ਜਾਗਦੇ ਰਹਿਣਾ
ਧੂੜ ਦਾ ਕਿਣਕਾ ਕਹੇ
ਸੂਰਜ ਹਾਂ ਮੈਂ
ਮਹਾਂ ਸਾਗਰ ਵਾਂਗ ਕਤਰਾ ਖੌਲਦਾ
ਪਰਤਦੀ ਪਾਸਾ ਹੈ ਧਰਤੀ
ਜਨਮ ਲੈਂਦੇ ਨੇ ਤੂਫ਼ਾਨ
.....................
ਧੂੜ-ਕਿਣਕੇ ਉੱਠਦੇ ਬਣਕੇ ਹਨੇਰੀ
ਆਪਣੇ ਹੱਥ ਸਮੇਂ ਦੀ
ਫੜਦੇ ਲਗਾਮ
ਸੂਰਜ ਹਾਂ ਮੈਂ
ਮਹਾਂ ਸਾਗਰ ਵਾਂਗ ਕਤਰਾ ਖੌਲਦਾ
ਪਰਤਦੀ ਪਾਸਾ ਹੈ ਧਰਤੀ
ਜਨਮ ਲੈਂਦੇ ਨੇ ਤੂਫ਼ਾਨ
.....................
ਧੂੜ-ਕਿਣਕੇ ਉੱਠਦੇ ਬਣਕੇ ਹਨੇਰੀ
ਆਪਣੇ ਹੱਥ ਸਮੇਂ ਦੀ
ਫੜਦੇ ਲਗਾਮ
ਬਾਬੀਹਾ
ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।
ਇਸ ਸੰਸਾਰ ਦੇ
ਕੀ ਹਨ ਕਾਰੇ
ਘਿਰਣਾ, ਦ੍ਵੈਤਾਂ,
ਕੀਨੇ, ਸਾੜੇ,
ਮੇਰਾ ਨਰਮ ਕਾਲਜਾ ਡੋਲਿਆ;
ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।
ਲੱਖ ਸੰਗਲ
ਤੇਰੇ ਚਾਰ ਚੁਫੇਰੇ
ਪੂੰਜੀਵਾਦ ਨੇ
ਲਾ ਲਏ ਡੇਰੇ
ਇਹ ਸੱਚ ਜਾਣ ਲੈ ਭੋਲਿਆ;
ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।
ਸਾਮਰਾਜ ਦਾ
ਦੈਂਤ ਚਿੰਘਾੜੇ
ਮੁਲਕ-ਮੁਲਕ ਵਿਚ
ਪੈਰ ਪਸਾਰੇ
ਜਬ੍ਹਾੜਾ ਮਗਰਮੱਛ ਨੇ ਖੋਲ੍ਹਿਆ;
ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।
ਕੂੜ ਹੈ ਰਾਜਾ
ਕੂੜ ਸਲਾਹੀਏ
ਕੂੜ ਹੀ ਕੂੜ ਹੈ
ਚਾਰੇ ਪਾਸੇ
ਅਣਮਿਣਵਾਂ, ਅਣਤੋਲਿਆ;
ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।
ਇਸ ਦੁਨੀਆਂ ਦੇ
ਕਿਰਤੀ ਸਾਰੇ
''ਇਕ ਹੋ ਜਾਵਣ''
ਆਖ ਰਿਸ਼ੀ ਨੇ
ਦਰ ਅਕਲਾਂ ਦਾ ਖੋਲ੍ਹਿਆ;
ਬਾਬੀਹਾ
ਅੰਮ੍ਰਿਤ ਵੇਲੇ ਬੋਲਿਆ।
(28 ਮਾਰਚ 2008
''ਕੋਧਰੇ ਦਾ ਮਹਾਂ ਗੀਤ'' ਵਿਚੋਂ)
ਜਾਗ੍ਰਤ
ਧੁੜ ਦਾ ਕਿਣਕਾ ਕਹੇਸੂਰਜ ਹਾਂ ਮੈਂ
ਮਹਾਂ ਸਾਗਰ ਵਾਂਗ
ਕਤਰਾ ਖੌਲਦਾ
ਪਰਤਦੀ ਪਾਸਾ ਹੈ ਧਰਤੀ
ਜਨਮ ਲੈਂਦੇ ਨੇ ਤੂਫ਼ਾਨ
ਧੌਣ ਉੱਚੀ ਕਰਕੇ ਤੁਰਦਾ ਹੈ ਮਨੁੱਖ
ਸਮੇਂ ਨੂੰ ਆਉਂਦੀ ਤ੍ਰੇਲੀ
ਹਿੱਲ ਜਾਂਦਾ ਹੈ ਜਹਾਨ।
ਗਲਾਂ ਵਿਚੋਂ ਲਾਹ ਕੇ ਸੁੱਟਣ
ਤੌਕ- ਕੌਮਾਂ
ਅੱਗ ਦੇ ਛੁਹੰਦੇ ਭੰਬੂਕੇ
ਆਸਮਾਨ
ਰੋਂਦੀਆਂ ਅੱਖਾਂ 'ਚਸੂਰਜ ਚਮਕਦੇ
ਅੰਨ੍ਹੀਂ ਰਈਅਤ
ਲੱਭਦੀ ਫਿਰਦੀ ਗਿਆਨ
ਆਮ ਬੰਦੇ ਨੂੰ ਮਿਲੇ ਪੈਗ਼ੰਬਰੀ
ਗਿਆਨਵਾਨਾਂ ਦੇ ਨੇ
ਟੁੱਟ ਜਾਂਦੇ ਗੁਮਾਨ।
ਹੜਬੜਾ ਕੇ ਉੱਠਦੇ ਹਨ ਸ਼ਹਿਨਸ਼ਾਹ
ਨੀਂਦ ਲੋਟੂ ਵਰਗ ਦੀ
ਹੁੰਦੀ ਹਰਾਮ
ਕੰਬ ਜਾਂਦੇ ਨੇ ਮਹੱਲਾਂ ਦੇ ਸਤੂਨ
ਕੰਬ ਜਾਂਦੇ ਨੇ
ਚੰਗੇਜ਼ਾਂ ਦੇ ਨਿਜ਼ਾਮ
ਧੂੜ-ਕਿਣਕੇ ਉੱਠਦੇ ਬਣਕੇ ਹਨੇਰੀ
ਆਪਣੇ ਹੱਥੀਂ ਸਮੇਂ ਦੀ
ਫੜਦੇ ਲਗਾਮ।
(4 ਜੂਨ 2007
''ਕੋਧਰੇ ਦਾ ਮਹਾਂਗੀਤ'' ਵਿਚੋਂ)
ਅੱਧੀ ਅੱਧੀ ਰਾਤੀਂ ਦੀਵਾ ਜਗਦਾ
ਅੱਧੀ ਅੱਧੀ ਰਾਤੀਂ ਦੀਵਾ ਜਗਦਾਦੀਵਾ ਜਗਦਾ ਹੋ;
ਸੂਰਜ ਮਗਰੋਂ ਚਾਨਣ ਕਰਦਾ
ਸਮਾਂ ਨਾ ਸਕੇ ਖਲੋ।
ਅੱਧੀ ਅੱਧੀ ਰਾਤੀਂ ਸੁਣਦੀਆਂ ਵਿੜਕਾਂ
ਸੁਣਦੀਆਂ ਵਿੜਕਾਂ ਹੋ;
ਸਜਣਾਂ ਦੇ ਰਾਹ ਵਿਚ ਜਿੰਦੜੀ ਛਿੜਕਾਂ
ਕਣੀਆਂ ਕਣੀਆਂ ਹੋ।
ਅੱਧੀ ਅੱਧੀ ਰਾਤੀਂ ਭੌਂਕਣ ਕੁੱਤੇ
ਭੌਂਕਣ ਕੁੱਤੇ ਹੋ;
''ਆਣ ਜਗਾਇਣ ਰਾਤੀਂ ਸੁੱਤੇ''
ਨੀਂਦਾਂ ਦੇਵਣ ਖੋ।
ਅੱਧੀਂ ਅੱਧੀਂ ਰਾਤੀਂ ਆਉਂਦੀਆਂ ਵਾਜਾਂ
ਆਉਂਦੀਆਂ ਵਾਜਾਂ ਹੋ;
ਸੱਚ ਦੇ ਬੋਲ ਸੁਣਾਉਂਦੀਆਂ ਵਾਜਾਂ
''ਜਾਗਦੇ ਰਹਿਣਾ ਵੋ!''
ਅੱਧੀ ਅੱਧੀ ਰਾਤੀਂ ਵਗਦੇ ਪਾਣੀ
ਵਗਦੇ ਪਾਣੀ ਹੋ;
ਜਿਨ੍ਹਾਂ ਨੇ ਲੱਗੀ ਤੋੜ ਨਿਭਾਣੀ
ਤੁਰਦੇ ਰਹਿੰਦੇ ਉਹ।
(''ਪੱਤਝੜੇ ਪੁਰਾਣੇ'' ਵਿਚੋਂ)
ਤੇਰਾ ਲੁੱਟਿਆ ਸ਼ਹਿਰ ਭੰਬੋਰ
ਤੇਰਾ ਲੁੱਟਿਆ ਸ਼ਹਿਰ ਭੰਬੋਰਸੱਸੀਏ ਬੇਖ਼ਬਰੇ।
ਇਹ ਨਹੀਂ ਹੋਤ,
ਕਚਾਵਿਆਂ ਵਾਲੇ,
ਇਹ ਡਾਕੂ ਨੇ ਹੋਰ,
ਸੱਸੀਏ ਬੇਖ਼ਬਰੇ।
ਘਰ ਚਿੱਟੜੇ ਵਿੱਚ
ਕਾਲ਼ੀਆਂ ਖੇਡਾਂ
ਖੇਡ ਰਹੇ ਨੇ ਚੋਰ
ਸੱਸੀਏ ਬੇਖ਼ਬਰੇ।
ਜਾਗ ਨੀ ਸੱਸੀਏ
ਨੀਂਦਾਂ ਮੱਤੀਏ
ਸਿਰ 'ਤੇ ਆ ਗਈ ਭੋਰ
ਸੱਸੀਏ ਬੇਖ਼ਬਰੇ।
ਇਹ ਨਾਦਰ-ਅਬਦਾਲੀ
ਅੱਜ ਦੇ
ਸ਼ਕਲਾਂ ਭਾਵੇਂ ਹੋਰ,
ਸੱਸੀਏ ਬੇਖ਼ਬਰੇ।
ਸਮਾਂ ਹੈ ਜਾਂਦਾ
ਧੂੜਾਂ ਪੁੱਟਦਾ
ਨਾਲ ਮਿਲਾ ਲੈ ਤੋਰ,
ਸੱਸੀਏ ਬੇਖ਼ਬਰੇ।
ਤੇਰਾ ਲੁੱਟਿਆ ਸ਼ਹਿਰ ਭੰਬੋਰ
ਸੱਸੀਏ ਬੇਖ਼ਬਰੇ।
(11 ਅਗਸਤ 2008
''ਕੋਧਰੇ ਦਾ ਮਹਾਂਗੀਤ'' ਵਿਚੋਂ)
No comments:
Post a Comment