ਬੋਲ
ਰਿਹਾ
ਪੈਗ਼ੰਬਰ
ਰਿਹਾ
ਪੈਗ਼ੰਬਰ
ਰਾਜਿਆ ਰਾਜ ਕਰੇਂਦਿਆ
ਤੇਰੇ ਚਾਰੇ ਪਾਸੇ ਨ੍ਹੇਰ
ਤੇਰੇ ਦੱਖਣ ਫਾਹੀਆਂ ਗੱਡੀਆਂ
ਤੇਰੇ ਉੱਤਰ ਜੇਲ੍ਹਾਂ ਢੇਰ
ਤੇਰੇ ਪੱਛਮ ਕੰਡੇ ਖਿਲਰੇ
ਤੇਰਾ ਪੂਰਬ ਬਿਨਾਂ ਸਵੇਰ
ਤੇਰੇ ਚਾਰੇ ਪਾਸੇ ਨ੍ਹੇਰ
ਤੇਰੇ ਦੱਖਣ ਫਾਹੀਆਂ ਗੱਡੀਆਂ
ਤੇਰੇ ਉੱਤਰ ਜੇਲ੍ਹਾਂ ਢੇਰ
ਤੇਰੇ ਪੱਛਮ ਕੰਡੇ ਖਿਲਰੇ
ਤੇਰਾ ਪੂਰਬ ਬਿਨਾਂ ਸਵੇਰ
ਲੇਖਕ ਦੀਆਂ ਹੋਰ ਰਚਨਾਵਾਂ
ਕਾਵਿ ਸੰਗ੍ਰਹਿ : ਪਹੁ-ਫੁਟਾਲਾ, ਧਰਤੀ ਮੰਗਦੀ ਮੀਂਹ ਵੇ, ਪੱਤ ਝੜੇ ਪੁਰਾਣੇ, ਬਿਰਹੜੇ, ਅੱਗ ਦੇ ਪੱਤੇ, ਕਾਲੀ ਬਰਛੀ, ਸੰਜੀਵਨੀ, ਸਿੰਘਾਵਲੀ, ਆਉਣ ਵਾਲਾ ਸੂਰਜ, ਜਦੋਂ ਅਸੀਂ ਆਵਾਂਗੇ, ਪੈਰ, ਝੱਖੜ ਝੁੱਲਣ, ਕੋਧਰੇ ਦਾ ਮਹਾਂਗੀਤ।
ਨਾਵਲ : ਦੋ ਫੁੱਲ, ਉਹ ਦਿਨ, ਯਾਦਗਾਰ, ਮੈਨੂੰ ਇਕ ਸੁਫਨਾ ਆਇਆ, ਹਿੰਦੋਸਤਾਂ ਹਮਾਰਾ, ਨਵਾਂ ਜਨਮ, ਨਹੀਂ ਜੀ, ਖਿਮਾ।
ਕਹਾਣੀ ਸੰਗ੍ਰਹਿ : ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਸ਼ਰਾਬ ਦਾ ਗਲਾਸ, ਸ਼ੇਰਾਂ ਦੀ ਆਵਾਜ਼ (ਸਿੱਖ ਇਤਿਹਾਸ ਦੀਆਂ ਕਹਾਣੀਆਂ), ਊਸ਼ਾ ਭੈਣ ਜੀ ਚੁੱਪ ਸਨ, ਪੱਖੀ, ਇਕ ਕੁੱਤਾ ਤੇ ਮੈਂ, ਪੱਕਾ ਰਾਗ, ਖੱਬੇ ਪੱਖੀ।
ਸਫ਼ਰਨਾਮਾ : ਮੇਰੀ ਇੰਗਲੈਂਡ ਯਾਤਰਾ।
ਲੇਖ : ਕਾਲੀਆਂ ਹਵਾਵਾਂ ਵਿਚ, ਚਾਰ ਵਰ੍ਹੇ (ਕੇਂਦਰੀ ਲੇਖਕ ਸਭਾ ਦੀ ਪ੍ਰਧਾਨਗੀ ਦੇ ਦਿਨ)।
ਚਿੱਠੀਆਂ : ਫੁੱਲਾਂ ਨਾਲ ਗੱਲਾਂ।
ਸਵੈ-ਜੀਵਨੀ : ਬ੍ਰਿਹਸਪਤੀ।
ਸਾਹਿਤਕ
ਸਵੈ ਜੀਵਨੀ : ਮੇਰੀ ਕਲਮ।
ਡਾਇਰੀ : ਝਾੜੀਆਂ ਦੇ ਫੁੱਲ (ਪੰਜ ਭਾਗਾਂ ਵਿਚ)।
ਲੋਕ ਸਾਹਿਤ : ਲੋਕ ਗੀਤਾਂ ਬਾਰੇ, ਪੰਜਾਬ ਦੀਆਂ ਲੋਕ ਕਹਾਣੀਆਂ।
ਸੰਕਲਨ : ਮੇਰੀਆਂ ਸ੍ਰੇਸ਼ਟ ਕਹਾਣੀਆਂ, ਮੇਰੀ ਪ੍ਰਤੀਨਿਧ ਰਚਨਾ, ਲਿਖ ਰਿਹਾ ਧੀਰ (ਚੋਣਵੀਆਂ ਕਵਿਤਾਵਾਂ), ਸੰਤੋਖ ਸਿੰਘ ਧੀਰ ਦੀਆਂ 51 ਕਹਾਣੀਆਂ, ਮਿੱਸੇ ਦਾਣੇ (ਵੰਨ-ਸੁਵੰਨੀਆਂ ਲਿਖਤਾਂ), ਹਸਤਨਾਪੁਰ! ਸਾਵਧਾਨ (ਚੋਣਵੀਆਂ ਕਵਿਤਾਵਾਂ), ਪਹਿਲੇ ਪਹਿਰ ਦੀਆਂ ਕਹਾਣੀਆਂ (ਦੋ ਜਿਲਦਾਂ 'ਚ)।
ਅਨੁਵਾਦ : ਕਬੀਰ ਵਚਨਾਵਲੀ।
ਅਨੁਵਾਦਤ ਰਚਨਾਵਾਂ : ਯਾਦਗਾਰ ਅਤੇ ਨਵਾਂ ਜਨਮ (ਅੰਗਰੇਜ਼ੀ, ਹਿੰਦੀ) ਬ੍ਰਿਹਸਪਤੀ (ਅੰਗਰੇਜ਼ੀ)
ਸੰਤੋਖ ਸਿੰਘ ਧੀਰ
ਬੋਲ ਰਿਹਾ ਪੈਗ਼ੰਬਰ
Published by:
Salaam Parkashan
Address: Pavel Kussa
V&P.O. Kussa
Via Bilaspur
Distt. Moga, Punjab
Pin-142039
Phone: 01636 282947
E Mail : salaamparkashan@gmail.com
Blog : www.salaamparkashan.blogspot.com
ਪਹਿਲੀ ਵਾਰ : 2010
ਪ੍ਰਕਾਸ਼ਕ : ਸਲਾਮ ਪ੍ਰਕਾਸ਼ਨ
ਪਤਾ: ਪਾਵੇਲ ਕੁੱਸਾ, ਪਿੰਡ ਤੇ ਡਾਕਘਰ, ਕੁੱਸਾ
ਬਰਾਸਤਾ ਬਿਲਾਸਪੁਰ, ਜ਼ਿਲ੍ਹਾ ਮੋਗਾ
ਪਿੰਨ ਕੋਡ- 142039
ਫੋਨ- 01636 282947
ਛਾਪਕ: ਬਰਾਈਟ ਪ੍ਰਿੰਟਰਜ਼, ਜਲੰਧਰ
ਮੁੱਲ : 35 ਰੁਪਏ
....................................................................
* ਸਨਮਾਨ ਕਮੇਟੀ 'ਚ ਜਸਪਾਲ ਜੱਸੀ, ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਗੁਰਦਿਆਲ ਸਿੰਘ ਭੰਗਲ, ਜ਼ੋਰਾ ਸਿੰਘ ਨਸਰਾਲੀ, ਯਸ਼ਪਾਲ, ਡਾ. ਪਰਮਿੰਦਰ ਸਿੰਘ, ਅਤਰਜੀਤ, ਦਰਸ਼ਨ ਸਿੰਘ ਕੂਹਲੀ, ਹਰਜਿੰਦਰ ਸਿੰਘ, ਪੁਸ਼ਪ ਲਤਾ ਅਤੇ ਪਾਵੇਲ ਕੁੱਸਾ ਸ਼ਾਮਲ ਸਨ।
** ''ਸਲਾਮ ਪ੍ਰਕਾਸ਼ਨ'' ਕਮੇਟੀ ਮੈਂਬਰ : ਪਵੇਲ ਕੁੱਸਾ, ਡਾ. ਪ੍ਰਮਿੰਦਰ ਸਿੰਘ ਸੰਧੂ, ਯਸ਼ਪਾਲ, ਅਮੋਲਕ ਸਿੰਘ, ਜਸਪਾਲ ਜੱਸੀ
ਇਕ ਘੁੱਟ ਦਰਦ ਪਿਆ!
ਤੂੰ ਤਾਂ ਯਾਰਾ, ਗ਼ਮ ਦਾ ਸਾਗਰ
ਹਿੱਕ ਦੇ ਵਿਚ ਸਮੋਇਆ
ਅਸੀਂ ਤਾਂ ਇਸਦੇ ਦੇ ਬੂਹੀਂ ਭੌਂਦੇ
ਇਹ ਸਾਡਾ ਨਾ ਹੋਇਆ
ਤੇਰੇ ਕੋਲ ਅਮੁੱਕ ਹੈ ਪੂੰਜੀ
ਬੁੱਕੀਂ ਵੰਡਦਾ ਜਾਹ!
ਤੂੰ ਜ਼ਿੰਦਗੀ ਦਾ, ਜ਼ਿੰਦਗੀ ਤੇਰੀ
ਇਹ ਵਰ ਖੱਟਦਾ ਕੋਈ
ਅਸੀਂ ਤੇ ਜ਼ਿੰਦਗੀ ਅੱਗੇ-ਪਿੱਛੇ
ਇਹ ਸਾਡੀ ਨਾ ਹੋਈ
ਕੌਣ ਕਹੇ ਤੇਰੇ ਵਾਂਗੂੰ ਜਾ ਕੇ
ਮੈਂ ਅੱਗ ਦਾ ਦਰਿਆ!
ਬੋਲ ਤੇਰੇ ਜੋ ਗੀਤਾਂ ਵਰਗੇ
ਸਾਹ ਜੋ ਕਵਿਤਾ ਹੋਏ
ਤੇਰੇ ਵਰਗੀ ਕਿਹੜਾ ਏਥੇ
ਦਰਦ-ਕਹਾਣੀ ਛੋਹੇ
ਜਿਸ ਹੱਟੋਂ ਤੂੰ ਦਰਦ ਵਣਜਿਆ
ਉਸ ਹੱਟ 'ਤੇ ਛੱਡ ਆ!
ਜਾਂ ਤੂੰ ਆਪਣਾ ਅਨੁਭਵ ਦੇ ਦੇ
ਕੋਈ ਰੰਗ ਦੀ ਡਲੀ ਫੜਾ
ਕੋਈ ਸੂਹਾ-ਸੁਰਖ਼ ਰੰਗ ਦੇਹ
ਜਿਸਦਾ ਤੂੰ ਦਰਿਆ
ਜਾਂ ਫਿਰ ਕੁਝ ਹਰਫ਼ਾਂ ਦੇ ਮਣਕੇ
ਸਾਡੀ ਝੋਲੀ ਪਾ!
ਇਕ ਘੁੱਟ ਦਰਦ ਪਿਆ!
(1965)
(ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ (ਕੈਨੇਡਾ) ਵੱਲੋਂ ਪ੍ਰਕਾਸ਼ਤ ਪੁਸਤਕ ''ਸੰਤੋਖ ਸਿੰਘ ਧੀਰ'' 'ਚੋਂ)
ਮੇਰੀ ਕਵਿਤਾ
2. ਉੱਤਰ ਅਧੁਨਿਕਤਾ
3. ਹੁਣ ਇਕ ਭੇਜ ਕਟਾਰ
4. ਨਵੀਂ ਕਵਿਤਾ
5. ਪਾਸ਼
6. ਕਲਾ ਦਾ ਸੁਨੇਹਾ
8. ਜਾਗ੍ਰਤ
9. ਅੱਧੀ ਅੱਧੀ ਰਾਤੀਂ ਦੀਵਾ ਜਗਦਾ
10. ਤੇਰਾ ਲੁੱਟਿਆ ਸ਼ਹਿਰ ਭੰਬੋਰ
11. ਬੋਲ ਰਿਹਾ ਪੈਗ਼ੰਬਰ
12. ਤਿਲੰਗਾਨਾ! ਤੂੰ ਕਰਵਟ ਲੈ
13. ਬੋਲ ਜਵਾਨਾਂ! ਹੱਲਾ ਬੋਲ
14. ਪਹਿਨ ਲਓ ਨਹੁੰਦਰਾਂ
15. ਆਉਣ ਵਾਲਾ ਸਮਾਂ
16. ਰਾਜਿਆ ਰਾਜ ਕਰੇਂਦਿਆ
17. ਤੇਰੀ ਨਗਰੀ ਵਿਚ ਹਨੇਰਾ ਘੋਰ ਹੈ
18. ਓ ਸਮੇਂ ਦੇ ਹਾਕਮਾਂ
19. ਸਦਾ ਨਾ ਰਹਿੰਦੀ ਰਾਤ
20. ਹੱਕ ਦੀ ਆਵਾਜ਼
21. ਸਾਡੇ ਤਾਂ ਰਾਹ ਰੌਸ਼ਨ
23. ਜਦੋਂ ਅਸੀਂ ਆਵਾਂਗੇ
24. ਦੋ ਜਿੰਦਾਂ ਨਿਰਦੋਸੀਆਂ
25. ਏਸ਼ੀਆ
26. ਨਿਸਚਾ
27. ਉਠ ਰਿਹੈ ਮਿਲ ਕੇ ਕਦਮ ਇਨਸਾਨ ਦਾ!
28. ਸਨਮਾਨ
29. ਅੰਜੇਲਾ
30. ਉੱਠੋ ਕਾਮਰੇਡ!

(ਚੋਣਵੀਆਂ ਕਵਿਤਾਵਾਂ)
(ਪਹਿਲੀ ਜਿਲਦ)
(ਪਹਿਲੀ ਜਿਲਦ)
ਚੋਣ ਅਤੇ ਸੰਪਾਦਨ
ਜਸਪਾਲ ਜੱਸੀ
ਸਲਾਮ ਪ੍ਰਕਾਸ਼ਨ
ਜਸਪਾਲ ਜੱਸੀ
ਸਲਾਮ ਪ੍ਰਕਾਸ਼ਨ
ਬੋਲ ਰਿਹਾ ਪੈਗ਼ੰਬਰ
Published by:
Salaam Parkashan
Address: Pavel Kussa
V&P.O. Kussa
Via Bilaspur
Distt. Moga, Punjab
Pin-142039
Phone: 01636 282947
E Mail : salaamparkashan@gmail.com
Blog : www.salaamparkashan.blogspot.com
ਪਹਿਲੀ ਵਾਰ : 2010
ਪ੍ਰਕਾਸ਼ਕ : ਸਲਾਮ ਪ੍ਰਕਾਸ਼ਨ
ਪਤਾ: ਪਾਵੇਲ ਕੁੱਸਾ, ਪਿੰਡ ਤੇ ਡਾਕਘਰ, ਕੁੱਸਾ
ਬਰਾਸਤਾ ਬਿਲਾਸਪੁਰ, ਜ਼ਿਲ੍ਹਾ ਮੋਗਾ
ਪਿੰਨ ਕੋਡ- 142039
ਫੋਨ- 01636 282947
ਛਾਪਕ: ਬਰਾਈਟ ਪ੍ਰਿੰਟਰਜ਼, ਜਲੰਧਰ
ਮੁੱਲ : 35 ਰੁਪਏ
ਬੋਲ ਰਿਹਾ ਪੈਗ਼ੰਬਰ, ਧਰਤੀ ਡੋਲ ਰਹੀ
ਯੁੱਗ ਦੀ ਸੁੱਤੀ ਦਾਨਿਸ਼, ਅੱਖੀਆਂ ਖੋਲ੍ਹ ਰਹੀ।
ਸ਼ਸਤਰ ਲੱਗੇ ਸਾਣ ਤੇ ਚੋਟ ਨਗਾਰੇ 'ਤੇ
ਜਨਮ ਜਨਮ ਦੀ ਹੀਣਤ, ਛਵ੍ਹੀਆਂ ਟੋਲ੍ਹ ਰਹੀ।
ਯੁੱਗ ਦੀ ਸੁੱਤੀ ਦਾਨਿਸ਼, ਅੱਖੀਆਂ ਖੋਲ੍ਹ ਰਹੀ।
ਸ਼ਸਤਰ ਲੱਗੇ ਸਾਣ ਤੇ ਚੋਟ ਨਗਾਰੇ 'ਤੇ
ਜਨਮ ਜਨਮ ਦੀ ਹੀਣਤ, ਛਵ੍ਹੀਆਂ ਟੋਲ੍ਹ ਰਹੀ।
''ਸਲਾਮ ਪ੍ਰਕਾਸ਼ਨ'' ਦੀ ਸਲਾਮ!
11 ਜਨਵਰੀ 2006 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਕੁੱਸਾ ਵਿਖੇ ਇਨਕਲਾਬੀ ਨਾਟਕ ਲਹਿਰ ਦੇ ਸ਼੍ਰੋਮਣੀ ਉਸਰੱਈਏ ਅਤੇ ਇਸਦੀ ਮਾਣ-ਮੱਤੀ ਕਲਗੀ ਗੁਰਸ਼ਰਨ ਸਿੰਘ ਦੀ ਜੀਵਨ ਘਾਲਣਾ ਨੂੰ ਇਨਕਲਾਬੀ ਜਮਹੂਰੀ ਲਹਿਰ ਵੱਲੋਂ ਜਨਤਕ ਸਲਾਮ ਭੇਟ ਕੀਤੀ ਗਈ ਸੀ ਅਤੇ ''ਇਨਕਲਾਬੀ ਨਿਹਚਾ ਸਨਮਾਨ'' ਨਾਲ ਸਤਿਕਾਰਿਆ ਗਿਆ ਸੀ। ਇਸ ਇਤਿਹਾਸਕ ਅਤੇ ਯਾਦਗਾਰੀ ਇਨਕਲਾਬੀ ਸਨਮਾਨ ਸਮਾਰੋਹ 'ਚ ਪੰਦਰਾਂ ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ। ਇਨਕਲਾਬੀ ਲੋਕ ਲਹਿਰ ਅਤੇ ਲੋਕ-ਪੱਖੀ ਪੰਜਾਬੀ ਸਾਹਿਤ ਜਗਤ ਦੀਆਂ ਬਹੁਤ ਸਾਰੀਆਂ ਉੱਘੀਆਂ ਸਖਸ਼ੀਅਤਾਂ ਸ਼ਾਮਲ ਹੋਈਆਂ ਸਨ। ਇਸ ਸਮਾਰੋਹ ਦੇ ਪ੍ਰਧਾਨਗੀ ਮੰਡਲ 'ਚ ਪੰਜਾਬੀ ਸਾਹਿਤ ਅਤੇ ਕਲਾ ਜਗਤ ਦੀਆਂ ਅਹਿਮ ਹਸਤੀਆਂ ਡਾ. ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ, ਅਜਮੇਰ ਔਲਖ ਅਤੇ ਸੰਤੋਖ ਸਿੰਘ ਧੀਰ ਸ਼ਾਮਲ ਸਨ। ਇਹ ਸਨਮਾਨ ਸਮਾਰੋਹ ਲੋਕਾਂ ਦੀ ਕਲਾ ਅਤੇ ਲੋਕਾਂ ਦੀ ਲਹਿਰ ਦੇ ਸੁੱਚੇ ਸੰਗਰਾਮੀ ਰਿਸ਼ਤੇ ਨੂੰ ਹੁਲਾਰਾ ਦੇਣ ਵਾਲੀ ਅਹਿਮ ਘਟਨਾ ਹੋ ਨਿੱਬੜਿਆ ਸੀ। ਮਗਰੋਂ ਇਸ ਰਿਸ਼ਤੇ ਦਾ ਉੱਘੜਵਾਂ ਪ੍ਰਗਟਾਵਾ ਨਾਟਕਕਾਰ ਅਜਮੇਰ ਔਲਖ ਦੀ ਬਿਮਾਰੀ ਸਮੇਂ ਲੋਕਾਂ ਦੀਆਂ ਸੰਗਰਾਮੀ ਜਥੇਬੰਦੀਆਂ, ਖਾਸ ਕਰਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ, ਵੱਲੋਂ ਸਹਾਇਤਾ ਲਈ ਜੁਟਾਏ ਹੰਭਲੇ ਰਾਹੀਂ ਹੋਇਆ।
ਗੁਰਸ਼ਰਨ ਸਿੰਘ ਸਨਮਾਨ ਸਮਾਰੋਹ ਲਈ ਚਲਾਈ ਗਈ ਲੰਮੀ ਮੁਹਿੰਮ ਨੂੰ ਲੋਕਾਂ ਦੇ ਹੁੰਗਾਰੇ ਦਾ ਪ੍ਰਗਟਾਵਾ ਦਿਲ ਖੋਲ੍ਹ ਕੇ ਦਿੱਤੇ ਫੰਡਾਂ ਰਾਹੀਂ ਵੀ ਹੋਇਆ। ਸਮਾਗਮ ਦੇ ਖਰਚਿਆਂ ਤੋਂ ਵਾਫ਼ਰ ਹੋਈ ਫੰਡ ਰਾਸ਼ੀ ਨੂੰ ਲੋਕ-ਪੱਖੀ ਸਾਹਿਤਕਾਰਾਂ ਅਤੇ ਲੋਕਾਂ ਦੀ ਲਹਿਰ ਦੇ ਰਿਸ਼ਤੇ ਨੂੰ ਹੋਰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਲਈ ਜੁਟਾਉਣ ਦਾ ਫੈਸਲਾ ਕੀਤਾ ਗਿਆ। ਸਿੱਟੇ ਵਜੋਂ ''ਸਲਾਮ ਪ੍ਰਕਾਸ਼ਨ'' ਹੋਂਦ ਵਿਚ ਆਇਆ ਹੈ। ਇਸ ਪ੍ਰਕਾਸ਼ਨ ਦਾ ਮਕਸਦ ਲੋਕ-ਪੱਖੀ ਸਾਹਿਤ ਅਤੇ ਕਲਾ ਦੇ ਚੰਗੇ ਨਮੂਨਿਆਂ ਨੂੰ ਸੰਭਵ ਹੱਦ ਤੱਕ ਸਸਤੀਆਂ ਦਰਾਂ 'ਤੇ ਲੋਕਾਂ 'ਚ ਲੈ ਕੇ ਜਾਣਾ ਹੈ। ਇਹ ਲੋਕ-ਪੱਖੀ ਸਾਹਿਤਕ ਰਚਨਾਵਾਂ ਨੂੰ ਬਣਦਾ ਸਤਿਕਾਰ ਦੇਣ ਅਤੇ ਸਲਾਮ ਪੇਸ਼ ਕਰਨ ਦੀ ਸ਼ਕਲ ਵੀ ਹੈ।
ਇਸ ਕਰਕੇ ''ਸਲਾਮ ਪ੍ਰਕਾਸ਼ਨ'' ਦੀਆਂ ਪ੍ਰਕਾਸ਼ਨਾਵਾਂ ਸਬੰਧੀ ਹੱਕ 'ਪ੍ਰਕਾਸ਼ਕਾਂ' ਦੇ ਰਾਖਵੇਂ ਨਹੀਂ ਹਨ।
''ਸਲਾਮ ਪ੍ਰਕਾਸ਼ਨ'' ਵੱਲੋਂ ਆਪਣੇ ਉੱਦਮ ਦੀ ਸ਼ੁਰੂਆਤ ਵਿਛੜ ਗਈ ਉੱਘੀ ਲੋਕ-ਪੱਖੀ ਸਾਹਿਤਕ ਹਸਤੀ ਸੰਤੋਖ ਸਿੰਘ ਧੀਰ ਦੀਆਂ ਰਚਨਾਵਾਂ ਦੇ ਪ੍ਰਕਾਸ਼ਨ ਨਾਲ ਕੀਤੀ ਜਾ ਰਹੀ ਹੈ। ਪੁਸਤਕ ''ਬੋਲ ਰਿਹਾ ਪੈਗ਼ੰਬਰ'' ਉਹਨਾਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਪਹਿਲਾ ਭਾਗ ਹੈ ਅਤੇ ਪੁਸਤਕ ''ਹਸਤਨਾਪੁਰ! ਸਾਵਧਾਨ'' ਦੂਸਰਾ। ਉਹਨਾਂ ਦੇ ਸਾਹਿਤਕ ਜੀਵਨ ਦੇ ਪਹਿਲੇ ਦੌਰ ਦੀਆਂ ਚੋਣਵੀਆਂ ਕਹਾਣੀਆਂ ਨੂੰ ''ਪਹਿਲੇ ਪਹਿਰ ਦੀਆਂ ਕਹਾਣੀਆਂ'' ਟਾਈਟਲ ਹੇਠ ਦੋ ਜਿਲਦਾਂ ਵਿਚ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।
ਹਥਲੀ ਪੁਸਤਕ 'ਚ ਕੁੱਸਾ ਵਿਚ ਹੋਏ ਸਨਮਾਨ ਸਮਾਰੋਹ 'ਚ ਸ੍ਰੀ ਸੰਤੋਖ ਸਿੰਘ ਧੀਰ ਵੱਲੋਂ ਕੀਤੀ ਗਈ ਤਕਰੀਰ ਦਾ ਸੰਖੇਪ ਰੂਪ ਵੀ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਇਹ ਤਕਰੀਰ ਲੋਕਾਂ ਦੇ ਆਪਣੇ ਸਾਹਿਤਕਾਰਾਂ ਨਾਲ ਰਿਸ਼ਤੇ ਨੂੰ ਮਜਬੂਤ ਕਰਨ ਲਈ ਜੁਟਾਏ ਗੁਰਸ਼ਰਨ ਸਿੰਘ ਇਨਕਲਾਬੀ ਸਨਮਾਨ ਸਮਾਰੋਹ ਕਮੇਟੀ* ਦੇ ਹੰਭਲੇ ਅਤੇ ਗੁਰਸ਼ਰਨ ਸਿੰਘ ਹੋਰਾਂ ਦੇ ਰੋਲ ਸਬੰਧੀ ਉਹਨਾਂ ਦੇ ਪ੍ਰਤੀਕਰਮ ਨੂੰ ਪ੍ਰਗਟ ਕਰਦੀ ਹੈ।
ਲੋਕ-ਪੱਖੀ ਸਾਹਿਤਕਾਰਾਂ ਨੂੰ ਲੋਕਾਂ ਦੇ ਸਰਮਾਏ ਵਜੋਂ ਸਤਿਕਾਰਨ ਦੀ ਇਸੇ ਭਾਵਨਾ ਨੂੰ ਅੱਗੇ ਵਧਾਉਣ ਦੇ ਇੱਕ ਛੋਟੇ ਜਿਹੇ ਯਤਨ ਵਜੋਂ ਹੀ ਅਸੀਂ ਸੰਤੋਖ ਸਿੰਘ ਧੀਰ ਦੀਆਂ ਰਚਨਾਵਾਂ ਦੇ ਪ੍ਰਕਾਸ਼ਨ ਰਾਹੀਂ ਉਹਨਾਂ ਦੀ ਘਾਲਣਾ ਅਤੇ ਪ੍ਰਤਿਭਾ ਨੂੰ ਸਲਾਮ ਭੇਟ ਕਰਨ ਦੀ ਖੁਸ਼ੀ ਲੈ ਰਹੇ ਹਾਂ।
—ਸਲਾਮ ਪ੍ਰਕਾਸ਼ਨ ਕਮੇਟੀ**ਗੁਰਸ਼ਰਨ ਸਿੰਘ ਸਨਮਾਨ ਸਮਾਰੋਹ ਲਈ ਚਲਾਈ ਗਈ ਲੰਮੀ ਮੁਹਿੰਮ ਨੂੰ ਲੋਕਾਂ ਦੇ ਹੁੰਗਾਰੇ ਦਾ ਪ੍ਰਗਟਾਵਾ ਦਿਲ ਖੋਲ੍ਹ ਕੇ ਦਿੱਤੇ ਫੰਡਾਂ ਰਾਹੀਂ ਵੀ ਹੋਇਆ। ਸਮਾਗਮ ਦੇ ਖਰਚਿਆਂ ਤੋਂ ਵਾਫ਼ਰ ਹੋਈ ਫੰਡ ਰਾਸ਼ੀ ਨੂੰ ਲੋਕ-ਪੱਖੀ ਸਾਹਿਤਕਾਰਾਂ ਅਤੇ ਲੋਕਾਂ ਦੀ ਲਹਿਰ ਦੇ ਰਿਸ਼ਤੇ ਨੂੰ ਹੋਰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਲਈ ਜੁਟਾਉਣ ਦਾ ਫੈਸਲਾ ਕੀਤਾ ਗਿਆ। ਸਿੱਟੇ ਵਜੋਂ ''ਸਲਾਮ ਪ੍ਰਕਾਸ਼ਨ'' ਹੋਂਦ ਵਿਚ ਆਇਆ ਹੈ। ਇਸ ਪ੍ਰਕਾਸ਼ਨ ਦਾ ਮਕਸਦ ਲੋਕ-ਪੱਖੀ ਸਾਹਿਤ ਅਤੇ ਕਲਾ ਦੇ ਚੰਗੇ ਨਮੂਨਿਆਂ ਨੂੰ ਸੰਭਵ ਹੱਦ ਤੱਕ ਸਸਤੀਆਂ ਦਰਾਂ 'ਤੇ ਲੋਕਾਂ 'ਚ ਲੈ ਕੇ ਜਾਣਾ ਹੈ। ਇਹ ਲੋਕ-ਪੱਖੀ ਸਾਹਿਤਕ ਰਚਨਾਵਾਂ ਨੂੰ ਬਣਦਾ ਸਤਿਕਾਰ ਦੇਣ ਅਤੇ ਸਲਾਮ ਪੇਸ਼ ਕਰਨ ਦੀ ਸ਼ਕਲ ਵੀ ਹੈ।
ਇਸ ਕਰਕੇ ''ਸਲਾਮ ਪ੍ਰਕਾਸ਼ਨ'' ਦੀਆਂ ਪ੍ਰਕਾਸ਼ਨਾਵਾਂ ਸਬੰਧੀ ਹੱਕ 'ਪ੍ਰਕਾਸ਼ਕਾਂ' ਦੇ ਰਾਖਵੇਂ ਨਹੀਂ ਹਨ।
''ਸਲਾਮ ਪ੍ਰਕਾਸ਼ਨ'' ਵੱਲੋਂ ਆਪਣੇ ਉੱਦਮ ਦੀ ਸ਼ੁਰੂਆਤ ਵਿਛੜ ਗਈ ਉੱਘੀ ਲੋਕ-ਪੱਖੀ ਸਾਹਿਤਕ ਹਸਤੀ ਸੰਤੋਖ ਸਿੰਘ ਧੀਰ ਦੀਆਂ ਰਚਨਾਵਾਂ ਦੇ ਪ੍ਰਕਾਸ਼ਨ ਨਾਲ ਕੀਤੀ ਜਾ ਰਹੀ ਹੈ। ਪੁਸਤਕ ''ਬੋਲ ਰਿਹਾ ਪੈਗ਼ੰਬਰ'' ਉਹਨਾਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਪਹਿਲਾ ਭਾਗ ਹੈ ਅਤੇ ਪੁਸਤਕ ''ਹਸਤਨਾਪੁਰ! ਸਾਵਧਾਨ'' ਦੂਸਰਾ। ਉਹਨਾਂ ਦੇ ਸਾਹਿਤਕ ਜੀਵਨ ਦੇ ਪਹਿਲੇ ਦੌਰ ਦੀਆਂ ਚੋਣਵੀਆਂ ਕਹਾਣੀਆਂ ਨੂੰ ''ਪਹਿਲੇ ਪਹਿਰ ਦੀਆਂ ਕਹਾਣੀਆਂ'' ਟਾਈਟਲ ਹੇਠ ਦੋ ਜਿਲਦਾਂ ਵਿਚ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ।
ਹਥਲੀ ਪੁਸਤਕ 'ਚ ਕੁੱਸਾ ਵਿਚ ਹੋਏ ਸਨਮਾਨ ਸਮਾਰੋਹ 'ਚ ਸ੍ਰੀ ਸੰਤੋਖ ਸਿੰਘ ਧੀਰ ਵੱਲੋਂ ਕੀਤੀ ਗਈ ਤਕਰੀਰ ਦਾ ਸੰਖੇਪ ਰੂਪ ਵੀ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। ਇਹ ਤਕਰੀਰ ਲੋਕਾਂ ਦੇ ਆਪਣੇ ਸਾਹਿਤਕਾਰਾਂ ਨਾਲ ਰਿਸ਼ਤੇ ਨੂੰ ਮਜਬੂਤ ਕਰਨ ਲਈ ਜੁਟਾਏ ਗੁਰਸ਼ਰਨ ਸਿੰਘ ਇਨਕਲਾਬੀ ਸਨਮਾਨ ਸਮਾਰੋਹ ਕਮੇਟੀ* ਦੇ ਹੰਭਲੇ ਅਤੇ ਗੁਰਸ਼ਰਨ ਸਿੰਘ ਹੋਰਾਂ ਦੇ ਰੋਲ ਸਬੰਧੀ ਉਹਨਾਂ ਦੇ ਪ੍ਰਤੀਕਰਮ ਨੂੰ ਪ੍ਰਗਟ ਕਰਦੀ ਹੈ।
ਲੋਕ-ਪੱਖੀ ਸਾਹਿਤਕਾਰਾਂ ਨੂੰ ਲੋਕਾਂ ਦੇ ਸਰਮਾਏ ਵਜੋਂ ਸਤਿਕਾਰਨ ਦੀ ਇਸੇ ਭਾਵਨਾ ਨੂੰ ਅੱਗੇ ਵਧਾਉਣ ਦੇ ਇੱਕ ਛੋਟੇ ਜਿਹੇ ਯਤਨ ਵਜੋਂ ਹੀ ਅਸੀਂ ਸੰਤੋਖ ਸਿੰਘ ਧੀਰ ਦੀਆਂ ਰਚਨਾਵਾਂ ਦੇ ਪ੍ਰਕਾਸ਼ਨ ਰਾਹੀਂ ਉਹਨਾਂ ਦੀ ਘਾਲਣਾ ਅਤੇ ਪ੍ਰਤਿਭਾ ਨੂੰ ਸਲਾਮ ਭੇਟ ਕਰਨ ਦੀ ਖੁਸ਼ੀ ਲੈ ਰਹੇ ਹਾਂ।
....................................................................
* ਸਨਮਾਨ ਕਮੇਟੀ 'ਚ ਜਸਪਾਲ ਜੱਸੀ, ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਗੁਰਦਿਆਲ ਸਿੰਘ ਭੰਗਲ, ਜ਼ੋਰਾ ਸਿੰਘ ਨਸਰਾਲੀ, ਯਸ਼ਪਾਲ, ਡਾ. ਪਰਮਿੰਦਰ ਸਿੰਘ, ਅਤਰਜੀਤ, ਦਰਸ਼ਨ ਸਿੰਘ ਕੂਹਲੀ, ਹਰਜਿੰਦਰ ਸਿੰਘ, ਪੁਸ਼ਪ ਲਤਾ ਅਤੇ ਪਾਵੇਲ ਕੁੱਸਾ ਸ਼ਾਮਲ ਸਨ।
** ''ਸਲਾਮ ਪ੍ਰਕਾਸ਼ਨ'' ਕਮੇਟੀ ਮੈਂਬਰ : ਪਵੇਲ ਕੁੱਸਾ, ਡਾ. ਪ੍ਰਮਿੰਦਰ ਸਿੰਘ ਸੰਧੂ, ਯਸ਼ਪਾਲ, ਅਮੋਲਕ ਸਿੰਘ, ਜਸਪਾਲ ਜੱਸੀ
ਗੁਰਸ਼ਰਨ ਸਿੰਘ ਸਨਮਾਨ ਸਮਾਰੋਹ 'ਚ
ਲੇਖਕ ਦੀ ਤਕਰੀਰ
ਲੇਖਕ ਦੀ ਤਕਰੀਰ
ਗੁਰਸ਼ਰਨ ਸਿੰਘ ਜੀ, ਉਹਨਾਂ ਦੀ ਬਹੁਤ ਹੀ ਸਤਿਕਾਰਯੋਗ ਪਤਨੀ, ਸ੍ਰੀਮਤੀ ਕੈਲਾਸ਼ ਕੌਰ ਜੀ, ਪਰਧਾਨਗੀ ਮੰਡਲ ਦੇ ਸੱਜਣੋਂ! ਮੈਂ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦਾ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆਂ, ਜਿਹਨਾਂ ਨੇ ਆਪਣੇ ਸਪੂਤ, ਇਨਕਲਾਬੀ ਸੰਗਰਾਮੀਏ ਨੂੰ, ਐਨੀ ਵਿਸ਼ਾਲ ਪੱਧਰ ਦੇ ਉੱਤੇ ਸਨਮਾਨਣ ਦਾ ਯਤਨ ਕੀਤਾ ਹੈ, ਪ੍ਰਬੰਧ ਕੀਤਾ ਹੈ। ਜਦੋਂ ਮਿੱਤਰੋ, ਤੁਹਾਡੇ ਕੋਲ ਹਾਜ਼ਰ ਹੋਣ ਲਈ ਕਿਹਾ ਗਿਆ ਕਲਪਨਾ ਤਾਂ ਮੈਂ ਉਦੋਂ ਈ ਕਰਦਾ ਸੀ ਬਈ ਕਿੰਨਾ ਕੁ ਇਕੱਠ ਹੋਊਗਾ। ਮੈਂ ਕਾਫੀ 'ਕੱਠ ਦੀ ਕਲਪਨਾ ਕਰ ਰਿਹਾ ਸੀ ਕਿ ਐਨਾ ਕੁ ਹੋ ਜਾਵੇਗਾ, ਪਰ ਯਕੀਨ ਜਾਣੋ, ਮੇਰੀ ਕਲਪਨਾ ਝੂਠੀ ਪੈ ਗਈ। ਇਤਨਾ ਇਕੱਠ ਹੈ! ਵਿਸ਼ਾਲ ਇਕੱਠ ਹੈ। ਸ੍ਰੀ ਗੁਰਸ਼ਰਨ ਸਿੰਘ ਜੀ ਜਿਸ ਕਿਸਮ ਦੇ ਸਨਮਾਨ ਦੇ ਯੋਗ ਸਨ, ਉਸੇ ਕਿਸਮ ਦਾ ਸਨਮਾਨ ਇਹਨਾਂ ਦਾ ਹੋ ਰਿਹਾ ਹੈ।। ਜਿਸ ਕਿਸਮ ਦਾ ਸਮਾਜ ਅਸੀਂ ਸਿਰਜਣਾ ਚਾਹੁੰਦੇ ਹਾਂ, ਆਪਾਂ ਸਾਰੇ ਜਣੇ, ਜਦੋਂ ਉਹ ਸਮਾਜ ਸਿਰਜਿਆ ਗਿਆ ਤਾਂ ਉਹ ਇਸ ਤਰ੍ਹਾਂ ਦਾ ਸਨਮਾਨ ਹੋਊਗਾ। ਪਰ ਉਹ ਸਨਮਾਨ ਤਾਂ ਫਿਰ ਸਾਡੀਆਂ ਸਰਕਾਰਾਂ ਦੇਣਗੀਆਂ। ਪਰ ਅਜ ਜੋ ਹੋਵੇਗਾ, ਇਹ ਸਨਮਾਨ ਵੀ ਇੱਕ ਇਤਿਹਾਸ ਬਣੇਗਾ, ਇਸ ਸਨਮਾਨ ਦਾ ਇਨਕਲਾਬੀਆਂ ਦੇ ਇਤਿਹਾਸ ਵਿਚ ਬਹੁਤ ਬੜਾ ਮਹੱਤਵ ਹੈ।
ਗੁਰਸ਼ਰਨ ਸਿੰਘ ਜੀ ਨੇ ਨਾਟਕ ਲਹਿਰ ਸ਼ੁਰੂ ਕੀਤੀ, ਪੰਜਾਬ ਦੇ ਵਿਚ। ਸਭ ਤੋਂ ਪਹਿਲਾਂ ਇਹਨਾਂ ਦਾ ਇੱਕ ਨਾਟਕ ਹੁੰਦਾ ਸੀ- ਨੰਗਾ ਆਦਮੀ। ਨੰਗਾ ਆਦਮੀ ਤੋਂ ਮਤਲਬ ਐ, ਸੱਚਾ ਬੰਦਾ। ਨੰਗੇ ਆਦਮੀ ਨੂੰ ਕਿਸੇ ਤੋਂ ਭੈਅ ਨਹੀਂ। ਉਹ ਨੰਗਾ ਆਦਮੀ ਐ। ਤਲਵਾਰ ਵਰਗਾ ਨੰਗਾ। ਅੱਗ ਦੀਆਂ ਲਾਟਾਂ ਵਰਗਾ ਨੰਗਾ। ਸੁਰਜ ਵਰਗਾ ਨੰਗਾ ਆਦਮੀ, ਜਿਸ ਨੂੰ ਕਿਸੇ ਦਾ ਡਰ-ਭੈਅ ਨਹੀਂ। ਉਹ ਨੰਗਾ ਆਦਮੀ ਇਨ੍ਹਾਂ ਨੇ ਸਟੇਜ 'ਤੇ ਪੇਸ਼ ਕੀਤਾ। ਉਸਨੇ ਇਨਕਲਾਬੀ ਸੁਨੇਹਾ ਦਿੱਤਾ; ਲੋਕਾਂ ਵਿਚ ਜਿਸ ਦਾ ਕੋਈ ਜੁਆਬ ਨਹੀਂ। ਫਿਰ ਇਹਨਾਂ ਦਾ ਨਾਟਕ ਧਮਕ ਨਗਾਰੇ ਦੀ, ਉਹਦਾ ਪਾਤਰ ਅਕਬਰ ਬਾਦਸ਼ਾਹ ਦੇ ਨਾਲ ਟੱਕਰ ਲੈਂਦੈ, ਆਪਣੇ ਸਮੇਂ ਦੇ ਵਿਚ। ਅਕਬਰ ਬਾਦਸ਼ਾਹ ਦੇ ਤਖਤ ਦੇ ਪਾਵਿਆਂ ਨੂੰ ਹਿਲਾ ਰਿਹੈ। ਫਿਰ ਸਾਰੇ ਜਾਣਦੇ ਨੇ, ਪੰਜਾਬ ਦੇ ਬੱਚੇ ਬੱਚੇ ਨੇ ਦੇਖਿਐ ਉਹ ਨਾਟਕ ''ਭਾਈ ਮੰਨਾ ਸਿੰਘ''। ਜਿਸ ਵੇਲੇ ਟੈਲੀਵੀਜ਼ਨ ਉੱਤੇ ਮੰਨਾ ਸਿੰਘ ਨਾਟਕ ਲੱਗ ਜਾਂਦਾ- ਔਰਤਾਂ, ਮਰਦ, ਬਾਲ-ਬੱਚੇ ਪੰਜਾਬ ਦੇ, ਆਪਣਾ ਕੰਮ ਛੱਡ ਕੇ ਨਾਟਕ ਵੇਖਣ ਲੱਗ ਜਾਂਦੇ, ''ਭਾਈ ਮੰਨਾ ਸਿੰਘ ਆ ਗਿਆ'', ''ਭਾਈ ਮੰਨਾ ਸਿੰਘ ਆ ਗਿਆ।'' ਗੁਰਸ਼ਰਨ ਸਿੰਘ ਹੋਰਾਂ ਦਾ ਨਾਉਂ ਗੁਰਸ਼ਰਨ ਸਿੰਘ ਨਹੀਂ ਰਿਹਾ, ਇਹਨਾਂ ਦੇ ਦਰਸ਼ਕਾਂ ਨੇ ਇਹਨਾਂ ਦਾ ਨਾਂ ਭਾਈ ਮੰਨਾ ਸਿੰਘ ਰੱਖ ਦਿੱਤਾ। ਇਹ ਹੈ, ਇਹਨਾਂ ਦੇ ਨਾਟਕ ਦੀ ਕਾਮਯਾਬੀ। ਨਾਟਕਕਾਰ ਦਾ ਨਾਉਂ ਉਹਦੇ ਪਾਤਰ ਦੇ ਨਾਂ 'ਤੇ ਚੱਲਿਆ। ਗੁਰਸ਼ਰਨ ਸਿੰਘ ਜੀ ਨੇ ਆਪਣੇ ਨਾਟਕਾਂ ਰਾਹੀਂ ਪੰਜਾਬ ਦੇ ਲੋਕਾਂ ਵਿਚ ਜਾਗਰਤੀ ਫੈਲਾਈ।। ਗੁਰਸ਼ਰਨ ਸਿੰਘ ਜੀ ਇੱਕ ਵਿਅਕਤੀ ਨਹੀਂ। ਮੈਂ ਸੰਸਥਾ ਵੀ ਨਹੀਂ ਕਹੂੰਗਾ। ਇਹ ਸ਼ਬਦ ਵੀ ਛੋਟਾ ਰਹਿ ਜਾਂਦੈ। ਇਹ ਇੱਕ ਲਹਿਰ ਨੇ ਆਪਣੇ ਆਪ ਦੇ ਵਿਚ, ਜਿਹੜੀ ਲਹਿਰ ਨੇ ਲੋਕਾਂ ਦੇ ਵਿਚ, ਪੰਜਾਬ ਵਿਚ ਨਾਟਕਾਂ ਨਾਲ ਪੰਜਾਬੀਆਂ ਦੀਆਂ ਅੱਖਾਂ ਖੋਲ੍ਹੀਆਂ। ਪੰਜਾਬੀਆਂ ਨੂੰ ਜਾਗਰਤ ਕੀਤਾ। ਪੰਜਾਬ ਦਾ ਸਿਰ ਉੱਚਾ ਕੀਤਾ। ਇਸ ਲਈ ਮੈਂ ਗੁਰਸ਼ਰਨ ਸਿੰਘ ਜੀ ਨੂੰ, ਇਸ ਮੌਕੇ ਉਤੇ ਬਹੁਤ ਬਹੁਤ ਮੁਬਾਰਕਵਾਦ ਦਿੰਨਾਂ। ਬਹੁਤ ਬਹੁਤ ਮੁਬਾਰਕਵਾਦ! ਮੈਂ ਆਪਣੇ ਵੱਲੋਂ ਵੀ, ਪੰਜਾਬੀ ਦੇ ਸਾਰੇ ਲੇਖਕਾਂ ਵੱਲੋਂ ਵੀ, ਜਿਹੜੇ ਇਥੇ ਨਹੀਂ ਵੀ; ਉਹਨਾਂ ਵੱਲੋਂ ਵੀ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਪੇਸ਼ ਕਰਦਾਂ!
ਇੱਕ ਗੱਲ ਦੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ- ਮੈਂ ਕਮਿਊਨਿਸਟ ਆਂ, ਗੁਰਸ਼ਰਨ ਸਿੰਘ ਜੀ ਵੀ ਕਮਿਊਨਿਸਟ ਨੇ। ਅਸੀਂ ਮਾਰਕਸਵਾਦ ਨੂੰ ਮੰਨਣ ਵਾਲੇ ਆਂ, ਲੈਨਿਨਵਾਦ ਨੂੰ ਮੰਨਣ ਵਾਲੇ ਆਂ। ਸਾਡਾ ਲੀਡਰ ਮਾਰਕਸ ਐ, ਸਾਡਾ ਲੀਡਰ ਲੈਨਿਨ ਐ, ਸਾਡਾ ਲੀਡਰ ਕਾਮਰੇਡ ਸਟਾਲਿਨ ਐ। ਸਾਡਾ ਲੀਡਰ ਕਾਮਰੇਡ ਮਾਓ-ਜ਼ੇ-ਤੁੰਗ ਐ। ਅਸੀਂ ਅੱਜ ਇੱਕ ਗੀਤ ਗਾਇਆ ਹੈ ਕਿ ਅਸੀਂ ਕੁਹਰਾਮ ਮਚਾ ਦਿਆਂਗੇ। ਠੀਕ, ਬਿਲਕੁਲ ਠੀਕ। ਅਸੀਂ ਕੁਹਰਾਮ ਮਚਾ ਸਕਦੇ ਹਾਂ। ਅਸੀਂ ਕੁਹਰਾਮ ਮਚਾਵਾਂਗੇ ਵੀ। ਪਰ ਕਿਸ ਤਰ੍ਹਾਂ ਮਚਾਵਾਂਗੇ? ਅਸੀਂ 'ਕੱਲੇ 'ਕੱਲੇ ਹੋ ਕੇ ਕੁਹਰਾਮ ਨਹੀਂ ਮਚਾ ਸਕਦੇ।............... ਇਕੱਠੇ ਹੋ ਕੇ ਲੜਾਈ ਲੜੀਏ ਔਰ ਹਿੰਦੋਸਤਾਨ ਦੇ ਵਿਚ ਉਹ ਜੁਗਗਰਦੀ ਲਿਆਈਏ, ਜਿਹੜੀ ਜੁਗਗਰਦੀ ਸਾਰੀਆਂ ਬਦਮਾਸ਼ੀਆਂ ਨੂੰ ਨੇਸਤੋਨਾਬੂਦ ਕਰ ਦੇਵੇ। ਇਹ ਹੁਣ ਤੁਹਾਡੇ ਹੱਥ ਹੈ। ਬਹੁਤ ਬਹੁਤ ਧੰਨਵਾਦ!
ਇੱਕ ਲੋਕ-ਸੰਗਰਮਾਈਏ ਦਾ, ਲੋਕਾਂ ਦੇ ਸੇਵਕ ਦਾ, ਸਾਰੀ ਜ਼ਿੰਦਗੀ ਲੋਕਾਂ ਲਈ ਜੂਝਣ ਵਾਲੇ ਦਾ, ਇਨਕਲਾਬ ਤੋਂ ਪਹਿਲਾਂ ਹੀ, ਦੇਸ਼ ਦੀ ਹਾਲਤ ਬਦਲਣ ਤੋਂ ਪਹਿਲਾਂ ਇਹ ਸਨਮਾਨ ਇਹਨਾਂ ਦਾ ਹੋ ਰਿਹੈ, ਇਹ ਬਹੁਤ ਬੜੀ ਗੱਲ ਐ ਉਸ ਜਾਗਰਤੀ ਕਾਰਨ ਇਹ ਆਪਣੇ ਆਪ ਵਿਚ ਇੱਕ ਲਹਿਰ ਬਣੇ
(ਸੰਖੇਪ ਰੂਪ) 11 ਜਨਵਰੀ, 2006ਗੁਰਸ਼ਰਨ ਸਿੰਘ ਜੀ ਨੇ ਨਾਟਕ ਲਹਿਰ ਸ਼ੁਰੂ ਕੀਤੀ, ਪੰਜਾਬ ਦੇ ਵਿਚ। ਸਭ ਤੋਂ ਪਹਿਲਾਂ ਇਹਨਾਂ ਦਾ ਇੱਕ ਨਾਟਕ ਹੁੰਦਾ ਸੀ- ਨੰਗਾ ਆਦਮੀ। ਨੰਗਾ ਆਦਮੀ ਤੋਂ ਮਤਲਬ ਐ, ਸੱਚਾ ਬੰਦਾ। ਨੰਗੇ ਆਦਮੀ ਨੂੰ ਕਿਸੇ ਤੋਂ ਭੈਅ ਨਹੀਂ। ਉਹ ਨੰਗਾ ਆਦਮੀ ਐ। ਤਲਵਾਰ ਵਰਗਾ ਨੰਗਾ। ਅੱਗ ਦੀਆਂ ਲਾਟਾਂ ਵਰਗਾ ਨੰਗਾ। ਸੁਰਜ ਵਰਗਾ ਨੰਗਾ ਆਦਮੀ, ਜਿਸ ਨੂੰ ਕਿਸੇ ਦਾ ਡਰ-ਭੈਅ ਨਹੀਂ। ਉਹ ਨੰਗਾ ਆਦਮੀ ਇਨ੍ਹਾਂ ਨੇ ਸਟੇਜ 'ਤੇ ਪੇਸ਼ ਕੀਤਾ। ਉਸਨੇ ਇਨਕਲਾਬੀ ਸੁਨੇਹਾ ਦਿੱਤਾ; ਲੋਕਾਂ ਵਿਚ ਜਿਸ ਦਾ ਕੋਈ ਜੁਆਬ ਨਹੀਂ। ਫਿਰ ਇਹਨਾਂ ਦਾ ਨਾਟਕ ਧਮਕ ਨਗਾਰੇ ਦੀ, ਉਹਦਾ ਪਾਤਰ ਅਕਬਰ ਬਾਦਸ਼ਾਹ ਦੇ ਨਾਲ ਟੱਕਰ ਲੈਂਦੈ, ਆਪਣੇ ਸਮੇਂ ਦੇ ਵਿਚ। ਅਕਬਰ ਬਾਦਸ਼ਾਹ ਦੇ ਤਖਤ ਦੇ ਪਾਵਿਆਂ ਨੂੰ ਹਿਲਾ ਰਿਹੈ। ਫਿਰ ਸਾਰੇ ਜਾਣਦੇ ਨੇ, ਪੰਜਾਬ ਦੇ ਬੱਚੇ ਬੱਚੇ ਨੇ ਦੇਖਿਐ ਉਹ ਨਾਟਕ ''ਭਾਈ ਮੰਨਾ ਸਿੰਘ''। ਜਿਸ ਵੇਲੇ ਟੈਲੀਵੀਜ਼ਨ ਉੱਤੇ ਮੰਨਾ ਸਿੰਘ ਨਾਟਕ ਲੱਗ ਜਾਂਦਾ- ਔਰਤਾਂ, ਮਰਦ, ਬਾਲ-ਬੱਚੇ ਪੰਜਾਬ ਦੇ, ਆਪਣਾ ਕੰਮ ਛੱਡ ਕੇ ਨਾਟਕ ਵੇਖਣ ਲੱਗ ਜਾਂਦੇ, ''ਭਾਈ ਮੰਨਾ ਸਿੰਘ ਆ ਗਿਆ'', ''ਭਾਈ ਮੰਨਾ ਸਿੰਘ ਆ ਗਿਆ।'' ਗੁਰਸ਼ਰਨ ਸਿੰਘ ਹੋਰਾਂ ਦਾ ਨਾਉਂ ਗੁਰਸ਼ਰਨ ਸਿੰਘ ਨਹੀਂ ਰਿਹਾ, ਇਹਨਾਂ ਦੇ ਦਰਸ਼ਕਾਂ ਨੇ ਇਹਨਾਂ ਦਾ ਨਾਂ ਭਾਈ ਮੰਨਾ ਸਿੰਘ ਰੱਖ ਦਿੱਤਾ। ਇਹ ਹੈ, ਇਹਨਾਂ ਦੇ ਨਾਟਕ ਦੀ ਕਾਮਯਾਬੀ। ਨਾਟਕਕਾਰ ਦਾ ਨਾਉਂ ਉਹਦੇ ਪਾਤਰ ਦੇ ਨਾਂ 'ਤੇ ਚੱਲਿਆ। ਗੁਰਸ਼ਰਨ ਸਿੰਘ ਜੀ ਨੇ ਆਪਣੇ ਨਾਟਕਾਂ ਰਾਹੀਂ ਪੰਜਾਬ ਦੇ ਲੋਕਾਂ ਵਿਚ ਜਾਗਰਤੀ ਫੈਲਾਈ।। ਗੁਰਸ਼ਰਨ ਸਿੰਘ ਜੀ ਇੱਕ ਵਿਅਕਤੀ ਨਹੀਂ। ਮੈਂ ਸੰਸਥਾ ਵੀ ਨਹੀਂ ਕਹੂੰਗਾ। ਇਹ ਸ਼ਬਦ ਵੀ ਛੋਟਾ ਰਹਿ ਜਾਂਦੈ। ਇਹ ਇੱਕ ਲਹਿਰ ਨੇ ਆਪਣੇ ਆਪ ਦੇ ਵਿਚ, ਜਿਹੜੀ ਲਹਿਰ ਨੇ ਲੋਕਾਂ ਦੇ ਵਿਚ, ਪੰਜਾਬ ਵਿਚ ਨਾਟਕਾਂ ਨਾਲ ਪੰਜਾਬੀਆਂ ਦੀਆਂ ਅੱਖਾਂ ਖੋਲ੍ਹੀਆਂ। ਪੰਜਾਬੀਆਂ ਨੂੰ ਜਾਗਰਤ ਕੀਤਾ। ਪੰਜਾਬ ਦਾ ਸਿਰ ਉੱਚਾ ਕੀਤਾ। ਇਸ ਲਈ ਮੈਂ ਗੁਰਸ਼ਰਨ ਸਿੰਘ ਜੀ ਨੂੰ, ਇਸ ਮੌਕੇ ਉਤੇ ਬਹੁਤ ਬਹੁਤ ਮੁਬਾਰਕਵਾਦ ਦਿੰਨਾਂ। ਬਹੁਤ ਬਹੁਤ ਮੁਬਾਰਕਵਾਦ! ਮੈਂ ਆਪਣੇ ਵੱਲੋਂ ਵੀ, ਪੰਜਾਬੀ ਦੇ ਸਾਰੇ ਲੇਖਕਾਂ ਵੱਲੋਂ ਵੀ, ਜਿਹੜੇ ਇਥੇ ਨਹੀਂ ਵੀ; ਉਹਨਾਂ ਵੱਲੋਂ ਵੀ, ਇਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਪੇਸ਼ ਕਰਦਾਂ!
ਇੱਕ ਗੱਲ ਦੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ- ਮੈਂ ਕਮਿਊਨਿਸਟ ਆਂ, ਗੁਰਸ਼ਰਨ ਸਿੰਘ ਜੀ ਵੀ ਕਮਿਊਨਿਸਟ ਨੇ। ਅਸੀਂ ਮਾਰਕਸਵਾਦ ਨੂੰ ਮੰਨਣ ਵਾਲੇ ਆਂ, ਲੈਨਿਨਵਾਦ ਨੂੰ ਮੰਨਣ ਵਾਲੇ ਆਂ। ਸਾਡਾ ਲੀਡਰ ਮਾਰਕਸ ਐ, ਸਾਡਾ ਲੀਡਰ ਲੈਨਿਨ ਐ, ਸਾਡਾ ਲੀਡਰ ਕਾਮਰੇਡ ਸਟਾਲਿਨ ਐ। ਸਾਡਾ ਲੀਡਰ ਕਾਮਰੇਡ ਮਾਓ-ਜ਼ੇ-ਤੁੰਗ ਐ। ਅਸੀਂ ਅੱਜ ਇੱਕ ਗੀਤ ਗਾਇਆ ਹੈ ਕਿ ਅਸੀਂ ਕੁਹਰਾਮ ਮਚਾ ਦਿਆਂਗੇ। ਠੀਕ, ਬਿਲਕੁਲ ਠੀਕ। ਅਸੀਂ ਕੁਹਰਾਮ ਮਚਾ ਸਕਦੇ ਹਾਂ। ਅਸੀਂ ਕੁਹਰਾਮ ਮਚਾਵਾਂਗੇ ਵੀ। ਪਰ ਕਿਸ ਤਰ੍ਹਾਂ ਮਚਾਵਾਂਗੇ? ਅਸੀਂ 'ਕੱਲੇ 'ਕੱਲੇ ਹੋ ਕੇ ਕੁਹਰਾਮ ਨਹੀਂ ਮਚਾ ਸਕਦੇ।............... ਇਕੱਠੇ ਹੋ ਕੇ ਲੜਾਈ ਲੜੀਏ ਔਰ ਹਿੰਦੋਸਤਾਨ ਦੇ ਵਿਚ ਉਹ ਜੁਗਗਰਦੀ ਲਿਆਈਏ, ਜਿਹੜੀ ਜੁਗਗਰਦੀ ਸਾਰੀਆਂ ਬਦਮਾਸ਼ੀਆਂ ਨੂੰ ਨੇਸਤੋਨਾਬੂਦ ਕਰ ਦੇਵੇ। ਇਹ ਹੁਣ ਤੁਹਾਡੇ ਹੱਥ ਹੈ। ਬਹੁਤ ਬਹੁਤ ਧੰਨਵਾਦ!
ਇੱਕ ਲੋਕ-ਸੰਗਰਮਾਈਏ ਦਾ, ਲੋਕਾਂ ਦੇ ਸੇਵਕ ਦਾ, ਸਾਰੀ ਜ਼ਿੰਦਗੀ ਲੋਕਾਂ ਲਈ ਜੂਝਣ ਵਾਲੇ ਦਾ, ਇਨਕਲਾਬ ਤੋਂ ਪਹਿਲਾਂ ਹੀ, ਦੇਸ਼ ਦੀ ਹਾਲਤ ਬਦਲਣ ਤੋਂ ਪਹਿਲਾਂ ਇਹ ਸਨਮਾਨ ਇਹਨਾਂ ਦਾ ਹੋ ਰਿਹੈ, ਇਹ ਬਹੁਤ ਬੜੀ ਗੱਲ ਐ ਉਸ ਜਾਗਰਤੀ ਕਾਰਨ ਇਹ ਆਪਣੇ ਆਪ ਵਿਚ ਇੱਕ ਲਹਿਰ ਬਣੇ
ਸੰਪਾਦਕ ਵੱਲੋਂ
ਵਿੱਛੜ ਗਈ ਉੱਘੀ ਲੋਕ-ਪੱਖੀ ਸਾਹਿਤਕ ਹਸਤੀ ਸੰਤੋਖ ਸਿੰਘ ਧੀਰ ਦੀਆਂ ਚੋਣਵੀਆਂ ਕਵਿਤਾਵਾਂ ਦਾ ਦੋ ਜਿਲਦਾਂ ਵਿਚ ਛਾਪਿਆ ਜਾ ਰਿਹਾ ਇਹ ਸੰਗ੍ਰਹਿ ਮੁਕੰਮਲ ਸੰਗ੍ਰਹਿ ਨਹੀਂ ਹੈ। ਵਿਸ਼ੇ ਅਤੇ ਸੰਦੇਸ਼ ਦੀ ਅਹਿਮੀਅਤ ਤੇ ਵੰਨਗੀ, ਅਨੁਭਵ ਦੀ ਸ਼ਿੱਦਤ, ਜਜ਼ਬੇ ਦੇ ਵੇਗ ਅਤੇ ਕਲਾ ਦੀ ਉੱਤਮਤਾ ਤੇ ਖ਼ੂਬਸੂਰਤੀ ਪੱਖੋਂ ਸਾਡੇ ਵੱਲੋਂ ਚੁਣੀਆਂ ਗਈਆਂ ਕਵਿਤਾਵਾਂ ਦਾ ਇੱਕ ਹਿੱਸਾ ਇਸ ਸੰਗ੍ਰਹਿ 'ਚ ਸ਼ਾਮਲ ਨਹੀਂ ਹੈ। ਮਾਇਕ ਸਮਰੱਥਾ ਦੀਆਂ ਸੀਮਤਾਈਆਂ ਨੇ ਚੋਣਵੀਆਂ ਕਵਿਤਾਵਾਂ ਦੇ ਸੰਗ੍ਰਹਿ ਦਾ ਅਕਾਰ ਸੀਮਤ ਰੱਖਣ ਦੀ ਮਜਬੂਰੀ ਬਣਾਈ ਹੈ।
ਛਪਣੋਂ ਰਹਿ ਗਈਆਂ ਕਵਿਤਾਵਾਂ 'ਚ ''ਮਨੀਆਪਾੜਾ'' ਅਤੇ ''ਹਾਜਰਾ ਬੇਗ਼ਮ'' ਵਰਗੀਆਂ ਫਿਰਕਾਪ੍ਰਸਤੀ ਵਿਰੋਧੀ ਜਾਨਦਾਰ ਕਵਿਤਾਵਾਂ, ਮੁਲਕ ਦੇ ਲੋਕ-ਦੋਖੀ ਸਮਾਜਿਕ-ਪ੍ਰਬੰਧ ਅਤੇ ਰਾਜ-ਪ੍ਰਬੰਧ ਦੀ ਅਸਲੀਅਤ ਉਘਾੜਦੀਆਂ ਸ਼ਾਨਦਾਰ ਕਵਿਤਾਵਾਂ, ਜੇਲ੍ਹ ਅਨੁਭਵ 'ਚੋਂ ਉਪਜੀਆਂ ਭਾਵ-ਪੂਰਤ ਕਵਿਤਾਵਾਂ, ਪੂੰਜੀਵਾਦੀ ਤਹਿਜ਼ੀਬ 'ਤੇ ਤਿੱਖੇ ਵਿਅੰਗ ਤੀਰਾਂ ਦੀ ਵਾਛੜ ਕਰਦੀਆਂ ਕਵਿਤਾਵਾਂ, ਨਿੱਜੀ ਪਿਆਰ ਦੇ ਸੁੱਚੇ, ਸਿਹਤਮੰਦ ਅਤੇ ਖੋਟ-ਰਹਿਤ ਜਜ਼ਬੇ ਨੂੰ ਖੂਬਸੂਰਤੀ ਨਾਲ ਪੇਸ਼ ਕਰਦੀਆਂ ਕਵਿਤਾਵਾਂ ਅਤੇ ਕੁਝ ਹੋਰ ਵੰਨਗੀਆਂ ਨਾਲ ਸਬੰਧਤ ਅਹਿਮ ਕਵਿਤਾਵਾਂ ਸ਼ਾਮਲ ਹਨ।
ਛਾਪੀਆਂ ਜਾ ਰਹੀਆਂ ਕਵਿਤਾਵਾਂ ਨੂੰ ਮੁੱਖ ਤੌਰ 'ਤੇ ਵਿਸ਼ੇ ਅਤੇ ਸੁਤੇ-ਸਿੱਧ ਉੱਭਰਦੇ ਸੰਦੇਸ਼ ਦੀ ਵੰਨਗੀ ਅਨੁਸਾਰ ਵੱਖ ਵੱਖ ਭਾਗਾਂ 'ਚ ਵੰਡ ਕੇ ਤਰਤੀਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਉਮੀਦ ਨਾਲ ਕਿ ਇਹਨਾਂ ਵੰਨਗੀਆਂ ਦਾ ਬੱਝਵਾਂ ਪਾਠ, ਪਾਠਕਾਂ ਲਈ ਲੇਖਕ ਦੀ ਸੰਵੇਦਨਾ ਨੂੰ ਮੁਕਾਬਲਤਨ ਭਰਵੇਂ-ਗਹਿਰੇ ਰੂਪ ਵਿਚ ਗ੍ਰਹਿਣ ਕਰਨ ਅਤੇ ਇਸ ਨਾਲ ਬੇਹਤਰ ਇੱਕ-ਸੁਰ ਹੋਣ 'ਚ ਸਹਾਈ ਹੋਵੇਗਾ।।
ਵੰਨਗੀ ਦੇ ਲਿਹਾਜ਼ ਨਾਲ ਹੀ ਕੁਝ ਲੰਮੀਆਂ ਕਵਿਤਾਵਾਂ 'ਚੋਂ ਚੋਣਵੇਂ ਭਾਗ ਅਤੇ ਕਾਵਿ-ਟੋਟੇ ਪਾਠਕਾਂ ਦੀ ਨਜ਼ਰ ਕੀਤੇ ਗਏ ਹਨ

—26 ਅਪ੍ਰੈਲ, 2010
ਇਕ ਘੁੱਟ ਦਰਦ ਪਿਆ!
(ਸੰਤੋਖ ਸਿੰਘ ਧੀਰ ਨੂੰ ਸਮਰਪਤ)
(ਸੰਤੋਖ ਸਿੰਘ ਧੀਰ ਨੂੰ ਸਮਰਪਤ)
—ਦਰਸ਼ਨ ਗਿੱਲ ਢੁੱਡੀਕੇ
ਦੇਖ ਯਾਰਾ, ਤੇਰੇ ਦਰ 'ਤੇ ਆਇਆਂਇਕ ਘੁੱਟ ਦਰਦ ਪਿਆ!
ਤੂੰ ਤਾਂ ਯਾਰਾ, ਗ਼ਮ ਦਾ ਸਾਗਰ
ਹਿੱਕ ਦੇ ਵਿਚ ਸਮੋਇਆ
ਅਸੀਂ ਤਾਂ ਇਸਦੇ ਦੇ ਬੂਹੀਂ ਭੌਂਦੇ
ਇਹ ਸਾਡਾ ਨਾ ਹੋਇਆ
ਤੇਰੇ ਕੋਲ ਅਮੁੱਕ ਹੈ ਪੂੰਜੀ
ਬੁੱਕੀਂ ਵੰਡਦਾ ਜਾਹ!
ਤੂੰ ਜ਼ਿੰਦਗੀ ਦਾ, ਜ਼ਿੰਦਗੀ ਤੇਰੀ
ਇਹ ਵਰ ਖੱਟਦਾ ਕੋਈ
ਅਸੀਂ ਤੇ ਜ਼ਿੰਦਗੀ ਅੱਗੇ-ਪਿੱਛੇ
ਇਹ ਸਾਡੀ ਨਾ ਹੋਈ
ਕੌਣ ਕਹੇ ਤੇਰੇ ਵਾਂਗੂੰ ਜਾ ਕੇ
ਮੈਂ ਅੱਗ ਦਾ ਦਰਿਆ!
ਬੋਲ ਤੇਰੇ ਜੋ ਗੀਤਾਂ ਵਰਗੇ
ਸਾਹ ਜੋ ਕਵਿਤਾ ਹੋਏ
ਤੇਰੇ ਵਰਗੀ ਕਿਹੜਾ ਏਥੇ
ਦਰਦ-ਕਹਾਣੀ ਛੋਹੇ
ਜਿਸ ਹੱਟੋਂ ਤੂੰ ਦਰਦ ਵਣਜਿਆ
ਉਸ ਹੱਟ 'ਤੇ ਛੱਡ ਆ!
ਜਾਂ ਤੂੰ ਆਪਣਾ ਅਨੁਭਵ ਦੇ ਦੇ
ਕੋਈ ਰੰਗ ਦੀ ਡਲੀ ਫੜਾ
ਕੋਈ ਸੂਹਾ-ਸੁਰਖ਼ ਰੰਗ ਦੇਹ
ਜਿਸਦਾ ਤੂੰ ਦਰਿਆ
ਜਾਂ ਫਿਰ ਕੁਝ ਹਰਫ਼ਾਂ ਦੇ ਮਣਕੇ
ਸਾਡੀ ਝੋਲੀ ਪਾ!
ਇਕ ਘੁੱਟ ਦਰਦ ਪਿਆ!
(1965)
(ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ (ਕੈਨੇਡਾ) ਵੱਲੋਂ ਪ੍ਰਕਾਸ਼ਤ ਪੁਸਤਕ ''ਸੰਤੋਖ ਸਿੰਘ ਧੀਰ'' 'ਚੋਂ)
ਤਤਕਰਾ
ਮੇਰੀ ਕਵਿਤਾ
ਦ੍ਰਿਸ਼ਟੀ
1. ਕਵਿਤਾ2. ਉੱਤਰ ਅਧੁਨਿਕਤਾ
3. ਹੁਣ ਇਕ ਭੇਜ ਕਟਾਰ
4. ਨਵੀਂ ਕਵਿਤਾ
5. ਪਾਸ਼
6. ਕਲਾ ਦਾ ਸੁਨੇਹਾ
ਜਾਗਦੇ ਰਹਿਣਾ
7. ਬਾਬੀਹਾ8. ਜਾਗ੍ਰਤ
9. ਅੱਧੀ ਅੱਧੀ ਰਾਤੀਂ ਦੀਵਾ ਜਗਦਾ
10. ਤੇਰਾ ਲੁੱਟਿਆ ਸ਼ਹਿਰ ਭੰਬੋਰ
ਹੱਲਾ ਬੋਲ
11. ਬੋਲ ਰਿਹਾ ਪੈਗ਼ੰਬਰ
12. ਤਿਲੰਗਾਨਾ! ਤੂੰ ਕਰਵਟ ਲੈ
13. ਬੋਲ ਜਵਾਨਾਂ! ਹੱਲਾ ਬੋਲ
14. ਪਹਿਨ ਲਓ ਨਹੁੰਦਰਾਂ
15. ਆਉਣ ਵਾਲਾ ਸਮਾਂ
ਸਦਾ ਨਾ ਰਹਿੰਦੀ ਰਾਤ
15. ਪੈਲੀਆਂ16. ਰਾਜਿਆ ਰਾਜ ਕਰੇਂਦਿਆ
17. ਤੇਰੀ ਨਗਰੀ ਵਿਚ ਹਨੇਰਾ ਘੋਰ ਹੈ
18. ਓ ਸਮੇਂ ਦੇ ਹਾਕਮਾਂ
19. ਸਦਾ ਨਾ ਰਹਿੰਦੀ ਰਾਤ
20. ਹੱਕ ਦੀ ਆਵਾਜ਼
21. ਸਾਡੇ ਤਾਂ ਰਾਹ ਰੌਸ਼ਨ
ਅਸੀਂ, ਆਵਾਂਗੇ!
22. ਮਈ ਦਿਨ23. ਜਦੋਂ ਅਸੀਂ ਆਵਾਂਗੇ
24. ਦੋ ਜਿੰਦਾਂ ਨਿਰਦੋਸੀਆਂ
25. ਏਸ਼ੀਆ
26. ਨਿਸਚਾ
27. ਉਠ ਰਿਹੈ ਮਿਲ ਕੇ ਕਦਮ ਇਨਸਾਨ ਦਾ!
28. ਸਨਮਾਨ
29. ਅੰਜੇਲਾ
30. ਉੱਠੋ ਕਾਮਰੇਡ!
ਮੇਰੀ ਕਵਿਤਾ
ਮੇਰੀ ਕਵਿਤਾ ਅਸਮਾਨੋਂ ਨਹੀਂ ਉੱਤਰਦੀ, ਜਿਵੇਂ ਕਈ ਸਮਝਦੇ ਹਨ ਕਿ ਕਵੀਆਂ ਨੂੰ ਇਲਹਾਮ ਹੁੰਦਾ ਹੈ। ਮੇਰੀ ਕਵਿਤਾ ਮੇਰੀ ਧਰਤੀ ਦੀ ਹੁੰਦੀ ਹੈ। ਅਸਮਾਨੀ ਛੋਹਾਂ ਜਾਂ ਆਕਾਸ਼-ਬਣਾਈਆਂ ਵਿਚ ਮੇਰਾ ਭਰੋਸਾ ਨਹੀਂ।
ਜਦੋਂ ਮੈਂ ਕਵਿਤਾ ਲਿਖਦਾ ਹਾਂ, ਮੇਰੇ ਮਨ ਵਿਚ ਮੇਰੀ ਧਰਤੀ ਦੀ ਹਾਲਤ ਹੁੰਦੀ ਹੈ- ਕੋਈ ਬੇਕਰਾਰ ਹਾਲਤ। ਅਸਲੀ ਕਵਿਤਾ ਬਾਰੇ, ਮੈਂ ਸਮਝਦਾ ਹਾਂ, ਜਿਵੇਂ ਧਰਤੀ ਕੁਝ ਬੋਲਣਾ ਚਾਹੁੰਦੀ ਹੈ, ਪਰ, ਉਹਦੀ ਥਾਂ ਕਵੀ ਬੋਲਦਾ ਹੈ।
ਕਵੀ ਨੂੰ ਕੋਈ ਲੋਕਾਂ ਨਾਲੋਂ ਵੱਖਰੀ ਗੱਲ ਨਹੀਂ ਅਹੁੜਦੀ। ਉਹ, ਉਸੇ ਗੱਲ ਨੂੰ ਚੱਜ ਨਾਲ ਕਹਿਣ ਦੇ ਸਮਰੱਥ ਹੁੰਦਾ ਹੈ ਜੋ ਹਰ ਕਿਸੇ ਦੇ ਮਨ ਵਿਚ ਕਹੇ ਜਾਣ ਲਈ ਪਈ ਤੜਫਦੀ ਹੈ, ਪਰ ਜਿਸ ਨੂੰ ਹਰ ਕੋਈ ਕਹਿ ਨਹੀਂ ਸਕਦਾ। ਇਸ ਗੱਲੋਂ ਕਵੀ ਸਾਧਾਰਨ ਤੋਂ ਵਿਸ਼ੇਸ਼ ਤਾਂ ਹੁੰਦਾ ਹੈ, ਲੋਕਾਂ ਨਾਲੋਂ ਅੱਡਰਾ ਨਹੀਂ।
ਮੇਰੀ ਕਵਿਤਾ ਦਾ ਸੋਮਾ ਲੋਕ ਹਨ। ਜਾਂ ਫਿਰ ਸਾਡੇ ਮਹਾਨ ਲੋਕ-ਕਵੀ ਕਬੀਰ, ਨਾਨਕ ਤੇ ਵਾਰਿਸ ਆਦਿ। ਗੁਰੂ ਨਾਨਕ ਤੋਂ ਅਚੇਤ ਹੀ, ਮੇਰਾ ਕਵੀ ਪ੍ਰੇਰਨਾ ਲੈਂਦਾ ਹੈ। ਰਾਜਿਆ ਰਾਜ ਕਰੇਂਦਿਆ, ਪੰਜਾਬ ਦੀ ਜਾਗ, ਦੋ ਜਿੰਦਾਂ ਨਿਰਦੋਸੀਆਂ, ਸਰਘੀਆਂ ਦੇ ਢੋਏ ਤੇ ਸਦਾ ਨਾ ਰਹਿੰਦੀ ਰਾਤ ਆਦਿ ਵੰਗਾਰ ਭਰੀਆਂ ਕਵਿਤਾਵਾਂ ਕਹਿਣ ਦਾ ਬਲ ਮੈਨੂੰ ਨਾਨਕ ਤੋਂ ਮਿਲਦਾ ਹੈ।............
ਕਦੇ, ਮੈਨੂੰ ਕੋਈ ਅਜਿਹੀ ਸੱਟ ਲਗਦੀ ਹੈ, ਜਿਹੜੀ, ਜਦੋਂ ਮੈਂ ਆਲੇ ਦੁਆਲੇ ਦੇਖਦਾ ਹਾਂ, ਮੇਰੇ ਵਾਂਗ ਹੋਰਾਂ ਕਿੰਨਿਆਂ ਨੂੰ ਲੱਗੀ ਹੁੰਦੀ ਹੈ।। ''ਪੰਜਾਬ ਦੀ ਜਾਗ'' ਮੈਂ ਉਦੋਂ ਲਿਖੀ ਜਦੋਂ ਫਿਰਕੂ ਇਜਾਰੇਦਾਰੀ ਨੇ, ਵਿਚਾਰਾਂ ਦੇ ਮਤ-ਭੇਦ ਕਰਕੇ, 1952 ਵਿਚ, ਮੈਨੂੰ ਖ਼ਾਲਸਾ ਸਕੂਲ ਦੀ ਟੀਚਰੀ ਤੋਂ ਹਟਾ ਦਿਤਾ ਸੀ। ''ਤੇਰੀ ਨਗਰੀ ਵਿਚ ਹਨੇਰਾ ਘੋਰ ਹੈ'' ਉਦੋਂ ਲਿਖੀ ਜਦੋਂ 1954 ਵਿਚ, ਨਾਜਾਇਜ਼ ਟੈਕਸਾਂ ਦਾ ਵਿਰੋਧ ਕਰਨ ਤੋਂ, ਪੰਜਾਬ ਸਰਕਾਰ ਨੇ ਮੈਨੂੰ ਪਿੰਡ ਦੀ ਪੰਚਾਇਤ ਵਿਚੋਂ ਕਢ ਦਿੱਤਾ ਸੀ। ''ਦੋ ਜਿੰਦਾਂ ਨਿਰਦੋਸੀਆਂ'' ਭਾਵੇਂ ਅਮਰੀਕਾ ਵਿਚ ਰੋਜ਼ਨਬਰਗ ਜੋੜੇ ਦੀ ਹੋਈ ਸ਼ਹੀਦੀ ਬਾਰੇ ਹੈ, ਤੇ ਕਈ ਥਾਂ 'ਜੋੜੇ' ਨੂੰ ਹੀ ਸੰਬੋਧਨ ਹੈ; ਪਰ ਇਹ ਮੇਰੀ ਉਸ ਮਾਨਸਕ-ਪੀੜ ਦਾ ਸਿੱਟਾ ਵੀ ਹੈ ਜੋ ਮੈਨੂੰ, ਮੇਰੇ ਚੁਗਿਰਦੇ ਵਿਚ ਰਹਿੰਦੇ ਈਰਖਾਲੂਆਂ, ਅੰਗ੍ਰੇਜ਼ ਦੇ ਵੇਲੇ ਦੇ ਝੋਲੀ-ਚੁੱਕਾਂ, ਲੋਕ-ਨਿੰਦਕਾਂ ਤੇ ਤੁਹਮਤਬਾਜ਼ਾਂ ਵੱਲੋਂ ਸਮੇਂ ਸਮੇਂ ਮਿਲਦੀ ਰਹੀ ਹੈ। ...........
ਲੋਕਾਂ ਦੀ ਸੁੱਚੀ ਕਵਿਤਾ ਮੈਨੂੰ ਪ੍ਰੇਰਦੀ ਰਹਿੰਦੀ ਹੈ ਤੇ ਮੇਰੇ ਲੋਕ ਚੰਗੇ, ਤਕੜੇ ਵਿਚਾਰਾਂ ਤੋਂ ਬਿਨਾ ਮਿੱਠੇ, ਸੁਹਣੇ ਮੁਹਾਵਰੇ ਤੇ ਵਾਕਾਂ ਦੇ ਨਿੱਕੇ ਨਿੱਕੇ ਟੁਕੜੇ ਮੈਨੂੰ ਦੇਂਦੇ ਰਹਿੰਦੇ ਹਨ; ਜਿਨ੍ਹਾਂ ਨੂੰ ਮੈਂ ਸਾਂਭ ਕੇ, ਸ਼ੁਕਰਾਨੇ ਨਾਲ, ਆਪਣੀ ਕਵਿਤਾ ਵਿਚ ਜੜ ਲੈਂਦਾ ਹਾਂ। ਇਸ ਨਾਲ ਮੇਰੀ ਕਵਿਤਾ ਗੂੜ੍ਹ-ਗਿਆਨ ਦੇ ਭਾਰ ਤੋਂ ਬਚੀ ਰਹਿੰਦੀ ਹੈ ਤੇ ਜ਼ੋਰ ਵੀ ਹੋਰ ਫੜਦੀ ਹੈ। ਮੇਰੀ ਕੋਈ ਕਵਿਤਾ, ਕਦੇ, ਜੇ ਆਮ ਸਮਝ ਤੋਂ ਉੱਤੇ ਹੋ ਜਾਵੇ ਤਾਂ ਮੈਂ ਸਮਝਦਾ ਹਾਂ, ਉਹਦੇ ਵਿਚ ਪੂਰੀ ਜਿੰਦ ਨਹੀਂ ਪਈ।.........
ਜਦੋਂ ਮੈਂ ਕੋਈ ਨਵੀਂ ਕਵਿਤਾ ਪੂਰੀ ਕਰ ਚੁੱਕਦਾ ਹਾਂ, ਆਪਣੇ ਆਪ ਨੂੰ ਹੋਰ ਤਕੜਾ, ਹੋਰ ਜਵਾਨ ਤੇ ਹੋਰ ਜਿੱਤਿਆ ਪ੍ਰਤੀਤ ਕਰਦਾ ਹਾਂ।। ਮੇਰਾ ਇਸ਼ਕ ਹੋਰ ਸੁਰਖ਼ਰੂ ਹੁੰਦਾ ਹੈ। ਮੇਰਾ ਨਿਸਚਾ ਹੋਰ ਕਰਾਰ ਫੜਦਾ ਹੈ ਤੇ ਮੈਂ ਜੀਵਨ ਦੀਆਂ ਕੌੜੀਆਂ ਸਚਾਈਆਂ ਉੱਤੇ ਮੁਸਕ੍ਰਾ ਸਕਦਾ ਹਾਂ।
ਅਜੇਹੇ ਵੇਲੇ ਭਾਵੇਂ ਮੈਂ ਕਿੰਨੀ ਵਾਰੀ ਨਿੱਜ ਦੀ ਗੱਲ ਕਹਾਂ, ਉਹ ਸਾਰਿਆਂ ਦੀ ਹੋ ਜਾਂਦੀ ਹੈ ਇਕ ਨਸ਼ਾ ਜਿਹਾ ਹੋ ਜਾਂਦਾ ਹੈ, ਜਿਸ ਵਿਚ ਮਨ ਦੀਆਂ ਪੀੜਾਂ ਡੁਬ ਜਾਂਦੀਆਂ ਹਨ

21 ਅਕਤੁਬਰ, 1955
(ਕਾਵਿ-ਸੰਗ੍ਰਹਿ ''ਪੱਤਝੜੇ ਪੁਰਾਣੇ'' ਵਿਚੋਂ ਸੰਖੇਪ)
21 ਅਕਤੁਬਰ, 1955
(ਕਾਵਿ-ਸੰਗ੍ਰਹਿ ''ਪੱਤਝੜੇ ਪੁਰਾਣੇ'' ਵਿਚੋਂ ਸੰਖੇਪ)
No comments:
Post a Comment