-ਦੂਜੇ ਦੇ ਸਨਮੁੱਖ
ਸੱਥ ਦਾ ਬੋਹੜ
ਮੰਚ ਦੇ ਪੱਤੇ।
 -ਰੌਸ਼ਨ ਕੁੱਸਾ

ਛਪਦੇ ਛਪਦੇ:
ਪੰਜਾਬ ਭਰ 'ਚ ਸੁਣਾਈ ਦੇ ਰਿਹਾ
ਇਨਕਲਾਬੀ ਰੰਗਮੰਚ ਦਿਵਸ ਦਾ ਸੱਦਾ
—ਮਾਝਾ ਖੇਤਰ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲਿ•ਆਂ ਦਾ ਭਾਰੀ ਇਕੱਠ, ਪਿੰਡ ਮੰਜਿਆਂ ਵਾਲੀ ਨੇੜੇ ਫਤਹਿਗੜ• ਚੂੜੀਆਂ ਵਿਖੇ ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਲੋਕ ਮੋਰਚਾ ਪੰਜਾਬ ਦੇ ਸਹਿਯੋਗ ਨਾਲ ਹੋਇਆ। ਜਿਸ ਨੂੰ ਪਲਸ ਮੰਚ ਦੇ ਮੀਤ ਪ੍ਰਧਾਨ ਹੰਸਾ ਸਿੰਘ ਅਤੇ ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸੰਬੋਧਨ ਕੀਤਾ। 
—ਮਾਨਸਾ ਜ਼ਿਲ•ੇ ਦੇ ਪਿੰਡ ਆਕਲੀਆ, ਜਿਥੇ ਪਿਛਲੇ ਮਹੀਨਿਆਂ ਤੋਂ ਜਨਤਕ ਸੰਘਰਸ਼ ਲੜਿਆ ਜਾ ਰਿਹਾ ਹੈ, 'ਚ ਦਿਨ ਭਰ ਦਾ ਨਾਟਕ ਸਮਾਗਮ ਹੋਇਆ। ਜਿਸ ਨੂੰ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸੰਬੋਧਨ ਕੀਤਾ।
—ਗੁਣਾਚੌਰ (ਸ਼ਹੀਦ ਭਗਤ ਸਿੰਘ ਨਗਰ), ਸੈਦੋਕੇ (ਮੋਗਾ), ਪਿੱਥੋ (ਬਠਿੰਡਾ) ਅਤੇ ਲੰਬੀ (ਮੁਕਤਸਰ) ਵਿਖੇ ਵੀ ਜ਼ਿਲ•ਾ ਪੱਧਰੇ ਨਾਟਕ ਸਮਾਗਮ ਹੋ ਰਹੇ ਹਨ।
—ਬਠਿੰਡਾ-ਮੁਕਤਸਰ ਜ਼ਿਲਿ•ਆਂ ਦੇ ਕਾਲਜਾਂ ਵਿੱਚ ਖੇਡੇ ਜਾ ਰਹੇ ਨਾਟਕਾਂ ਦੌਰਾਨ ਵਿਦਿਆਰਥੀਆਂ ਦੇ ਭਾਰੀ ਇਕੱਠ ਜੁੜੇ ਹਨ।
—ਮਰਹੂਮ ਕਿਸਾਨ ਆਗੂ ਭਗਵੰਤ ਸਿੰਘ ਭੋਤਨਾ (ਬਰਨਾਲਾ) ਦੀ ਯਾਦ ਨੂੰ ਸਮਰਪਤ ਸਮਾਗਮ ਮੁਹਿੰਮ ਦੇ ਅੰਗ ਵਜੋਂ 22 ਸਤੰਬਰ ਦੀ ਰਾਤ ਨੂੰ ਹੋਵੇਗਾ। ਸਥਾਨਕ ਕਮੇਟੀ ਵੱਲੋਂ ਭਗਵੰਤ ਸਿੰਘ ਅਤੇ ਗੁਰਸ਼ਰਨ ਸਿੰਘ ਦੀਆਂ ਤਸਵੀਰਾਂ ਵਾਲਾ ਇਸ਼ਤਿਹਾਰ ਭਾਰੀ ਗਿਣਤੀ ਵਿੱਚ ਇਲਾਕੇ ਵਿੱਚ ਲਗਾਇਆ ਗਿਆ। 
—ਗੁਰਸ਼ਰਨ ਸਿੰਘ ਯਾਦਗਾਰੀ ਕਮੇਟੀ ਇਲਾਕਾ ਸਮਰਾਲਾ ਵੱਲੋਂ ਮਾਸਟਰ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਇਲਾਕੇ ਦੇ ਪਿੰਡਾਂ ਵਿੱਚ ਗੁਰਸ਼ਰਨ ਸਿੰਘ ਬਾਰੇ ਬਣਾਈ ਗਈ ਦਸਤਾਵੇਜੀ ਫਿਲਮ ਦਿਖਾਈ ਜਾ ਰਹੀ ਹੈ ਤੇ ਵਿਸ਼ੇਸ਼ ਕਰਕੇ ਸਕੂਲਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।
—24 ਸਤੰਬਰ ਨੂੰ ਨਸਰਾਲੀ ਪਿੰਡ ਵਿੱਚ, ਜਿਥੇ 1982 ਵਿੱਚ ਪਲਸ ਮੰਚ ਦੀ ਸਥਾਪਨਾ ਕੀਤੀ ਗਈ ਸੀ, ਵੱਡਾ ਸਮਾਗਮ ਹੋ ਰਿਹਾ ਹੈ ਅਤੇ 29 ਸਤੰਬਰ ਨੂੰ ਜੱਸੋਵਾਲ (ਲੁਧਿਆਣਾ) ਵੀ ਨਾਟਕ ਸਮਾਗਮ ਹੋਵੇਗਾ।
—ਰੇਲ ਕੋਚ ਫੈਕਟਰੀ ਕਪੂਰਥਲਾ 'ਚ ਰੰਗਮੰਚ ਦਿਵਸ ਤੋਂ ਅਗਲੇ ਦਿਨ (28 ਸਤੰਬਰ ਨੂੰ) ਸਮਾਗਮ ਹੋਏਗਾ, ਜਿਸ ਨੂੰ ਗੁਰਸ਼ਰਨ ਸਿੰਘ ਦੀਆਂ ਦੋਵੇਂ ਬੇਟੀਆਂ (ਅਰੀਤ ਅਤੇ ਨਵਸ਼ਰਨ) ਅਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਸੰਬੋਧਨ ਕਰਨਗੇ।
—ਚੰਡੀਗੜ• ਦੇ ਵੱਖ ਵੱਖ ਖੇਤਰਾਂ ਵਿੱਚ ਅਦਾਕਾਰ ਰੰਗਮੰਚ ਮੁਹਾਲੀ (ਡਾ. ਸਾਹਿਬ ਸਿੰਘ) ਵੱਲੋਂ ਨਾਟਕਾਂ ਦੀ ਲੰਬੀ ਲੜੀ ਚੱਲ ਰਹੀ ਹੈ ਅਤੇ ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਮਨਾਏ ਜਾ ਰਹੇ ਨਾਟ-ਉਤਸਵ ਤਹਿਤ 18 ਸਤੰਬਰ ਨੂੰ 'ਗੁਰਸ਼ਰਨ ਸਿੰਘ ਦੀ ਪੰਜਾਬੀ ਰੰਗਮੰਚ ਨੂੰ ਦੇਣ' ਵਿਸ਼ੇ 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ• ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਡਾ. ਸਵਰਾਜਬੀਰ, ਡਾ. ਨਾਹਰ ਸਿੰਘ, ਡਾ. ਸੁਖਦੇਵ ਸਿਰਸਾ, ਦਵਿੰਦਰ ਰਾਜ ਅੰਕੁਰ, ਅਮੋਲਕ ਸਿੰਘ ਤੋਂ ਬਿਨਾ ਹੋਰਨਾਂ ਵਿਦਵਾਨਾਂ ਨੇ  ਵੀ ਆਪਣੇ ਵਿਚਾਰ ਰੱਖੇ।

No comments: