ਹੱਲਾ ਬੋਲ
ਤਿਲੰਗਾਨਾ ਤੂੰ ਕਰਵਟ ਲੈ
ਕਿਸ਼ਨਗੜ੍ਹ ਪਹਿਨ ਲੈ ਸ਼ਸਤਰ
ਨਾ ਤੱਕ ਦਿੱਲੀ ਦੇ ਭਵਨਾਂ ਵੱਲ
ਨਾ ਉਸਦੇ ਸਬਜ਼ਬਾਗਾਂ ਵੱਲ
ਕਿਸ਼ਨਗੜ੍ਹ ਪਹਿਨ ਲੈ ਸ਼ਸਤਰ
ਨਾ ਤੱਕ ਦਿੱਲੀ ਦੇ ਭਵਨਾਂ ਵੱਲ
ਨਾ ਉਸਦੇ ਸਬਜ਼ਬਾਗਾਂ ਵੱਲ
ਬੋਲ ਰਿਹਾ ਪੈਗ਼ੰਬਰ
ਬੋਲ ਰਿਹਾ ਪੈਗ਼ੰਬਰ, ਧਰਤੀ ਡੋਲ ਰਹੀ
ਯੁੱਗ ਦੀ ਸੁੱਤੀ ਦਾਨਿਸ਼, ਅੱਖੀਆਂ ਖੋਲ੍ਹ ਰਹੀ।
ਜਾਗ ਰਹੀ ਹੈ ਚੰਡੀ, ਦੁਰਗਾ ਬੋਲ ਰਹੀ
ਸਿੰਘ 'ਤੇ ਬੈਠੀ ਸ਼ਕਤਿ, ਪਰਾਂ ਨੂੰ ਤੋਲ ਰਹੀ।
ਸ਼ਸਤਰ ਲੱਗੇ ਸਾਣ ਤੇ ਚੋਟ ਨਗਾਰੇ 'ਤੇ
ਜਨਮ ਜਨਮ ਦੀ ਹੀਣਤ, ਛਵ੍ਹੀਆਂ ਟੋਲ੍ਹ ਰਹੀ।
ਉੱਠ ਗਰੀਬਾ! ਜਾਗ! ਜ਼ਮਾਨਾ ਬਦਲ ਰਿਹਾ,
ਕੂਕ ਰਹੀ ਹੈ ਧਰਤੀ, ਕਰੁਣਾ ਬੋਲ ਰਹੀ।
ਬੋਲ ਰਿਹਾ ਪੈਗ਼ੰਬਰ, ਧਰਤੀ ਡੋਲ ਰਹੀ
ਯੁੱਗ ਦੀ ਦਾਨਿਸ਼, ਅੱਖੀਆਂ ਖੋਲ੍ਹ ਰਹੀ।
(16 ਅਪਰੈਲ, 1969
''ਸੰਜੀਵਨੀ'' ਵਿਚੋਂ)
ਤਿਲੰਗਾਨਾ! ਤੂੰ ਕਰਵਟ ਲੈ
ਤਿਲੰਗਾਨਾ!ਤੂੰ ਕਰਵਟ ਲੈ
ਕਿਸ਼ਨਗੜ੍ਹ!
ਚੁੱਕ ਸਿਰ ਅਪਣਾ
ਨਹੀਂ ਹੁਣ ਗਾਫ਼ਲੀ ਪੁਗਦੀ
ਤੂੰ ਸੁਣ ਲੈ ਵੇਦਨਾ ਯੁੱਗ ਦੀ।
ਅਹਿੰਸਾ ਬੁੱਧ ਦੀ ਕਹਿ ਕੇ
ਫੜੀ ਤਲਵਾਰ ਰਾਜੇ ਨੇ
ਗਯਾ ਦੇ ਬਿਰਛ ਤਕ ਪਹੁੰਚੇ
ਮਨੁੱਖ ਦੇ ਖ਼ੂਨ ਦੇ ਛਿੱਟੇ!
ਗਯਾ ਦਾ ਬਿਰਛ ਭਿੱਜ ਚਲਿਆ
ਗਯਾ ਦਾ ਬਿਰਛ ਡੁੱਬ ਚਲਿਆ।
ਹੈ ਹਿੰਸਾ ਚੀਖ਼ਦੀ ਫਿਰਦੀ
ਕਪਲਵਸਤੂ ਦੀ ਨਗਰੀ ਵਿਚ
ਤਸ਼ੱਦਦ ਦਨਦਨਾਂਦਾ ਹੈ
ਰਿਸ਼ੀ ਗੌਤਮ ਦੇ ਮਹਿਲਾਂ ਵਿਚ:
ਕਿਤੇ ਕੀਮਤ ਦੀ ਫੜ ਕਾਤੀ
ਇਹ ਗਲ ਕੱਟਦੇ ਬਾਜ਼ਾਰਾਂ ਵਿਚ
ਕਿਤੇ ਛਾਂਟੀ ਦਾ ਫੜ ਭਾਲਾ
ਇਹ ਕਰਦੇ ਖ਼ੂਨ ਮਿੱਲਾਂ ਵਿਚ
ਕਿਤੇ ਹਲ-ਵਾਹਕ ਨੂੰ ਆਖਣ
ਇਹ ਭੋਂ ਹੈ ਪੂੰਜੀਦਾਰਾਂ ਦੀ
ਕਿਤੇ ਬੰਦੂਕ ਬੇਦਖ਼ਲੀ ਦੀ
ਸੀਨੇ ਛਲਣੀਆਂ ਕਰਦੀ
ਕਿਤੇ ਟੈਕਸਾਂ ਦੇ ਚਾਕੂ
ਪੇਟ ਖੁਭਦੇ, ਆਂਦਰਾਂ ਕੱਢਦੇ
ਕਿਤੇ ਤਨਖ਼ਾਹ ਥੋੜੀ
ਸੁੱਟਣਾ ਤੇਜ਼ਾਬ ਜਿਸਮਾਂ 'ਤੇ
ਕਿਤੇ ਤਾਲੀਮ ਮਹਿੰਗੀ
ਬੋਤਲਾਂ ਸੋਢੇ ਦੀਆਂ ਮਾਰੇ
ਕਿਤੇ ਮਰਨਾ ਦਵਾਈ ਬਿਨ
ਕਿਸੇ ਜ਼ਰਦਾਰ ਦਾ ਗੁੰਡਾ
ਤੁਰੇ ਜਾਂਦੇ ਨੂੰ ਕੁਟ ਕੱਢੇ।
ਅਹਿੰਸਾ ਬੁੱਧ ਦੀ ਕਹਿ ਕੇ
ਫੜੀ ਤਲਵਾਰ ਰਾਜੇ ਨੇ
ਗਯਾ ਦੇ ਬਿਰਛ ਤਕ ਪਹੁੰਚੇ
ਮਨੁੱਖ ਦੇ ਖ਼ੂਨ ਦੇ ਛਿੱਟੇ!
ਗਯਾ ਦਾ ਬਿਰਛ ਭਿੱਜ ਚਲਿਆ
ਗਯਾ ਦਾ ਬਿਰਛ ਡੁੱਬ ਚਲਿਆ।
ਤਿਲੰਗਾਨਾ!
ਤੂੰ ਫੜ ਭਾਲਾ
ਕਿਸ਼ਨਗੜ੍ਹ!
ਪਹਿਨ ਲੈ ਸ਼ਸਤਰ
ਨਾ ਤੱਕ ਦਿੱਲੀ ਦੇ ਭਵਨਾਂ ਵਲ
ਤੇ ਉਸ ਦੇ ਸਬਜ਼ ਬਾਗਾਂ ਵੱਲ।
ਤਿਲੰਗਾਨਾ!
ਤੂੰ ਕਰਵਟ ਲੈ
ਕਿਸ਼ਨਗੜ੍ਹ!
ਚੁੱਕ ਸਿਰ ਅਪਣਾ
ਨਹੀਂ ਹੁਣ ਗਾਫ਼ਲੀ ਪੁਗਦੀ
ਤੂੰ ਸੁਣ ਲੈ ਵੇਦਨਾ ਯੁੱਗ ਦੀ।
(16 ਫਰਵਰੀ, 1970
''ਸੰਜੀਵਨੀ'' ਵਿਚੋਂ)
ਬੋਲ ਜਵਾਨਾਂ! ਹੱਲਾ ਬੋਲ
ਗਗਨ ਦਮਾਮਾ ਬਾਜਿਓ
ਪਰਿਓ ਨੀਸਾਨੈ ਘਾਓ।।
ਖੇਤੁ ਜੁ ਮਾਂਡਿਓ ਸੂਰਮਾ
ਅਬ ਜੂਝਨ ਕੇ ਦਾਉ।।
—ਕਬੀਰ ਜੀ
ਪਰਿਓ ਨੀਸਾਨੈ ਘਾਓ।।
ਖੇਤੁ ਜੁ ਮਾਂਡਿਓ ਸੂਰਮਾ
ਅਬ ਜੂਝਨ ਕੇ ਦਾਉ।।
—ਕਬੀਰ ਜੀ
ਬੋਲ ਜਵਾਨਾਂ ! ਹੱਲਾ ਬੋਲ
ਰਾਜ ਸਿੰਘਾਸਣ ਡਾਵਾਂ ਡੋਲ।
ਜਾਗ ਜਵਾਨਾਂ! ਅੱਖਾਂ ਖੋਲ੍ਹ
ਵੱਜ ਰਿਹਾ ਗਗਨਾਂ ਦਾ ਢੋਲ।
ਗੋਬਿੰਦ ਸਿੰਘ ਦੀ ਤੇਗ਼ ਉਠਾ
ਚਿੜੀਆਂ ਕੋਲੋਂ ਬਾਜ਼ ਤੁੜਾ
ਸਵਾ ਲੱਖ ਨਾਲ ਇੱਕ ਲੜਾ
ਕਹਿਣਾ ਮੰਨ ਗੋਬਿੰਦ ਸਿੰਘ ਦਾ
ਸਮਾਂ ਪੁਕਾਰੇ, ਸੁਣ ਲੈ ਬੋਲ
ਵੱਜ ਰਿਹਾ ਗਗਨਾਂ ਦਾ ਢੋਲ।
''ਰਾਜੇ ਸ਼ੀਂਹ, ਮੁਕੱਦਮ ਕੁੱਤੇ''
ਟੁੱਟ ਇਹਨਾਂ ਬਘਿਆੜਾਂ ਉੱਤੇ
ਸੁਣ ਲੈ ਯੁੱਗ-ਕਵੀ ਦੇ ਬੋਲ:
ਬੋਲ ਜਵਾਨਾਂ! ਹੱਲਾ ਬੋਲ।
ਕੁਝ ਲੁਟੇਰੇ, ਕੁਝ ਜ਼ਰਦਾਰ
ਸਾਰੇ ਮੁਲਕ ਨੂੰ ਕਰਨ ਖ਼ੁਆਰ
ਚੋਰੀ, ਡਾਕਾ, ਕਤਲ, ਸਮਗਲਿੰਗ
ਨਿੱਤ ਦਾ ਬਣ ਗਿਆ ਕਾਰੋਬਾਰ
ਗੰਨੇ ਵਾਂਗੂੰ ਰੱਤ ਨਿਚੋੜਨ
ਮੋਟੀ ਹੋ ਗਈ ਖ਼ੂਨ ਦੀ ਧਾਰ!
ਜਾਗ ਜਵਾਨਾਂ! ਅੱਖਾਂ ਖੋਲ੍ਹ
ਵੱਜ ਰਿਹਾ ਗਗਨਾਂ ਦਾ ਢੋਲ।
ਟੁੱਟ ਰਹੀ ਹੈ ਇਹ ਦੀਵਾਰ
ਹੁਣ ਨਹੀਂ ਸਹਿਣਾ ਇਸ ਨੇ ਭਾਰ
ਚੋਰਾਂ ਵਿਚ ਹੁਣ ਜੰਗ ਛਿੜੀ ਹੈ
ਆਪੋ ਵਿਚ ਖੜਕੇ ਤਲਵਾਰ।
ਬੋਲ ਜਵਾਨਾਂ! ਹੱਲਾ ਬੋਲ
ਰਾਜ ਸਿੰਘਾਸਣ ਡਾਵਾਂ ਡੋਲ।
ਬੋਲ ਜਵਾਨਾ! ਹੱਲਾ ਬੋਲ
ਵੱਜ ਰਿਹਾ ਗਗਨਾਂ ਦਾ ਢੋਲ।
(27 ਮਈ 1970
''ਸੰਜੀਵਨੀ'' ਵਿਚੋਂ)
ਪਹਿਨ ਲਓ ਨਹੁੰਦਰਾਂ
ਜਿਨ੍ਹਾਂ ਨੂੰ ਵਰ ਮਿਲੇ ਹੋਏ ਹਨਨਾ ਦਿਨ ਨੂੰ ਮਰ ਸਕਣਗੇ
ਨਾ ਰਾਤਾਂ ਨੂੰ
ਨਾ ਅੰਦਰ
ਨਾ ਬਾਹਰ
ਉਹਨਾਂ ਦਾ ਸਮਾਂ ਆ ਗਿਆ ਹੈ
ਪਹਿਨ ਲਓ ਨਹੁੰਦਰਾਂ
ਉਹਨਾਂ ਦੇ ਪੇਟ ਚੀਰਨ ਲਈ।
ਜ਼ਰੂਰੀ ਨਹੀਂ, ਨਰਸਿੰਘ
ਥੰਮ੍ਹ ਵਿਚੋਂ ਹੀ ਪ੍ਰਗਟ ਹੋਵੇ
ਇਹ ਖੇਤਾਂ ਅਤੇ ਮਿੱਲਾਂ ਵਿਚੋਂ ਵੀ
ਨਮੂਦਾਰ ਹੋ ਸਕਦਾ ਹੈ
ਕਾਲਜਾਂ, ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚੋਂ ਵੀ
ਜਿਥੇ ਵੀ ਨਰਕ ਦੀ ਅਗਨੀ ਹੈ
ਅਨਿਆਂ ਦੀ
ਤਸ਼ੱਦਦ ਦੀ
ਨਰਸਿੰਘ
ਉਸ ਅਗਨੀ ਵਿਚੋਂ
ਨਮੂਦਾਰ ਹੋ ਸਕਦਾ ਹੈ।
ਮਨੁੱਖ ਤਾਂ ਤੁਸੀਂ ਪਹਿਲਾਂ ਹੀ ਹੋ
ਥੋੜ੍ਹਾ ਜਿਹਾ
ਸ਼ੇਰ ਦਾ ਵੀ ਰੂਪ ਧਾਰਨ ਕਰ ਲਓ
ਪਹਿਨ ਲਓ ਨਹੁੰਦਰਾਂ
ਉਨ੍ਹਾਂ ਦੇ ਪੇਟ ਚੀਰਨ ਲਈ
ਜਿਨ੍ਹਾਂ ਨੂੰ ਵਰ ਮਿਲੇ ਹੋਏ ਹਨ
ਨਾ ਦਿਨ ਨੂੰ ਮਰ ਸਕਣਗੇ
ਨਾ ਰਾਤਾਂ ਨੂੰ।
ਉਨ੍ਹਾਂ ਦਾ ਸਮਾਂ ਆ ਗਿਆ ਹੈ
(10 ਅਗਸਤ 1979
''ਸਿੰਘਾਵਲੀ'' ਵਿਚੋਂ)
ਆਉਣ ਵਾਲਾ ਸਮਾਂ
ਕੌਣ ਸੁਣਦਾ ਹੈਅਖ਼ਬਾਰਾਂ ਦੀ ਅਵਾਜ਼ ਨੂੰ
ਰਾਜ ਭਵਨ
ਸਕੱਤਰੇਤ
ਰਾਸ਼ਟਰਪਤੀ ਭਵਨ
ਕੇਂਦਰੀ ਸਕੱਤਰੇਤ
ਘੂਕ ਸੁੱਤੇ ਪਏ ਹਨ
ਕੂਲੀਆਂ ਰੇਸ਼ਮੀ ਨੀਂਦਾਂ ਵਿਚ
ਸੁਪਨੇ ਦੇਖ ਰਹੇ ਹਨ
ਮਖ਼ਮਲੀ ਤੇ ਅਤਲਸੀ
ਫੁੱਲਾਂ ਦੇ
ਬਹਾਰਾਂ ਦੇ
ਖ਼ੂਬਸੂਰਤ ਵਾਦੀਆਂ ਦੇ
ਚਾਂਦੀ ਆਬਸ਼ਾਰਾਂ ਦੇ।
ਨਾ ਕਿਸੇ ਨੂੰ ਚੀਕ ਸੁਣਦੀ ਹੈ
ਨਾ ਪੁਕਾਰ
ਨਾ ਪਿੰਡ ਪਿੰਡ, ਸ਼ਹਿਰ ਸ਼ਹਿਰ
ਮਚੀ ਹਾ ਹਾ ਕਾਰ।
ਖਿੱਚ ਲਓ ਖੰਜਰ
ਬਿਜਲੀ ਵਾਂਗੂੰ ਲਿਸ਼ਕਦਾ
ਪਾੜ ਸੁੱਟੋ
ਕੂਲੀ ਕੂਲੀ ਨੀਂਦ ਦਾ ਇਹ ਰੇਸ਼ਮ
ਤਾਰ ਤਾਰ ਕਰ ਦਿਓ
ਇਹ ਕੂਲੇ ਕੂਲੇ
ਸੁਪਨੇ
ਫੁੱਲਾਂ ਦੇ
ਬਹਾਰਾਂ ਦੇ
ਖ਼ੂਬਸੂਰਤ ਵਾਦੀਆਂ ਦੇ
ਚਾਂਦੀ ਆਬਸ਼ਾਰਾਂ ਦੇ।
ਮੈਂ ਸਮਾਂ ਬੋਲ ਰਿਹਾ ਹਾਂ
ਆਉਣ ਵਾਲਾ
ਬੜੀ ਛੇਤੀ
ਆਉਣ ਵਾਲਾ ਸਮਾਂ।
(ਡਿਸਟ੍ਰਿਕ ਜੇਲ੍ਹ, ਚੰਡੀਗੜ੍ਹ 26 ਜੂਨ 1981
''ਆਉਣ ਵਾਲਾ ਸੂਰਜ'' ਵਿਚੋਂ)
No comments:
Post a Comment